ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਓਐੱਮਸੀ ਦਾ ਸਾਂਝਾ ਮੁਨਾਫਾ ਵਿੱਤੀ ਵਰ੍ਹੇ 2024 ਵਿੱਚ ਸਲਾਨਾ ਅਧਾਰ ‘ਤੇ 25 ਗੁਣਾ ਤੋਂ ਵੀ ਜ਼ਿਆਦਾ ਵਧਿਆ
ਓਐੱਮਸੀ ਦਾ ਸਾਂਝਾ ਸ਼ੁੱਧ ਮੁਨਾਫਾ ਵਿੱਤੀ ਵਰ੍ਹੇ 2024 ਵਿੱਚ ਵਿੱਤੀ ਵਰ੍ਹੇ 2014 ਦੇ ਮੁਕਾਬਲੇ 543% ਜ਼ਿਆਦਾ ਰਿਹਾ
ਆਈਓਸੀਐੱਲ ਨੇ ਵਿੱਤੀ ਵਰ੍ਹੇ 2024 ਵਿੱਚ ਇਤਿਹਾਸਿਕ ਸਰਬਸ਼੍ਰੇਸ਼ਠ ਰਿਫਾਇਨਰੀ ਉਤਪਾਦਨ ਅਤੇ ਸੁੱਧ ਲਾਭ (ਨੈੱਟ ਪ੍ਰੋਫਿਟ) ਹੋਣ ਦੀ ਸੂਚਨਾ ਦਿੱਤੀ
Posted On:
10 MAY 2024 7:49PM by PIB Chandigarh
ਸਰਕਾਰੀ ਮਲਕੀਅਤ ਵਾਲੀ ਆਇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਦੇ ਲਈ ਵਿੱਤੀ ਵਰ੍ਹੇ 2023-24 ਬਹੁਤ ਸ਼ਾਨਦਾਰ ਰਿਹਾ ਹੈ। ਬਹੁਤ ਤੇਜ਼ੀ ਨਾਲ ਬਦਲਦੀ ਭੂ-ਰਾਜਨੀਤੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਿਆਪਕ ਉਤਾਰ-ਚੜਾਅ ਹੋਣ ਦੇ ਬਾਵਜੂਦ ਆਇਲ ਮਾਰਕੀਟਿੰਗ ਕੰਪਨੀਆਂ ਨੇ ਨਾ ਸਿਰਫ ਕਿਫਾਇਤੀ ਦਰਾਂ ‘ਤੇ ਈਂਧਣ ਦੀ ਉਪਲਬਧਤਾ ਸੁਨਿਸ਼ਚਿਤ ਕੀਤੀ ਹੈ ਕਿਉਂਕਿ ਇਸ ਦੌਰਾਨ ਆਲਮੀ ਪੱਧਰ ‘ਤੇ ਈਂਧਣ ਦੀ ਮਹਿੰਗਾਈ ਭਾਰਤ ਵਿੱਚ ਵੀ ਸਭ ਤੋਂ ਘੱਟ ਰਹੀ ਹੈ, ਸਗੋਂ ਇਨ੍ਹਾਂ ਕੰਪਨੀਆਂ ਨੇ ਸ਼ਲਾਘਾਯੋਗ ਸਲਾਨਾ ਨਤੀਜੇ ਜਾਰੀ ਕਰਕੇ ਸ਼ੇਅਰਹੋਲਡਰਸ ਦਾ ਭਰੋਸਾ ਵੀ ਕਾਫੀ ਹਦ ਤੱਕ ਵਧਾ ਦਿੱਤਾ ਹੈ।
ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ ਵਿੱਚ ਵਿੱਤੀ ਵਰ੍ਹੇ 2024 ਦੀ ਚੌਥੀ ਤਿਮਾਹੀ ਤੋਂ ਵਿੱਤੀ ਵਰ੍ਹੇ 2023 ਦੀ ਚੌਥੀ ਤਿਮਾਹੀ ਦੇ ਵਿੱਤੀ ਪ੍ਰਦਰਸ਼ਨ ਦੀ ਤੁਲਨਾ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਤਾਂ ਜੋ ਨਿਰਾਸ਼ਾਜਨਕ ਤਸਵੀਰ ਪੇਸ਼ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਸਮੁੱਚੇ ਸਲਾਨਾ ਪ੍ਰਦਰਸ਼ਨ ਨੂੰ ਘੱਟ ਕਰਕੇ ਅੰਕਿਆ ਜਾ ਸਕੇ। ਇਨ੍ਹਾਂ ਵਿੱਚ ਸਰਵਕਾਲੀ ਸਰਬਸ਼੍ਰੇਸ਼ਠ ਉਤਪਾਦਨ, ਸ਼ਾਨਦਾਰ ਪੂੰਜੀਗਤ ਖਰਚ ਦੇ ਉਪਯੋਗ ਅਤੇ ਪੂਰੇ ਕੀਤੇ ਜਾ ਚੁੱਕੇ ਪ੍ਰੋਜੈਕਟਾਂ ਜਿਵੇਂ ਮਾਪਦੰਡਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਇਹ ਰਿਪੋਰਟ ਸਪੱਸ਼ਟ ਤੌਰ ‘ਤੇ ਅਨੁਚਿਤ ਹੈ ਅਤੇ ਇਸ ਵਿੱਚ ਅਜਿਹੀ ਤਸਵੀਰ ਪੇਸ਼ ਕੀਤੀ ਗਈ ਹੈ ਜੋ ਸਹੀ ਨਹੀਂ ਹੈ।
ਵਿੱਤੀ ਵਰ੍ਹੇ 2023-24 ਵਿੱਚ ਆਇਲ ਮਾਰਕੀਟਿੰਗ ਕੰਪਨੀਆਂ ਦਾ ਸਾਂਝਾ ਲਾਭ 86,000 ਕਰੋੜ ਰੁਪਏ ਰਿਹਾ, ਜੋ ਪਿਛਲੇ ਵਿੱਤੀ ਵਰ੍ਹੇ ਦੀ ਤੁਲਨਾ ਵਿੱਚ 25 ਗੁਣਾ ਜ਼ਿਆਦਾ ਹੈ, (ਜੋ ਕਿ ਅਸਧਾਰਣ ਤੌਰ 'ਤੇ ਮੁਸ਼ਕਲ ਸੀ)। 2023-24 ਦੇ ਪੂਰੇ ਵਿੱਤੀ ਵਰ੍ਹੇ ਵਿੱਚ, ਐੱਚਪੀਸੀਐੱਲ ਨੇ ਪਿਛਲੇ ਵਰ੍ਹੇ 6,980 ਕਰੋੜ ਰੁਪਏ ਦੇ ਘਾਟੇ ਦੇ ਮੁਕਾਬਲੇ 16,014 ਕਰੋੜ ਰੁਪਏ ਦਾ ਰਿਕਾਰਡ ਸ਼ੁੱਧ ਲਾਭ ਕਮਾਇਆ। ਇਸੇ ਤਰ੍ਹਾਂ, ਆਈਓਸੀਐੱਲ ਨੇ ਇਤਿਹਾਸਿਕ ਤੌਰ 'ਤੇ ਸਰਬਸ਼੍ਰੇਸ਼ਠ ਰਿਫਾਇਨਰੀ ਉਤਪਾਦਨ, ਵਿਕਰੀ ਦੀ ਮਾਤਰਾ ਅਤੇ ਸ਼ੁੱਧ ਲਾਭ ਦੇ ਨਾਲ ਇੱਕ ਸ਼ਾਨਦਾਰ ਵਰ੍ਹੇ ਦੀ ਸਮਾਪਤੀ ਕੀਤੀ।
