ਟੈਕਸਟਾਈਲ ਮੰਤਰਾਲਾ
azadi ka amrit mahotsav

ਭਾਰਤ ਦੀ ਟੈਕਨੀਕਲ ਟੈਕਸਟਾਈਲ ਮਾਰਕਿਟ ਵਿੱਚ 10 ਪ੍ਰਤੀਸ਼ਤ ਦੀ ਜ਼ਿਕਰਯੋਗ ਵਾਧਾ ਦਰ ਦੇ ਕਾਰਨ ਬੇਅੰਤ ਸੰਭਾਵਨਾਵਾਂ ਹਨ: ਟੈਕਸਟਾਈਲ ਸਕੱਤਰ


ਅਡਵਾਂਸਡ ਕੰਪੋਜ਼ਿਟਸ ਦੀ ਐਪਲੀਕੇਸ਼ਨ ਪ੍ਰਦਰਸ਼ਨ ਸਬੰਧੀ ਜ਼ਰੂਰਤਾਂ ਅਤੇ ਲਾਗਤ ਦੋਹਾਂ ਦਾ ਧਿਆਨ ਰੱਖਦੇ ਹੋਏ ਇੱਕ ਰਣਨੀਤਕ ਫ਼ੈਸਲਾ ਹੈ: ਮੈਂਬਰ ਨੀਤੀ ਆਯੋਗ

ਟੈਕਸਟਾਈਲ ਮੰਤਰਾਲੇ ਨੇ ਕੰਪੋਜ਼ਿਟਸ, ਸਪੈਸ਼ਲਿਟੀ ਫਾਈਬਰਸ ਅਤੇ ਕੈਮੀਕਲਜ਼ ਵਿੱਚ ਪ੍ਰਗਤੀ ‘ਤੇ ਇੱਕ ਨੈਸ਼ਨਲ ਸਿੰਪੋਜ਼ੀਅਮ ਦਾ ਆਯੋਜਨ ਕੀਤਾ

Posted On: 09 MAY 2024 5:45PM by PIB Chandigarh

ਟੈਕਸਟਾਈਲ ਮੰਤਰਾਲੇ ਨੇ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ) ਅਤੇ ਅਹਿਮਦਾਬਾਦ ਟੈਕਸਟਾਈਲ ਇੰਡਸਟਰੀਜ਼ ਰਿਸਰਚ ਐਸੋਸੀਏਸ਼ਨ (ਏਟੀਆਈਆਰਏ) ਦੇ ਨਾਲ ਭਾਗੀਦਾਰੀ ਵਿੱਚ ਅੱਜ (9 ਮਈ, 2024) ਨਵੀਂ ਦਿੱਲੀ ਵਿੱਚ ਕੰਪੋਜ਼ਿਟਸ, ਸਪੈਸ਼ਲਿਟੀ ਫਾਈਬਰਸ ਅਤੇ ਕੈਮੀਕਲਜ਼ ਵਿੱਚ ਪ੍ਰਗਤੀ ‘ਤੇ ਇੱਕ ਨੈਸ਼ਨਲ ਸਿੰਪੋਜ਼ੀਅਮ ਦਾ ਆਯੋਜਨ ਕੀਤਾ।

