ਉਪ ਰਾਸ਼ਟਰਪਤੀ ਸਕੱਤਰੇਤ

ਉਪ-ਰਾਸ਼ਟਰਪਤੀ ਨੇ ਬੁੱਧ ਪੂਰਨਿਮਾ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਵਧਾਈ ਦਿੱਤੀ

Posted On: 22 MAY 2024 5:43PM by PIB Chandigarh

ਬੁੱਧ ਪੂਰਨਿਮਾ ਦੇ ਸ਼ੁਭ ਮੌਕੇ 'ਤੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ।

ਭਗਵਾਨ ਗੌਤਮ ਬੁੱਧ ਦੀਆਂ ਸਿੱਖਿਆਵਾਂ ਨੈਤਿਕ ਆਚਰਨ, ਮਾਨਸਿਕ ਅਨੁਸ਼ਾਸਨ ਅਤੇ ਗਿਆਨ ਵਿੱਚ ਲੁਪਤ ਜੀਵਨ ਦੀ ਖੋਜ ਲਈ ਇੱਕ ਪਰਿਵਰਤਨਸ਼ੀਲ ਰੋਡਮੈਪ ਪ੍ਰਦਾਨ ਕਰਦੀਆਂ ਹਨ।

ਚਾਰ ਮਹਾਨ ਸੱਚ ਅਤੇ ਅਸ਼ਟਾਂਗਿਕ ਮਾਰਗ ਦੇ ਉਨ੍ਹਾਂ ਦੇ ਸਿਧਾਂਤ ਸਾਨੂੰ ਦਇਆ ਤੇ ਅਹਿੰਸਾ ਵੱਲ ਲੈ ਕੇ ਜਾਂਦੇ ਹਨ। ਇਹ ਸਾਨੂੰ ਵਧੇਰੇ ਹਮਦਰਦੀ ਅਤੇ ਸਦਭਾਵਨਾ ਵਾਲੇ ਸੰਸਾਰ ਲਈ ਵਿਅਕਤੀਗਤ ਅਤੇ ਸਮੂਹਿਕ ਪੱਧਰ 'ਤੇ ਜਾਗਰੂਕਤਾ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਦੀ ਯਾਦ ਦਿਵਾਉਂਦੇ ਹਨ।

ਇਸ ਪਵਿੱਤਰ ਦਿਹਾੜੇ 'ਤੇ, ਆਓ ਅਸੀਂ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਭਗਵਾਨ ਬੁੱਧ ਦੀਆਂ ਸਦੀਵੀ ਕਦਰਾਂ-ਕੀਮਤਾਂ ਨੂੰ ਅਪਣਾਉਣ ਅਤੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਅਤੇ ਕੰਮਾਂ ਵਿੱਚ ਸ਼ਾਮਲ ਕਰਨ ਦਾ ਸੰਕਲਪ ਲਈਏ।

************

 ਐੱਮਐੱਸ/ਆਰਸੀ/ਜੇਕੇ 



(Release ID: 2021486) Visitor Counter : 13