ਸੂਚਨਾ ਤੇ ਪ੍ਰਸਾਰਣ ਮੰਤਰਾਲਾ

77ਵੇਂ ਕਾਨ ਫਿਲਮ ਮਹੋਤਸਵ ਵਿੱਚ ਭਾਰਤ ਪਵੇਲੀਅਨ ਦਾ ਉਦਘਾਟਨ

Posted On: 15 MAY 2024 7:02PM by PIB Chandigarh

ਕਾਨ, 15 ਮਈ, 2024: ਫਰਾਂਸ ਵਿੱਚ 77ਵੇਂ ਕਾਨ ਫਿਲਮ ਮਹੋਤਸਵ ਦੇ ਵੱਖ-ਵੱਖ ਸੈਕਸ਼ਨਾਂ ਵਿੱਚ ਕਈ ਅਧਿਕਾਰਿਕ ਸਿਲੈਕਸ਼ਨ ਨਾਲ ਭਾਰਤ ਦੇ ਲਈ ਇਹ ਵਰ੍ਹਾ ਜਾਦੁਈ ਪ੍ਰਭਾਵ ਸਮੇਟੇ ਹੋਏ ਹੈ। 77ਵੇਂ ਕਾਨ ਫਿਲਮ ਮਹੋਤਸਵ ਵਿੱਚ ਅੱਜ ਭਾਰਤ ਪਵੇਲੀਅਨ ਦਾ ਉਦਘਾਟਨ ਕੀਤਾ ਗਿਆ। 

ਪ੍ਰਤਿਸ਼ਠਿਤ ਕਾਨ ਫਿਲਮ ਮਹੋਤਸਵ ਵਿੱਚ ਹਰੇਕ ਵਰ੍ਹੇ ਇਸ ਪਵੇਲੀਅਨ ਦਾ ਆਯੋਜਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੁਆਰਾ ਕੀਤਾ ਜਾਂਦਾ ਹੈ। ਭਾਰਤ ਦੀ ਭਾਗੀਦਾਰੀ ਦੀ ਅਗਵਾਈ ਰਾਸ਼ਟਰੀ ਫਿਲਮ ਵਿਕਾਸ ਨਿਗਮ (National Film Development Corporation) ਦੁਆਰਾ ਨੋਡਲ ਏਜੰਸੀ ਦੇ ਰੂਪ ਵਿੱਚ ਅਤੇ ਫਿੱਕੀ (FICCI) ਇੰਡਸਟਰੀ ਪਾਰਟਨਰ ਦੇ ਰੂਪ ਵਿੱਚ ਕਰੇਗਾ। ਇਹ ਪਵੇਲੀਅਨ ਆਪਣੀ ਸਮ੍ਰਿੱਧ ਸਿਨੇਮੈਟਿਕ ਹੈਰੀਟੇਜ਼ ਪ੍ਰਦਰਸ਼ਿਤ ਕਰਨ ਅਤੇ ਆਲਮੀ ਫਿਲਮ ਜਗਤ ਨਾਲ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਦੇ ਪ੍ਰਤੀ ਭਾਰਤ ਦੀ ਨਿਰੰਤਰ ਸੰਕਲਪਬੱਧਤਾ ਨੂੰ ਦਰਸਾਉਂਦਾ ਹੈ। 

ਇਸ ਪਵੇਲੀਅਨ ਦੇ ਸ਼ਾਨਦਾਰ ਉਦਘਾਟਨ ਸਮਾਗਮ ਦੀ ਅਗਵਾਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਜਾਜੂ ਦੇ ਨਾਲ ਫਰਾਂਸ ਵਿੱਚ ਭਾਰਤ ਦੇ ਅੰਬੈਸਡਰ ਸ਼੍ਰੀ ਜਾਵੇਦ ਅਸ਼ਰਫ ਨੇ ਕੀਤਾ। 

