ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਜਿਨੇਵਾ ਵਿੱਚ 77ਵੀਂ ਵਿਸ਼ਵ ਸਿਹਤ ਸੰਗਠਨ ਵਿੱਚ ਡਿਜੀਟਲ ਸਿਹਤ ‘ਤੇ ਇੱਕ ਅਲੱਗ ਪ੍ਰੋਗਰਾਮ ਦਾ ਆਯੋਜਨ ਕੀਤਾ


ਕੇਂਦਰ ਸਿਹਤ ਸਕੱਤਰ ਨੇ ਬਰਾਬਰ ਅਤੇ ਸੁਲਭ ਸਿਹਤ ਸੇਵਾ ਸੁਨਿਸ਼ਚਿਤ ਕਰਨ, ਯੂਨੀਵਰਸਲ ਹੈਲਥ ਕਵਰੇਜ ਪ੍ਰਦਾਨ ਕਰਨ ਅਤੇ ਚੰਗੀ ਸਿਹਤ ਤੇ ਕਲਿਆਣ ਦੀ ਉਪਲਬਧੀ ਵਿੱਚ ਯੋਗਦਾਨ ਦੇਣ ਵਿੱਚ ਡਿਜੀਟਲ ਸਿਹਤ ਦੀ ਪਰਿਵਰਤਨਕਾਰੀ ਭੂਮਿਕਾ ‘ਤੇ ਚਾਨਣਾ ਪਾਇਆ

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਤਹਿਤ ਭਾਰਤ ਦੇ ਪ੍ਰਯਾਸ ‘ਤੇ ਚਾਨਣਾ ਪਾਇਆ ਗਿਆ ਜਿਸ ਦਾ ਉਦੇਸ਼ ਇੱਕ ਮਜ਼ਬੂਤ ਨੈਸ਼ਨਲ ਡਿਜੀਟਲ ਹੈਲਥ ਈਕੋਸਿਸਟਮ ਤਿਆਰ ਕਰਨਾ ਹੈ

“ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਦੇ ਲਈ ਕੋ-ਵਿਨ ਨੂੰ ਯੂਵਿਨ ਵਿੱਚ ਪਰਿਵਰਤਿਤ ਕੀਤਾ ਜਾ ਰਿਹਾ ਹੈ”

Posted On: 29 MAY 2024 5:39PM by PIB Chandigarh

ਭਾਰਤ ਨੇ ਜਿਨੇਵਾ ਵਿੱਚ ਚਲ ਰਹੀ 77ਵੀਂ ਵਿਸ਼ਵ ਸਿਹਤ ਸੰਗਠਨ ਦੇ ਦੌਰਾਨ, ਡਿਜੀਟਲ ਹੈਲਥ ‘ਤੇ ਇੱਕ ਅਲੱਗ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਵਿੱਚ ਕੁਆਡ ਦੇਸ਼ਾਂ (ਔਸਟ੍ਰੇਲੀਆ, ਜਪਾਨ ਅਤੇ ਸੰਯੁਕਤ ਰਾਜ ਅਮਰੀਕਾ) ਨੇ ਭਾਗੀਦਾਰੀ ਕੀਤੀ। ਆਯੋਜਨ ਦਾ ਉਦੇਸ਼ ਸਿਹਤ ਦੇ ਸਮਾਜਿਕ ਨਿਰਧਾਰਕਾਂ ਦਾ ਸਮਾਧਾਨ ਪ੍ਰਦਾਨ ਕਰਨ ਦੇ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਪਰਿਵਰਤਨਕਾਰੀ ਸਮਰੱਥਾ ‘ਤੇ ਬਲ ਦੇਣਾ ਸੀ। ਇਸ ਵਿੱਚ 100 ਤੋਂ ਅਧਿਕ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਆਲਮੀ ਪੱਧਰ ‘ਤੇ ਡਿਜੀਟਲ ਇਨਫ੍ਰਾਸਟ੍ਰਕਚਰ ਨੂੰ ਅੱਗੇ ਵਧਾਉਣ ਵਿੱਚ ਸਹਿਯੋਗਾਤਮਕ ਪ੍ਰਯਾਸਾਂ ‘ਤੇ ਚਾਨਣਾ ਪਾਇਆ।

