ਇਸਪਾਤ ਮੰਤਰਾਲਾ
azadi ka amrit mahotsav

ਸਟੀਲ ਮੰਤਰਾਲਾ 30-31 ਮਈ 2024 ਨੂੰ ਰਾਂਚੀ ਵਿੱਚ ‘ਸਟੀਲ ‘ਤੇ ਇੰਟਰਨੈਸ਼ਨਲ ਕਾਨਫਰੰਸ: ਪੂੰਜੀਗਤ ਵਸਤੂਆਂ ‘ਤੇ ਫੋਕਸ’ ਦਾ ਆਯੋਜਨ ਕਰ ਰਿਹਾ ਹੈ

Posted On: 30 MAY 2024 4:50PM by PIB Chandigarh

ਕੇਂਦਰ ਸਰਕਾਰ ਦੇ ਸਟੀਲ ਮੰਤਰਾਲਾ ਦੀ ਅਗਵਾਈ ਵਿੱਚ ਮੇਕੌਨ ਲਿਮਿਟੇਡ ਸੇਲ ਦੇ ਨਾਲ ਮਿਲ ਕੇ 30 ਅਤੇ 31 ਮਈ 2024 ਨੂੰ ਰਾਂਚੀ ਵਿੱਚ ਸਟੀਲ ਤੇ ਦੋ ਦਿਨਾਂ ਇੰਟਰਨੈਸ਼ਨਲ ਕਾਨਫਰੰਸ ਆਯੋਜਿਤ ਕਰ ਰਿਹਾ ਹੈ, ਜਿਸ ਦਾ ਫੋਕਸ ਪੂੰਜੀਗਤ ਵਸਤੂਆਂ ਤੇ ਹੈ।

 ਇਸ ਕਾਨਫਰੰਸ ਦਾ ਉਦੇਸ਼ ਸਟੀਲ ਉਦਯੋਗ ਦੇ ਪ੍ਰਤੀਭਾਸ਼ਾਲੀ ਲੋਕਾਂ ਅਤੇ ਅਗ੍ਰਣੀ ਹਿਤਧਾਰਕਾਂ ਨੂੰ ਇਕੱਠੇ ਲਿਆਉਣਾ ਹੈ, ਜਿਸ ਵਿੱਚ ਟੈਕਨੋਲੋਜੀ ਪ੍ਰਦਾਤਾ, ਸਟੀਲ ਉਤਪਾਦਕ, ਨਿਰਮਾਤਾ, ਅਕਾਦਮੀ ਅਤੇ ਹੋਰ ਲੋਕ ਸ਼ਾਮਲ ਹਨ, ਤਾਕਿ ਨਵੀਂ ਸਾਝੇਦਾਰੀ ਨੂੰ ਹੁਲਾਰਾ ਦਿੱਤਾ ਜਾ ਸਕੇ, ਇਨੋਵੇਟਿਵ ਸਮਾਧਾਨ ਤਲਾਸ਼ੇ ਜਾ ਸਕਣ ਅਤੇ ਇਸਪਾਤ ਉਦਯੋਗ ਦੇ ਭਵਿੱਖ ਨੂੰ ਅੱਗੇ ਵਧਾਇਆ ਜਾ ਸਕੇ।

