ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਨੈਸ਼ਨਲ ਸੈਂਟਰ ਫੌਰ ਗੁੱਡ ਗਵਰਨੈਂਸ ਨੇ ਮਸੂਰੀ ਵਿਖੇ ਤਨਜ਼ਾਨੀਆ ਦੇ ਅਧਿਕਾਰੀਆਂ ਲਈ ਜਨਤਕ ਕਾਰਜਾਂ ਦੇ ਪ੍ਰੋਜੈਕਟ ਅਤੇ ਜੋਖਮ ਪ੍ਰਬੰਧਨ ‘ਤੇ ਦੋ ਸਪਤਾਹ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਕੀਤਾ
ਤਨਜ਼ਾਨੀਆ ਦੇ ਪ੍ਰਮੁੱਖ ਮੰਤਰਾਲਿਆਂ ਅਤੇ ਵਿਭਿੰਨ ਵਿਭਾਗਾਂ ਦੇ 39 ਸੀਨੀਅਰ ਅਧਿਕਾਰੀ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ
“ਪ੍ਰਗਤੀਸ਼ੀਲ ਨੀਤੀਆਂ ਅਤੇ ਡਿਜੀਟਲ ਗਵਰਨੈਂਸ ਨਾਗਰਿਕਾਂ ਦੇ ਵਿਕਾਸ ਅਤੇ ਸਸ਼ਕਤੀਕਰਣ ਦਾ ਮੰਤਰ ਹੈ” ਡੀਜੀ, ਐੱਨਸੀਜੀਜੀ
Posted On:
07 MAY 2024 12:06PM by PIB Chandigarh
ਅੱਜ ਨੈਸ਼ਨਲ ਸੈਂਟਰ ਫੌਰ ਗੁੱਡ ਗਵਰਨੈਂਸ (ਐੱਨਸੀਜੀਜੀ), ਮਸੂਰੀ ਵਿਖੇ ਤਨਜ਼ਾਨੀਆ ਗਣਰਾਜ ਦੇ ਅਧਿਕਾਰੀਆਂ ਲਈ ਜਨਤਕ ਕਾਰਜਾਂ ਦੇ ਪ੍ਰੋਜੈਕਟ ਅਤੇ ਜੋਖਮ ਪ੍ਰਬੰਧਨ ‘ਤੇ ਦੋ ਸਪਤਾਹ ਦਾ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਹੋਇਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (ਐੱਮਈਏ) ਦੀ ਸਾਂਝੇਦਾਰੀ ਵਿੱਚ 6 ਮਈ, 2024 ਤੋਂ 17 ਮਈ, 2024 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਤਨਜ਼ਾਨੀਆ ਵਿੱਚ ਵਿਭਿੰਨ ਸੰਗਠਨਾਂ ਅਤੇ ਮੰਤਰਾਲਿਆਂ ਜਿਵੇਂ ਰਾਸ਼ਟਰੀ ਸੜਕ ਏਜੰਸੀ, ਊਰਜਾ ਮੰਤਰਾਲਾ, ਯੋਜਨਾ ਕਮਿਸ਼ਨ, ਤਨਜ਼ਾਨੀਆ ਬਿਲਡਿੰਗ ਏਜੰਸੀ, ਤਨਜ਼ਾਨੀਆ ਰੇਲਵੇ ਕਾਰਪੋਰੇਸ਼ਨ, ਆਵਾਸ ਨਿਵੇਸ਼, ਰੈਪਿਡ ਟ੍ਰਾਂਜ਼ਿਟ ਏਜੰਸੀ, ਈ-ਸਰਕਾਰੀ ਅਥਾਰਿਟੀ, ਐਨਰਜੀ ਅਤੇ ਵਾਟਰ ਰੈਗੂਲੇਟਰੀ ਅਥਾਰਿਟੀ, ਰਾਸ਼ਟਰਪਤੀ ਦਫ਼ਤਰ ਪਬਲਿਕ ਸਰਵਿਸ ਮੈਨੇਜਮੈਂਟ ਅਤੇ ਗੁੱਡ ਗਵਰਨੈਂਸ, ਖੇਤਰੀ ਪ੍ਰਸ਼ਾਸਨ ਅਤੇ ਸਥਾਨਕ ਸਰਕਾਰ, ਪਸ਼ੂਧਨ ਅਤੇ ਮੱਛੀ ਪਾਲਣ ਦੀ ਪ੍ਰਤੀਨਿਧੀਤਾ ਕਰਨ ਵਾਲੇ ਕੁੱਲ 39 ਅਧਿਕਾਰੀ ਅਤੇ ਹੋਰ ਲੋਕ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ।