ਕੇਂਦਰੀ ਸਿਹਤ ਸਕੱਤਰ ਅਤੇ ਭਾਰਤੀ ਪ੍ਰਤੀਨਿਧੀਮੰਡਲ ਦੇ ਪ੍ਰਮੁੱਖ, ਸ਼੍ਰੀ ਅਪੂਰਵ ਚੰਦ੍ਰਾ ਨੇ ਡਿਜੀਟਲ ਹੈਲਥ ਵਿੱਚ ਭਾਰਤ ਦੀ ਪ੍ਰਗਤੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਨਿਆਂਸੰਗਤ ਅਤੇ ਸੁਲਭ ਸਿਹਤ ਸੇਵਾ ਸੁਨਿਸ਼ਚਿਤ ਕਰਨ, ਸਰਬਪੱਖੀ ਸਿਹਤ ਸੁਵਿਧਾ ਪ੍ਰਦਾਨ ਕਰਨ ਵਿੱਚ ਯੋਗਦਾਨ ਦੇਣ ਅਤੇ ਟਿਕਾਊ ਵਿਕਾਸ ਲਕਸ਼-3, ਯਾਨੀ ਚੰਗੀ ਸਿਹਤ ਅਤੇ ਕਲਿਆਣ ਦੀ ਉਪਲਬਧੀ ਵਿੱਚ ਡਿਜੀਟਲ ਹੈਲਥ ਦੀ ਪਰਿਵਰਤਨਕਾਰੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਮਹਾਮਾਰੀ ਦੇ ਦੌਰਾਨ ਡਿਜੀਟਲ ਪਹਿਚਾਣ ਦੇ ਲਈ ਅਧਾਰ, ਵਿੱਤੀ ਲੈਣ-ਦੇਣ ਦੇ ਲਈ ਯੂਨੀਫਾਇਡ ਪੇਮੈਂਟ ਇੰਟਰਫੇਸ (ਯੂਪੀਆਈ) ਅਤੇ ਕੋ-ਵਿਨ ਦੇ ਨਾਲ ਪ੍ਰਭਾਵੀ ਸਿਹਤ ਸੇਵਾ ਵੰਡ ਜਿਹੇ ਵੱਡੇ ਪੈਮਾਨੇ ‘ਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਲਾਗੂ ਕਰਨ ਵਿੱਚ ਭਾਰਤ ਦੀ ਸਫਲਤਾ ‘ਤੇ ਚਾਨਣਾ ਪਾਇਆ।

ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਦੇ ਲਈ ਕੋ-ਵਿਨ ਨੂੰ ਯੂਵਿਨ ਵਿੱਚ ਪਰਿਵਰਤਿਤ ਕੀਤਾ ਜਾ ਰਿਹਾ ਹੈ। ਇਹ ਹਰ ਵਰ੍ਹੇ 30 ਮਿਲੀਅਨ ਨਵਜਾਤ ਸ਼ਿਸ਼ੂਆਂ ਅਤੇ ਮਾਤਾਵਾਂ ਨੂੰ ਟੀਕਾਕਰਣ ਰਿਕਾਰਡ ਨੂੰ ਜੋੜਣ ਅਤੇ ਉਸ ਦੇ ਬਾਅਦ ਆਂਗਨਵਾੜੀ ਅਤੇ ਸਕੂਲ ਸਿਹਤ ਰਿਕਾਰਡ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ।

