ਬਿਜਲੀ ਮੰਤਰਾਲਾ
ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਲਿਮਿਟਿਡ ਨੂੰ ਐੱਸਏਸੀਈ (SACE) ਦੇ ਤਹਿਤ ਲਗਭਗ 60.5 ਬਿਲੀਅਨ ਜਪਾਨੀ ਯੈੱਨ (Japanese Yen) ਦਾ ਗ੍ਰੀਨ ਲੋਨ ਪ੍ਰਾਪਤ ਹੋਇਆ
ਇਟੈਲੀਅਨ ਐਕਸਪੋਰਟ ਕ੍ਰੈਡਿਟ ਏਜੰਸੀ (Italian Export Credit Agency) ਐੱਸਏਸੀਈ (SACE) ਦਾ ਭਾਰਤ ਵਿੱਚ ਪਹਿਲਾ ਯੈੱਨ-ਡੈਨੋਮੀਨੇਟਿਡ ਲੋਨ ਦਾ ਲੈਣ-ਦੇਣ ਅਤੇ ਭਾਰਤ ਵਿੱਚ ਪਹਿਲੇ ਗ੍ਰੀਨ ਲੋਨ ਦਾ ਲੈਣ-ਦੇਣ
ਗ੍ਰੀਨ ਲੋਨ ਸੁਵਿਧਾ ਉਨ੍ਹਾਂ ਪ੍ਰੋਜੈਕਟਾਂ ਦੀ ਸਹਾਇਤਾ ਕਰਨ ਲਈ ਹੈ ਜੋ ਸਖ਼ਤ ਵਾਤਾਵਰਣਕ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਅਖੁੱਟ ਊਰਜਾ ਨੂੰ ਪ੍ਰੋਤਸਾਹਨ ਪ੍ਰਦਾਨ ਕਰਦੇ ਹਨ ਅਤੇ ਕਾਰਬਨ ਨਿਕਾਸੀ ਨੂੰ ਘੱਟ ਕਰਨ ਵਿੱਚ ਯੋਗਦਾਨ ਦਿੰਦੇ ਹਨ।
Posted On:
25 APR 2024 6:23PM by PIB Chandigarh
ਭਾਰਤ ਵਿੱਚ ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ, ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ, ਇੱਕ ਮਹਾਰਤਨ ਸੈਂਟਰਲ ਪਬਲਿਕ ਸੈਕਟਰ ਇੰਟਰਪ੍ਰਾਈਜ਼ਿਜ ਅਤੇ ਪਾਵਰ ਮੰਤਰਾਲੇ ਦੇ ਤਹਿਤ ਲੀਡਿੰਗ ਨਾਨ-ਬੈਂਕਿੰਗ ਫਾਈਨਾਂਸ ਕੰਪਨੀ (NBFC), ਨੇ ਭਾਰਤ ਵਿੱਚ ਯੋਗ ਗ੍ਰੀਨ ਪ੍ਰੋਜੈਕਟਾਂ ਨੂੰ ਵਿੱਤਪੋਸ਼ਿਤ ਕਰਨ ਲਈ ਜਪਾਨੀ ਯੈੱਨ (ਜੇਪੀਵਾਈ) 60.536 ਬਿਲੀਅਨ ਦਾ ਗ੍ਰੀਨ ਲੋਨ ਸਫਲਤਾਪੂਰਵਕ ਪ੍ਰਾਪਤ ਕੀਤਾ ਹੈ। ਗ੍ਰੀਨ ਲੋਨ ਸੁਵਿਧਾ ਨੂੰ ਇਟੈਲੀਅਨ ਐਕਸਪੋਰਟ ਕ੍ਰੈਡਿਟ ਏਜੰਸੀ, ਐੱਸਈਸੀਈ (ਇਟਲੀ) ਦੁਆਰਾ ਉਨ੍ਹਾਂ ਦੇ ਇਨੋਵੇਟਿਵ ਪੁਸ਼ ਸਟ੍ਰੈਟਜੀ ਪ੍ਰੋਗਰਾਮ ਦੇ ਤਹਿਤ 80 ਪ੍ਰਤੀਸ਼ਤ ਗਾਰੰਟੀ ਨਾਲ ਲਾਭ ਪ੍ਰਾਪਤ ਹੁੰਦਾ ਹੈ। ਐੱਸਏਸੀਈ (SACE) ਅਤੇ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਦੇ ਦਰਮਿਆਨ ਦੀ ਵਿਵਸਥਾ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਅਤੇ ਕਿਸੇ ਭਾਰਤੀ ਸਰਕਾਰੀ ਇਕਾਈ ਅਤੇ ਐੱਸਏਸੀਈ ਦੇ ਦਰਮਿਆਨ ਆਪਣੀ ਕਿਸਮ ਦਾ ਪਹਿਲਾ ਸਮਝੌਤਾ ਹੈ।