 ਸ਼੍ਰੀ ਸੰਜੈ ਕੁਮਾਰ ਵਰਮਾ, ਸੀਐੱਮਡੀ-ਮੇਕੌਨ ਨੇ ਸਾਰੇ ਪਤਵੰਤਿਆਂ ਦਾ ਸੁਆਗਤ ਕੀਤਾ ਅਤੇ ਕਾਨਫਰੰਸ ਦੇ ਸੰਦਰਭ ਤੇ ਚਾਨਣਾ ਪਾਇਆ। ਇਸ ਕਾਨਫਰੰਸ ਦੇ ਉਦਘਾਟਨ ਸੈਸ਼ਨ ਵਿੱਚ ਸ਼੍ਰੀ ਨਾਗੇਂਦਰ ਨਾਥ ਸਿਨ੍ਹਾ- ਸਕੱਤਰ- ਸਟੀਲ ਮੰਤਰਾਲਾ, ਸੁਸ਼੍ਰੀ ਸੁਕ੍ਰਿਤੀ ਲਿਖੀ- ਐਡੀਸ਼ਨਲ ਸਕੱਤਰ ਅਤੇ ਵਿੱਤੀ ਸਲਾਹਕਾਰਾ, ਐੱਮਓਐੱਸ, ਸ਼੍ਰੀ ਅਭਿਜੀਤ ਨਰੇਂਦਰ- ਸੰਯੁਕਤ ਸਕੱਤਰ ਐੱਮਓਐੱਸ, ਡਾ. ਸੰਜੈ ਰੌਏ- ਸੰਯੁਕਤ ਸਕੱਤਰ, ਐੱਮਓਐੱਸ, ਸ਼੍ਰੀ ਅਮਿਤਾਵ ਮੁਖਰਜੀ, ਸੀਐੱਮਡੀ-ਐੱਨਐੱਮਡੀਸੀ, ਸ਼੍ਰੀ ਅਜੀਤ ਕੁਮਾਰ ਸਕਸੈਨਾ, ਸੀਐੱਮਡੀ-ਮੌਇਲ, ਸ਼੍ਰੀ ਸੰਜੈ ਕੁਮਾਰ ਵਰਮਾ, ਸੀਐੱਮਡੀ ਅਤੇ ਡਾਇਰੈਕਟਰ ਵਣਜਕ ਐਡੀਸ਼ਨਲ ਪ੍ਰਭਾਰ-ਮੇਕੌਨ ਅਤੇ ਸ਼੍ਰੀ ਅਮਰੇਂਦੁ ਪ੍ਰਕਾਸ਼- ਚੇਅਰਮੈਨ-ਸੇਲ ਮੌਜੂਦ ਸਨ। ਕੁਝ ਪਤਵੰਤਿਆਂ ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਇਸ ਉਦਘਾਟਨ ਸੈਸਨ ਵਿੱਚ ਹਿੱਸਾ ਲਿਆ। ਸੀਐੱਮਡੀ-ਸੇਲ, ਸੀਐੱਮਡੀ-ਮੌਇਲ ਅਤੇ ਸੀਐੱਮਡੀ-ਐੱਨਐੱਮਡੀਸੀ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ।

 ਵਿਸ਼ੇਸ਼ ਸੰਬੋਧਨ ਵਿੱਚ, ਸਟੀਲ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨ੍ਹਾ ਨੇ ਕਿਹਾ ਕਿ ਅੱਜ ਭਾਰਤ ਵਿੱਚ ਸਥਾਪਿਤ ਹੋਣ ਵਾਲੇ ਸਟੀਲ ਪ੍ਰੋਜੈਕਟਾਂ ਦੇ ਲਈ ਸਾਵਧਾਨੀਪੂਰਵਕ ਪ੍ਰੋਜੈਕਟ ਨਿਰਮਾਣ ਅਤੇ ਸਮੇਂ ਤੇ ਨਿਸ਼ਪਾਦਨ ਸਭ ਤੋਂ ਵੱਡੀ ਚੁਣੌਤੀਆਂ ਵਿੱਚੋਂ ਇੱਕ ਬਣ ਗਿਆ ਹੈ। ਉਨ੍ਹਾਂ ਨੇ ਸਟੀਲ ਪ੍ਰੋਜੈਕਟਾਂ ਨੂੰ ਚੰਗੀ ਹਾਲਤ ਵਿੱਚ ਰੱਖਣ ਅਤੇ ਉਨ੍ਹਾਂ ਦੀ ਦੀਰਘਕਾਲੀ ਸਥਿਰਤਾ ਦੇ ਲਈ ਪ੍ਰੋਜੈਕਟਾਂ ਨੂੰ ਸਮੇਂ ਤੇ ਨਿਸ਼ਪਾਦਿਤ ਕਰਨ ਦੇ ਨਵੇਂ ਤਰੀਕਿਆਂ ਨੂੰ ਖੋਜਣ ਦੀ ਜ਼ਰੂਰਤ ਤੇ ਬਲ ਦਿੱਤਾ। ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਭਾਰੀ ਉਦਯੋਗ ਖੇਤਰ ਨੂੰ ਮੁੜ-ਸੁਰਜੀਤ ਕਰਨ ਦੇ ਲਈ ਕੰਮ ਕਨਰ ਦੇ ਨਵੇਂ ਤਰੀਕਿਆਂ, ਨਵੇਂ ਵਿਚਾਰਾਂ, ਨਵੀਆਂ ਪ੍ਰਤੀਭਾਵਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ।

