ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR) ਭਾਰਤੀ ਪੈਟਰੋਲੀਅਮ ਸੰਸਥਾਨ (IIP) ਨੇ ਆਪਣਾ 65ਵਾਂ ਸਥਾਪਨਾ ਦਿਵਸ ਮਨਾਇਆ

Posted On: 27 APR 2024 7:51PM by PIB Chandigarh

ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR)- ਭਾਰਤੀ ਪੈਟਰੋਲੀਅਮ ਸੰਸਥਾਨ (IIP), ਦੇਹਰਾਦੂਨ ਨੇ ਅੱਜ ਆਪਣੇ ਕੈਂਪਸ ਵਿੱਚ ਆਪਣਾ 65ਵਾਂ ਸਥਾਪਨਾ ਦਿਵਸ ਮਨਾਇਆ। ਇਸ ਦੀ ਸਥਾਪਨਾ 14 ਅਪ੍ਰੈਲ, 1960 ਨੂੰ ਕੀਤੀ ਗਈ ਸੀ। ਇਹ ਇੱਕ ਪ੍ਰਮੁੱਖ ਖੋਜ ਅਤੇ ਵਿਕਾਸ ਸੰਗਠਨ ਹੈ। ਨੀਤੀ ਆਯੋਗ ਦੇ ਮਾਣਯੋਗ ਮੈਂਬਰ ਅਤੇ ਸੀਐੱਸਆਈਆਰ- ਆਈਆਈਪੀ (CSIR-IIP) ਦੇ ਸਲਾਹਕਾਰ ਪਦਮਭੂਸ਼ਣ ਡਾ. ਵੀ.ਕੇ. ਸਾਰਸਵਤ (Dr.V K Saraswat) ਇਸ ਮੌਕੇ ‘ਤੇ ਮੁੱਖ ਮਹਿਮਾਨ (ਚੀਫ ਗੈਸਟ) ਦੇ ਰੂਪ ਵਿੱਚ ਮੌਜੂਦ ਸਨ। ਇਸ ਉਤਸਵ ਦੌਹਾਨ ਸੰਸਥਾਨ ਦੇ ਮੋਹਰੀ ਖੋਜ, ਨਵੀਆਂ ਟੈਕਨੋਲੋਜੀਆਂ ਅਤੇ ਉਦਯੋਗ ਸਹਿਯੋਗ ਦੇ ਸਮ੍ਰਿੱਧ ਇਤਿਹਾਸ ਬਾਰੇ ਚਰਚਾ ਕੀਤੀ ਗਈ। 

ਡਾ. ਵੀ.ਕੇ. ਸਾਰਸਵਤ ਨੇ ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸੀਐੱਸਆਈਆਰ-ਆਈਆਈਪੀ (CSIR-IIP) ਦੀ ਟੀਮ ਨੂੰ ਵਧਾਈ ਦਿੱਤੀ ਅਤੇ ਸੰਸਥਾਨ ਦੇ 65ਵੇਂ ਸਥਾਪਨਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ “ਭਾਰਤ ਵਿੱਚ ਊਰਜਾ ਪਰਿਵਰਤਨ” ("Energy Transition in India") ‘ਤੇ ਇੱਕ ਵਿਆਖਿਆਨ ਵੀ ਦਿੱਤਾ। ਆਪਣੇ ਭਾਸ਼ਣ ਵਿੱਚ, ਡਾ. ਸਾਰਸਵਤ ਨੇ ਸਵੱਛ ਅਤੇ ਕਾਰਬਨ-ਫ੍ਰੀ ਟੈਕਨੋਲੋਜੀਆਂ ‘ਤੇ ਜ਼ੋਰ ਦਿੱਤਾ, ਜੋ ਨੇੜੇ ਭਵਿੱਖ ਵਿੱਚ ਦੁਨੀਆ ਨੂੰ ਅੱਗੇ ਵਧਾਉਣਗੀਆਂ। ਉਨ੍ਹਾਂ ਨੇ ਵਿਗਿਆਨਿਕਾਂ ਨੂੰ ਈ-ਮਿਥੈਨੌਲ ਅਤੇ ਗ੍ਰੀਨ ਹਾਈਡ੍ਰੋਜਨ ਦੇ ਖੇਤਰ ਵਿੱਚ ਮਹੱਤਵਪੂਰਨ ਖੋਜ ਕਰਨ ਲਈ ਵੀ ਸੱਦਾ ਦਿੱਤਾ। ਗੱਲਬਾਤ ਦੇ ਸਿੱਟਿਆਂ ਨੂੰ ਇਸ ਪ੍ਰਕਾਰ ਸੰਖੇਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ: ਭਾਰਤੀ ਟੈਕਨੋਲੋਜੀਆਂ ਨੂੰ ਦੁਨੀਆ ਭਰ ਵਿੱਚ ਸਮਰੱਥ ਬਣਾਏ ਰੱਖਣ ਲਈ, ਸਾਨੂੰ ਕਾਰਬਨ ਨਿਕਾਸੀ ਨੂੰ ਸੁਣਨ ਦੇ ਪੱਧਰ ‘ਤੇ ਲਿਆਉਣ ਦੀ ਦਿਸ਼ਾ ਵਿੱਚ ਸਖਤੀ ਨਾਲ ਕੰਮ ਕਰਨਾ ਸ਼ੁਰੂ ਕਰਨਾ ਹੋਵੇਗਾ।  