ਟੈਕਸਟਾਈਲ ਮੰਤਰਾਲੇ ਦੇ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ ਨੇ ਸਿੰਪੋਜ਼ਅਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦੀ ਟੈਕਨੀਕਲ ਟੈਕਸਟਾਈਲ ਮਾਰਕਿਟ ਵਿੱਚ 10 ਪ੍ਰਤੀਸ਼ਤ ਦੀ ਜ਼ਿਕਰਯੋਗ ਵਾਧਾ ਦਰ ਅਤੇ ਦੁਨੀਆ ਦੇ 5ਵੇਂ ਸਭ ਤੋਂ ਵੱਡੇ ਟੈਕਨੀਕਲ ਟੈਕਸਟਾਈਲ ਮਾਰਕਿਟ ਵਜੋਂ ਇਸ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਕੰਪੋਜ਼ਿਟ ਵਿੱਚ ਵਿਸ਼ੇਸ਼ ਸੰਰਚਨਾਤਮਕ ਅਤੇ ਭੌਤਿਕ ਵਿਸ਼ੇਸ਼ਤਾਵਾਂ ਹਨ, ਜੋ ਉਨ੍ਹਾਂ  ਨੂੰ ਵਿਭਿੰਨ ਖੇਤਰਾਂ ਵਿੱਚ ਵਿਸ਼ੇਸ਼ ਉਪਯੋਗਾਂ ਲਈ ਉਪਯੁਕਤ ਬਣਾਉਂਦੀਆਂ ਹਨ। ਉਦਾਹਰਣ ਲਈ, ਬੁਨਿਆਦੀ ਢਾਂਚੇ ਦੇ ਵਿਕਾਸ, ਏਅਰੋਸਪੇਸ, ਆਟੋਮੋਟਿਵ ਸੈਕਟਰ, ਮਿਲਟਰੀ ਅਤੇ ਰੱਖਿਆ ਖੇਤਰ, ਮੈਡੀਕਲ ਡਿਵਾਈਸ, ਮਿਸ਼ਰਿਤ ਸਮੱਗਰੀ, ਆਦਿ ਵਿੱਚ। ਉਨ੍ਹਾਂ ਨੇ ਟੈਕਨੀਕਲ ਟੈਕਸਟਾਈਲ ਅਤੇ ਸਪੈਸ਼ਲਿਟੀ ਫਾਈਬਰਸ ਅਤੇ ਕੰਪੋਜ਼ਿਟਸ ਤੋਂ ਬਣੇ ਉਤਪਾਦਾਂ ਨੂੰ ਅਪਣਾਉਣ ਵਿੱਚ ਸੰਸਥਾਗਤ ਖਰੀਦਦਾਰਾਂ, ਉਪਯੋਗਕਰਤਾ ਮੰਤਰਾਲਿਆਂ ਅਤੇ ਉਦਯੋਗਾਂ ਦੇ ਮਹੱਤਵ ਨੂੰ ਉਜਾਗਰ ਕੀਤਾ।

 

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਉਦਯੋਗ ਦੇ ਪ੍ਰਤੀਨਿਧੀਆਂ, ਨੀਤੀ-ਨਿਰਮਾਤਾਵਾਂ, ਖੋਜਕਰਤਾਵਾਂ ਅਤੇ ਨਿਵੇਸ਼ਕਾਂ ਸਮੇਤ ਹਿਤਧਾਰਕਾਂ ਦੇ ਦਰਮਿਆਨ ਇੱਕ ਸਹਿਯੋਗਾਤਮਕ ਦ੍ਰਿਸ਼ਟੀਕੋਣ ਕੰਪੋਜ਼ਿਟ ਅਤੇ ਸਪੈਸ਼ਲਿਟੀ ਫਾਈਬਰਸ ਦੇ ਖੇਤਰ ਵਿੱਚ ਲਾਗਤ ਨਾਲ ਜੁੜੇ ਪ੍ਰਭਾਵ ਨੂੰ ਸੰਬੋਧਨ ਕਰਨ ਅਤੇ ਵੱਡੇ ਭਾਈਚਾਰੇ ਦੁਆਰਾ ਵਿਆਪਕ ਤੌਰ ‘ਤੇ ਅਪਣਾਉਣ ਲਈ ਜਾਗਰੂਕਤਾ ਅਤੇ ਸਿੱਖਿਆ ਨੂੰ ਹੁਲਾਰਾ ਦੇਣ ਵਿੱਚ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ।

ਨੀਤੀ ਆਯੋਗ ਦੇ ਮੈਂਬਰ ਡਾ. ਵਿਜੈ ਕੁਮਾਰ ਸਾਰਸਵਤ ਨੇ ਇਸ ਗੱਲ ‘ਤੇ ਚਾਣਨਾ ਪਾਇਆ ਕਿ ਸਪੈਸ਼ਲਿਟੀ ਫਾਈਬਰ ਅਡਵਾਂਸ ਕੰਪੋਜ਼ਿਟਸ ਦੇ ਬਿਲਡਿੰਗ ਬਲਾਕ ਹਨ ਅਤੇ ਇਸ ਦੀ ਚੋਣ ਪ੍ਰਦਰਸ਼ਨ ਸਬੰਧੀ ਜ਼ਰੂਰਤਾਂ ਅਤੇ ਲਾਗਤ ਦੋਹਾਂ ‘ਤੇ ਵਿਚਾਰ ਕਰਦੇ ਹੋਏ ਇੱਕ ਰਣਨੀਤਕ ਫ਼ੈਸਲਾ ਹੈ।

