ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਬ੍ਰੇਕਿੰਗ ਬੈਰੀਅਰਸ: ਇੰਡੀਆ ਸਕਿੱਲਜ਼ 2024 ਵਿੱਚ ਮਹਿਲਾਵਾਂ ਨੇ ਬਾਜੀ ਮਾਰੀ


ਇੰਡੀਆਸਕਿੱਲਸ 2024 ਵਿੱਚ ਪੁਰਸ਼-ਪ੍ਰਧਾਨ ਵਪਾਰਾਂ (ਟ੍ਰੇਡਸ) ਵਿੱਚ 170 ਤੋਂ ਵੱਧ ਮਹਿਲਾਵਾਂ ਹਿੱਸਾ ਲੈ ਰਹੀਆਂ ਹਨ

ਇਸ ਵਿੱਚ 30 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 900 ਤੋਂ ਵੱਧ ਉਮੀਦਵਾਰ ਹਿੱਸਾ ਲੈ ਰਹੇ ਹਨ

Posted On: 17 MAY 2024 6:58PM by PIB Chandigarh

ਯਸ਼ੋਭੂਮੀ, ਦਵਾਰਕਾ ਵਿੱਚ 15 ਤੋਂ 19 ਮਈ, 2024 ਤੱਕ ਚੱਲਣ ਵਾਲੀ ਇੰਡੀਆਸਕਿੱਲਸ ਪ੍ਰਤੀਯੋਗਿਤਾ 2024 ਦੇ ਦੌਰਾਨ ਉਨ੍ਹਾਂ ਟ੍ਰੇਡਸ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ ‘ਤੇ ਪਹਿਲੇ ਪੁਰਸ਼ਾਂ (ਮਰਦਾਂ) ਦਾ ਦਬਦਬਾ ਸੀ। ਮਹਿਲਾ ਉਮੀਦਵਾਰ ਆਪਣੇ ਪੁਰਸ਼ ਹਮਰੁਤਬਿਆਂ ਦੇ ਨਾਲ ਸਿੱਧੇ ਮੁਕਾਲਬੇ ਵਿੱਚ ਹਿੱਸਾ ਲੈ ਰਹੀਆਂ ਹਨ, ਬਹੁਤ ਜੋਸ਼ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਨਾਲ ਹੀ, ਇਹ ਸਾਬਿਤ ਕਰ ਰਹੀਆਂ ਹਨ ਕਿ ਕੌਸ਼ਲ ਅਤੇ ਪ੍ਰਤਿਭਾ ਕਿਸੇ ਵੀ ਰੂਪ ਵਿੱਚ ਜ਼ੈਂਡਰ ਦੀ ਵਜ੍ਹਾ ਨਾਲ ਰੁਕਾਵਟ ਨਹੀਂ ਹੁੰਦੀ। 

ਇਸ ਵਰ੍ਹੇ, ਇੰਡੀਆਸਕਿੱਲਸ ਵਿੱਚ 30 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 61 ਸਕਿੱਲਸ ਨਾਲ ਜੁੜੇ 900 ਤੋਂ ਵੱਧ ਉਮੀਦਵਾਰ ਅਤੇ 400 ਤੋਂ ਵੱਧ ਉਦਯੋਗ ਮਾਹਿਰ ਹਿੱਸਾ ਲੈ ਰਹੇ ਹਨ। ਲੌਜਿਸਟਿਕਸ ਅਤੇ ਫ੍ਰੇਟ ਫੋਰਵਰਡਿੰਗ, ਵੈੱਬ ਟੈਕਨੋਲੋਜ਼ੀਜ, ਵਿਜ਼ੁਅਲ ਮਰਚੈਂਡਾਇਜ਼ਿੰਗ, ਫੈਸ਼ਨ ਤਕਨੀਕ, ਗ੍ਰਾਫਿਕਸ ਡਿਜ਼ਾਈਨ ਤਕਨੀਕ, ਪੇਂਟਿੰਗ ਅਤੇ ਡੈਕੋਰੇਟਿੰਗ, ਇਲੈਕਟ੍ਰੀਕਲ ਇੰਸਟਾਲੇਸ਼ਨ, ਇੰਡਸਟਰੀਅਲ ਡਿਜ਼ਾਈਨ ਟੈਕਨੋਲੋਜੀ ਅਤੇ ਅਖੁੱਟ ਊਰਜਾ ਜਿਹੇ ਟ੍ਰੇਡਸ ਵਿੱਚ 170 ਤੋਂ ਵੱਧ ਮਹਿਲਾਵਾਂ ਹਿੱਸਾ ਲੈ ਰਹੀਆਂ ਹਨ। ਇਹ ਪ੍ਰਤੀਯੋਗਿਤਾ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਇੱਕ ਮੰਚ ਵੀ ਪ੍ਰਦਾਨ ਕਰ ਰਹੀ ਹੈ। ਪਿਛਲੇ ਵਰ੍ਹਿਆਂ ਵਿੱਚ, ਪਲੰਬਿੰਗ ਅਤੇ ਹੀਟਿੰਗ ਸਕਿੱਲ ਵਿੱਚ ਇੱਕ ਮਹਿਲਾ ਉਮੀਦਵਾਰ ਨੇ ਹਿੱਸਾ ਲਿਆ ਸੀ। ਲੈਂਡਸਕੇਪ ਬਾਗਵਾਨੀ ਕੌਸ਼ਲ ਵਿੱਚ ਦੋ ਮਹਿਲਾ ਟੀਮਾਂ ਸਨ। ਵਿਜ਼ੁਅਲ ਮਰਚੈਂਡਾਇਜ਼ਿੰਗ ਵਿੱਚ ਵੀ ਮਹਿਲਾਵਾਂ ਦਾ ਦਬਦਬਾ ਸੀ। ਮੋਬਾਈਲ ਰੋਬੋਟਿਕਸ ਵਿੱਚ ਵੀ ਦੋ ਲੜਕੀਆਂ ਦੀ ਟੀਮ ਨੇ ਹਿੱਸਾ ਲਿਆ। 

