ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਨੈਸ਼ਨਲ ਮੈਡੀਕਲ ਸਾਇੰਸਿਜ਼ ਪਰੀਖਿਆ ਬੋਰਡ ਦੀ 22ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ


ਇਲਾਜ ਵਿੱਚ ਦੇਰੀ ਨਾਲ ਜਾਨ ਜਾ ਸਕਦੀ ਹੈ: ਰਾਸ਼ਟਰਪਤੀ ਮੁਰਮੂ

Posted On: 10 MAY 2024 7:12PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (10 ਮਈ, 2024) ਨਵੀਂ ਦਿੱਲੀ ਵਿੱਚ ਨੈਸ਼ਨਲ ਮੈਡੀਕਲ ਸਾਇੰਸਿਜ਼ ਪਰੀਖਿਆ ਬੋਰਡ (ਐੱਨਬੀਈਐੱਮਐੱਸ-NBEMS) ਦੇ 22ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਇਸ ਨੂੰ ਸੰਬੋਧਨ ਕੀਤਾ।

 ਮੈਡੀਕਲ ਐਮਰਜੈਂਸੀ ਵਿੱਚ ਮਹੱਤਵਪੂਰਨ ਸਮਾਂ (ਗੋਲਡਨ ਆਵਰ-golden hour) ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏਰਾਸ਼ਟਰਪਤੀ ਨੇ ਕਿਹਾ ਕਿ ਇਸ ਅਵਧੀ ਦੇ ਦੌਰਾਨ ਇਲਾਜ ਮਿਲਣ ‘ਤੇ ਮਰੀਜ਼ਾਂ ਦਾ ਜੀਵਨ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਹਿਰ ਡਾਕਟਰਾਂ ਨੂੰ ਐਮਰਜੈਂਸੀ ਮਰੀਜ਼ਾਂ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਕਦੇ ਭੀ ਐਮਰਜੈਂਸੀ ਮਰੀਜ਼ ਨੂੰ ਇਲਾਜ ਦੇ ਲਈ ਕਿਤੇ ਹੋਰ ਜਾਣ ਦੇ ਲਈ ਨਹੀਂ ਕਹਿਣਾ ਚਾਹੀਦਾ।

 

ਇਸ ਕਹਾਵਤ ਦਾ ਸੰਦਰਭ ਦਿੰਦੇ ਹੋਏ ਕਿ- ‘ਨਿਆਂ ਵਿੱਚ ਦੇਰੀ ਨਿਆਂ ਤੋਂ ਵੰਚਿਤ ਰੱਖਣਾ ਹੁੰਦਾ ਹੈ’ਰਾਸ਼ਟਰਪਤੀ ਮੁਰਮੂ ਨੇ ਜ਼ੋਰ ਦੇ ਕੇ ਕਿਹਾ ਕਿ ਸਿਹਤ ਸੰਭਾਲ਼ ਖੇਤਰ ਵਿੱਚਸਮਾਂ ਹੋਰ ਭੀ ਮਹੱਤਵਪੂਰਨ ਹੈ ਕਿਉਂਕਿ ਇਲਾਜ ਵਿੱਚ ਦੇਰੀ ਨਾਲ ਜੀਵਨ ਤੋਂ ਵੰਚਿਤ ਹੋਣਾ ਪੈ ਸਕਦਾ ਹੈ।

 