ਉਨ੍ਹਾਂ ਨੇ ਜ਼ਿਕਰ ਕੀਤਾ ਕਿ ਏਰਾਮਿਡਸ, ਕਾਰਬਨ ਫਾਈਬਰ, ਜ਼ਾਇਲੋਨ, ਅਲਟਰਾ-ਹਾਈ ਮੋਲੀਕਿਊਲਰ ਵੇਟ ਪੋਲੀਥੀਲੀਨ (ਯੂਐੱਚਐੱਮਡਬਲਿਊਪੀਈ), ਗਲਾਸ ਫਾਈਬਰ, ਸਿਰੇਮਿਕ ਫਾਈਬਰ ਜਿਹੇ ਵਿਸ਼ੇਸ਼ ਫਾਈਬਰ ਨੂੰ ਵੱਖ-ਵੱਖ ਉਪਯੋਗਾਂ ਅਤੇ ਰਣਨੀਤਕ ਜ਼ਰੂਰਤਾਂ ਲਈ ਤਿਆਰ ਕੀਤਾ ਜਾ ਸਕਦਾ ਹੈ, ਜਿਵੇਂ ਫਾਇਰ ਰਿਟਾਰਡੈਂਟ ਫੈਬਰਿਕ, ਬੁਲੇਟ ਰੋਧਕ ਜੈਕਟਾਂ, ਰੱਸੀਆਂ ਅਤੇ ਕੇਬਲ, ਵਿੰਡਮਿਲ (ਨਵਿਆਉਣਯੋਗ ਊਰਜਾ) ਅਤੇ ਗੈਸ ਅਤੇ ਰਸਾਇਣਿਕ ਫਿਲਟਰੇਸ਼ਨ ਵਿੱਚ ਕ੍ਰਮਵਾਰ। ਉਨ੍ਹਾਂ ਨੇ ਕੰਪੋਜ਼ਿਟ ਸਮਗੱਰੀਆਂ ਵਿੱਚ ਟੌਪ ਰੁਝਾਨਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਵਿੱਚ ਉੱਚ ਪ੍ਰਦਰਸ਼ਨ ਵਾਲੇ ਰੈਜ਼ਿਨ ਅਤੇ ਅਡੇਸਿਵਜ਼, ਕਾਰਬਨ ਫਾਈਬਰ ਅਧਾਰਿਤ ਸਮੱਗਰੀ, ਹਲਕੇ ਵਜ਼ਨ ਵਾਲੇ ਐਡਵਾਂਸਡ ਪੌਲੀਮਰ ਕੰਪੋਜ਼ਿਟਸ, ਬਾਇਓਮੈਟਰੀਅਲ, ਨੈਨੋਕੰਪੋਜ਼ਿਟਸ, ਇੰਟੈਲੀਜੈਂਸ ਡਿਜਾਈਨ ਅਤੇ ਨਿਰਮਾਣ ਸ਼ਾਮਲ ਹਨ, ਲੇਕਿਨ ਇਨ੍ਹਾਂ ਤੱਕ ਸੀਮਿਤ ਨਹੀਂ ਹਨ।

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭੌਤਿਕ ਵਿਗਿਆਨ ਵਿੱਚ ਪ੍ਰਗਤੀ ਕੇਵਲ ਮਜ਼ਬੂਤ ਜਾਂ ਹਲਕੀ ਸਮੱਗਰੀ ਬਣਾਉਣ ਬਾਰੇ ਨਹੀਂ ਹੈ, ਬਲਕਿ ਮੈਟੇਰੀਅਲ ਸਰਕੂਲਰਿਟੀ ਰਾਹੀਂ ਉਨ੍ਹਾਂ ਦੇ ਟਿਕਾਊ ਉਪਯੋਗ ਨੂੰ ਸੁਨਿਸ਼ਚਿਤ ਕਰਨ ਬਾਰੇ ਵਿੱਚ ਵੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਨਿਰਮਾਣ, ਫਰਨੀਚਰ ਉਦਯੋਗ ਦੁਆਰਾ ਇਸ ਨੂੰ ਅਪਣਾਉਣ ਵਿੱਚ ਵਾਧਾ ਅਤੇ ਮੈਡੀਕਲ ਐਪਲੀਕੇਸ਼ਨਾਂ ਵਿੱਚ ਵਧਦੀ ਅਨੁਕੂਲਤਾ ਦੇ ਕਾਰਨ-ਬਾਇਓ-ਕੰਪੋਜ਼ਿਟਸ ਦੀ ਮੰਗ ਵਧ ਰਹੀ ਹੈ।

ਡਾ. ਸਾਰਸਵਤ ਨੇ ਇਹ ਵੀ ਕਿਹਾ ਕਿ ਅਡਵਾਂਸਡ ਕੰਪੋਜ਼ਿਟਸ ਅਤੇ ਸਪੈਸ਼ਲਿਟੀ ਫਾਈਬਰ ਰਿਸਰਚ ਦੇ ਨਾਲ ਲਗਾਤਾਰ ਵਿਕਸਿਤ ਹੋ ਰਹੇ ਹਨ, ਜੋ ਫਾਈਬਰ ਪ੍ਰਦਰਸ਼ਨ ਦੀਆਂ ਸੀਮਾਵਾਂ ਨੂੰ ਅੱਗੇ ਵਧਾ ਰਹੇ ਹਨ। ਭਵਿੱਖ ਦੇ ਵਿਕਾਸ ਵਿੱਚ ਹੋਰ ਵੀ ਅਧਿਕ ਤਾਕਤ ਅਤੇ ਕਠੋਰਤਾ, ਉੱਨਤ ਥਰਮਲ ਵਿਸ਼ੇਸ਼ਤਾਵਾਂ ਅਤੇ ਇੱਥੋਂ ਤੱਕ ਕਿ ਸਵੈ-ਇਲਾਜ ਸਮਰੱਥਾਵਾਂ ਵਾਲੇ ਫਾਈਬਰ ਸ਼ਾਮਲ ਹੋਣਗੇ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜੇਕਰ ਕੰਪੋਜ਼ਿਟ ਮਟੀਰੀਅਲ ਕਈ ਵਰ੍ਹਿਆਂ ਤੋਂ ਮੌਜੂਦ ਹੈ, ਇਹ ਉਦਯੋਗ ਅਜੇ ਵੀ ਇਨੋਵੇਸ਼ਨ ਅਤੇ ਵਿਕਾਸ ਦੇ ਦੌਰ ਵਿੱਚ ਹੈ। ਟਿਕਾਊ ਕਾਰਜ ਪ੍ਰਣਾਲੀਆਂ ਨੂੰ ਅਪਣਾਉਣ ਦੀ ਜ਼ਰੂਰਤ ਹੈ, ਜੋ ਅੱਗੇ ਚਲ ਕੇ ਕੰਪੋਜ਼ਿਟ ਇੰਡਸਟ੍ਰੀ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਹੋਵੇਗੀ।

