ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav g20-india-2023

ਕੌਂਸਲ ਫਾਰ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ)-ਦੇ ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ ਵਿੱਚ “ਹੈਲਥ ਅਤੇ ਸੈਨੀਟੇਸ਼ਨ: ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ’ ਸਿਰਲੇਖ ‘ਤੇ ਲੈਕਚਰ ਆਯੋਜਿਤ

Posted On: 02 MAY 2024 5:39PM by PIB Chandigarh

ਨੈਸ਼ਨਲ ਹਾਰਟ ਇੰਸਟੀਟਿਊਟ ਦੇ ਪ੍ਰਮੁੱਖ, ਸੀਨੀਅਰ ਕੰਸਲਟੈਂਟ ਕਾਰਡੀਓਲੇਜਿਸਟ ਅਤੇ ਅਕਾਦਮਿਕ ਦੇ ਮੁਖੀ  ਪ੍ਰੋਫੈਸਰ ਸ਼੍ਰੀਧਰ ਦਿਵੇਦੀ ਨੇ ਅੱਜ ਕੌਂਸਲ ਫਾਰ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ)- ਦੇ ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ ਵਿੱਚ “ਹੈਲਥ ਅਤੇ ਸੈਨੀਟੇਸ਼ਨ: ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ’ ਸਿਰਲੇਖ ‘ਤੇ ਲੈਕਚਰ ਆਯੋਜਿਤ ਕੀਤਾ। ਲੈਕਚਰ ਦਾ ਆਯੋਜਨ ਸਵੱਛਤਾ ਪਖਵਾੜੇ ਦੇ ਦੌਰਾਨ ਅੱਜ ਨਵੀਂ ਦਿੱਲੀ ਵਿੱਚ ਕੀਤਾ ਗਿਆ।

ਇਹ ਲੈਕਚਰ ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੁਆਰਾ ਸੰਸਥਾਨ ਦੇ ਵਿਵੇਕਾਨੰਦ ਹਾਲ ਵਿੱਚ ਆਯੋਜਿਤ ਸਵੱਛਤਾ ਪਖਵਾੜੇ ਦੇ 15 ਦਿਨਾਂ ਪ੍ਰੋਗਰਾਮ ਦੇ ਦੂਸਰੇ ਦਿਨ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਸਵੱਛਤਾ ਅਤੇ ਸਮੁੱਚੀ ਭਲਾਈ ਦੇ ਦਰਮਿਆਨ ਅੰਦਰੂਨੀ ਸਬੰਧ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਪ੍ਰੋ. ਰੰਜਨਾ ਅਗਰਵਾਲ, ਡਾਇਰੈਕਟਰ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਮੁੱਖ ਮਹਿਮਾਨ ਪ੍ਰੋ. ਸ਼੍ਰੀਧਰ ਦਿਵੇਦੀ ਨੂੰ ਸਨਮਾਨਿਤ ਕਰਦੇ ਹੋਏ

ਆਪਣੇ ਸੰਬੋਧਨ ਵਿੱਚ ਪ੍ਰੋ. ਸ਼੍ਰੀਧਰ ਦਿਵੇਦੀ ਨੇ ਨਾ ਸਿਰਫ਼ ਸਰੀਰਕ ਸਿਹਤ ਬਲਕਿ ਮਾਨਸਿਕ ਅਤੇ ਅਧਿਆਤਮਕ ਭਲਾਈ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸਾਰੇ ਧਰਮ ਸਵੱਛ ਜੀਵਨ-ਸ਼ੈਲੀ ਨੂੰ ਪ੍ਰੋਤਸਾਹਿਤ ਕਰਦੇ ਹਨ। ਉਨ੍ਹਾਂ ਨੇ ਮੌਜੂਦਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਮਹਾਮਾਰੀ ਦੌਰਾਨ ਅਪਣਾਈ ਗਈ ਸਿਹਤ ਆਦਤਾਂ ਨੂੰ ਜਾਰੀ ਰੱਖਣਗੇ। ਉਨ੍ਹਾਂ ਨੇ ਸਿਹਤ ਲਈ ਇੱਕ ਸਮੁੱਚੇ ਵਿਜ਼ਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਵਿੱਚ ਉੱਚਿਤ ਸਵੱਛਤਾ ਪ੍ਰਥਾਵਾਂ ਅਤੇ ਇੱਕ ਸੰਤੁਲਿਤ ਜੀਵਨ ਸ਼ੈਲੀ ਸ਼ਾਮਲ ਹੈ।

ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੀ ਡਾਇਰੈਕਟਰ ਪ੍ਰੋ. ਰੰਜਨਾ ਅਗਰਵਾਲ ਨੇ ਸਵੱਛਤਾ ਨੂੰ ਇੱਕ ਮਿਸ਼ਨ ਬਣਾਉਣ ਲਈ ਸੰਸਥਾਨ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਲਕਸ਼ ਇੱਕ ਸਵੱਛ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੇ ਅਕਸ ਨੂੰ ਸੁਧਾਰਣਾ ਅਤੇ ਵਧਾਉਣਾ ਹੈ। ਸਵੱਛਤਾ ਪਖਵਾੜਾ ਪਹਿਲ ਇਸ ਪ੍ਰਤੀਬੱਧਤਾ ਦਾ ਪ੍ਰਮਾਣ ਹੈ।

ਸੀਐੱਸਆਈਆਰ-ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ (ਐੱਨਆਈਐੱਸਸੀਪੀਆਰ) ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ, ਕੌਂਸਲ ਫਾਰ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ ਦੇ ਤਹਿਤ ਇੱਕ ਸੰਵਿਧਾਨਕ ਲੈਬੋਰਟਰੀ ਹੈ। ਇਹ ਵਿਗਿਆਨ, ਸੰਚਾਰ, ਸਬੂਤ-ਅਧਾਰਿਤ ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ ਖੋਜ ਅਤੇ ਜਨਤਾ ਦਰਮਿਆਨ ਵਿਗਿਆਨਿਕ ਜਾਗੂਰਕਤਾ ਨੂੰ ਹੁਲਾਰਾ ਦੇਣ ਲਈ ਸਮਰਪਿਤ ਹੈ।

****

ਪੀਕੇ/ਪੀਐੱਸਐੱਮ



(Release ID: 2019604) Visitor Counter : 62


Read this release in: English , Urdu , Hindi , Tamil