ਇਸ ਗੌਰਵਮਈ ਉਦਘਾਟਨ ਦੇ ਮੌਕੇ ਸਨਮਾਨਿਤ ਪਤਵੰਤੇ, ਪ੍ਰਸਿੱਧ ਫਿਲਮ ਮੇਕਰਸ ਅਤੇ ਉਦਯੋਗ ਜਗਤ ਦੀਆਂ ਹਸਤੀਆਂ ਵੀ ਮੌਜੂਦ ਰਹੀਆਂ, ਜੋ ਭਾਰਤੀ ਸਿਨੇਮਾ ਦੀ ਮੂਲ ਭਾਵਨਾ ਦਾ ਜਸ਼ਨ ਮਨਾਉਣ ਦੇ ਲਈ ਇੱਥੇ ਇਕੱਠੇ ਹੋਏ। ਇਸ ਮੌਕੇ ‘ਤੇ ਮੌਜੂਦ ਮਹਿਮਾਨਾਂ ਵਿੱਚ ਸੁਸ਼੍ਰੀ ਥੋਲੋਆਨਾ ਰੋਜ਼ ਨਚੇਕੇ (Ms. Tholoana Rose Ncheke), ਚੇਅਰਪਰਸਨ, ਨੈਸ਼ਨਲ ਫਿਲਮ ਐਂਡ ਵੀਡੀਓ ਫਾਊਂਡੇਸ਼ਨ, ਦੱਖਣੀ ਅਫਰੀਕਾ, ਸ਼੍ਰੀ ਕ੍ਰਿਸ਼ਚੀਅਨ ਜੇਉਨ (Mr. Christian Jeune), ਡਾਇਰੈਕਟਰ ਆਫ ਫਿਲਮ ਡਿਪਾਰਟਮੈਂਟ, ਡਿਪਟੀ ਜਨਰਲ ਡੈਲੀਗੇਟ, ਕਾਨ ਫਿਲਮ ਮਹੋਤਸਵ ਅਤੇ ਫਿਲਮ ਮੇਕਰ ਰਿਚੀ ਮੇਹਤਾ (Richie Mehta) ਆਦਿ ਸ਼ਾਮਲ ਸਨ। 

ਇਸ ਪਵੇਲੀਅਨ ਦੇ ਉਦਘਾਟਨ ਦੇ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਸੰਜੈ ਜਾਜੂ ਨੇ ਕਿਹਾ, ‘ਇਸ ਵਰ੍ਹੇ ਕਾਨ ਦੀ ਅਧਿਕਾਰਿਕ ਚੋਣ ਵਿੱਚ ਵਧੇਰੇ ਇੰਡੀਅਨ ਪ੍ਰੋਜੈਕਟਸ ਨੂੰ ਸ਼ਾਮਲ ਕੀਤਾ ਜਾਣਾ ਖੁਸ਼ੀ ਦੀ ਗੱਲ ਹੈ, ਕੰਪੀਟੀਸ਼ਨ ਅਤੇ ਅਨਸਰਟੇਨ ਰਿਗਾਰਡ ਹਰੇਕ ਸ਼੍ਰੇਣੀ ਵਿੱਚ ਇੱਕ-ਇੱਕ, ਅਤੇ ਮੈਂ ਇਹ ਵੀ ਸਵੀਕਾਰ ਕਰਦਾ ਹਾਂ ਕਿ ਇਹ ਦੋਵੇਂ ਪ੍ਰੋਜੈਕਟ ਪ੍ਰੋਤਸਾਹਨ ਦੇ ਨਾਲ –ਨਾਲ ਅਧਿਕਾਰਿਕ ਮੁੱਖ ਨਿਰਮਾਣ ਦੇ ਸੰਦਰਭ ਵਿੱਚ ਵੀ ਸਰਕਾਰੀ ਸਹਾਇਤਾ ਦੇ ਲਾਭਾਰਥੀ ਰਹੇ ਹਨ।’

ਸਕੱਤਰ ਨੇ ਕਿਹਾ, ‘ਇਹ ਭਾਰਤ ਪਵੇਲੀਅਨ ਗਲੋਬਲ ਸਟੇਜ਼ ‘ਤੇ ਇੰਡੀਅਨ ਸਿਨੇਮਾ ਦੀ ਨੈੱਟਵਰਕਿੰਗ, ਸਹਿਯੋਗ ਅਤੇ ਪ੍ਰਚਾਰ ਦੇ ਕੇਂਦਰ ਦੇ ਰੂਪ ਵਿੱਚ ਕੰਮ ਕਰੇਗਾ। 