ਭਾਰਤ ਸਰਕਾਰ ਦੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੇ ਤਹਿਤ ਐੱਨਸੀਜੀਜੀ, ਇੱਕ ਖ਼ੁਦਮੁਖਤਿਆਰ ਸੰਸਥਾ ਹੈ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੋਹਾਂ ਪੱਧਰਾਂ ‘ਤੇ ਖੋਜ, ਅਧਿਐਨ ਅਤੇ ਸਮਰੱਥਾ ਨਿਰਮਾਣ ਦੇ ਲਈ ਪ੍ਰਤੀਬੱਧ ਹੈ। ਐੱਨਸੀਜੀਜੀ ਦਾ ਪ੍ਰਯਾਸ ‘ਵਸੁਧੈਵ ਕੁਟੁੰਬਕਮ’ ਅਰਥਾਤ “ਦੁਨੀਆ ਇੱਕ ਪਰਿਵਾਰ ਹੈ” ਦੇ ਭਾਰਤੀ ਦਰਸ਼ਨ ਦੇ ਅਨੁਰੂਪ ਹੈ, ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੰਦਾ ਹੈ।
ਸਮਰੱਥਾ ਨਿਰਮਾਣ ਪ੍ਰੋਗਰਾਮ ਵਿਭਿੰਨ ਖੇਤਰਾਂ ਵਿੱਚ ਪ੍ਰੋਜੈਕਟ ਅਤੇ ਜੋਖਮ ਪ੍ਰਬੰਧਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਦੇ ਹੋਏ ਇੱਕ ਸਮ੍ਰਿੱਧ ਕ੍ਰਾਸ ਕੰਟਰੀ ਅਨੁਭਵ ਅਤੇ ਨੀਤੀ ਸੰਵਾਦ ਲਈ ਇੱਕ ਮੰਚ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੈ। ਇਸ ਦੇ ਸਦਕਾ ਅਧਿਕਾਰੀਆਂ ਨੂੰ ਪ੍ਰੋਜੈਕਟਾਂ ਦੀ ਯੋਜਨਾ ਬਣਾਉਣ, ਲਾਗੂ ਕਰਨ ਦੇ ਤਰੀਕੇ, ਸੰਸਥਾਵਾਂ ਵਿੱਚ ਹੋ ਰਹੇ ਬਦਲਾਅ ਅਤੇ ਲੋਕਾਂ ਦੇ ਸਰਕਾਰ ਨਾਲ ਵਧਦੇ ਜੁੜਾਅ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੋਵੇਗੀ।
ਨੈਸ਼ਨਲ ਸੈਂਟਰ ਫੌਰ ਗੁੱਡ ਗਵਰਨੈਂਸ (ਐੱਨਸੀਜੀਜੀ), ਡਾਇਰੈਕਟਰ ਜਨਰਲ, ਸ਼੍ਰੀ ਵੀ. ਸ੍ਰੀਨਿਵਾਸ ਅਤੇ ਪ੍ਰਸ਼ਾਸਨ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ), ਸਕੱਤਰ, ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਪ੍ਰਤੀਭਾਗੀ ਅਧਿਕਾਰੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਦੀ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੇ ਖੇਤਰ ਵਿੱਚ ਭਵਿੱਖ ਦੇ ਸਹਿਯੋਗ ਦੀ ਰੂਪਰੇਖਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸ਼ਾਸਨ ਦੇ ਉੱਭਰਦੇ ਲੈਂਡਸਕੇਪ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸ਼ਾਸਨ ਦੇ ਨਵੇਂ ਪ੍ਰਤੀਮਾਨਾਂ ‘ਤੇ ਇੱਕ ਵਿਸਤ੍ਰਿਤ ਪ੍ਰਸਤੁਤੀ ਦਿੱਤੀ ਅਤੇ ਸ਼ਾਸਨ ਦੀ ਦਕਸ਼ਤਾ ਅਤੇ ਵਿਕਾਸ ਨੂੰ ਵਧਾਉਣ ਵਿੱਚ ਟੈਕਨੋਲੋਜੀ ਦੀ ਪਰਿਵਰਤਨਕਾਰੀ ਭੂਮਿਕਾ ‘ਤੇ ਜ਼ੋਰ ਦਿੱਤਾ, ਜਿਸ ਨਾਲ ਨਾਗਰਿਕ ਸਰਕਾਰ ਦੇ ਕਰੀਬ ਆ ਸਕਣ। ਉਨ੍ਹਾਂ ਨੇ ਨੈਸ਼ਨਲ ਈ-ਸਰਵਿਸ ਡਿਲਿਵਰੀ ਅਸੈੱਸਮੈਂਟ, 2047 ਦੇ ਲਈ ਭਾਰਤ ਦੇ ਦ੍ਰਿਸ਼ਟੀਕੋਣ ਦੇ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਆਧਾਰ ਕਾਰਡ, ਫਿਨਟੈਕ ਵਿੱਚ ਪ੍ਰਗਤੀ, ਸੀਪੀਜੀਆਰਏਐੱਮਐੱਸ ਜਿਹੇ ਜਨਤਕ ਸ਼ਿਕਾਇਤ ਨਿਵਾਰਣ ਵਿਧੀ ਅਤੇ ਪ੍ਰਸ਼ਾਸਨ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਏਕੀਕਰਣ ਜਿਹੇ ਮਿਸਾਲੀ ਸ਼ਾਸਨ ਮਾਡਲ ਦਾ ਪ੍ਰਦਰਸ਼ਨ ਕੀਤਾ।
ਨੈਸ਼ਨਲ ਸੈਂਟਰ ਫੌਰ ਗੁੱਡ ਗਵਰਨੈਂਸ (ਐੱਨਸੀਜੀਜੀ) ਦੇ ਡਾਇਰੈਕਟਰ ਜਨਰਲ, ਸ਼੍ਰੀ ਵੀ. ਸ੍ਰੀਨਿਵਾਸ, ਅਤੇ ਪ੍ਰਸ਼ਾਸਨ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ), ਸਕੱਤਰ
ਇਸ ਅਵਸਰ ‘ਤੇ ਬੋਲਦੇ ਹੋਏ, ਵਫ਼ਦ ਦੇ ਪ੍ਰਮੁੱਖ ਸ਼੍ਰੀ ਜੌਰਜ ਨਸਾਵਿਕੇ ਐੱਨਦੱਤਾ (George Nsavike Ndatta) ਨੇ ਗਰਮਜੋਸ਼ੀ ਭਰਿਆ ਸੁਆਗਤ ਅਤੇ ਪ੍ਰਾਹੁਣਚਾਰੀ ਪ੍ਰਦਾਨ ਕਰਨ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਲਈ ਅਤਿਅੰਤ ਉਪਯੋਗੀ ਅਵਸਰ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਦਾ ਵਿਚਾਰ ਸੀ ਕਿ ਆਖਰਕਾਰ ਇਹ ਅਧਿਕਾਰੀਆਂ ਨੂੰ ਪ੍ਰਭਾਵੀ ਪ੍ਰੋਜੈਕਟਾਂ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ ਲਈ ਸਸ਼ਕਤ ਬਣਾ ਕੇ ਦੇਸ਼ ਦੇ ਵਿਕਾਸ ਵਿੱਚ ਸਹਾਇਤਾ ਦੇਵੇਗਾ।