 ਸਟੀਲ ਮੰਤਰਾਲਾ ਵਿੱਚ ਸੁਯੰਕਤ ਸਕੱਤਰ, ਸ਼੍ਰੀ ਅਭਿਜੀਤ ਨਰੇਂਦਰ ਨੇ ਕਿਹਾ ਕਿ ਜੇਕਰ ਅਸੀਂ ਸਟੀਲ ਉਤਪਾਦਨ ਵਿੱਚ ਦੂਸਰੇ ਸਥਾਨ ਤੇ ਹਨ, ਲੇਕਿਨ ਸਟੀਲ ਉਦਯੋਗ ਦੇ ਲਈ ਮਸ਼ੀਨਰੀ ਬਣਾਉਣ ਵਿੱਚ ਸਾਡੀਆਂ ਸੀਮਾਵਾਂ ਹਨ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਈਕੋਸਿਸਟਮ ਬਣਾਉਣ ਤੇ ਜ਼ੋਰ ਦਿੱਤਾ।

 ਸੀਐੱਮਡੀ-ਐੱਨਐੱਮਡੀਸੀ ਨੇ ਜ਼ਿਕਰ ਕੀਤਾ ਕਿ ਭਾਰਤ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ, ਅਸੀਂ ਸਭ ਤੋਂ ਯੁਵਾ ਅਤੇ ਜੀਵੰਤ ਰਾਸ਼ਟਰ ਹਾਂ। ਭਾਰਤ ਮੂਲ ਤੌਰ ਤੇ ਸੇਵਾ ਖੇਤਰ ਅਧਾਰਿਤ ਰਾਸ਼ਟਰ ਹੈ। ਮੁੜ-ਨਿਰਮਾਣ ਖੇਤਰ ਨੂੰ ਸਮੁੱਚੇ ਤੌਰ ਤੇ ਵਧਣ ਦੀ ਜ਼ਰੂਰਤ ਹੈ ਅਤੇ ਖੇਤਰਾਂ ਦੀ ਸਪਸ਼ਟ ਤੌਰ ਤੇ ਪਹਿਚਾਣ ਕੀਤੀ ਜਾਣੀ ਚਾਹੀਦੀ ਹੈ। ਭਵਿੱਖ ਦੀਆਂ ਸੰਭਾਵਨਾਵਾਂ ਅਤੇ ਜ਼ਰੂਰਤ ਤੇ ਇੱਕ ਦੂਸਰੇ ਨੂੰ ਸਿੱਖਿਅਤ ਕਰਨ ਦੇ ਲਈ ਟੈਕਨੋਲੋਜੀ ਪ੍ਰਦਾਤਾ ਅਤੇ ਟੈਕਨੋਲੋਜੀ ਖਰੀਦਦਾਰ ਦਰਮਿਆਨ ਗੱਲਬਾਤ ਦੀ ਜ਼ਰੂਰਤ ਹੈ।