ਇੰਡੀਆਸਕਿੱਲਸ 2024 ਦੇ ਨਿਰਣਾਇਕ ਮੰਡਲ ਦੇ ਮੈਂਬਰ (ਜਿਊਰੀ ਮੈਂਬਰ) ਅਤੇ ਇੰਡੀਆਸਕਿੱਲਸ 2022 ਦੇ ਜੇਤੂ ਸੋਨੂ ਲਾਠੇਰ ਨੇ ਕਿਹਾ, “ਇੰਡੀਆਸਕਿੱਲਸ 2024 ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਅਪਾਰ ਪ੍ਰਤਿਭਾ ਅਤੇ ਲਚੀਲੇਪਣ ਦਾ ਪਤਾ ਚੱਲਦਾ ਹੈ। ਇਹ ਵਧਦੀ ਭਾਗੀਦਾਰੀ ਨਾ ਸਿਰਫ ਉਨ੍ਹਾਂ ਦੇ ਕੌਸ਼ਲ ਦਾ ਪ੍ਰਮਾਣ ਹੈ, ਸਗੋਂ ਸਾਡੇ ਦੇਸ਼ ਦੇ ਲਈ ਵਧੇਰੇ ਸਮਾਵੇਸ਼ੀ ਅਤੇ ਨਿਆਂਸੰਗਤ ਭਵਿੱਖ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵੀ ਹੈ।”

ਓਡੀਸ਼ਾ ਨਾਲ ਇੰਡੀਆਸਕਿੱਲਸ 2024 ਵਿੱਚ ਹਿੱਸਾ ਲੈਣ ਵਾਲੀ ਕੀਰਤੀਪਰਨਾ ਸਦੰਗੀ (Kirteeparna Sadangi) ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਵਰ੍ਹੇ ਦੀ ਪ੍ਰਤੀਯੋਗੀ ਰਿੰਕੀ ਮਹਿਤੋ ਤੋਂ ਪ੍ਰੇਰਣਾ ਮਿਲੀ। ਉਨ੍ਹਾਂ ਨੇ ਕਿਹਾ, “ਜੇਕਰ ਮੈਨੂੰ ਫਰਾਂਸ ਜਾਣ ਦਾ ਮੌਕਾ ਮਿਲਦਾ ਹੈ, ਤਾਂ ਮੈਂ ਆਲਮੀ ਮੰਚ ‘ਤੇ ਸਾਡੇ ਤਿਰੰਗੇ ਨੂੰ ਮਾਣ ਦਿਲਵਾਉਣ ਲਈ ਦ੍ਰਿੜ੍ਹ ਸੰਕਲਪਿਤ ਹਾਂ।”