ਗ੍ਰੀਨ ਲੋਨ ਸੁਵਿਧਾ ਇੰਡੀਅਨ ਪਬਲਿਕ ਸੈਕਟਰ ਦੇ ਲੈਂਡਸਕੇਪ ਵਿੱਚ ਸਮਾਨ ਗ੍ਰੀਨ ਵਿੱਤਪੋਸ਼ਣ ਲੈਣ-ਦੇਣ ਲਈ ਇੱਕ ਮਾਪਦੰਡ ਨਿਰਧਾਰਿਤ ਕਰਦੀ ਹੈ, ਜੋ ਟਿਕਾਊ ਵਿੱਤਪੋਸ਼ਣ ਪ੍ਰਤੀ ਵਧਦੀ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦੀ ਹੈ। ਇਹ ਸੁਵਿਧਾ ਐੱਸਏਸੀਈ (SACE) ਦੇ ਪਹਿਲੇ ਜਪਾਨੀ ਯੈੱਨ (JPY)- ਡੈਨੋਮੀਨੇਟਿਡ ਲੋਨ ਲੈਣ-ਦੇਣ ਅਤੇ ਭਾਰਤ ਵਿੱਚ ਪਹਿਲੇ ਗ੍ਰੀਨ ਲੋਨ ਦੇ ਲੈਣ-ਦੇਣ ਨੂੰ ਵੀ ਪ੍ਰਦਰਸ਼ਿਤ ਕਰਦੀ ਹੈ।
ਗ੍ਰੀਨ ਲੋਨ ਵਿੱਚ ਏਸ਼ੀਆ, ਅਮਰੀਕਾ ਅਤੇ ਯੂਰਪ ਭਰ ਦੇ ਬੈਂਕਾਂ, ਭਾਵ ਕ੍ਰੈਡਿਟ ਐਗਰੀਕੋਲ ਕਾਰਪੋਰੇਟ ਐਂਡ ਇਨਵੈਸਟਮੈਂਟ ਬੈਂਕ, ਬੈਂਕ ਆਫ ਅਮਰੀਕਾ, ਸਿਟੀ ਬੈਂਕ, ਕੇਐੱਫਡਬਲਿਊ ਆਈਈਪੀਈਐਕਸ- ਬੈਂਕ ਅਤੇ ਸੁਮਿਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ ਦੀ ਲਾਜ਼ਮੀ ਲੀਡ ਅਰੇਂਜਰਸ ਦੇ ਰੂਪ ਵਿੱਚ ਲੋਨ ਭਾਗੀਦਾਰੀ ਹੈ। ਕ੍ਰੈਡਿਟ ਐਗਰੀਕੋਲ ਕਾਰਪੋਰੇਟ ਅਤੇ ਇਨਵੈਸਟਮੈਂਟ ਬੈਂਕ ਐਕਸਪੋਰਟ ਕ੍ਰੈਡਿਟ ਏਜੰਸੀ ਕੋਆਰਡੀਨੇਟਰ, ਗ੍ਰੀਨ ਲੋਨ ਕੋਆਰਡੀਨੇਟਰ, ਡਾਕੂਮੈਂਟੇਸ਼ਨ ਬੈਂਕ ਅਤੇ ਫੈਸਿਲਿਟੀ ਏਜੰਟ ਦੇ ਰੂਪ ਵਿੱਚ ਕੰਮ ਕਰੇਗਾ।
ਲੋਨ ਸੁਵਿਧਾ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਲਈ ਇੱਕ ਰਣਨੀਤਕ ਨਿਵੇਸ਼ ਹੈ, ਜੋ ਕੰਪਨੀ ਦੇ ਗ੍ਰੀਨ ਫਾਈਨਾਂਸ ਫ੍ਰੇਮਵਰਕ ਦੇ ਅਨੁਸਾਰ, ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ। ਗ੍ਰੀਨ ਲੋਨ ਉਨ੍ਹਾਂ ਪ੍ਰੋਜੈਕਟਾਂ ਦਾ ਸਮਰਥਨ ਕਰਨ ਵਿੱਚ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਅਤੇ ਉਸ ਦੇ ਭਾਗੀਦਾਰਾਂ ਦੇ ਸਮਰਪਣ ਨੂੰ ਪ੍ਰਦਰਸ਼ਿਤ ਕਰਦਾ ਹੈ ਜੋ ਕਿ ਸਖ਼ਤ ਵਾਤਾਵਰਣਕ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਅਖੁੱਟ ਊਰਜਾ ਨੂੰ ਪ੍ਰੋਤਸਾਹਨ ਪ੍ਰਦਾਨ ਕਰਦੇ ਹਨ ਅਤੇ ਪੂਰੇ ਭਾਰਤ ਵਿੱਚ ਕਾਰਬਨ ਨਿਕਾਸੀ ਨੂੰ ਘੱਟ ਕਰਨ ਵਿੱਚ ਯੋਗਦਾਨ ਪਾਉਂਦੇ ਹਨ। ਇਸ ਤੋਂ ਇਲਾਵਾ, ਇਹ ਹਰਿਤ ਵਿੱਤਪੋਸ਼ਣ ਦੀ ਦਿਸ਼ਾ ਵਿੱਚ ਵਧਦੀ ਗਤੀ ਅਤੇ ਵਾਤਾਵਰਣ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਹਿਤਧਾਰਕਾਂ ਦੇ ਸਮੂਹਿਕ ਯਤਨਾਂ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ।
ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਦੇ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵਿਵੇਕ ਕੁਮਾਰ ਦੇਵਾਂਗਨ (Shri Vivek Kumar Dewangan) ਨੇ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਲਿਮਿਟਿਡ ਦੇ ਇਸ ਸਮਝੌਤੇ 'ਤੇ ਟਿੱਪਣੀ ਕਰਦੇ ਹੋਏ ਕਿਹਾ, "ਇਸ ਵਾਸਤਵਿਕ ਆਲਮੀ ਸਮਝੌਤੇ ਵਿੱਚ ਸਫਲ ਲੈਣ-ਦੇਣ ਨਾਲ ਅਜਿਹੇ ਹੋਰ ਵਧੇਰੇ ਸਹਿਯੋਗ ਦਾ ਰਾਹ ਪੱਧਰਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਗ੍ਰੀਨ ਐਨਰਜੀ ਵਿੱਤਪੋਸ਼ਿਤ ਅਤੇ ਟਿਕਾਊ ਪ੍ਰੋਜੈਕਟਾਂ ਵਿੱਚ ਇੰਡੋ-ਇਟੈਲੀਅਨ ਬਿਜ਼ਨਿਸ ਰਿਲੇਸ਼ਨਸ਼ਿਪਸ (Indo-Italian business relationships) ਨੂੰ ਹੋਰ ਹੁਲਾਰਾ ਮਿਲੇਗਾ। ਇਹ ਭਾਰਤ ਵਿੱਚ ਟਿਕਾਊ ਵਿਕਾਸ ਪ੍ਰੋਜੈਕਟਾਂ ਲਈ ਆਲਮੀ ਭਾਈਚਾਰੇ ਦੇ ਸਹਿਯੋਗ ਨੂੰ ਸਮਰਥਨ ਦੇਣ ਵਿੱਚ ਵੀ ਮਦਦ ਕਰੇਗਾ।
ਐੱਸਏਸੀਈ (SACE) ਦੇ ਭਾਰਤ ਅਤੇ ਦੱਖਣੀ ਏਸ਼ੀਆ ਪ੍ਰਮੁੱਖ- ਸ਼੍ਰੀ ਗੌਤਮ ਭੰਸਾਲੀ ਨੇ ਟਿੱਪਣੀ ਕਰਦੇ ਹੋਏ ਕਿਹਾ, “ਐੱਸਏਸੀਈ (SACE) ਨੂੰ ਇਸ 'ਗ੍ਰੀਨ ਪੁਸ਼ ਸਟ੍ਰੈਟਜੀ” ਲੈਣ-ਦੇਣ ਲਈ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਨਾਲ ਸਾਂਝੇਦਾਰੀ ਕਰਨ 'ਤੇ ਮਾਣ ਹੈ, ਜੋ ਕਿ ਭਾਰਤ ਵਿੱਚ ਲਾਗੂ ਕੀਤੀ ਜਾ ਰਹੀ ਇੱਕ ਨਵਾਂ ਅਤੇ ਆਪਣੀ ਕਿਸਮ ਦਾ ਪਹਿਲਾ ਢਾਂਚਾ ਹੈ। ਇਸ ਸੁਵਿਧਾ ਦੇ ਜ਼ਰੀਏ, ਐੱਸਏਸੀਈ ਭਾਰਤ ਵਿੱਚ ਟਿਕਾਊ ਦੀਰਘਕਾਲੀ ਵਿਕਾਸ ਨੂੰ ਸਮਰੱਥ ਬਣਾਉਣ ਲਈ ਅਖੁੱਟ ਊਰਜਾ, ਗ੍ਰੀਨ ਮੋਬੀਲਿਟੀ ਅਤੇ ਊਰਜਾ ਕੁਸ਼ਲਤਾ ਵਿੱਚ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹੈ।''