 ਸੀਐੱਮਡੀ-ਮੌਇਲ ਨੇ ਕਿਹਾ ਕਿ ਪੂੰਜੀਗਤ ਸਮਾਨ ਖੇਤਰ ਅਰਥਵਿਵਸਥਾ ਦਾ ਮਹੱਤਵਪੂਰਨ ਰਣਨੀਤਕ ਹਿੱਸਾ ਹੈ। ਪੂੰਜੀਗਤ ਸਮਾਨ ਖੇਤਰ ਨੂੰ ਮੁੜ-ਨਿਰਮਾਣ ਖੇਤਰ ਦੀ ਜਨਨੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਏਕੀਕ੍ਰਿਤ ਸਟੀਲ ਪਲਾਂਟ ਵਿੱਚ ਵੱਡੀ ਇੰਜੀਨੀਅਰਿੰਗ ਵਰਕਸ਼ਾਪ ਹੋਵੇਗੀ।

 ਸੀਐੱਮਡੀ-ਸੇਲ ਨੇ ਕਿਹਾ ਕਿ ਵਿਸ਼ਵ ਵਿੱਚ ਅਸਥਿਰਤਾ ਨੂੰ ਦੇਖਦੇ ਹੋਏ, ਸਾਨੂੰ ਸਪਲਾਈ ਚੇਨ ਸੁਰੱਖਿਆ ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਸਪਲਾਈ-ਚੇਨ ਸੁਰੱਖਿਅਤ ਕਰਨਾ ਅਧਿਕ ਕਠਿਨ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਸਵਦੇਸ਼ੀ ਪੂੰਜੀਗਤ ਵਸਤੂਆਂ ਦੇ ਉਤਪਾਦਨ ਦੇ ਲਈ ਇੱਕ ਵਿਆਪਕ ਅਤੇ ਟਿਕਾਊ ਈਕੋਸਿਸਟਮ ਦੇ ਵਿਕਾਸ ਤੇ ਜ਼ੋਰ ਦਿੱਤਾ।

                                                  

ਸੀਐੱਮਡੀ-ਮੇਕੌਨ ਨੇ ਨੈਸ਼ਨਲ ਸਟੀਲ ਪੋਲਿਸੀ (ਐੱਨਐੱਸਪੀ)-2017 ਬਾਰੇ ਗੱਲ ਕੀਤੀ ਅਤੇ ਅੱਗੇ ਦੱਸਿਆ ਕਿ 300 ਐੱਮਟੀ ਸਟੀਲ ਸਮਰੱਥਾ ਤੱਕ ਪਹੁੰਚਣ ਦੇ ਨੀਤੀ ਲਕਸ਼ ਦੇ ਅਨੁਸਾਰ, ਅਗਲੇ 7-8 ਵਰ੍ਹਿਆਂ ਵਿੱਚ ਲਗਭਗ 138-139 ਐੱਮਟੀ ਟਨ ਨਵੀਂ ਸਮਰੱਥਾ ਜੁੜਣ ਦਾ ਅਨੁਮਾਨ ਹੈ। ਇਸ ਵਿੱਚ ਭਾਰਤੀ ਸਟੀਲ ਉਦਯੋਗ ਤੋਂ 120-130 ਅਰਬ ਅਮਰੀਕੀ ਡਾਲਰ ਦਾ ਭਾਰੀ ਨਿਵੇਸ਼ ਸ਼ਾਮਲ ਹੈ। ਸਟੀਲ ਪਲਾਂਟ ਦੇ ਲਗਭਗ 15-20 ਪ੍ਰਤੀਸ਼ਤ ਉਪਕਰਣਾਂ ਦੇ ਵਿਦੇਸ਼ਾਂ ਤੋਂ ਆਯਾਤ ਹੋਣ ਦੀ ਸੰਭਾਵਨਾ ਹੈ। ਵਰਤਮਾਨ ਸਥਿਤੀ ਨੂੰ ਦੇਖਦੇ ਹੋਏ, ਜਿੱਥੇ ਵੈਲਿਊ ਚੇਨ ਵਿੱਚ ਅੱਗੇ ਵਧਣ ਦੇ ਨਾਲ ਆਯਾਤ ਸਮੱਗਰੀ ਅਤੇ ਮੁੱਲ ਵਧ ਜਾਂਦਾ ਹੈ, ਲਗਭਗ 18-20 ਅਰਬ ਡਾਲਰ ਮੁੱਲ ਦੇ ਆਯਾਤਿਤ ਉਪਕਰਣ ਵਿਦੇਸ਼ਾਂ ਤੋਂ ਮੰਗਵਾਏ ਜਾਣ ਦੀ ਸੰਭਾਵਨਾ ਹੈ, ਇਸ ਦੇ ਇਲਾਵਾ ਸਪੇਅਰ ਪਾਰਟਸ ਵੀ ਹਨ, ਜਿਸ ਵਿੱਚ ਲਗਭਗ 400-500 ਮਿਲੀਅਨ ਅਮਰੀਕੀ ਡਾਲਰ ਦਾ ਖਰਚ ਹੈ।