ਆਟੋਨੋਮਸ ਮੋਬਾਈਲ ਰੋਬੋਟਿਕਸ (Autonomous Mobile Robotics), ਆਟੋਮੋਬਾਈਲ ਰਿਪੇਅਰਿੰਗ, ਕਲਾਊਡ ਕੰਪਿਊਟਿੰਗ ਅਤੇ ਮੈਕਟ੍ਰੋਨਿਕਸ ਜਿਹੇ ਨਵੇਂ ਯੁੱਗ ਦੇ ਕੌਸ਼ਲ ਵੀ ਇੰਡੀਆਸਕਿੱਲਸ 2024 ਦੇ ਇਸ ਸੰਸਕਰਣ ਵਿੱਚ ਕਾਫੀ ਪ੍ਰਸਿੱਧੀ ਹਾਸਲ ਕਰ ਰਹੇ ਹਨ। ਉਮੀਦਵਾਰ ਇਨ੍ਹਾਂ ਉੱਭਰਦੇ ਹੋਏ ਖੇਤਰਾਂ ਵਿੱਚ ਬਹੁਤ ਉਤਸ਼ਾਹ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਹਿੱਸਾ ਲੈ ਰਹੇ ਹਨ। ਨਵੇਂ ਜ਼ਮਾਨੇ ਦੇ ਕੌਸ਼ਲ ਇਨੋਵੇਸ਼ਨ ਨੂੰ ਹੁਲਾਰਾ ਦੇ ਕੇ, ਉਤਪਾਦਕਤਾ ਵਧਾ ਕੇ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇ ਕੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਿਹਾਜ ਨਾਲ ਮਹੱਤਵਪੂਰਨ ਹੁੰਦੇ ਜਾ ਰਹੇ ਹਨ। 

ਇਹ ਕੌਸ਼ਲ ਇੱਕ ਜੀਵੰਤ ਸਟਾਰਟ-ਅੱਪ ਈਕੋਸਿਸਟਮ ਨੂੰ ਹੁਲਾਰਾ ਦੇ ਰਹੇ ਹਨ, ਨਵੀਆਂ ਭੂਮਿਕਾਵਾਂ ਦੀ ਸਿਰਜਣਾ ਬਣਾ ਰਹੇ ਹਨ ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰ ਰਹੇ ਹਨ, ਜੋ ਸਾਰੇ ਆਰਥਿਕ ਵਿਕਾਸ ਵਿੱਚ ਯੋਗਦਾਨ ਕਰਦੇ ਹਨ। ਇਸ ਤੋਂ ਇਲਾਵਾ, ਡਿਜੀਟਲ ਅਤੇ ਤਕਨੀਕੀ ਕੌਸ਼ਲ ਵਿੱਚ ਕੁਸ਼ਲਤਾ ਦੇਸ਼ ਦੀਆਂ ਨਿਰਯਾਤ ਸਮਰੱਥਾਵਾਂ ਨੂੰ ਵਧਾਉਂਦੀ ਹੈ, ਗ੍ਰੀਨ ਟੈਕਨੋਲੋਜੀਜ਼ ਦੇ ਜ਼ਰੀਏ ਟਿਕਾਊ ਵਿਕਾਸ ਦਾ ਸਮਰਥਨ ਕਰਦੀ ਹੈ, ਅਤੇ ਸਮਾਰਟ ਇਨਫ੍ਰਾਸਟ੍ਰਕਚਰ ਦੇ ਜ਼ਰੀਏ ਸੰਪੂਰਨ ਜੀਵਨ ਪੱਧਰ ਵਿੱਚ ਸੁਧਾਰ ਕਰਦੀ ਹੈ। 

ਆਟੋਨੋਮਸ ਮੋਬਾਈਲ ਰੋਬੋਟਿਕਸ ਦੀ ਜਿਊਰੀ, ਮਹਾਰਾਸ਼ਟਰ ਦੇ ਅਕਸ਼ਤ ਮਰਾਠੀ (Akshat Marathi) ਨੇ ਕਿਹਾ, “ਇੰਡੀਆਸਕਿੱਲਸ 2024 ਸਾਡੇ ਭਵਿੱਖ ਨੂੰ ਆਕਾਰ ਦੇਣ ਵਿੱਚ ਨਵੇਂ ਯੁੱਗ ਦੇ ਕੌਸ਼ਲ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਣਨਾ ਪਾਉਂਦਾ ਹੈ, ਜਿਸ ਵਿੱਚ ਪ੍ਰਤੀਭਾਗੀ ਅਤਿ-ਆਧੁਨਿਕ ਤਕਨੀਕਾਂ ਵਿੱਚ ਮੁਹਾਰਤ ਦਾ ਪ੍ਰਦਰਸ਼ਨ ਕਰਦੇ ਹਨ। ਇਹ ਸਕਿੱਲ ਇਨੋਵੇਸ਼ਨ ਨੂੰ ਹੁਲਾਰਾ ਦੇ ਰਹੇ ਹਨ, ਉਤਪਾਦਕਤਾ ਵਧਾ ਰਹੇ ਹਨ ਅਤੇ ਭਾਰਤ ਨੂੰ ਡਿਜੀਟਲ ਇਕੋਨੋਮੀ  ਵਿੱਚ ਗਲੋਬਲ ਲੀਡਰ ਦੇ ਰੂਪ ਵਿੱਚ ਸਥਾਪਿਤ ਕਰ ਰਹੇ ਹਨ। ”