ਐਸੋਸੀਏਟ ਪ੍ਰੋਫੈਸਰ ਅਤੇ ਕੋਰਸ ਕੋਆਰਡੀਨੇਟਰ, ਡਾ. ਬੀਐੱਸ ਬਿਸ਼ਟ (Dr. B.S Bisht) ਨੇ ਨੈਸ਼ਨਲ ਸੈਂਟਰ ਫੌਰ ਗੁੱਡ ਗਵਰਨੈਂਸ ਦੇ ਪਿਛੋਕੜ ਅਤੇ ਚਲ ਰਹੀਆਂ ਪਹਿਲਾਂ ‘ਤੇ ਇੱਕ ਵਿਆਪਕ ਪ੍ਰਸਤੁਤੀ ਦਿੱਤੀ। ਉਨ੍ਹਾਂ ਨੇ ਦੋ ਸਪਤਾਹ ਦੇ ਟ੍ਰੇਨਿੰਗ ਪ੍ਰੋਗਰਾਮ ਦੇ ਮੁੱਖ ਉਦੇਸ਼ਾਂ ‘ਤੇ ਭੀ ਪ੍ਰਕਾਸ਼ ਪਾਇਆ, ਜੋ ਪ੍ਰਤੀਭਾਗੀਆਂ ਦੇ ਲਈ ਪ੍ਰਾਂਸਗਿਕ ਕਈ ਮਹੱਤਵਪੂਰਨ ਖੇਤਰਾਂ ਵਿੱਚ ਕਈ ਪ੍ਰੋਜੈਕਟਾਂ ਅਤੇ ਕਾਰਜਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ, ਜਨਤਕ ਕਾਰਜਾਂ ਲਈ ਪ੍ਰੋਜੈਕਟ ਅਤੇ ਜੋਖਮ ਪ੍ਰਬੰਧਨ ਵਿੱਚ ਅਧਿਕਾਰੀਆਂ ਨੂੰ ਜ਼ਰੂਰੀ ਕੌਸ਼ਲ ਨਾਲ ਲੈਸ ਕਰਨ ਲਈ ਸਾਵਧਾਨੀਪੂਰਵਕ ਡਿਜਾਈਨ ਕੀਤਾ ਗਿਆ ਹੈ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਨਿਰਣੇ ਲੈਣ ਦੇ ਪੱਧਰ ਦੇ ਅਧਿਕਾਰੀਆਂ ਲਈ ਪ੍ਰੋਗਰਾਮ ਡਿਜਾਈਨ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਉਨ੍ਹਾਂ ਨੂੰ ਪ੍ਰਭਾਵੀ ਪਬਲਿਕ ਵਰਕਸ ਪ੍ਰੋਜੈਕਟਾਂ ਨੂੰ ਡਿਲਿਵਰ ਕਰਨ ਅਤੇ ਡਿਜਾਈਨ ਕਰਨ ਲਈ ਅਤਿਆਧੁਨਿਕ ਗਿਆਨ, ਕੌਸ਼ਲ ਅਤੇ ਉਪਕਰਣਾਂ ਨਾਲ ਲੈਸ ਕਰਨਾ ਹੈ, ਜਿਸ ਨਾਲ ਇੱਕ ਸਮ੍ਰਿੱਧ ਕ੍ਰਾਸ-ਕੰਟਰੀ ਅਨੁਭਵ ਦੇ ਇਲਾਵਾ ਗਵਰਨੈਂਸ ਅਤੇ ਆਖਰਕਾਰ: ਟਿਕਾਊ ਵਿਕਾਸ ਨੂੰ ਪ੍ਰਾਪਤ ਕਰਨਾ ਹੈ ਤਾਕਿ ਫਿਰ ਤੋਂ ਪਹੀਏ ਦੀ ਖੋਜ ਦੀ ਜ਼ਰੂਰਤ ਨਾ ਹੋਵੇ।
ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪ੍ਰੋਗਰਾਮ ਵਿੱਚ ਪ੍ਰੋਜੈਕਟ ਸਿਲੈਕਸ਼ਨ ਅਤੇ ਨਿਰਮਾਣ, ਪ੍ਰੋਜੈਕਟ ਮੈਨੇਜਮੈਂਟ ਫ੍ਰੇਮਵਰਕ ਅਤੇ ਪ੍ਰਕਿਰਿਆਵਾਂ, ਪ੍ਰੋਜੈਕਟ ਰਿਸਕ ਮੈਨੇਜਮੈਂਟ, ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਪੀਪੀਪੀ ਸਮਾਰਟ ਅਤੇ ਲਚੀਲੇ ਸ਼ਹਿਰ, ਜਨਤਕ ਪ੍ਰੋਜੈਕਟਾਂ ਨੂੰ ਪੁਰਸਕ੍ਰਿਤ ਕਰਨ ਵਿੱਚ ਇਨੋਵੇਸ਼ਨ ਅਤੇ ਗ੍ਰਾਮੀਣ ਅਤੇ ਸ਼ਹਿਰੀ ਆਵਾਸ ਦੇ ਪ੍ਰਬੰਧਨ ਜਿਹੇ ਵਿਵਿਧ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਇਲਾਵਾ, ਪ੍ਰੋਗਰਾਮ ਵਿੱਚ ਵਿਆਪਕ ਖੇਤਰ ਦੌਰੇ ਭੀ ਸ਼ਾਮਲ ਹਨ, ਜਿਸ ਵਿੱਚ ਅਧਿਕਾਰੀ ਡਾਕਪੱਥਰ, ਹਾਈਡ੍ਰੋਪਾਵਰ ਅਤੇ ਸਿੰਚਾਈ ਡੈਮ, ਉੱਤਰਾਖੰਡ ਵਿੱਚ ਐੱਨਐੱਚਏਆਈ, ਨਵੀਂ ਦਿੱਲੀ ਵਿੱਚ ਦਵਾਰਕਾ ਐਕਸਪ੍ਰੈੱਸਵੇਅ, ਇੰਦਿਰਾ ਪਰਾਯਾਵਰਣ ਭਵਨ (Indira Paryavaran Bhawan), ਨਵੀਂ ਦਿੱਲੀ ਵਿੱਚ ਵਰਲਡ ਟ੍ਰੇਡ ਸੈਂਟਰ ਐੱਨਬੀਸੀਸੀ (World Trade Centre NBCC) ਅਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਜਿਹੇ ਪ੍ਰਮੁੱਖ ਪ੍ਰੋਜੈਕਟ ਸਥਲਾਂ ਦਾ ਦੌਰਾ, ਪ੍ਰਤਿਸ਼ਠਿਤ ਤਾਜ ਮਹਿਲ ਦੀ ਯਾਤਰਾ ਦੇ ਨਾਲ ਸਮਾਪਨ ਕਰਨਗੇ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਵਿਦੇਸ਼ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ ਐੱਨਸੀਜੀਜੀ ਨੇ 17 ਦੇਸ਼ਾਂ ਦੇ ਸਿਵਲ ਸੇਵਕਾਂ ਨੂੰ ਟ੍ਰੇਨਿੰਗ ਦਿੱਤੀ ਹੈ।
ਸੰਪੂਰਨ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਦੇਖਰੇਖ ਐਸੋਸਿਏਟ ਪ੍ਰੋਫੈਸਰ ਅਤੇ ਕੋਰਸ ਕੋਆਰਡੀਨੇਟਰ, ਡਾ. ਬੀਐੱਸ ਬਿਸ਼ਟ (Dr. B.S Bisht), ਐਸੋਸਿਏਟ ਕੋਰਸ ਕੋਆਰਡੀਨੇਟਰ, ਡਾ. ਸੰਜੀਵ ਸ਼ਰਮਾ, ਅਤੇ ਐੱਨਸੀਜੀਜੀ ਟ੍ਰੇਨਿੰਗ ਸਹਾਇਕ, ਸ਼੍ਰੀ ਬ੍ਰਿਜੇਸ਼ ਬਿਸ਼ਟ (Shri Brijesh Bisht), ਦੁਆਰਾ ਕੀਤੀ ਜਾਵੇਗੀ।
************
ਪੀਕੇ/ਪੀਐੱਸਐੱਮ
(Release ID: 2019944)
Visitor Counter : 54