ਅਸੀਂ ਭਾਰਤੀ ਆਡੀਓ ਵਿਜ਼ੁਅਲ ਇੰਡਸਟਰੀ ਅਤੇ ਉਸ ਦੇ ਅੰਤਰਰਾਸ਼ਟਰੀ ਹਮਰੁਤਬਿਆਂ  ਦੇ ਦਰਮਿਆਨ ਵਧੇਰੇ ਸਹਿਯੋਗ ਨੂੰ ਹੁਲਾਰਾ ਦੇਣਾ ਚਾਹੁੰਦੇ ਹਾਂ, ਜਿਸ ਨਾਲ ਦੁਨੀਆ ਭਰ ਵਿੱਚ ਇੰਡੀਅਨ ਸਿਨੇਮਾ ਦੀ ਪ੍ਰਸਿੱਧੀ ਅਤੇ ਪਹੁੰਚ ਵਧੇ ਅਤੇ ਦੇਸ਼ ਦੇ ਸਾਫਟ ਟਚ ਨੂੰ ਵਧਾਉਣ ਲਈ ਸਿਨੇਮਾ ਦੀ ਸ਼ਕਤੀ ਦੀ ਵਰਤੋਂ ਕਰਨ ਦੇ ਰਾਸ਼ਟਰੀ ਟੀਚੇ ਨੂੰ ਹਾਸਲ ਕੀਤਾ ਜਾ ਸਕੇ।’

ਇਸ ਮੌਕੇ ‘ਤੇ ਮਹਾਮਹਿਮ ਜਾਵੇਦ ਅਸ਼ਰਫ ਨੇ ਕਿਹਾ, ‘ਭਾਰਤ ਆਪਣੇ ਦਾਰਸ਼ਨਿਕ ਯੋਗਦਾਨ, ਚਿੰਤਨ ਅਤੇ ਵਿਚਾਰਾਂ ਸਦਕਾ, ਭੂ-ਰਾਜਨੀਤਿਕ (ਜਿਓਪੌਲੀਟੀਕਲੀ) ਅਤੇ ਆਰਥਿਕ ਤੌਰ ‘ਤੇ ਦੁਨੀਆ ਭਰ ਦਾ ਧਿਆਨ ਆਕਰਸ਼ਿਤ ਕਰ ਰਿਹਾ ਹੈ। ਵਿਆਪਕ ਅਨਿਸ਼ਚਿਤਤਾਵਾਂ ਨਾਲ ਘਿਰੀ ਹੋਈ ਇਸ ਮਲਟੀਪੋਲਰ ਵਰਲਡ (multipolar world) ਵਿੱਚ ਇਸ ਦੀ ਭੂਮਿਕਾ ਮਹੱਤਵਪੂਰਨ ਹੈ, ਕਿਉਂਕਿ ਅਸੀਂ ਮੌਜੂਦਾ ਅੰਤਰਰਾਸ਼ਟਰੀ ਵਿਵਸਥਾ ਤੋਂ ਇੱਕ ਨਵੀਂ ਵਿਵਸਥਾ ਦੇ ਵੱਲ ਵਧ ਰਹੇ ਹਾਂ। ਇਹ ਸਾਰੇ ਪਹਿਲੂ ਆਪਸ ਵਿੱਚ ਜੁੜੇ ਹੋਏ ਹਨ, ਜਿਸ ਨਾਲ ਵਿਦੇਸ਼, ਖਾਸ ਕਰਕੇ ਸਿਨੇਮਾ ਵਿੱਚ ਸਾਡੇ ਲਈ ਵੱਧ ਤੋਂ ਵੱਧ ਮੌਜੂਦਗੀ ਮਹੱਤਵਪੂਰਨ ਹੋ ਗਈ ਹੈ।