ਇੰਡੀਆਸਕਿੱਲਸ 2024 ਦੇ ਜੇਤੂ, ਸਰਬਸ਼੍ਰੇਸ਼ਠ ਇੰਡਸਟਰੀ ਟ੍ਰੇਨਰਸ ਦੀ ਸਹਾਇਤਾ ਨਾਲ, ਸਤੰਬਰ 2024 ਵਿੱਚ ਫਰਾਂਸ ਦੇ ਲਿਯੋਨ ਵਿੱਚ ਹੋਣ ਵਾਲੀ ਵਰਲਡਸਕਿੱਲਸ ਕੰਪੀਟੀਸ਼ਨ ਲਈ ਤਿਆਰੀ ਕਰਨਗੇ ਅਤੇ ਇਸ ਵਿੱਚ 70 ਤੋਂ ਵੱਧ ਦੇਸ਼ਾਂ ਦੇ 1500 ਪ੍ਰਤੀਭਾਗੀ ਹਿੱਸਾ ਲੈਣਗੇ। ਇਸ ਵਰ੍ਹੇ, ਸ਼ੁਰੂਆਤੀ ਰੁਝਾਨਾਂ ਨਾਲ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ ਵਰਲਡਸਕਿੱਲਸ ਵਿੱਚ ਆਟੋਮੋਬਾਈਲ, ਹੌਸਪਿਟੈਲਿਟੀ, ਮੈਕਟ੍ਰੋਨਿਕਸ ਅਤੇ ਵਾਟਰ ਟੈਕਨੋਲੋਜੀ ਵਿੱਚ ਮੈਡਲ ਜਿੱਤੇਗਾ।

ਟ੍ਰੇਨਰਸ ਦੇ ਨਾਲ-ਨਾਲ, ਪ੍ਰਤੀਭਾਗੀਆਂ ਨੂੰ ਪਿਛਲੇ ਵਰਲਡਸਿਕੱਲਸ ਦੇ ਜੇਤੂਆਂ ਦੁਆਰਾ ਗਾਈਡ ਕੀਤਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ ਉਨ੍ਹਾਂ ਨੂੰ ਟ੍ਰੇਡ (ਵਪਾਰ) ਦੀਆਂ ਬਰੀਕੀਆਂ ਨੂੰ ਸਮਝਣ ਵਿੱਚ ਮਦਦ ਮਿਲ ਰਹੀ ਹੈ, ਸਗੋਂ, ਉਨ੍ਹਾਂ ਨੂੰ ਵਾਧੂ ਪ੍ਰਾਪਤੀ ਹਾਸਲ ਕਰਨ ਵਿੱਚ ਵੀ ਮਦਦ ਮਿਲ ਰਹੀ ਹੈ। ਐੱਮਐੱਸਡੀਈ (MSDE) ਦੇ ਤਹਿਤ ਕੰਮ ਕਰ ਰਿਹਾ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (NSDC), ਇਸ ਪ੍ਰੋਗਰਾਮ ਨੂੰ ਲਾਗੂ ਕਰ ਰਿਹਾ ਹੈ ਅਤੇ ਇਹ 19 ਮਈ ਨੂੰ ਇੱਕ ਸ਼ਾਨਦਾਰ ਸਮਾਪਤੀ ਸਮਾਰੋਹ ਦੇ ਨਾਲ ਖਤਮ ਹੋਵੇਗਾ। 