ਆਰਡੀਐੱਸਓ ਦੇ ਡਾਇਰੈਕਟਲ ਜਨਰਲ ਸ਼੍ਰੀ ਅਜੈ ਕੁਮਾਰ ਰਾਣਾ ਨੇ ਆਪਣੇ ਸੰਬੋਧਨ ਦੌਰਾਨ ਰੇਲ ਸੈਕਟਰ ਵਿੱਚ ਜਿਓਟੈਕਸਟਾਈਲ ਅਤੇ ਜਿਓ-ਕੰਪੋਜ਼ਿਟ ਦੇ ਉਪਯੋਗ ਬਾਰੇ ਗੱਲ ਕੀਤੀ। ਉਨ੍ਹਾਂ ਨੇ ਲੋਡ ਬੇਅਰਿੰਗ ਐਪਲੀਕੇਸ਼ਨਾਂ, ਢਲਾਣ  ਕਟੌਤੀ ਸੁਰੱਖਿਆ ਨਿਯੰਤਰਣ ਐਪਲੀਕੇਸ਼ਨ, ਡਰੇਨੇਜ, ਵਿਭਾਜਨ, ਫਿਲਟਰੇਸ਼ਨ ਆਦਿ ਦੇ ਲਈ ਜਿਓਟੈਕਸਟਾਈਲਜ਼, ਜਿਓਗ੍ਰਿਡਸ, ਪ੍ਰੀ-ਫੈਬਰੀਕੇਟਿਡ ਵਰਟੀਕਲ ਡ੍ਰੇਨਜ਼ (ਪੀਵੀਡੀ) ਦੇ ਉਪਯੋਗ ‘ਤੇ ਚਾਣਨਾ ਪਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰਡੀਐੱਸਓ ਰੇਲ ਸੈਕਟਰ ਵਿੱਚ ਜੀਓ-ਕੰਪੋਜ਼ਿਟ ਦੇ ਉਪਯੋਗ ਦੇ ਲਈ ਨਵੇਂ ਦਿਸ਼ਾ-ਨਿਰਦੇਸ਼ ਅਤੇ ਮਾਪਦੰਡ ਵਿਕਸਿਤ ਕਰਨ ਵਿੱਚ ਸਰਗਰਮ ਰੂਪ ਨਾਲ ਬੀਆਈਐੱਸ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ।

ਟੈਕਸਟਾਈਲ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਰਾਜੀਵ ਸਕਸੈਨਾ ਨੇ ਸੁਝਾਅ ਦਿੱਤਾ ਕਿ ਟੈਕਨੀਕਲ ਟੈਕਸਟਾਈਲ ਮਜ਼ਬੂਤ ਗਲੋਬਲ ਮੰਗ ਦੇ ਨਾਲ ਸਭ ਤੋਂ ਤੇਜ਼ੀ ਨਾਲ ਵਧਦੇ ਹਿੱਸੇ ਵਿੱਚੋਂ ਇੱਕ ਹੈ। ਟੈਕਨੀਕਲ ਟੈਕਸਟਾਈਲ ਇੰਡਸਟ੍ਰੀ  ਵਿੱਚ ਇੰਜੀਨੀਅਰਿੰਗ ਅਤੇ ਆਮ ਐਪਲੀਕੇਸ਼ਨਾਂ ਵਿੱਚ ਉਤਪਾਦਕਤਾ, ਕੁਸ਼ਲਤਾ, ਲਾਗਤ-ਪ੍ਰਭਾਵਸ਼ੀਲਤਾ ਅਤੇ ਨਵੀਨਤਾਕਾਰੀ ਸਮਾਧਾਨ ਲਿਆਉਣ ਦੀ ਅਪਾਰ ਸਮਰੱਥਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਐੱਨਟੀਟੀਐੱਮ ਭਾਰਤ ਨੂੰ ਟੈਕਨੀਕਲ ਟੈਕਸਟਾਈਲ ਵਿੱਚ ਗਲੋਬਲ ਲੀਡਰ ਵਜੋਂ ਸਥਾਪਿਤ ਕਰਨ ਦੇ ਉਦੇਸ਼ ਦਾ ਇੱਕ ਪ੍ਰਮੁੱਖ ਮਿਸ਼ਨ ਹੈ। ਆਪਣੇ ਭਾਸ਼ਣ ਦੌਰਾਨ, ਸ਼੍ਰੀ ਸਕਸੈਨਾ ਨੇ ਰਿਸਰਚ ਅਤੇ ਇਨੋਵੇਸ਼ਨ, ਸਟਾਰਟ-ਅੱਪ, ਮਸ਼ੀਨਰੀ ਵਿਕਾਸ, ਇੰਟਰਨਸ਼ਿਪ, ਸਿੱਖਿਆ ਅਤੇ ਕੌਸ਼ਲ ਨਾਲ ਸਬੰਧਿਤ ਐੱਨਟੀਟੀਐੱਮ ਮਿਸ਼ਨ ਦੇ ਤਹਿਤ ਵਿਭਿੰਨ ਦਿਸ਼ਾ-ਨਿਰਦੇਸ਼ਾਂ ਨੂੰ ਉਜਾਗਰ ਕੀਤਾ।