ਕੇਂਦਰੀ ਸਿਹਤ ਸਕੱਤਰ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਤਹਿਤ ਭਾਰਤ ਦੇ ਪ੍ਰਯਾਸ ‘ਤੇ ਵੀ ਚਾਨਣਾ ਪਾਇਆ। ਇਸ ਦਾ ਉਦੇਸ਼ ਇੱਕ ਮਜ਼ਬੂਤ ਨੈਸ਼ਨਲ ਡਿਜੀਟਲ ਹੈਲਥ ਈਕੋਸਿਸਟਮ ਤਿਆਰ ਕਰਨਾ ਹੈ। 618 ਮਿਲੀਅਨ ਤੋਂ ਅਧਿਕ ਵਿਸ਼ਿਸ਼ਟ ਸਿਹਤ ਆਈਡੀ (ਏਬੀਐੱਚਏ ਆਈਡੀ) ਪੈਦਾ ਹੋਣ, 268,000 ਸਿਹਤ ਸੁਵਿਧਾਵਾਂ ਰਜਿਸਟਰਡ ਹੋਣ ਅਤੇ 350,000 ਸਿਹਤ ਪੇਸ਼ੇਵਰਾਂ ਨੂੰ ਸੂਚੀਬੱਧ ਕਰਨ ਦੇ ਨਾਲ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਡਿਜੀਟਲ ਸਿਹਤ ਦੇਖਭਾਲ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦਾ ਉਦਾਹਰਣ ਹੈ।

ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਹਿੱਸੇ ਦੇ ਰੂਪ ਵਿੱਚ, ਭਾਰਤ ਸਰਕਾਰ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਟੌਪ ‘ਤੇ ਨਿਰਮਿਤ ਜਨਤਕ ਨਿਜੀ ਭਾਗੀਦਾਰੀ ਦਾ ਲਾਭ ਉਠਾਉਂਦੇ ਹੋਏ ਬੀਮਾ ਭੁਗਤਾਨ ਈਕੋਸਿਸਟਮ ਨੂੰ ਬਦਲਣ ਦੇ ਲਈ ਨੈਸ਼ਨਲ ਹੈਲਥ ਕਲੇਮਸ ਐਕਸਚੇਂਜ (ਐੱਨਐੱਚਸੀਐਕਸ) ਦੀ ਸ਼ੁਰੂਆਤ ਕਰ ਰਹੀ ਹੈ। ਇਹ ਦਾਅਵਿਆਂ ਦੇ ਸਵੈ-ਨਿਰਣੇ ਦੇ ਨਾਲ ਵਾਸਤਵਿਕ ਸਮੇਂ ਨਿਪਟਾਨ ਦੇ ਯੁਗ ਦੀ ਸ਼ੁਰੂਆਤ ਕਰੇਗਾ।

ਉਨ੍ਹਾਂ ਨੇ ਡਿਜੀਟਲ ਸਿਹਤ ਦਾ ਉਪਯੋਗ ਕਰਕੇ ਸਿਹਤ ਸਬੰਧੀ ਕਮੀਆਂ ਨੂੰ ਦੂਰ ਕਰਨ ਦੇ ਲਈ ਭਾਰਤ ਸਰਕਾਰ ਦੀ ਹੋਰ ਪਹਿਲਾਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “ਏਬੀ ਪੀਐੱਮਜੇਏਵਾਈ (ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ) ਦੁਨੀਆ ਦੀ ਸਭ ਤੋਂ ਵੱਡੀ ਜਨਤਕ ਵਿੱਤ ਪੋਸ਼ਿਤ ਸਿਹਤ ਬੀਮਾ ਯੋਜਨਾ ਹੈ ਜੋ 550 ਮਿਲੀਅਨ (55 ਕਰੋੜ) ਜ਼ਰੂਰਤਮੰਦ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਆਬਾਦੀ ਨੂੰ 500,000 ਰੁਪਏ (5 ਲੱਖ ਰੁਪਏ) ਦਾ ਸਿਹਤ ਬੀਮਾ ਪ੍ਰਦਾਨ ਕਰਦੀ ਹੈ।”

