ਖਾਣ ਮੰਤਰਾਲਾ

ਮਾਈਨਜ਼ ਮੰਤਰਾਲਾ ਕੱਲ੍ਹ ਤੋਂ ਦੋ ਦਿਨੀਂ ਮਹੱਤਵਪੂਰਨ ਮਿਨਰਲਜ਼ ਸਮਿਟ ਆਯੋਜਿਤ ਕਰੇਗਾ

Posted On: 28 APR 2024 1:04PM by PIB Chandigarh

ਸ਼ਕਤੀ ਸਸਟੇਨੇਬਲ ਐਨਰਜੀ ਫਾਊਂਡੇਸ਼ਨ (ਸ਼ਕਤੀ), ਕੌਂਸਲ ਆਫ਼ ਐਨਰਜੀ, ਇਨਵਾਇਰਮੈਂਟ ਐਂਡ ਵਾਟਰ (CEEW) ਅਤੇ ਇੰਡੀਅਨ ਇੰਸਟੀਟਿਊਟ ਆਫ਼ ਸਸਟੇਨੇਬਲ ਡਿਵੈਲਪਮੈਂਟ (IISD) ਦੇ ਸਹਿਯੋਗ ਨਾਲ ਮਾਈਨਜ਼ ਮੰਤਰਾਲਾ 29 ਅਪ੍ਰੈਲ ਤੋਂ 30 ਅਪ੍ਰੈਲ, 2024 ਤੱਕ ਲੋਧੀ ਅਸਟੇਟ, ਨਵੀਂ ਦਿੱਲੀ ਸਥਿਤ ਇੰਡੀਆ ਹੈਬਿਟੇਟ ਸੈਂਟਰ ਵਿੱਚ “ਮਹੱਤਵਪੂਰਨ ਮਿਨਰਲਜ਼ ਸਮਿਟ: ਲਾਭਕਾਰੀ ਅਤੇ ਪ੍ਰੋਸੈੱਸਿੰਗ ਸਮਰੱਥਾਵਾਂ ਨੂੰ ਵਧਾਉਣਾ” ਵਿਸ਼ੇ ‘ਤੇ ਸਮਿਟ ਦਾ ਆਯੋਜਨ ਕਰੇਗਾ। 

ਮਹੱਤਵਪੂਰਨ ਮਿਨਰਲਜ਼ ਸਮਿਟ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਨੂੰ ਮਹੱਤਵਪੂਰਨ ਮਿਨਰਲਜ਼ ਦੇ ਲਾਭਕਾਰੀ ਅਤੇ ਪ੍ਰੋਸੈੱਸਿੰਗ ਸੈਕਟਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ, ਗਿਆਨ ਸਾਂਝਾ ਕਰਨ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਸਮਿਟ ਭਾਰਤ ਦੇ ਤੇਜ਼ ਆਰਥਿਕ ਵਿਕਾਸ ਅਤੇ ਮਹਤਵਅਕਾਂਖੀ ਸਵੱਛ ਊਰਜਾ ਲਕਸ਼ਾਂ ਦੇ ਪਿਛੋਕੜ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਅਖੁੱਟ ਊਰਜਾ ਪ੍ਰਣਾਲੀਆਂ ਅਤੇ ਇਲੈਕਟ੍ਰਿਕ ਵਾਹਨਾਂ ਸਹਿਤ ਟੈਕਨੋਲੋਜੀਆਂ ਲਈ ਜ਼ਰੂਰੀ ਮਹੱਤਵਪੂਰਨ ਕੱਚੇ ਮਾਲ (ਸੀਆਰਐੱਮ) ਦੀ ਘਰੇਲੂ ਸਪਲਾਈ ਨੂੰ ਸੁਨਿਸ਼ਚਿਤ ਕਰਨ ਦੀ ਤੁਰੰਤ ਜ਼ਰੂਰਤ ਨੂੰ ਰੇਖਾਂਕਿਤ ਕਰਦਾ ਹੈ। 