ਵਿੱਤੀ ਵਰ੍ਹੇ 2023-24 ਵਿੱਚ ਬੀਪੀਸੀਐੱਲ ਦਾ ਟੈਕਸ ਤੋਂ ਬਾਅਦ ਦਾ ਲਾਭ 26,673 ਕਰੋੜ ਰੁਪਏ ਰਿਹਾ, ਜੋ ਕਿ ਪਿਛਲੇ ਵਿੱਤੀ ਵਰ੍ਹੇ ਨਾਲੋਂ ਲਗਭਗ 13 ਗੁਣਾ ਜ਼ਿਆਦਾ ਹੈ। ਇਸ ਤੋਂ ਇਲਾਵਾ, 'ਪ੍ਰੋਜੈਕਟ ਐਸਪਾਇਰ' ਦੇ ਤਹਿਤ 5 ਵਰ੍ਹਿਆਂ ਵਿੱਚ 1.7 ਲੱਖ ਕਰੋੜ ਰੁਪਏ ਦੇ ਪੂੰਜੀਗਤ ਖਰਚੇ ਦੀ ਯੋਜਨਾ ਬਣਾਈ ਗਈ ਹੈ ਜੋ ਕਿ ਇਸ ਦੇ ਸ਼ੇਅਰਹੋਲਡਰਸ ਦੇ ਲਈ ਲੰਬੇ ਸਮੇਂ ਦੇ ਮੁੱਲ ਨੂੰ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
ਕੰਪਨੀ ਨਤੀਜਿਆਂ ਦੇ ਐਲਾਨ ਤੋਂ ਬਾਅਦ ਬੀਪੀਸੀਐੱਲ ਅਤੇ ਐੱਚਪੀਸੀਐੱਲ ਦੇ ਸ਼ੇਅਰ ਰੇਟਾਂ ਵਿੱਚ ਉਛਾਲ ਦੇ ਨਾਲ ਬਜ਼ਾਰ ਨੇ ਇਨ੍ਹਾਂ ‘ਤੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਇਲਾਵਾ, ਵਿਸ਼ਲੇਸ਼ਕਾਂ ਨੇ ਇਸ ਦੇ ਸਾਨਦਾਰ ਪ੍ਰਦਰਸ਼ਨ ਦਾ ਹਵਾਲਾ ਲਿਆ ਹੈ ਅਤੇ ਉਨ੍ਹਾਂ ਵਿੱਚੋਂ ਕਈ ਨੇ ਇਸ ਨੂੰ ਖਰੀਦਣ ਦੀ ਸਿਫਾਰਿਸ਼ ਕੀਤੀ ਹੈ, ਜੋ ਇਸ ਦੇ ਸਲਾਨਾ ਪ੍ਰਦਰਸ਼ਨ ਅਤੇ ਚਾਲੂ ਵਿੱਤ ਵਰ੍ਹੇ ਲਈ ਇਸ ਦੇ ਆਊਟਲੁੱਕ ਦੀ ਮਜ਼ਬੂਤ ਪੁਸ਼ਟੀ ਹੈ।
ਪਿਛਲੇ ਕੁਝ ਵਰ੍ਹਿਆਂ ਵਿੱਚ ਸਰਕਾਰ ਨੇ ਕੰਮਕਾਜ ਵਿੱਚ ਸੁਤੰਤਰਤਾ ਅਤੇ ਜਵਾਬਦੇਹੀ ਦੇ ਸਹੀ ਸੁਮੇਲ ਦੀ ਮਨਜ਼ੂਰੀ ਦੇ ਕੇ ਓਐੱਮਸੀ ਦੀ ਸਮਰੱਥਾ ਨੂੰ ਮੁਕਤ ਕਰ ਦਿੱਤਾ ਹੈ। ਸਰਕਾਰ ਇਨ੍ਹਾਂ ਦੇ ਵਿਪਾਰਕ ਫੈਸਲਿਆਂ ਤੋਂ ਆਪਣੀ ਪੂਰੀ ਦੂਰੀ ਬਣਾਏ ਰੱਖਦੀ ਹੈ, ਜਦਕਿ 'ਵਿਕਸਿਤ ਭਾਰਤ, 2047' ਦੇ ਵਿਜ਼ਨ ਦੇ ਅਨੁਸਾਰ ਉਨ੍ਹਾਂ ਦੀਆਂ ਮਹੱਤਵਅਕਾਂਖੀ ਯੋਜਨਾਵਾਂ ਨੂੰ ਪੂਰਾ ਸਮਰਥਨ ਅਤੇ ਪ੍ਰੋਤਸਾਹਨ ਦਿੰਦੀ ਹੈ।
**********
ਆਰਕੇਜੇ/ਐੱਮ
(Release ID: 2020443)
Visitor Counter : 58