 

ਘਰੇਲੂ ਨਿਰਮਾਣ ਨੂੰ ਮਜ਼ਬੂਤ ਕਰਨ ਦੇ ਲਈ, ਭਾਰਤ ਵਿੱਚ ਨਿਰਮਾਣ ਇਕਾਈਆਂ ਸਥਾਪਿਤ ਕਰਨ ਦੇ ਲਈ ਟੈਕਨੋਲੋਜੀ ਟ੍ਰਾਂਸਫਰ ਜਾਂ ਇੰਟਰਨੈਸ਼ਨਲ ਟੈਕਨੋਲੋਜੀ ਪ੍ਰਦਾਤਾ ਜਿਹੀਆਂ ਰਣਨੀਤੀਆਂ ਦਾ ਪਤਾ ਲਗਾਉਣਾ ਮਹੱਤਵਪੂਰਨ ਹੈ।

 

ਕਾਨਫਰੰਸ ਦੇ ਪਹਿਲੇ ਦਿਨ ਚਾਰ ਤਕਨੀਕੀ ਸੈਸ਼ਨ ਵੀ ਹੋਏ:

·         ਕੋਕ ਨਿਰਮਾਣ ਟੈਕਨੋਲੋਜੀ ਵਿੱਚ ਰੁਝਾਨ ਅਤੇ ਚੁਣੌਤੀਆਂ

·         ਅਗਲੋਮਰੈਸ਼ਨ ਟੈਕਨੋਲੋਜੀ ਵਿੱਚ ਰੁਝਾਨ ਅਤੇ ਚੁਣੌਤੀਆਂ

·         ਆਇਰਨ ਮੇਕਿੰਗ ਟੈਕਨੋਲੋਜੀ ਵਿੱਚ ਰੁਝਾਨ ਅਤੇ ਚੁਣੌਤੀਆਂ

·         ਸਟੀਲ ਨਿਰਮਾਣ ਟੈਕਨੋਲੋਜੀ ਵਿੱਚ ਰੁਝਾਨ ਅਤੇ ਚੁਣੌਤੀਆਂ

 

 ਦਿਨ ਭਰ ਚਲੇ ਇਸ ਕਾਨਫਰੰਸ ਵਿੱਚ ਨਿਰਮਾਣ ਕੰਪਨੀਆਂ, ਆਇਰਨ ਅਤੇ ਸਟੀਲ ਉਤਪਾਦਕਾਂ, ਉਪਕਰਣ ਸਪਲਾਇਰਸ, ਇੰਜੀਨੀਅਰਿੰਗ ਅਤੇ ਕਨਸਲਟੈਂਸੀ ਕੰਪਨੀਆਂ ਦੇ ਸੀਨੀਅਰ ਪ੍ਰਤੀਨਿਧੀ ਮੌਜੂਦ ਸਨ। ਅਕਾਦਮੀਆਂ ਦੀ ਭਾਗੀਦਾਰੀ ਨੇ ਚੁਣੌਤੀਆਂ ਨੂੰ ਸਵੀਕਾਰ ਕਰਨ ਦੀ ਸਹਿਯੋਗਾਤਮਕ ਇੱਛਾ ਨੂੰ ਦਰਸਾਇਆ।

  

****


ਵਾਈਬੀ


(Release ID: 2022284) Visitor Counter : 50