ਇਸ ਵਰ੍ਹੇ ਪ੍ਰਤੀਭਾਗੀਆਂ ਨੂੰ ਨੈਸ਼ਨਲ ਕ੍ਰੈਡਿਟ ਫ੍ਰੇਮਵਰਕ ਦੇ ਤਹਿਤ ਕ੍ਰੈਡਿਟ ਹਾਸਲ ਕਰਨ ਦਾ ਮੌਕਾ ਮਿਲੇਗਾ। ਵਰਲਡਸਕਿੱਲਸ ਅਤੇ ਇੰਡੀਆਸਕਿੱਸਲ ਦੋਵੇਂ ਕੰਪੀਟੀਸ਼ਨਜ਼ ਵਿੱਚ ਪ੍ਰਦਰਸ਼ਿਤ ਸਾਰੇ ਕੌਸ਼ਲ ਰਾਸ਼ਟਰੀ ਕੌਸ਼ਲ ਯੋਗਤਾ ਫ੍ਰੇਮਵਰਕ  (NSQF) ਦੇ ਨਾਲ ਕੁਸ਼ਲਤਾਪੂਰਵਕ ਜੁੜੇ ਹਨ, ਜਿਸ ਨਾਲ ਪ੍ਰਤੀਭਾਗੀਆਂ ਨੂੰ ਆਪਣੇ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਅਤੇ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਇੱਕ ਸੰਪੰਨ ਕਰੀਅਰ ਬਣਾਉਣ ਦਾ ਅਧਿਕਾਰ ਮਿਲਦਾ ਹੈ। ਇਹ ਪਹਿਲੀ ਵਾਰ ਹੈ ਕਿ ਇੰਡੀਆਸਕਿੱਲਸ ਨੇ ਕਿਯੂਰੇਨਸਿਯਾ (Qrencia) ਨਾਮ ਦੇ ਇੱਕ ਕੰਪੀਟੀਸ਼ਨ ਇਨਫਰਮੇਸ਼ਨ ਸਿਸਟਮ ਨੂੰ ਸ਼ਾਮਲ ਕੀਤਾ ਹੈ। 

ਸਕਿੱਲ ਇੰਡੀਆ ਡਿਜੀਟਲ ਹੱਬ ਪੋਰਟਲ (SIDH Portal) ‘ਤੇ ਕੰਪੀਟੀਸ਼ਨ ਲਈ ਲਗਭਗ 2.5 ਲੱਖ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ, ਜਿਨ੍ਹਾਂ ਵਿੱਚੋਂ 26,000 ਨੂੰ ਪ੍ਰੀ-ਸਕ੍ਰੀਨਿੰਗ ਦੀ ਪ੍ਰਕਿਰਿਆ ਦੇ ਜ਼ਰੀਏ ਛਾਂਟਿਆ ਗਿਆ ਸੀ। ਇਹ ਡੇਟਾ ਰਾਜ ਅਤੇ ਜ਼ਿਲ੍ਹਾ ਪੱਧਰੀ ਪ੍ਰਤੀਯੋਗਿਤਾ ਦੇ ਆਯੋਜਨ ਲਈ ਰਾਜਾਂ ਦੇ ਨਾਲ ਸਾਂਝਾ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 900 ਤੋਂ ਵੱਧ ਵਿਦਿਆਰਥੀਆਂ ਨੂੰ ਇੰਡੀਆਸਕਿੱਲਸ ਨੈਸ਼ਨਲ ਕੰਪੀਟੀਸ਼ਨ ਲਈ ਚੁਣਿਆ ਗਿਆ ਸੀ। 

ਇਸ ਵਰ੍ਹੇ, ਇੰਡੀਆਸਕਿੱਲਸ ਨੂੰ 400 ਤੋਂ ਵੱਧ ਇੰਡਸਟਰੀ ਅਤੇ ਅਕਾਦਮਿਕ ਪਾਰਟਨਰਸ ਦਾ ਸਮਰਥਨ ਪ੍ਰਾਪਤ ਹੈ, ਜਿਨ੍ਹਾਂ ਵਿੱਚ ਟੋਯੋਟਾ ਕਿਰਲੋਕਸਰ, ਆਟੋਡੈਸਕ, ਜੇਕੇ ਸੀਮੇਂਟ, ਮਾਰੂਤੀ ਸੁਜੂਕੀ, ਲਿੰਕਨ ਇਲੈਕਟ੍ਰਿਕ, ਐੱਨਏਐੱਮਟੈੱਕ (NAMTECH), ਵੈਗਾ, ਲੌਰੀਯਲ ਸ਼ਨਾਇਡਰ ਇਲੈਕਟ੍ਰਿਕ, ਫੈਸਟੋ ਇੰਡੀਆ, ਆਰਟੇਮਿਸ, ਮੇਦਾਂਤਾ ਅਤੇ ਸਿਗਨਿਯਾ ਹੈਲਥਕੇਅਰ ਆਦਿ ਸ਼ਾਮਲ ਹਨ। 

************

ਐੱਸਐੱਸ/ਏਕੇ



(Release ID: 2021112) Visitor Counter : 19


Read this release in: English , Urdu , Hindi , Tamil