ਕੰਪੋਜ਼ਿਟ ਦੇ ਮਹੱਤਵ ‘ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਟੈਕਸਟਾਈਲ ਕੰਪੋਜ਼ਿਟਸ ਮਟੀਰੀਅਲ ਕਈ ਖੇਤਰਾਂ ਵਿੱਚ ਪਰੰਪਰਾਗਤ ਮਟੀਰੀਅਲਸ ਦੀ ਜਗ੍ਹਾ ਲੈ ਰਿਹਾ ਹੈ।

ਸਪੇਸ ਐਪਲੀਕੇਸ਼ਨ ਸੈਂਟਰ (ਐੱਸਏਸੀ/ਇਸਰੋ) ਦੇ ਡਾਇਰੈਕਟਰ ਸ਼੍ਰੀ ਨੀਲੇਸ਼ ਐੱਮ. ਦੇਸਾਈ ਨੇ ਕਿਹਾ ਕਿ ਐੱਸਏਸੀ ਏਟੀਆਈਆਰਏ ਦੇ ਨਾਲ ਲੰਬੇ ਸਮੇਂ ਨਾਲ ਜੁੜਿਆ ਹੋਇਆ ਹੈ ਅਤੇ ਇਹ ਇਸਰੋ ਦਾ ਦੂਸਰਾ ਸਭ ਤੋਂ ਵੱਡਾ ਰਿਸਰਚ ਸੈਂਟਰ ਹੈ। ਉਨ੍ਹਾਂ ਨੇ ਕਿਹਾ ਕਿ ਸਪੇਸ ਅਤੇ ਏਅਰੋਸਪੇਸ ਆਪਣੇ ਹਲਕੇ ਵਜ਼ਨ ਅਤੇ ਟਿਕਾਊ ਗੁਣਾਂ ਦੇ ਕਾਰਨ ਕੰਪੋਜ਼ਿਟ ਐਪਲੀਕੇਸ਼ਨਾਂ ਲਈ ਇੱਕ ਪ੍ਰਮੁੱਖ ਖੇਤਰ ਬਣਨ ਜਾ ਰਿਹਾ ਹੈ। ਸੀਐੱਪਆਰਪੀ ਅਤੇ ਐਸਟੋ ਗਲਾਸ ਫਾਈਬਰ ਦਾ ਉਪਯੋਗ ਅੱਜ-ਕੱਲ੍ਹ ਸਪੇਸ ਅਤੇ ਏਅਰੋਸਪੇਸ ਸੈਕਟਰ ਵਿੱਚ ਪ੍ਰਮੁੱਖਤਾ ਨਾਲ ਕੀਤਾ ਜਾਂਦਾ ਹੈ।

ਇਸ ਕਾਨਫਰੰਸ ਵਿੱਚ ਕੇਂਦਰੀ ਮੰਤਰਾਲਿਆਂ ਦੇ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ, ਕੇਂਦਰ ਅਤੇ ਰਾਜ ਸਰਕਾਰਾਂ ਦੇ ਉਪਯੋਗਕਰਤਾ ਵਿਭਾਗਾਂ, ਉਦਯੋਗਪਤੀਆਂ, ਵਿਗਿਆਨਿਕ ਮਾਹਿਰਾਂ, ਖੋਜਕਰਤਾਵਾਂ ਅਤੇ ਟੈਕਨੀਕਲ ਟੈਕਸਟਾਈਲ ਨਾਲ ਸਬੰਧਿਤ ਪੇਸ਼ੇਵਰਾਂ ਸਮੇਤ ਲਗਭਗ 150 ਪ੍ਰਤੀਭਾਗੀਆਂ ਨੇ ਹਿੱਸਾ ਲਿਆ।

 ************

ਏਡੀ/ਐੱਨਐੱਸ


(Release ID: 2020225) Visitor Counter : 52


Read this release in: English , Urdu , Hindi , Tamil