ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਨਾਡਾ ਇੰਡੀਆ ਨੇ ਸਵੱਛ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ #ਪਲੇ ਟਰੂ ਮੁਹਿੰਮ ਦਾ ਆਯੋਜਨ ਕੀਤਾ

Posted On: 02 MAY 2024 5:43PM by PIB Chandigarh

ਨੈਸ਼ਨਲ ਐਂਟੀ-ਡੋਪਿੰਗ ਏਜੰਸੀ (ਨਾਡਾ), ਭਾਰਤ ਨੇ 12,133 ਤੋਂ ਵੱਧ ਭਾਗੀਦਾਰਾਂ ਦੀ ਸ਼ਮੂਲੀਅਤ ਨਾਲ #ਪਲੇ ਟਰੂ ਮੁਹਿੰਮ ਦੀ ਸਮਾਪਤੀ ਕੀਤੀ। ਇਸ ਮੁਹਿੰਮ ਨੇ ਵਾਡਾ ਦੇ ਪਲੇਅ ਟਰੂ ਡੇਅ ਨੂੰ ਮਨਾਇਆ ਅਤੇ ਇਸਦਾ ਉਦੇਸ਼ ਭਾਰਤ ਵਿੱਚ ਸਵੱਛ ਖੇਡ ਅਤੇ ਡੋਪਿੰਗ ਵਿਰੋਧੀ ਅਭਿਆਸਾਂ ਦੇ ਮਹੱਤਵ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ, ਜਿਸ ਨੂੰ ਦੇਸ਼ ਭਰ ਵਿੱਚ ਅਥਲੀਟਾਂ, ਕੋਚਾਂ ਅਤੇ ਖੇਡ ਪ੍ਰੇਮੀਆਂ ਤੋਂ ਭਾਰੀ ਭਾਗੀਦਾਰੀ ਅਤੇ ਸਮਰਥਨ ਹਾਸਲ ਹੋਇਆ।

#ਪਲੇ ਟਰੂ ਮੁਹਿੰਮ ਨੇ ਐਥਲੀਟਾਂ, ਕੋਚਾਂ ਅਤੇ ਸਮੁੱਚੇ ਖੇਡ ਭਾਈਚਾਰੇ ਨੂੰ ਡੋਪਿੰਗ ਰੋਕੂ ਨਿਯਮਾਂ ਦੀ ਪੂਰੀ ਤਰ੍ਹਾਂ ਸਮਝ ਨਾਲ ਲੈਸ ਕਰਨ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਸਵੱਛ ਖੇਡ ਦਾ ਚੈਂਪੀਅਨ ਬਣਨ ਲਈ ਮਜ਼ਬੂਤ ਬਣਾਉਣ ਵਾਸਤੇ ਨਾਡਾ ਇੰਡੀਆ ਦੀ ਵਚਨਬੱਧਤਾ ’ਤੇ ਚਾਨਣਾ ਪਾਇਆ। ਇਹ ਮੁਹਿੰਮ 15 ਤੋਂ 30 ਅਪ੍ਰੈਲ, 2024 ਤੱਕ ਆਯੋਜਿਤ ਕੀਤੀ ਗਈ ਸੀ।

ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੇ ਦ੍ਰਿਸ਼ਟੀਕੋਣ ਨਾਲ ਜੁੜੀ, #ਪਲੇ ਟਰੂ ਮੁਹਿੰਮ ਨਿਰਪੱਖ ਖੇਡ ਦੀ ਵਕਾਲਤ, ਡੋਪਿੰਗ ਨੂੰ ਰੱਦ ਕਰਨ ਅਤੇ ਨਿਰਪੱਖ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਕੇ ਖੇਡਾਂ ਵਿੱਚ ਇਕਸਾਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ। #ਪਲੇ ਟਰੂ ਕੁਇਜ਼, ਮੈਂ #ਪਲੇ ਟਰੂ ਅੰਬੈਸਡਰ, #ਪਲੇ ਟਰੂ ਸਹੁੰ ਤੇ ਮਾਸਕੋਟ ਡਰਾਇੰਗ ਮੁਕਾਬਲੇ ਸਮੇਤ ਇਸ ਦੀਆਂ ਇੰਟਰਐਕਟਿਵ ਗਤੀਵਿਧੀਆਂ ਰਾਹੀਂ ਨਾਡਾ ਇੰਡੀਆ ਨੇ ਭਾਗੀਦਾਰਾਂ ਨੂੰ ਸ਼ਾਮਲ ਕੀਤਾ ਜਿਸ ਨਾਲ ਸਵੱਛ ਅਤੇ ਨੈਤਿਕ ਮੁਕਾਬਲੇ ਦੇ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ ਗਿਆ।