ਉਨ੍ਹਾਂ ਨੇ ਕਿਹਾ ਕਿ ਕਦੇ-ਕਦੇ  ਅਸੀਂ ਦੁਖਦ ਸਮਾਚਾਰ ਸੁਣਦੇ ਹਾਂ ਕਿ ਜੇਕਰ ਸਮੇਂ ‘ਤੇ ਇਲਾਜ ਮਿਲ ਜਾਂਦਾ ਤਾਂ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਸੀ। ਅਜਿਹੇ ਵਿੱਚ ਅਗਰ ਜਾਨ ਬਚ ਭੀ ਜਾਵੇ ਤਾਂ ਕਈ ਸਥਿਤੀਆਂ ਵਿੱਚ ਇਲਾਜ ਵਿੱਚ ਦੇਰੀ ਨਾਲ ਸਿਹਤ ਖਰਾਬ ਹੋ ਜਾਂਦੀ ਹੈ। ਅਜਿਹੀਆਂ ਉਦਾਹਰਣਾਂ ਅਕਸਰ ਅਧਰੰਗ (ਲਕਵਾ) ਦੇ ਮਰੀਜ਼ਾਂ ਵਿੱਚ ਦੇਖਣ ਨੂੰ ਮਿਲਦੀਆਂ ਹਨ। ਸਮੇਂ ‘ਤੇ ਇਲਾਜ ਨਾ ਮਿਲਣ ਦੇ ਕਾਰਨ ਮਰੀਜ਼ ਆਪਣੇ ਅੰਗਾਂ ਨੂੰ ਹਿਲਾਉਣ ਦੀ ਸਮਰੱਥਾ ਗੁਆ ਦਿੰਦੇ ਹਨ ਅਤੇ ਦੂਸਰਿਆਂ ‘ਤੇ ਨਿਰਭਰ ਹੋ ਜਾਂਦੇ ਹਨ।

ਰਾਸ਼ਟਰਪਤੀ ਨੇ ਪਿਛਲੇ ਲਗਭਗ ਚਾਰ ਦਹਾਕਿਆਂ ਵਿੱਚ ਮੈਡੀਕਲ ਐਜੂਕੇਸ਼ਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਨੈਸ਼ਨਲ ਮੈਡੀਕਲ ਸਾਇੰਸਿਜ਼  ਪਰੀਖਿਆ ਬੋਰਡ  (ਐੱਨਬੀਈਐੱਮਐੱਸ-NBEMS) ਦੇ ਪਿਛਲੇ ਅਤੇ ਵਰਤਮਾਨ ਮੈਂਬਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ (ਐੱਨਬੀਈਐੱਮਐੱਸ-NBEMS) ਦੇ ਪ੍ਰਯਾਸਾਂ ਨਾਲ ਦੇਸ਼ ਵਿੱਚ ਮਾਹਿਰ ਡਾਕਟਰਾਂ ਦੀ ਉਪਲਬਧਤਾ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।

 

ਰਾਸ਼ਟਰਪਤੀ ਨੇ ਡਾਕਟਰਾਂ ਨੂੰ ਤੁਰੰਤ ਸਿਹਤ ਸੰਭਾਲ਼ਸੰਵੇਦਨਸ਼ੀਲ ਸਿਹਤ ਸੰਭਾਲ਼ ਅਤੇ ਸਸਤੀ ਸਿਹਤ ਸੰਭਾਲ਼ ‘ਤੇ ਧਿਆਨ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਆਪਣਾ ਸਮਾਂ ਗ਼ਰੀਬ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੇ ਕੇ ਦੇਸ਼ ਅਤੇ ਸਮਾਜ ਲਈ ਇੱਕ ਅਨਮੋਲ ਯੋਗਦਾਨ ਦੇ ਸਕਦੇ ਹਨ। ਉਨ੍ਹਾਂ ਨੇ ਮੈਡੀਕਲ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਮੈਡੀਕਲ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਚੁਣਿਆ ਹੈ ਤਾਂ ਜ਼ਰੂਰ ਉਨ੍ਹਾਂ ਵਿੱਚ ਮਾਨਵਤਾ ਦੀ ਸੇਵਾ ਕਰਨ ਦੀ ਇੱਛਾ ਭੀ ਹੈ। ਰਾਸ਼ਟਰਪਤੀ ਨੇ ਉਨ੍ਹਾਂ (ਮੈਡੀਕਲ ਵਿਦਿਆਰਥੀਆਂ) ਨੂੰ ਸੇਵਾ ਭਾਵਨਾ ਨੂੰ ਬਚਾਉਣਵਧਾਉਣ ਅਤੇ ਫੈਲਾਉਣ ਦਾ ਸੱਦਾ ਦਿੱਤਾ।

 