ਇਸ ਯੋਜਨਾ ਨੇ 11.2 ਬਿਲੀਅਨ ਅਮਰੀਕੀ ਡਾਲਰ (89,000 ਕਰੋੜ ਰੁਪਏ) ਮੁੱਲ ਦੇ 70 ਮਿਲੀਅਨ (7 ਕਰੋੜ) ਉਪਚਾਰ ਪ੍ਰਦਾਨ ਕੀਤੇ ਹਨ।” ਉਨ੍ਹਾਂ ਨੇ ਅੱਗੇ ਕਿਹਾ, “ਦੁਨੀਆ ਦੀ ਸਭ ਤੋਂ ਵੱਡੀ ਟੈਲੀਮੈਡੀਸਨ ਪਹਿਲ, ਈ-ਸੰਜੀਵਨੀ, 57 ਪ੍ਰਤੀਸ਼ਤ ਮਹਿਲਾਵਾਂ ਅਤੇ 12 ਪ੍ਰਤੀਸ਼ਤ ਸੀਨੀਅਰ ਨਾਗਰਿਕਾਂ ਸਹਿਤ 241 ਮਿਲੀਅਨ ਰੋਗੀਆਂ ਦੀ ਸੇਵਾ ਕਰਨ ਨਾਲ ਜੇਬ ਤੋਂ ਹੋਣ ਵਾਲੇ ਖਰਚ ਵਿੱਚ 2.15 ਬਿਲੀਅਨ ਅਮਰੀਕੀ ਡਾਲਰ ਦੀ ਬਚਤ ਹੋਈ ਹੈ।” ਇਸ ਦੇ ਇਲਾਵਾ, ਟੀਬੀ ਪ੍ਰਬੰਧਨ ਦੇ ਲਈ ਨਿ-ਕਸ਼ੈ (NI-KSHAY) ਪਹਿਲ ਅਤੇ ਸਿਹਤ ਪੇਸ਼ੇਵਰਾਂ ਦੇ ਲਈ ਸਕਸ਼ਮ (SAKSHAM) ਔਨਲਾਈਨ ਲਰਨਿੰਗ ਪਲੈਟਫਾਰਮ ਨੂੰ ਵੀ ਮਹੱਤਵਪੂਰਨ ਡਿਜੀਟਲ ਹੈਲਥ ਇਨੋਵੇਸ਼ਨਾਂ ਦੇ ਰੂਪ ਵਿੱਚ ਰੇਖਾਂਕਿਤ ਕੀਤਾ ਗਿਆ।

ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਦਾ ਲਾਭ ਉਠਾਉਣ ਦੇ ਲਈ ਭਾਰਤ ਦਾ ਦ੍ਰਿਸ਼ਟੀਕੋਣ ਨਾ ਸਿਰਫ ਸਿਹਤ ਸੇਵਾ ਵੰਡ ਵਿੱਚ ਬਦਲਾਅ ਲਿਆਉਂਦਾ ਹੈ ਬਲਕਿ ਇੱਕ ਸੁਗਮ ਅਤੇ ਨਿਆਂਸੰਗਤ ਸਮਾਜ ਨੂੰ ਵੀ ਪ੍ਰੋਤਸਾਹਨ ਦਿੰਦਾ ਹੈ। ਕੇਂਦਰੀ ਸਿਹਤ ਸਕੱਤਰ ਨੇ ਸਿਹਤ, ਅਧਿਕ ਸਮਾਵੇਸ਼ੀ ਭਵਿੱਖ ਦੇ ਲਈ ਡਿਜੀਟਲ ਟੈਕਨੋਲੋਜੀਆਂ ਦਾ ਉਪਯੋਗ ਕਰਨ ਦੇ ਲਈ ਆਲਮੀ ਸਹਿਯੋਗ ਦੀ ਤਾਕੀਦ ਕੀਤੀ।

ਜਿਨੇਵਾ ਵਿੱਚ ਭਾਰਤ ਸਥਾਈ ਪ੍ਰਤੀਨਿਧੀ ਰਾਜਦੂਤ, ਅਰਿੰਦਮ ਬਾਗਚੀ ਨੇ ਸਿਹਤ ਦੇਖਭਾਲ ਦੀ ਪਹੁੰਚ ਅਤੇ ਕੁਸ਼ਲਤਾ ਵਧਾਉਣ ਦੇ ਲਈ ਡਿਜੀਟਲ ਟੈਕਨੋਲੋਜੀ ਦਾ ਲਾਭ ਉਠਾਉਣ ਦੀ ਭਾਰਤ ਦੀ ਪ੍ਰਤੀਬੱਧਤਾ ‘ਤੇ ਚਾਨਣਾ ਪਾਇਆ।