ਕ੍ਰੈਡਿਟ ਐਗਰੀਕੋਲ ਕਾਰਪੋਰੇਟ ਐਂਡ ਇਨਵੈਸਟਮੈਂਟ ਬੈਂਕ ਦੇ ਭਾਰਤ ਦੇ ਸੀਨੀਅਰ ਕੰਟਰੀ ਅਫਸਰ ਸ਼੍ਰੀ ਫ੍ਰੈਂਕ ਪਾਸਿਲਿਅਰ (Mr. Franck Passillier) ਨੇ ਕਿਹਾ, “ਇਹ ਲੈਣ-ਦੇਣ ਕ੍ਰੈਡਿਟ ਐਗਰੀਕੋਲ ਕਾਰਪੋਰੇਟ ਐਂਡ ਇਨਵੈਸਟਮੈਂਟ ਬੈਂਕ ਦੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਟੁੱਟ ਸਮਰਪਣ ਦੀ ਉਦਾਹਰਣ ਪੇਸ਼ ਕਰਦਾ ਹੈ, ਜੋ ਇੱਕ ਦਹਾਕੇ ਵਿੱਚ ਆਲਮੀ ਟਿਕਾਊ ਵਿੱਤਪੋਸ਼ਣ ਵਿੱਚ ਸਾਡੇ ਬੈਂਕ ਦੀ ਮੋਹਰੀ ਸਥਿਤੀ ਦੇ ਅਨੁਰੂਪ ਹੈ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਦੇ ਨਾਲ ਸਾਡਾ ਰਣਨੀਤਕ ਸਹਿਯੋਗ ਵਾਤਾਵਰਣ ਦੀ ਦ੍ਰਿਸ਼ਟੀ ਪੱਖੋਂ ਜ਼ਿੰਮੇਵਾਰ ਪਹਿਲਾਂ ਨੂੰ ਅੱਗੇ ਵਧਾਉਣ ਅਤੇ ਭਾਰਤ ਦੇ ਉਤਸ਼ਾਹਜਨਕ ਬਜ਼ਾਰ ਅੰਦਰ ਟਿਕਾਊ ਵਿੱਤਪੋਸ਼ਣ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਸਾਡੀ ਦ੍ਰਿੜ੍ਹ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਲਿਮਿਟਿਡ ਬਾਰੇ
ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਪਾਵਰ ਮੰਤਰਾਲੇ ਦੇ ਤਹਿਤ ਇੱਕ 'ਮਹਾਰਤਨ' ਕੇਂਦਰੀ ਜਨਤਕ ਖੇਤਰ ਇੱਕ ਉੱਦਮ ਹੈ। ਇਹ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨਾਲ ਇੱਕ ਨਾਨ-ਬੈਂਕਿੰਗ ਫਾਈਨਾਂਸ ਕੰਪਨੀ (NBFC) ਅਤੇ ਇਨਫ੍ਰਾਸਟ੍ਰਕਚਰ ਫਾਈਨਾਂਨਸਿੰਗ ਕੰਪਨੀ (IFC) ਦੇ ਰੂਪ ਵਿੱਚ ਰਜਿਸਟਰਡ ਹੈ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਪੂਰੇ ਪਾਵਰ ਇਨਫ੍ਰਾਸਟ੍ਰਕਚਰ ਸੈਕਟਰ ਨੂੰ ਵਿੱਤਪੋਸ਼ਿਤ ਕਰਦਾ ਹੈ ਜਿਸ ਵਿੱਚ ਉਤਪਾਦਨ, ਟ੍ਰਾਂਸਮਿਸ਼ਨ, ਵੰਡ, ਅਖੁੱਟ ਊਰਜਾ ਅਤੇ ਨਵੀਆਂ ਟੈਕਨੋਲੋਜੀਆਂ ਅਤੇ ਇਲੈਕਟ੍ਰਿਕ ਵ੍ਹੀਕਲ, ਬੈਟਰੀ ਸਟੋਰੇਜ਼, ਪੰਪ ਸਟੋਰੇਜ਼ ਪ੍ਰੋਜੈਕਟਸ, ਗ੍ਰੀਨ ਹਾਈਡ੍ਰੋਜਨ ਅਤੇ ਗ੍ਰੀਨ ਅਮੋਨੀਆ ਪ੍ਰੋਜੈਕਟਸ ਜਿਹੀਆਂ ਨਵੀਆਂ ਟੈਕਨੋਲੋਜੀਆਂ ਸ਼ਾਮਲ ਹਨ। ਹਾਲ ਹੀ ਵਿੱਚ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਨੇ ਨਾਨ-ਪਾਵਰ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਵੀ ਵਿਵਿਧਤਾ ਪ੍ਰਦਾਨ ਕੀਤੀ ਹੈ ਜਿਸ ਵਿੱਚ ਰੋਡ ਅਤੇ ਐਕਸਪ੍ਰੈਸਵੇਅ, ਮੈਟਰੋ ਰੇਲ, ਏਅਰਪੋਰਟ, ਆਈਟੀ ਟੈਕਨੋਲੋਜੀ, ਸਮਾਜਿਕ ਅਤੇ ਵਪਾਰਕ ਬੁਨਿਆਦੀ ਢਾਂਚਾ (ਵਿਦਿਅਕ ਸੰਸਥਾਵਾਂ, ਹਸਪਤਾਲ), ਪੋਰਟਸ ਅਤੇ ਇਲੈਕਟ੍ਰੋ –ਮਕੈਨੀਕਲ (E&M) ਮਾਮਲੇ, ਸਟੀਲ ਅਤੇ ਰਿਫਾਇਨਰੀ ਜਿਹੇ ਹੋਰ ਖੇਤਰ ਸ਼ਾਮਲ ਹਨ।
ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਦੇਸ਼ ਵਿੱਚ ਬੁਨਿਆਦੀ ਢਾਂਚਾ ਸੰਪਤੀਆਂ (infrastructure assets) ਦੇ ਨਿਰਮਾਣ ਲਈ ਰਾਜ, ਕੇਂਦਰੀ ਅਤੇ ਨਿਜੀ ਕੰਪਨੀਆਂ ਨੂੰ ਵੱਖ-ਵੱਖ ਪਰਿਪੱਕਤਾ ਦੀ ਮਿਆਦ ਦੇ ਲੋਨ ਪ੍ਰਦਾਨ ਕਰਦਾ ਹੈ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਪਾਵਰ ਸੈਕਟਰ ਲਈ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚ ਇੱਕ ਮਹੱਤਵਪੂਰਨ ਰਣਨੀਤਕ ਭੂਮਿਕਾ ਨਿਭਾ ਰਿਹਾ ਹੈ ਅਤੇ ਇਸ ਵਿੱਚ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਯੋਜਨਾ (SAUBHAGAYA), ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ (DDUGJY), ਨੈਸ਼ਨਲ ਇਲੈਕਟ੍ਰੀਸਿਟੀ ਫੰਡ (NEF) ਯੋਜਨਾ ਲਈ ਇੱਕ ਨੋਡਲ ਏਜੰਸੀ ਰਹੀ ਹੈ। ਇਸ ਦੇ ਨਤੀਜੇ ਵਜੋਂ, ਦੇਸ਼ ਵਿੱਚ ਹਰ ਸਥਾਨ ਤੱਕ ਬਿਜਲੀ ਦੀ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਅਤੇ 100 ਪ੍ਰਤੀਸ਼ਤ ਪਿੰਡਾਂ ਦਾ ਬਿਜਲੀਕਰਣ ਅਤੇ ਘਰੇਲੂ ਬਿਜਲੀਕਰਣ ਕੀਤਾ ਗਿਆ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਨੂੰ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (Revamped Distribution Sector Scheme-RDSS) ਦੇ ਲਈ ਕੁਝ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਵੀ ਨੋਡਲ ਏਜੰਸੀ ਬਣਾਇਆ ਗਿਆ ਹੈ। 31 ਦਸੰਬਰ, 2023 ਤੱਕ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਦੀ ਲੋਨ ਬੁੱਕ (loan book) 4.97 ਲੱਖ ਕਰੋੜ ਰੁਪਏ ਹੋਣ ਦੇ ਨਾਲ ਕੁੱਲ ਜਾਇਦਾਦ (Net Worth) 64,787 ਕਰੋੜ ਰੁਪਏ ਹੈ।
************
ਪੀਆਈਬੀ ਦਿੱਲੀ/ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ
(Release ID: 2018954)
Visitor Counter : 65