ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਸਰਕਾਰ ਨੇ ਗ੍ਰੀਨ ਹਾਈਡ੍ਰੋਜਨ ਵਿੱਚ ਗੁਣਵੱਤਾ ਨਿਯੰਤਰਣ ‘ਤੇ ਵਰਕਸ਼ਾਪ ਆਯੋਜਿਤ ਕੀਤੀ; ਗੁਣਵੱਤਾ ਮਾਪਦੰਡਾਂ, ਟੈਸਟਿੰਗ ਇਨਫ੍ਰਾਸਟ੍ਰਕਚਰ ਅਤੇ ਈਜ਼ ਆਫ਼ ਡੂਇੰਗ ਬਿਜ਼ਨਿਸ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ


ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਲਈ ਪੋਰਟਲ ਲਾਂਚ ਕੀਤਾ ਗਿਆ

‘ਭਾਰਤ ਵਿੱਚ ਗ੍ਰੀਨ ਹਾਈਡ੍ਰੋਜਨ ਸਟੈਂਡਰਡਸ ਅਤੇ ਐਪਰੂਵਲ ਸਿਸਟਮਸ’ ਅਤੇ ‘ਭਾਰਤ ਦੀ ਗ੍ਰੀਨ ਹਾਈਡ੍ਰੋਜਨ ਕ੍ਰਾਂਤੀ’ ‘ਤੇ ਰਿਪੋਰਟ ਜਾਰੀ ਕੀਤੀ ਗਈ

Posted On: 10 MAY 2024 8:01PM by PIB Chandigarh

ਸਰਕਾਰ ਨੇ 8 ਮਈ, 2024 ਨੂੰ ਨਵੀਂ ਦਿੱਲੀ ਦੇ ਸੁਸ਼ਮਾ ਸਵਰਾਜ ਭਵਨ ਵਿੱਚ ‘ਗ੍ਰੀਨ ਹਾਈਡ੍ਰੋਜਨ ਵਿੱਚ ਗੁਣਵੱਤਾ ਨਿਯੰਤਰਣ: ਸਟੈਂਡਰਡਸ ਐਂਡ ਟੈਸਟਿੰਗ ਇਨਫ੍ਰਾਸਟ੍ਰਕਚਰ’ ‘ਤੇ ਇੱਕ ਦਿਨੀਂ ਵਰਕਸ਼ਾਪ ਆਯੋਜਿਤ ਕੀਤੀ। ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੁਆਰਾ ਆਯੋਜਿਤ ਵਰਕਸ਼ਾਪ ਵਿੱਚ ਸਪੱਸ਼ਟ ਗੁਣਵੱਤਾ ਮਾਪਦੰਡਾਂ ਦੇ ਜ਼ਰੀਏ ਗ੍ਰੀਨ ਹਾਈਡ੍ਰੋਜਨ ਉਤਪਾਦਨ ਪ੍ਰਕਿਰਿਆਵਾਂ ਲਈ ਇੱਕ ਸਮਾਨ ਵਾਤਾਵਰਣ ਬਣਾਉਣ ਲਈ ਜ਼ਰੂਰੀ ਕਾਰਜਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿੱਚ ਗ੍ਰੀਨ ਹਾਈਡ੍ਰੋਜਨ ਟੈਸਟਿੰਗ ਸੁਵਿਧਾਵਾਂ ਦਾ ਇੱਕ ਨੈੱਟਵਰਕ ਬਣਾਉਣ ਅਤੇ ਸਵੱਛ ਊਰਜਾ ਨੂੰ ਤੇਜ਼ੀ ਨਾਲ ਅਪਣਾਉਣ ਲਈ ਈਜ਼ ਆਫ਼ ਡੂਇੰਗ ਬਿਜ਼ਨਿਸ ਨੂੰ ਹੁਲਾਰਾ ਦੇਣ ਲਈ ਚੁੱਕੇ ਜਾਣ ਵਾਲੇ ਕਦਮਾਂ ‘ਤੇ ਚਰਚਾ ਕੀਤੀ ਗਈ। 