ਰਿਚੀ ਮੇਹਤਾ ਨੇ ਕਿਹਾ, ‘ਇੰਡੀਅਨ ਸਿਨੇਮਾ ਦੇ ਲਈ ਇਹ ਬਹੁਤ ਹੀ ਗੌਰਵਮਈ ਅਵਸਰ ਹੈ। ਨਿਜੀ ਤੌਰ ‘ਤੇ ਮੇਰੇ ਲਈ, ਜੇਕਰ ਫਿਲਮ ਮਹੋਤਸਵ ਭਾਈਚਾਰਾ ਨਹੀਂ ਹੁੰਦਾ ਤਾਂ ਮੇਰਾ ਕੋਈ ਕਰੀਅਰ ਹੀ ਨਹੀਂ ਹੁੰਦਾ। ਮਹੋਤਸਵਾਂ ਨੇ ਮੈਨੂੰ ਮੂਲ ਰੂਪ ਨਾਲ ਆਪਣੇ ਕਰੀਅਰ ਨੂੰ ਅਣਫੋਲਡ ਕਰਨ ਵਿੱਚ ਮਦਦ ਕੀਤੀ ਹੈ। ਨਾਲ ਹੀ ਇੱਕ ਕਨੇਡੀਅਨ ਇੰਡੀਅਨ ਦੇ ਰੂਪ ਵਿੱਚ ਮੇਰਾ ਇੱਕ ਮਿਸ਼ਨ ਸਰਬਸ਼੍ਰੇਸ਼ਠ ਭਾਰਤੀ ਕਹਾਣੀ ਕਹਿਣ ਦੀ ਕਲਾ ਦਾ ਨਿਰਯਾਤ ਕਰਨਾ ਹੈ ਅਤੇ ਮੈਂ ਕਿਸੇ ਫਿਲਮ ਦੇ ਨਜ਼ਰੀਏ ਤੋਂ ਗੱਲ ਨਹੀਂ ਕਹਿ ਰਿਹਾ ਹਾਂ, ਮੈਂ ਕਹਾਣੀਆਂ ਬਾਰੇ, ਅਸਲ ਲੋਕਾਂ ਬਾਰੇ, ਵਿਲੱਖਣ ਸੱਭਿਆਚਾਰ ਬਾਰੇ ਗੱਲ ਕਰ ਰਿਹਾ ਹੈ, ਜੋ ਅਸੀਂ ਦੁਨੀਆ ਨੂੰ ਦਿਖਾਉਣਾ ਹੈ। ਇਸ ਉਦਘਾਟਨ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।’

ਜੰਮੂ ਅਤੇ ਕਸ਼ਮੀਰ, ਕਰਨਾਟਕ, ਗੋਆ ਅਤੇ ਮਹਾਰਾਸ਼ਟਰ ਜਿਹੇ ਕਈ ਰਾਜ ਇਸ ਵਰ੍ਹੇ ਕਾਨ ਫਿਲਮ ਬਜ਼ਾਰ ਵਿੱਚ ਭਾਰਤ ਨੂੰ ਪ੍ਰਦਰਸ਼ਿਤ ਕਰ ਰਹੇ ਹਨ, ਤਾਂ ਜੋ ਇੰਟਰਨੈਸ਼ਨਲ ਫਿਲਮਾਂ ਦੀ ਸ਼ੂਟਿੰਗ ਲਈ ਆਪਣੇ ਸ਼ਾਨਦਾਰ ਸਥਾਨਾਂ ਨੂੰ ਪੇਸ਼ ਕਰ ਸਕਣ ਅਤੇ ਨਿਰਮਾਤਾਵਾਂ ਅਤੇ ਪ੍ਰੋਡਕਸ਼ਨ ਹਾਊਸਾਂ ਨੂੰ ਫਿਲਮਾਉਣ ਲਈ ਰਾਜ ਦੀ ਤਰਫੋਂ ਦਿੱਤੇ ਜਾਣ ਵਾਲੇ ਪ੍ਰੋਤਸਾਹਨ ਨੂੰ ਪ੍ਰਚਾਰਿਤ ਕਰ ਸਕਣ। ਭਾਰਤ ਦੇ ਫਿਲਮ ਸੁਵਿਧਾ ਦਫ਼ਤਰ (ਐੱਫਐੱਫਓ) ਦੇ ਤਹਿਤ ਸਾਂਝੇਦਾਰੀ ਦੇ ਜ਼ਰੀਏ ਭਾਰਤ ਵਿੱਚ ਸ਼ੂਟ ਕੀਤੀਆਂ ਗਈਆਂ ਤਿੰਨ ਫਿਲਮਾਂ ਨੂੰ ਇਸ ਵਰ੍ਹੇ ਦੇ ਇਸ ਮਹੋਤਸਵ ਵਿੱਚ ਵੱਖ-ਵੱਖ ਸੈਕਸ਼ਨਾਂ ਵਿੱਚ ਸ਼ੌਰਟਲਿਸਟ ਕੀਤਾ ਗਿਆ ਹੈ। 

ਖਾਸ ਕਰਕੇ, ਇਹ ਪਹਿਲੀ ਵਾਰ ਹੈ ਜਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਕਾਨ ਫਿਲਮ ਬਜ਼ਾਰ ਵਿੱਚ ਹਿੱਸਾ ਲੈ ਰਿਹਾ ਹੈ ਅਤੇ ‘ਧਰਤੀ ‘ਤੇ ਸਵਰਗ’ ਦੇ ਰੂਪ ਵਿੱਚ ਪ੍ਰਸਿੱਧ ਸਥਾਨ ‘ਤੇ ਸ਼ੂਟਿੰਗ ਲਈ ਆਲਮੀ ਫਿਲਮ ਨਿਰਮਾਣ ਕੰਪਨੀਆਂ ਤੱਕ ਪਹੁੰਚ ਬਣਾ ਰਿਹਾ ਹੈ। ਜੰਮੂ ਅਤੇ ਕਸ਼ਮੀਰ ਬੂਥ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਦੀ ਫਿਲਮ ਪ੍ਰੋਤਸਾਹਨ ਨੀਤੀ ਇੱਕ ਵਰ੍ਹੇ ਤੋਂ ਵੀ ਘੱਟ ਪੁਰਾਣੀ ਹੈ ਅਤੇ ਪਹਿਲੇ ਹੀ ਦਿਨ ਕਈ ਹਿਤਧਾਰਕਾਂ ਨਾਲ ਬਿਜ਼ਨਿਸ ਮੀਟਿੰਗਾਂ ਦੇ ਮਾਧਿਅਮ ਨਾਲ ਮਿਲੀ ਪ੍ਰਤੀਕਿਰਿਆ ਉਤਸ਼ਾਹਜਨਕ ਰਹੀ ਹੈ।

ਭਾਰਤ ਪਵੇਲੀਅਨ ਇੱਕ ਗਤੀਸ਼ੀਲ ਮੰਚ ਦੇ ਰੂਪ ਵਿੱਚ ਕੰਮ ਕਰਦਾ ਹੈ, ਜੋ ਭਾਰਤੀ ਫਿਲਮਾਂ, ਪ੍ਰਤਿਭਾ ਅਤੇ ਉਦਯੋਗ ਦੇ ਮੌਕਿਆਂ ਦੇ ਵੱਖ-ਵੱਖ ਲੈਂਡਸਕੇਪ ਲਈ ਪ੍ਰਵੇਸ਼ ਦੁਆਰ ਪ੍ਰਦਾਨ ਕਰਦਾ ਹੈ ਅਤੇ ਇਹ 77ਵੇਂ ਕਾਨ ਫਿਲਮ ਮਹੋਤਸਵ ਦੇ ਦੌਰਾਨ ਲੜੀਵਾਰ ਸ਼ਾਨਦਾਰ ਪੈਨਲ ਚਰਚਾਵਾਂ ਅਤੇ ਨੈੱਟਵਰਕਿੰਗ ਸੈਸ਼ਨਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ।

 

******

 

ਸੌਰਭ ਸਿੰਘ
 



(Release ID: 2020799) Visitor Counter : 29