ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (CSIR) –ਭਾਰਤੀ ਪੈਟਰੋਲੀਅਮ ਸੰਸਥਾਨ (ਇੰਡੀਅਨ ਇੰਸਟੀਟਿਊਟ ਆਫ਼ ਪੈਟਰੋਲੀਅਮ -IIP) ਨੇ ਅੱਜ ਨੈਸ਼ਨਲ ਟੈਕਨੋਲੋਜੀ ਡੇਅ ਮਨਾਇਆ

Posted On: 10 MAY 2024 7:47PM by PIB Chandigarh

ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR) - ਇੰਡੀਅਨ ਇੰਸਟੀਟਿਊਟ ਆਫ਼ ਪੈਟਰੋਲੀਅਮ (IIP) ਨੇ 10 ਮਈ 2024 ਨੂੰ 'ਰਾਸ਼ਟਰੀ ਟੈਕਨੋਲੋਜੀ ਦਿਵਸ (ਨੈਸ਼ਨਲ ਟੈਕਨੋਲੋਜੀ ਡੇਅ)' ਮਨਾਇਆ। ਭਾਰਤ ਦੁਆਰਾ ਹਾਸਲ ਕੀਤੀ ਗਈ ਤਕਨੀਕੀ ਤਰੱਕੀ ਨੂੰ ਪ੍ਰਦਰਸ਼ਿਤ ਕਰਨ ਲਈ ਭਾਰਤ ਹਰ ਵਰ੍ਹੇ 11 ਮਈ ਨੂੰ ਆਪਣਾ ਰਾਸ਼ਟਰੀ ਟੈਕਨੋਲੋਜੀ ਦਿਵਸ ਮਨਾਉਂਦਾ ਹੈ। ਇਹ ਯੁਵਾ ਪ੍ਰਤਿਭਾਵਾਂ ਨੂੰ ਵੀ ਪ੍ਰੇਰਿਤ ਕਰਦਾ ਹੈ ਅਤੇ ਦੇਸ਼ ਦੀ ਤਕਨੀਕੀ ਸਰਵਉੱਚਤਾ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ।

ਭਾਭਾ ਪਰਮਾਣੂ ਖੋਜ ਕੇਂਦਰ (Bhabha Atomic Research Centre (BARC), ਮੁੰਬਈ ਵਿੱਚ ਹੈਲਥ, ਸੇਫਟੀ ਅਤੇ ਐਨਵਾਇਰਮੈਂਟ ਗਰੁੱਪ ਦੇ ਡਾਇਰੈਕਟਰ, ਡਾ: ਡੀ.ਕੇ. ਅਸਵਾਲ ਨੇ ਸਮਾਗਮ ਦੀ ਸ਼ੋਭਾ ਵਧਾਈ। ਉਨ੍ਹਾਂ ਨੇ "ਇੱਕ ਸਵੱਛ ਵਾਤਾਵਰਣ ਅਤੇ ਇੱਕ ਟਿਕਾਊ ਭਵਿੱਖ ਲਈ ਪ੍ਰਮਾਣੂ ਊਰਜਾ" ਵਿਸ਼ੇ 'ਤੇ ਭਾਸ਼ਣ ਦਿੱਤਾ। ਆਪਣੇ ਭਾਸ਼ਣ ਵਿੱਚ ਡਾ: ਅਸਵਾਲ ਨੇ ਸੁਰੱਖਿਆ ਖਤਰਿਆਂ ਅਤੇ ਪਰਮਾਣੂ ਰੇਡੀਏਸ਼ਨਸ ਦੇ ਉਪਯੋਗ ਨਾਲ ਜੁੜੀਆਂ ਵੱਖ-ਵੱਖ ਮਿੱਥਾਂ ਨੂੰ ਸਪੱਸ਼ਟ ਕੀਤਾ। ਡਾ: ਅਸਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਰਮਾਣੂ ਊਰਜਾ ਕੋਲਾ ਅਧਾਰਿਤ ਊਰਜਾ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਸੁਰੱਖਿਅਤ ਅਤੇ ਵਧੇਰੇ ਕਿਫ਼ਾਇਤੀ ਹੈ।

ਇਸ ਮੌਕੇ ‘ਤੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR)- ਭਾਰਤੀ ਪੈਟਰੋਲੀਅਮ ਸੰਸਥਾਨ (IIP) ਦੇ ਡਾਇਰੈਕਟਰ ਡਾ. ਐੱਚ.ਐੱਸ. ਬਿਸ਼ਟ ਨੇ ਵੀ ਵਿਦਿਆਰਥੀਆਂ ਨੂੰ ਟੈਕਨੋਲੋਜੀ ਅਤੇ ਸਮਾਜ ਲਈ ਇਸ ਦੇ ਲਾਭ ਬਾਰੇ ਪ੍ਰੇਰਿਤ ਕੀਤਾ। ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR) –ਭਾਰਤੀ ਪੈਟਰੋਲੀਅਮ ਸੰਸਥਾਨ (IIP) ਵਿੱਚ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਅਤੇ ਜਿਗਿਆਸਾ ਗਤੀਵਿਧੀਆਂ (Jigyasa Activities) ਦੇ ਕੋਆਰਡੀਨੇਟਰ ਡਾ. ਆਰਤੀ ਨੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR) – ਭਾਰਤੀ ਪੈਟਰੋਲੀਅਮ ਸੰਸਥਾਨ (IIP) ਦੁਆਰਾ ਕੀਤੀਆਂ ਗਈਆਂ ਜਿਗਿਆਸਾ ਗਤੀਵਿਧੀਆਂ ਦਾ ਇੱਕ ਸੰਖੇਪ ਵੇਰਵਾ ਪੇਸ਼ ਕੀਤਾ ਅਤੇ ਦੱਸਿਆ ਕਿ ਇਹ ਸਕੂਲ ਜਾਣ ਵਾਲੇ ਬੱਚਿਆਂ ਲਈ ਕਿਵੇਂ ਲਾਭਦਾਇਕ ਹੈ।

ਸ਼੍ਰੀ ਅੰਜੁਮ ਸ਼ਰਮਾ ਅਤੇ ਸ਼੍ਰੀ ਸੋਮੇਸ਼ਵਰ ਪਾਂਡੇ ਜਿਹੇ ਸੀਨੀਅਰ ਅਧਿਕਾਰੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਸਨ। 

***********

ਪੀਕੇ/ਪੀਐੱਸਐੱਮ



(Release ID: 2020445) Visitor Counter : 43


Read this release in: English , Urdu , Hindi , Telugu