ਇਸ ਮੌਕੇ, ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਲਈ ਇੱਕ ਡੈਡੀਕੇਟਿਡ ਪੋਰਟਲ ਲਾਂਚ ਕੀਤਾ ਗਿਆ, ਜੋ ਕਿ ਮਿਸ਼ਨ ਬਾਰੇ ਜਾਣਕਾਰੀ ਅਤੇ ਭਾਰਤ ਵਿੱਚ ਗ੍ਰੀਨ ਹਾਈਡ੍ਰੋਜਨ ਸਬੰਧੀ ਈਕੋਸਿਸਟਮ ਦੇ ਵਿਕਾਸ ਲਈ ਚੁੱਕੇ ਗਏ ਕਦਮਾਂ ਲਈ ਇੱਕ ਹੀ ਸਥਾਨ ‘ਤੇ ਸੰਪੂਰਨ ਜਾਣਕਾਰੀ ਪ੍ਰਦਾਨ ਕਰਨ ਲਈ ਕੰਮ ਕਰੇਗਾ। ਇਸ ਪੋਰਟਲ ਨੂੰ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਪ੍ਰੋਫੈਸਰ ਅਜੈ ਕੁਮਾਰ ਸੂਦ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਸ਼੍ਰੀ ਭੁਪਿੰਦਰ ਐੱਸ. ਭੱਲਾ ਨੇ ਸਾਂਝੇ ਤੌਰ ‘ਤੇ ਲਾਂਚ ਕੀਤਾ। ਇਸ ਪੋਰਟਲ ਨੂੰ https://nghm.mnre.gov.in/ ‘ਤੇ ਐਕਸੈੱਸ ਕੀਤਾ ਜਾ ਸਕਦਾ ਹੈ।

 

ਵਰਕਸ਼ਾਪ ਦੇ ਦੌਰਾਨ ‘ਭਾਰਤ ਵਿੱਚ ਗ੍ਰੀਨ ਹਾਈਡ੍ਰੋਜਨ ਸਟੈਂਡਰਡਸ ਐਂਡ ਐਪਰੂਵਲ ਸਿਸਟਮਸ’ ‘ਤੇ ਇੱਕ ਰਿਪੋਰਟ (ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ) ਅਤੇ ‘ਭਾਰਤ ਦੀ ਗ੍ਰੀਨ ਹਾਈਡ੍ਰੋਜਨ ਕ੍ਰਾਂਤੀ’ ‘ਤੇ ਇੱਕ ਹੋਰ ਰਿਪੋਰਟ (ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ) ਵੀ ਜਾਰੀ ਕੀਤੀ ਗਈ।

ਵਰਕਸ਼ਾਪ ਵਿੱਚ ਪੰਜ ਪੈਨਲ ਚਰਚਾਵਾਂ ਆਯੋਜਿਤ ਕੀਤੀਆਂ ਗਈਆਂ, ਜਿੱਥੇ ਲੀਡਿੰਗ ਟੈਕਨੀਕਲ ਇੰਸਟੀਟਿਊਸ਼ਨਜ, ਰੈਗੂਲੇਟਰਸ ਅਤੇ ਇੰਡਸਟਰੀ ਦੇ ਮਾਹਿਰਾਂ ਨੇ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਨਾਲ ਸਬੰਧਿਤ ਹੇਠ ਲਿਖੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। 

  1. ਗ੍ਰੀਨ ਹਾਈਡ੍ਰੋਜਨ ਈਕੋਸਿਸਟਮ: ਜ਼ਰੂਰੀ, ਚੁਣੌਤੀਆਂ ਅਤੇ ਅੱਗੇ ਵਧਣ ਦਾ ਰਾਹ

  2. ਹਾਈਡ੍ਰੋਜਨ ਸਟੋਰੇਜ਼ ਵਿੱਚ ਮਾਪਦੰਡ

  3. ਇਲੈਕਟ੍ਰੋਲਾਇਜ਼ਰ ਮੈਨੂਫੈਕਚਰਿੰਗ ਅਤੇ ਪਰਫਾਰਮੈਂਸ ਦੇ ਮਾਪਦੰਡ

  4. ਗ੍ਰੀਨ ਹਾਈਡ੍ਰੋਜਨ ਪ੍ਰੋਡਕਸ਼ਨ ਪਲਾਂਟਾਂ ਅਤੇ ਸਿਸਟਮਸ ਲਈ ਮਾਪਦੰਡ

  5. ਗ੍ਰੀਨ ਹਾਈਡ੍ਰੋਜਨ ਅਧਾਰਿਤ ਐਪਲੀਕੇਸ਼ਨਜ਼

ਵਰਕਸ਼ਾਪ ਵਿੱਚ ਮੰਤਰਾਲਿਆਂ, ਜਨਤਕ ਉੱਦਮਾਂ, ਸਰਕਾਰੀ ਏਜੰਸੀਆਂ, ਇੰਡਸਟਰੀ, ਐਸੋਸੀਏਸ਼ਨਾਂ, ਰਿਸਰਚ ਇੰਸਟੀਟਿਊਟਸ, ਲੈਬੋਰਟਰੀਜ਼ ਅਤੇ ਅਕਾਦਮੀਆਂ ਸਹਿਤ ਲਗਭਗ 300 ਸਟੇਕ ਹੋਲਡਰਸ ਨੇ ਹਿੱਸਾ ਲਿਆ। 

************

ਪੀਆਈਬੀ ਦਿੱਲੀ/ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ



(Release ID: 2020444) Visitor Counter : 28


Read this release in: English , Urdu , Hindi , Telugu