ਸੰਯੁਕਤ ਰਾਜ ਅਮਰੀਕਾ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਬਥਸ਼ੇਬਾ ਐੱਨ. ਕ੍ਰੌਕਕਰ (Bathsheba N. Crocker), ਜਪਾਨ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਅਤਸੁਯੁਕੀ ਓਇਕ (Atsuyuki Oike) ਅਤੇ ਔਸਟ੍ਰੇਲੀਆ ਦੇ ਸਿਹਤ ਵਿਭਾਗ ਦੇ ਸਿਹਤ ਰਣਨੀਤੀ, ਪ੍ਰਥਮ ਰਾਸ਼ਟਰ ਅਤੇ ਖੇਡ ਦੇ ਡਿਪਟੀ ਸੈਕਰੇਟਰੀ, ਸ਼੍ਰੀ ਬਲੇਅਰ ਐਕਸੇਲ (Blair Exell) ਨੇ ਵੀ ਅਨੁਭਵਾਂ ਅਤੇ ਡਿਜੀਟਲ ਹੈਲਥ ਵਿੱਚ ਉਨ੍ਹਾਂ ਦੇ ਸਬੰਧਿਤ ਦੇਸ਼ਾਂ ਦੇ ਯੋਗਦਾਨ ‘ਤੇ ਆਪਣੀਆਂ ਟਿੱਪਣੀਆਂ ਸਾਂਝਾ ਕੀਤੀਆਂ। ਉਨ੍ਹਾਂ ਨੇ ਆਲਮੀ ਸਿਹਤ ਚੁਣੌਤੀਆਂ ਦੇ ਲਈ ਡਿਜੀਟਲ ਸਮਾਧਾਨਾਂ ਦੇ ਉਪਯੋਗ ਕਰਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ‘ਤੇ ਬਲ ਦਿੱਤਾ। 

ਭਾਰਤ ਸਰਕਾਰ ਦੇ ਨੈਸ਼ਨਲ ਹੈਲਥ ਅਥਾਰਿਟੀ ਦੇ ਐਡੀਸ਼ਨਲ ਸੀਈਓ, ਡਾ. ਬਸੰਤ ਗਰਗ ਨੇ ਇੱਕ ਸੰਖੇਪ ਪ੍ਰਸਤੁਤੀ ਦੇ ਨਾਲ ਮਜ਼ਬੂਤ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੇ ਮਾਹੌਲ ਦੇ ਨਿਰਮਾਣ ਵਿੱਚ ਭਾਰਤ ਦੇ ਅਨੁਭਵਾਂ ਨੂੰ ਪ੍ਰਦਰਸ਼ਿਤ ਕੀਤਾ। ਡਾ. ਗਰਗ ਨੇ ਬੁਨਿਆਦੀ ਢਾਂਚੇ ਦੇ ਪ੍ਰਮੁੱਖ ਘਟਕਾਂ ਅਤੇ ਕਾਰਜਾਤਮਕਤਾਵਾਂ ਦੀ ਇੱਕ ਸੰਖੇਪ ਜਾਣਕਾਰੀ ਪੇਸ਼ ਕੀਤੀ, ਜਿਸ ਵਿੱਚ ਦਿਖਾਇਆ ਗਿਆ ਕਿ ਇਹ ਕਿਵੇਂ ਨਿਰਵਿਘਨ ਸਿਹਤ ਡੇਟਾ ਨਿਯਮ ਦੀ ਸੁਵਿਧਾ ਦਿੰਦਾ ਹੈ, ਸੇਵਾ ਵੰਡ ਵਿੱਚ ਸੁਧਾਰ ਕਰਦਾ ਹੈ ਅਤੇ ਰੋਗੀ ਪਰਿਣਾਮਾਂ ਨੂੰ ਵਧਾਉਂਦਾ ਹੈ। ਉਨ੍ਹਾਂ ਨੇ ਇੱਕ ਮਜ਼ਬੂਤ ਡਿਜੀਟਲ ਸਿਹਤ ਈਕੋਸਿਸਟਮ ਦੇ ਨਿਰਮਾਣ ਵਿੱਚ ਭਾਰਤ ਦੀ ਯਾਤਰਾ ਅਤੇ ਹੋਰ ਦੇਸ਼ਾਂ ਦੇ ਲਈ ਇੱਕ ਮਾਡਲ ਦੇ ਰੂਪ ਵਿੱਚ ਕੰਮ ਕਰਨ ਦੀ ਇਸ ਦੀ ਸਮਰੱਥਾ ਦਾ ਵਰਣਨ ਕੀਤਾ।