ਇਸ ਮੁਹਿੰਮ ਵਿੱਚ ਡੋਪਿੰਗ ਵਿਰੋਧੀ ਨਿਯਮਾਂ ਦੇ ਸਾਰੇ ਪਹਿਲੂਆਂ ਨੂੰ ਕਵਰ ਕਰਨ ਵਾਲੇ ਸੂਝਵਾਨ ਜਾਗਰੂਕਤਾ ਸੈਸ਼ਨ ਸ਼ਾਮਲ ਕੀਤੇ ਗਏ ਸਨ। ਭਾਗੀਦਾਰਾਂ ਨੂੰ ਖੇਡਾਂ ਵਿੱਚ ਡੋਪਿੰਗ ਦੇ ਨਤੀਜਿਆਂ ਬਾਰੇ ਜਾਣਨ, ਪੂਰਕਾਂ ਨੂੰ ਸਮਝਣ ਅਤੇ ਡੋਪਿੰਗ ਵਿਰੋਧੀ ਕਾਨੂੰਨ ਲਾਗੂ ਕਰਨ ਦੀ ਭੂਮਿਕਾ ਬਾਰੇ ਜਾਣਨ ਦਾ ਮੌਕਾ ਮਿਲਿਆ। ਭਾਰਤ ਦੇ ਖੇਡ ਭਾਈਚਾਰੇ ਦੇ ਹਰ ਵਰਗ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ, ਸੈਸ਼ਨਾਂ ਨੂੰ ਅਥਲੀਟਾਂ ਦੇ ਸਹਾਇਕ ਕਰਮਚਾਰੀਆਂ, ਮੈਡੀਕਲ ਪ੍ਰੈਕਟੀਸ਼ਨਰਾਂ, ਸਿੱਖਿਅਕਾਂ, ਕਾਨੂੰਨੀ ਵਿਅਕਤੀਆਂ ਅਤੇ ਪੋਸ਼ਣ ਦੇ ਪੂਰਕ ਤੱਤਾਂ ਦੇ ਨਿਰਮਾਤਾਵਾਂ ਲਈ ਤਿਆਰ ਕੀਤਾ ਗਿਆ ਸੀ, ਜਿਸ ਨਾਲ ਖੇਡ ਵਾਤਾਵਰਨ ਪ੍ਰਣਾਲੀ ਵਿੱਚ ਵਿਆਪਕ ਕਵਰੇਜ ਨੂੰ ਯਕੀਨੀ ਬਣਾਇਆ ਜਾ ਸਕਿਆ। 

ਇਸ ਮੁਹਿੰਮ ਨੇ ਪੈਰਿਸ 2024 ਓਲੰਪਿਕ ਦੇ ਪਿਛੋਕੜ ਵਿੱਚ ਇੱਕ ਲਚਕੀਲਾ ਡੋਪਿੰਗ ਵਿਰੋਧੀ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵਿੱਚ ਸਹਿਯੋਗ ਕਰਨ, ਅੰਤਰ-ਦ੍ਰਿਸ਼ਟੀ ਦਾ ਆਦਾਨ-ਪ੍ਰਦਾਨ ਕਰਨ ਅਤੇ ਢੁਕਵੀਆਂ ਰਣਨੀਤੀਆਂ ਨੂੰ ਅਪਣਾਉਣ ਵਾਸਤੇ ਅਥਲੀਟਾਂ ਅਤੇ ਵੱਖ-ਵੱਖ ਹਿੱਤਧਾਰਕਾਂ ਲਈ ਇੱਕ ਮਹੱਤਵਪੂਰਨ ਸਮਾਗਮ ਵਜੋਂ ਕੰਮ ਕੀਤਾ। ਵਿਸ਼ਵ ਪੱਧਰ 'ਤੇ ਨਿਰਪੱਖ ਖੇਡ, ਇਕਸਾਰਤਾ ਅਤੇ ਸਵੱਛ ਖੇਡਾਂ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਦੀ ਵਕਾਲਤ ਕਰਨ ਲਈ ਭਾਰਤ ਦੀ ਅਟੁੱਟ ਵਚਨਬੱਧਤਾ ਨੂੰ ਪੂਰੇ ਸਮਾਗਮ ਦੌਰਾਨ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਗਿਆ।

 

************

 

 ਪੀਪੀਐੱਸ /ਐੱਸਕੇ



(Release ID: 2019610) Visitor Counter : 29