 

ਡਾ. ਵੀ.ਕੇ. ਸਾਰਸਵਤ ਨੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR)- ਭਾਰਤੀ ਪੈਟਰੋਲੀਅਮ ਸੰਸਥਾਨ (IIP) ਦੇ ਵਿਗਿਆਨਿਕ ਭਾਈਚਾਰੇ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਗੱਲਬਾਤ ਦੌਰਾਨ, ਵਿਗਿਆਨਿਕਾਂ, ਟੈਕਨੀਸ਼ੀਅਨਸ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀ ਟੀਮ ਦੀ ਸ਼ਲਾਘਾ ਕੀਤੀ, ਜਿਸ ਨਾਲ ਸੰਸਥਾਨ ਦੇ ਮਾਣ ਵਿੱਚ ਵਾਧਾ ਹੋਇਆ ਹੈ। ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR)- ਭਾਰਤੀ ਪੈਟਰੋਲੀਅਮ ਸੰਸਥਾਨ (IIP) ਦੇ ਡਾਇਰੈਕਟਰ ਡਾ. ਹਰੇਂਦਰ ਸਿੰਘ ਬਿਸ਼ਟ ਨੇ ਵਿਕਾਸਸ਼ੀਲ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਵਰ੍ਹੇ 2024 ਤੋਂ ਵਰ੍ਹੇ 2030 ਤੱਕ ਸੰਸਥਾਨ ਦੀ ਰੂਪਰੇਖਾ ਪੇਸ਼ ਕੀਤੀ। ਡਾ. ਸਾਰਸਵਤ ਨੇ ਰੂਪਰੇਖਾ ਦਾ ਮੁਲਾਂਕਣ ਕੀਤਾ ਅਤੇ ਇਸ ਨੂੰ ਰਾਸ਼ਟਰ ਲਈ ਹੋਰ ਵਧੇਰੇ ਲਾਭਕਾਰੀ ਬਣਾਉਣ ਲਈ ਵੱਖ-ਵੱਖ ਸੁਝਾਅ ਦਿੱਤੇ। 

ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR)-ਭਾਰਤੀ ਪੈਟਰੋਲੀਅਮ ਸੰਸਥਾਨ (IIP) ਦੇ ਡਾਇਰੈਕਟਰ ਡਾ. ਹਰੇਂਦਰ ਸਿੰਘ ਬਿਸ਼ਟ ਨੇ ਪਿਛਲੇ 64 ਵਰ੍ਹਿਆਂ ਦੌਰਾਨ ਸੰਸਥਾਨ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਉਪਲਬਧੀਆਂ ‘ਤੇ ਚਾਣਨਾਂ ਪਾਇਆ, ਜਿਸ ਵਿੱਚ ਨੁਮਾਲੀਗੜ ਵੈਕਸ ਪਲਾਂਟ, ਸਸਟੇਨੇਬਲ ਐਵੀਏਸ਼ਨ ਫਿਊਲ, ਯੂਐੱਸ ਗ੍ਰੇਡ ਗੈਸੋਲੀਨ, ਮੈਡੀਕਲ ਆਕਸੀਜਨ ਯੂਨਿਟਸ, ਸਵੀਟਿੰਗ ਕੈਟਲਿਸਟ, ਪੀਐੱਨਜੀ ਬਰਨਰ, ਬਿਹਤਰ ਗੁੜ ਭੱਟੀ (Improved Gur Bhatti) ਆਦਿ ਦੇ ਸ਼ਾਮਲ ਹੋਣ ਦਾ ਜ਼ਿਕਰ ਹੈ। ਮਸੂਰੀ ਦੇ ਓਕ ਗ੍ਰੋਵ ਸਕੂਲ ਦੇ ਵਿਦਿਆਰਥਿਆਂ ਅਤੇ ਅਧਿਆਪਕਾਂ ਨੇ ਵੀ ਜਿਗਯਾਸਾ (Jigyasa) 2.0 ਪ੍ਰੋਗਰਾਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਆਯੋਜਿਤ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੇ ਸੰਸਥਾਨ ਦੀਆਂ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਵਿੱਚ ਕੰਮ ਕਰਨ ਵਾਲੇ ਵਿਗਿਆਨਿਕਾਂ ਅਤੇ ਖੋਜ ਵਿਦਵਾਨਾਂ ਨਾਲ ਗੱਲਬਾਤ ਕੀਤੀ। ਜਿਗਯਾਸਾ 2.0 ਪ੍ਰੋਗਰਾਮ ਦਾ ਉਦੇਸ਼ ਸਕੂਲ ਜਾਣ ਵਾਲੇ ਬੱਚਿਆਂ ਵਿੱਚ ਵਿਗਿਆਨਿਕ ਸੁਭਾਅ ਵਿਕਸਿਤ ਕਰਨਾ ਹੈ ਤਾਂ ਜੋ ਉਹ ਵੱਡੇ ਹੋ ਕੇ ਦੇਸ਼ ਵਿੱਚ ਉੱਭਰਦੇ ਹੋਏ ਵਿਗਿਆਨਿਕ ਬਣ ਸਕਣ।  

 

ਸਮਾਗਮ ਦੀ ਸਮਾਪਤੀ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR)- ਭਾਰਤੀ ਪੈਟਰੋਲੀਅਮ ਸੰਸਥਾਨ (IIP) ਦੇ ਸੀਨੀਅਰ ਕੰਟਰੋਲਰ ਆਫ਼ ਐਡਮਿਨਿਸਟ੍ਰੇਸ਼ਨ ਸ਼੍ਰੀ ਅੰਜੁਮ ਸ਼ਰਮਾ ਦੁਆਰਾ ਕੀਤੇ ਗਏ ਧੰਨਵਾਦ ਪ੍ਰਸਤਾਵ ਨਾਲ ਹੋਇਆ। ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR)- ਭਾਰਤੀ ਪੈਟਰੋਲੀਅਮ ਸੰਸਥਾਨ (IIP) ਦੀ ਟੀਮ ਇਮਾਨਦਾਰੀ ਨਾਲ ਉਨ੍ਹਾਂ ਸਾਰੇ ਵਿਅਕਤੀਆਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਬਿਨਾ ਸ਼ਰਤ ਸਹਿਯੋਗ ਪ੍ਰਦਾਨ ਕੀਤਾ।  

 

************

ਪੀਕੇ/ਪੀਐੱਸਐੱਮ


(Release ID: 2019124) Visitor Counter : 57