ਸਮਿਟ ਉਦਯੋਗ ਜਗਤ ਦੇ ਮੋਹਰੀ ਲੀਡਰਸ, ਸਟਾਰਟਅੱਪਸ, ਸਰਕਾਰੀ ਅਧਿਕਾਰੀਆਂ, ਵਿਗਿਆਨੀਆਂ, ਅਕਾਦਮਿਕਾਂ ਅਤੇ ਨੀਤੀ ਮਾਹਿਰਾਂ ਸਮੇਤ ਇੰਡੀਅਨ ਅਤੇ ਇੰਟਰਨੈਸ਼ਨਲ ਸਟੇਕਹੋਲਡਰਸ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰੇਗਾ। ਪ੍ਰਤੀਭਾਗੀ ਮਹੱਤਵਪੂਰਨ ਮੁੱਦਿਆਂ ‘ਤੇ ਕੇਂਦਰਿਤ ਸਰਗਰਮ ਸੰਵਾਦ ਅਤੇ ਇੰਟਰੈਕਟਿਵ ਵਰਕਸ਼ਾਪਸ ਵਿੱਚ ਹਿੱਸਾ ਲੈਣਗੇ, ਜਿਵੇਂ ਮਿਲਰਲ ਔਕਸ਼ਨ ਪ੍ਰੋਸੈੱਸ, ਸੀਆਰਐੱਮ ਈਕੋਸਿਸਟਮ ਦੇ ਵਿਕਾਸ ਲਈ ਨੀਤੀਗਤ ਪ੍ਰੋਤਸਾਹਨ ਅਤੇ ਵਪਾਰਕ ਤੌਰ ‘ਤੇ ਵਿਵਹਾਰਕ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਪੱਖੋਂ ਸਥਾਈ ਸਮਾਧਾਨਾਂ ਦੀ ਪ੍ਰਗਤੀ। 

ਸਮਿਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਅੱਠ ਪ੍ਰਮੁੱਖ ਮਿਨਰਲਜ਼ ‘ਤੇ ਤਕਨੀਕੀ ਸੈਸ਼ਨ ਸ਼ਾਮਲ ਹਨ। ਅੱਠ ਪ੍ਰਮੁੱਖ ਮਿਨਰਲਜ਼ ਹਨ- ਗਲੂਕੋਨਾਇਟ (ਪੋਟਾਸ਼), ਲਿਥਿਯਮ-ਦੁਰਲਭ ਪ੍ਰਿਥਵੀ ਤੱਤ (Rare Earth Elements (ਲੈਟੇਰਾਇਟ), ਕ੍ਰੋਮੀਯਮ, ਪਲੈਟੀਨਮ ਗਰੁੱਪ, ਗ੍ਰੇਫਾਇਡ, ਗ੍ਰੇਫਾਇਟ ਨਾਲ ਜੁੜੇ ਟੰਗਸਟਨ, ਦੁਰਲਭ ਪ੍ਰਿਥਵੀ ਤੱਤ (Rare Earths) ਅਤੇ ਗ੍ਰੇਫਾਇਟ ਨਾਲ ਜੁੜੇ ਵੈਨੇਡੀਯਮ। ਇਹ ਸੈਸ਼ਨ ਕਾਰੋਬਾਰ-ਤੋਂ-ਕਾਰੋਬਾਰ ਸਹਿਯੋਗ ਅਤੇ ਗਿਆਨ ਸਾਂਝਾ ਕਰਨ ਲਈ ਵਡਮੁੱਲੇ ਅਵਸਰ ਪ੍ਰਦਾਨ ਕਰਨਗੇ। 

ਮਹੱਤਵਪੂਰਨ ਮਿਨਰਲਜ਼ ਸਮਿਟ ਦਾ ਟੀਚਾ ਸਰਕਾਰ ਅਤੇ ਉਦਯੋਗ ਜਗਤ ਦੇ ਹਿਤਧਾਰਕਾਂ ਨੂੰ ਸੀਆਰਐੱਮ ਦੇ ਘਰੇਲੂ ਉਤਪਾਦਨ ਵਿੱਚ ਤੇਜ਼ੀ ਲਿਆਉਣ ਅਤੇ ਭਾਰਤ ਦੇ ਆਰਥਿਕ ਵਿਕਾਸ ਅਤੇ ਟਿਕਾਊ ਵਿਕਾਸ ਨਾਲ ਜੁੜੇ ਉਦੇਸ਼ਾਂ ਦਾ ਸਮਰਥਨ ਕਰਨ ਲਈ ਜ਼ਰੂਰੀ ਗਿਆਨ, ਆਪਸੀ-ਜੁੜਾਅ ਅਤੇ ਉਪਕਰਣਾਂ ਦੀ ਸੁਵਿਧਾ ਪ੍ਰਦਾਨ ਕਰਨਾ ਹੈ। 

************

ਬੀਵਾਈ/ਐੱਸਟੀ



(Release ID: 2019123) Visitor Counter : 35