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦੀ ਵਿਸ਼ਾਲ ਜਨਸੰਖਿਆ ਨੂੰ ਦੇਖਦੇ ਹੋਏ ਡਾਕਟਰਾਂ ਦੀ ਉਪਲਬਧਤਾ ਲਗਾਤਾਰ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਦਾ ਇਹ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਮਾਤਰਾ ਦੇ ਨਾਲ-ਨਾਲ ਗੁਣਵੱਤਾ ਨੂੰ ਭੀ ਪ੍ਰਾਥਮਿਕਤਾ ਦਿੱਤੀ ਜਾਵੇ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਡਾਕਟਰਾਂ ਨੇ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾਈ ਹੈ ਅਤੇ ਕਿਫਾਇਤੀ ਚਿਕਿਤਸਾ ਦੇਖਰੇਖ (ਅਫੋਰਡੇਬਲ ਮੈਡੀਕੇਅਰ-affordable Medicare) ਦੇ ਕਾਰਨ ਭਾਰਤ ਮੈਡੀਕਲ ਟੂਰਿਜ਼ਮ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਦੇਸ਼ ਦੀ ਸਿਹਤ ਸੰਭਾਲ਼ ਪ੍ਰਣਾਲੀ (healthcare system) ਦਾ ਸਭ ਤੋਂ ਮਹੱਤਵਪੂਰਨ ਅੰਗ ਦੱਸਿਆ ਅਤੇ ਇਹ ਵਿਸ਼ਵਾਸ ਜਤਾਇਆ ਕਿ ਉਹ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਨਵੀਆਂ ਉਚਾਈਆਂ  ‘ਤੇ ਲੈ ਜਾਣਗੇ।

 

ਇਹ ਦੇਖਦੇ ਹੋਏ ਕਿ ਇਸ ਕਨਵੋਕੇਸ਼ਨ ਵਿੱਚ ਡਿਗਰੀਆਂ ਅਤੇ ਮੈਡਲ ਪ੍ਰਾਪਤ ਵਾਲੇ ਪੁਰਸ਼ ਡਾਕਟਰਾਂ ਦੀ ਤੁਲਨਾ ਵਿੱਚ ਮਹਿਲਾ ਡਾਕਟਰਾਂ ਦੀ ਸੰਖਿਆ ਅਧਿਕ ਹੈਰਾਸ਼ਟਰਪਤੀ ਨੇ ਕਿਹਾ ਕਿ ਉਚੇਰੀ ਮੈਡੀਕਲ ਐਜੂਕੇਸ਼ਨ ਵਿੱਚ ਵਿਦਿਆਰਥਣਾਂ ਦੀ ਉਪਲਬਧੀ ਸਾਡੇ ਸਮਾਜ ਅਤੇ ਦੇਸ਼ ਦੀ ਇੱਕ ਬੜੀ ਉਪਲਬਧੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ  ਪਰਿਵਾਰਾਂ ਦੇ ਸੰਦਰਭ ਵਿੱਚ ਹੁਣ ਭੀ ਇਹ ਕਿਹਾ ਜਾ ਸਕਦਾ ਹੈ ਕਿ ਲੜਕੀਆਂ ਨੂੰ ਸੀਮਾਵਾਂ ਅਤੇ ਪਾਬੰਦੀਆਂ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਸਮਾਜ ਅਤੇ ਜਨਤਕ ਸਥਾਨਾਂ ‘ਤੇ ਭੀ ਲੜਕੀਆਂ ਨੂੰ ਆਪਣੀ ਸੁਰੱਖਿਆ ਅਤੇ ਸਮਾਜ ਦੀ ਸਵੀਕਾਰਤਾ ਦੇ ਪ੍ਰਤੀ ਅਤਿਰਿਕਤ ਸਚੇਤ ਰਹਿਣਾ ਪੈਂਦਾ ਹੈ। ਐਸੇ ਵਾਤਵਰਣ ਵਿੱਚ ਸਾਡੀਆਂ ਬੇਟੀਆਂ ਆਪਣੀ ਸ੍ਰੇਸ਼ਠਤਾ ਸਾਬਤ ਕਰਕੇ ਨਵੇਂ ਭਾਰਤ ਦਾ ਨਵਾਂ ਅਕਸ ਪ੍ਰਸਤੁਤ ਕਰ ਰਹੀਆਂ ਹਨ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

 

***

ਡੀਐੱਸ/ਏਕੇ

 



(Release ID: 2020349) Visitor Counter : 36