ਪ੍ਰੋਗਰਾਮ ਦਾ ਸਮਾਪਨ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਿਜੀਟਲ ਸਿਹਤ ਅਤੇ ਇਨੋਵੇਸ਼ਨ ਦੇ ਡਾਇਰੈਕਟਰ ਪ੍ਰੋਫੈਸਰ ਏਲੇਨ ਲੈਬ੍ਰਿਕ ਦੀ ਇੱਕ ਹੋਰ ਪ੍ਰਸਤੁਤੀ ਦੇ ਨਾਲ ਹੋਇਆ, ਜਿਨ੍ਹਾਂ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਨੂੰ ਲਾਗੂ ਕਰਨ ਅਤੇ ਵੱਡੇ ਪੈਮਾਨੇ ‘ਤੇ ਸਿਹਤ ਦੇਖਭਾਲ ਵੰਡ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਵਿੱਚ ਭਾਰਤ ਦੁਆਰਾ ਲਗਾਈ ਗਈ ਵੱਡੀ ਛਲਾਂਗ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਿਹਤ ਵਿੱਚ ਡਿਜੀਟਲ ਪਰਿਵਰਤਨ ਵਿੱਚ ਦੇਸ਼ਾਂ ਦਾ ਸਮਰਥਨ ਕਰਨ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਪ੍ਰਯਾਸਾਂ ‘ਤੇ ਵੀ ਚਾਨਣਾ ਪਾਇਆ।

ਇਸ ਅਲੱਗ ਪ੍ਰੋਗਰਾਮ ਨੇ ਆਲਮੀ ਸਿਹਤ ਦੇਖਭਾਲ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਡਿਜੀਟਲ ਸਿਹਤ, ਵਿਸ਼ੇਸ਼ ਤੌਰ ‘ਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਦ੍ਰਿਸ਼ਟੀਕੋਣ ਦੀ ਮਹੱਤਵਪੂਰਨ ਭੂਮਿਕਾ ਅਤੇ ਭਾਰਤ ਇੱਕ ਅਗ੍ਰਣੀ ਨਾਗਰਿਕ-ਕੇਂਦ੍ਰਿਤ ਡਿਜੀਟਲ ਹੈਲਥ ਈਕੋਸਿਸਟਮ ਦੇ ਰੂਪ ਵਿੱਚ ਉਭਰਣ ਨੂੰ ਰੇਖਾਂਕਿਤ ਕੀਤਾ।

ਇਸ ਅਵਸਰ ‘ਤੇ ਸੁਸ਼੍ਰੀ ਹੇਕਾਲੀ ਝਿਮੋਮੀ, ਐਡੀਸ਼ਨਲ ਸਕੱਤਰ, ਕੇਂਦਰੀ ਸਿਹਤ ਮੰਤਰਾਲਾ, ਸੁਸ਼੍ਰੀ ਅਰਾਧਨਾ ਪਟਨਾਇਕ, ਐਡੀਸ਼ਨਲ ਸਕੱਤਰ, ਕੇਂਦਰੀ ਸਿਹਤ ਮੰਤਰਾਲਾ ਅਤੇ ਮੈਨੇਜਿੰਗ ਡਾਇਰੈਕਟਰ (ਐੱਨਐੱਚਐੱਮ) ਅਤੇ ਕੇਂਦਰੀ ਸਿਹਤ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

****

ਐੱਮਵੀ



(Release ID: 2022218) Visitor Counter : 22