ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR)- ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਸੰਸਥਾਨ (NIScPR) ਨੇ ਵਿਸ਼ਵ ਬੌਧਿਕ ਸੰਪਦਾ ਦਿਵਸ (World Intellectual Property Day) ਮਨਾਉਣ ਲਈ ਇੱਕ ਨੈਸ਼ਨਲ ਵਰਕਸ਼ਾਪ ਦਾ ਆਯੋਜਨ ਕੀਤਾ
Posted On:
25 APR 2024 10:11PM by PIB Chandigarh
ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR)- ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਸੰਸਥਾਨ (NIScPR) ਨੇ ਇੱਕ ਨੈਸ਼ਨਲ ਵਰਕਸ਼ਾਪ ਦਾ ਆਯੋਜਨ ਕੀਤਾ ਅਤੇ ਵਿਸ਼ਵ ਬੌਧਿਕ ਸੰਪਦਾ ਦਿਵਸ (World Intellectual Property Day) ਮਨਾਇਆ। ਇਸ ਵਰਕਸ਼ਾਪ ਦਾ ਵਿਸ਼ਾ “ਬੌਧਿਕ ਸੰਪਦਾ ਅਤੇ ਟਿਕਾਊ ਵਿਕਾਸ ਟੀਚਾ (IP and SDGs): ਸਾਂਝੇ ਭਵਿੱਖ ਲਈ ਨਵੀਨਤਾਕਾਰੀ” ਸੀ। ਇਹ ਪ੍ਰੋਗਰਾਮ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR)- ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਸੰਸਥਾਨ (NIScPR) ਐੱਸ.ਵੀ. ਮਾਰਗ ਕੈਂਪਸ, ਨਵੀਂ ਦਿੱਲੀ ਦੇ ਸੈਮੀਨਾਰ ਹਾਲ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ 250 ਤੋ ਵੱਧ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪੰਜ ਉੱਤਮ ਖੋਜਕਾਰਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਟੈਕਨੋਲੋਜੀ ਅਤੇ ਉੱਦਮਤਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ।
ਮੰਚ ‘ਤੇ ਪਤਵੰਤੇ (ਸੱਜੇ ਤੋਂ ਖੱਬੇ): ਪ੍ਰੋਫੈਸਰ ਰੰਜਨਾ ਅਗਰਵਾਲ, ਪ੍ਰੋਫੈਸਰ ਉੱਨਤ ਪੰਡਿਤ ਅਤੇ ਡਾ. ਕਨਿਕਾ ਮਲਿਕ
ਵਰਕਸ਼ਾਪ ਦੀ ਕੋਆਰਡੀਨੇਟਰ ਡਾ. ਕਨਿਕਾ ਮਲਿਕ (ਸੀਨੀਅਰ ਪ੍ਰਿੰਸੀਪਲ ਸਾਇੰਟਿਸਟ CSIR-NISCPR ਵਿਖੇ), ਨੇ ਰਾਸ਼ਟਰੀ ਵਿਕਾਸ ਲਈ ਨਵੀਨਤਾਵਾਂ ਦੀ ਰੱਖਿਆ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਬੌਧਿਕ ਸੰਪਦਾ ਅਧਿਕਾਰਾਂ ਦਾ ਇੱਕ ਵਿਵਹਾਰਕ ਪਰਿਚੈ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸਕੂਲੀ ਵਿਦਿਆਰਥੀ ਇਸ ਖੇਤਰ ਵਿੱਚ ਆ ਸਕਦੇ ਹਨ ਅਤੇ ਇਸ ਨੂੰ ਆਪਣੇ ਕਰੀਅਰ ਵਿਕਲਪ ਦੇ ਰੂਪ ਵਿੱਚ ਅਪਣਾ ਸਕਦੇ ਹਨ।
ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ-ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਸੰਸਥਾਨ (CSIR-NIScPR) ਦੀ ਡਾਇਰੈਕਟਰ ਰੰਜਨਾ ਅਗਰਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, “ਇਤਿਹਾਸਕ ਤੌਰ ‘ਤੇ ਭਾਰਤ ਨੂੰ ਅਕਸਰ ‘ਸੋਨੇ ਦੀ ਚਿੜੀ’ ਕਿਹਾ ਜਾਂਦਾ ਸੀ, ਜੋ ਕਿ ਇਸ ਦੀ ਉੱਨਤ ਸਥਿਤੀ ਅਤੇ ਉਸ ਮਹੱਤਵਪੂਰਨ ਆਲਮੀ ਆਰਥਿਕ ਯੋਗਦਾਨ ਦਾ ਪ੍ਰਮਾਣ ਹੈ ਜੋ ਇੱਕ ਸਮੇਂ 30% ਸੀ। ਜਿਵੇਂ ਹੀ ਅਸੀਂ ਆਜ਼ਾਦੀ ਦੇ 75 ਵਰ੍ਹੇ ਪੂਰੇ ਕਰ ਰਹੇ ਹਾਂ, ਸਾਡਾ ਸਕਲ ਘਰੇਲੂ ਉਤਪਾਦ (GDP) ਯੋਗਦਾਨ 9% ‘ਤੇ ਸਮਾਯੋਜਿਤ ਹੋ ਗਿਆ ਹੈ। 2047 ਨੂੰ ਦੇਖਦੇ ਹੋਏ ਹੁਣ ਸਾਡੀ ਇੱਛਾ ਇਸ ਅੰਕੜੇ ਨੂੰ 20% ਤੱਕ ਵਧਾਉਣ ਦੀ ਹੈ। ਇਹ ਟੀਚਾ ਘਰੇਲੂ ਤਕਨੀਕੀ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਸਵਦੇਸ਼ੀ ਗਿਆਨ ਪ੍ਰਣਾਲੀਆਂ ਦੇ ਪੋਸ਼ਣ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।
ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (CSIR) ਨੇ ਸਾਡੇ ਦੇਸ਼ ਦੀ ਬੌਧਿਕ ਵਿਰਾਸਤ ਦੀ ਰੱਖਿਆ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਦੀ ਉਦਾਹਰਣ ਯੂਨਾਈਟਿਡ ਸਟੇਟਸ ਅਮਰੀਕਾ ਵਿੱਚ ਹਲਦੀ ਅਤੇ ਬਾਸਮਤੀ ਚਾਵਲ ਦੇ ਪੇਟੈਂਟ ਦੇ ਵਿਰੁੱਧ ਇਸ ਦੀ ਸਫ਼ਲ ਚੁਣੌਤੀ ਹੈ। ਇਸ ਜਿੱਤ ਨੇ ਭਾਰਤ ਲਈ ਮਹੱਤਵਪੂਰਨ ਪੇਟੈਂਟ ਮੁੜ ਤੋਂ: ਪ੍ਰਾਪਤ ਕਰ ਲਏ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਬੌਧਿਕ ਸੰਪਦਾ ਦੀ ਦ੍ਰਿੜਤਾ ਨਾਲ ਰੱਖਿਆ ਕਰਦੇ ਰਹੀਏ। ਸੀਐੱਸਆਈਆਰ ਦੇ (CSIR’s) ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਸੰਸਥਾਨ (ਨੈਸ਼ਨਲ ਇੰਸਟੀਟਿਊਟ ਆਫ਼ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ-NIScPR) ਦੁਆਰਾ ਪ੍ਰਕਾਸ਼ਿਤ ਜਨਰਲ ਆਫ਼ ਇਟੇਲੈਕਚੁਅਲ ਪ੍ਰਾਪਰਟੀ ਰਾਈਟਸ, ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ, ਜੋ ਬੌਧਿਕ ਸੰਪਦਾ ਜਾਗਰੂਕਤਾ ਅਤੇ ਸਿੱਖਿਆ ਲਈ ਇੱਕ ਪ੍ਰਕਾਸ਼ਥੰਮ ਬੀਕਨ) ਦੇ ਰੂਪ ਵਿੱਚ ਕੰਮ ਕਰਦਾ ਹੈ।
ਵਰਕਸ਼ਾਪ ਵਿੱਚ ਚੀਫ ਗੈਸਟ ਦੇ ਰੂਪ ਵਿੱਚ ਪੇਟੈਂਟ ਡਿਜ਼ਾਈਨ ਅਤੇ ਟ੍ਰੇਡਮਾਰਕ ਦੇ ਕੰਟਰੋਲਰ ਜਨਰਲ (ਕੰਟਰੋਲਰ ਜਨਰਲ ਆਫ ਪੇਟੈਂਟਸ, ਡਿਜ਼ਾਈਨ ਐਂਡ ਟ੍ਰੇਡਮਾਰਕਸ-ਸੀਜੀਪੀਡੀਟੀਐੱਮ) ਪ੍ਰੋਫੈਸਰ ਉੱਨਤ ਪੰਡਿਤ ਦੀ ਉਪਸਥਿਤੀ ਰਹੀ। ਉਨ੍ਹਾਂ ਦੇ ਮੁੱਖ ਭਾਸ਼ਣ ਵਿੱਚ ਟਿਕਾਊ ਵਿਕਾਸ ਲਕਸ਼ਾਂ (ਸਸਟੇਨੇਬਲ ਡਿਵੈਲਪਮੈਂਟ ਗੋਲਸ-ਐੱਸਡੀਜੀ) ਨੂੰ ਪ੍ਰਾਪਤ ਕਰਨ ਅਤੇ ਇਨੋਵੇਸ਼ਨ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ਵਿੱਚ ਬੌਧਿਕ ਸੰਪਦਾ ਦੀ ਅਹਿਮ ਭੂਮਿਕਾ ‘ਤੇ ਚਾਣਨਾਂ ਪਾਇਆ ਗਿਆ। ਪ੍ਰੋਫੈਸਰ ਪੰਡਿਤ ਨੇ ਕਿਹਾ ਕਿ ‘ਪਿਛਲੇ ਇੱਕ ਦਹਾਕੇ ਵਿੱਚ, ਭਾਰਤ ਨੇ ਵਿਗਿਆਨਿਕ ਉਪਲਬਧੀਆਂ ਵਿੱਚ ਜ਼ਿਕਰਯੋਗ ਤਰੱਕੀ ਕੀਤੀ ਹੈ ਅਤੇ ਇਹ ਸਾਡੇ ਦੇਸ਼ ਦੇ ਵਿਚਾਰਕਾਂ ਦੀ ਉਸ ਸਹਿਜ ਨਵੀਨ ਭਾਵਨਾ ਅਤੇ ਖੋਜ ਕੌਸ਼ਲ ਦਾ ਪ੍ਰਮਾਣ ਹੈ ਜੋ ਜ਼ਮੀਨੀ ਪੱਧਰ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਨਿਪੁੰਨ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ “ਜਾਗਰੂਕਤਾ ਨੂੰ ਹੁਲਾਰਾ ਦੇਣ ਲਈ ਹੀ ਰਾਸ਼ਟਰੀ ਬੌਧਿਕ ਸੰਪਦਾ (ਇੰਟੇਲੈਕਚੁਅਲ ਪ੍ਰਾਪਰਟੀ-ਆਈਪੀ) ਜਾਗਰੂਕਤਾ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਅਤੇ ਕੇਵਲ ਇੱਕ ਵਰ੍ਹੇ ਵਿੱਚ ਸਾਨੂੰ 90,300 ਪੇਟੈਂਟ ਪ੍ਰਾਪਤ ਹੋਏ ਹਨ।”
ਇਸ ਵਰਕਸ਼ਾਪ ਦਾ ਮੁੱਖ ਆਕਰਸ਼ਣ ਯੁਵਾ ਖੋਜਕਾਰਾਂ ਅਤੇ ਉੱਦਮੀਆਂ ਦੁਆਰਾ ਸਾਂਝੀਆਂ ਕੀਤੀਆਂ ਪ੍ਰੇਰਨਾਦਾਇਕ ਕਹਾਣੀਆਂ ਸਨ। ਇਨ੍ਹਾਂ ਦੂਰਦਰਸ਼ੀ ਵਿਅਕਤੀਆਂ ਨੇ ਨਾ ਸਿਰਫ਼ ਆਪਣੇ-ਆਪਣੇ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ, ਸਗੋਂ ਇਹ ਵੀ ਪ੍ਰਦਰਸ਼ਿਤ ਕੀਤਾ ਹੈ ਕਿ ਕਿਵੇਂ ਰਚਨਾਤਮਕਤਾ ਅਤੇ ਨਵੀਨਤਾ ਇੱਕ ਸਥਾਈ ਭਵਿੱਖ ਵੱਲ ਲੈ ਜਾ ਸਕਦੇ ਹਨ।
ਸਕੂਲੀ ਵਿਦਿਆਰਥੀਆਂ ਦੀ ਭਾਗੀਦਾਰੀ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਸੀ ਕਿਉਂਕਿ ਉਹ ਖੋਜਕਾਰਾਂ ਦੇ ਨਾਲ ਜੁੜੇ ਹੋਏ ਸਨ ਅਤੇ ਬੌਧਿਕ ਸੰਪਦਾ ਦੀਆਂ ਰੀਅਲ-ਵਰਲਡ ਐਪਲੀਕੇਸ਼ਨਾਂ ਅਤੇ ਪ੍ਰਗਤੀ ਨੂੰ ਅੱਗੇ ਵਧਾਉਣ ਵਿੱਚ ਇਸ ਦੀ ਮਹੱਤਤਾ ਬਾਰੇ ਸਿੱਖ ਰਹੇ ਸਨ।
ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ-(CSIR) ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਸੰਸਥਾਨ (NIScPR) ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ, ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੇ ਅਧੀਨ ਇੱਕ ਸੰਵਿਧਾਨਕ ਪ੍ਰੋਯਗਸ਼ਾਲਾ ਹੈ ਅਤੇ ਇਹ ਵਿਗਿਆਨ ਸੰਚਾਰ, ਨੀਤੀ ਖੋਜ ਅਤੇ ਜਨਤਾ ਦੇ ਦਰਮਿਆਨ ਵਿਗਿਆਨਿਕ ਜਾਗਰੂਕਤਾ ਨੂੰ ਹੁਲਾਰਾ ਦੇਣ ਲਈ ਸਮਰਪਿਤ ਹੈ।
************
ਪੀਕੇ/ਪੀਐੱਸਐੱਮ
(Release ID: 2019122)
Visitor Counter : 63