ਬਿਜਲੀ ਮੰਤਰਾਲਾ
ਐੱਸਜੇਵੀਐੱਨ (SJVN) ਨੇ ਦੇਸ਼ ਦੀ ਪਹਿਲੀ ਮਲਟੀ-ਪਰਪਜ਼ ਗ੍ਰੀਨ ਹਾਈਡ੍ਰੋਜਨ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕਰਨ ਦੇ ਨਾਲ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ
ਐੱਸਜੇਵੀਐੱਨ (SJVN) ਨੇ 1500 ਮੈਗਾਵਾਟ ਨੇ ਨਾਥਪਾ ਝਾਕੜੀ ਹਾਈਡ੍ਰੋ ਪਾਵਰ ਸਟੇਸ਼ਨ ਅਤੇ 412 ਮੈਗਾਵਾਟ ਦੇ ਰਾਮਪੁਰ ਹਾਈਡ੍ਰੋ ਪਾਵਰ ਸਟੇਸ਼ਨ ਦਾ ਕੇਂਦਰੀਕ੍ਰਿਤ ਸੰਚਾਲਨ ਸ਼ੁਰੂ ਕੀਤਾ
Posted On:
25 APR 2024 2:30PM by PIB Chandigarh
ਐੱਸਜੇਵੀਐੱਨ ਲਿਮਿਟਿਡ (SJVN Limited) ਨੇ ਝਾਕੜੀ, ਹਿਮਾਚਲ ਪ੍ਰਦੇਸ਼ ਵਿੱਚ ਕੰਪਨੀ ਦੇ 1500 ਮੈਗਾਵਾਟ ਦੇ ਨਾਥਪਾ ਝਾਕੜੀ ਹਾਈਡ੍ਰੋ ਪਾਵਰ ਸਟੇਸ਼ਨ (1,500 MW Nathpa Jhakri Hydro Power Station (NJHPS) ਵਿੱਚ ਭਾਰਤ ਦੀ ਪਹਿਲੀ ਮਲਟੀ-ਪਰਪਜ਼ (ਕੰਬਾਇੰਡ ਹੀਟ ਅਤੇ ਪਾਵਰ) ਗ੍ਰੀਨ ਹਾਈਡ੍ਰੋਜਨ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕਰਨ ਦੇ ਨਾਲ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਪ੍ਰੋਜੈਕਟ ਵਿੱਚ ਬਣਨ ਵਾਲੀ ਗ੍ਰੀਨ ਹਾਈਡ੍ਰੋਜਨ ਦਾ ਉਪਯੋਗ ਐੱਨਜੇਐੱਚਪੀਐੱਸ ਦੀ ਉੱਚ ਵੇਗ ਆਕਸੀਜਨ ਈਂਧਣ (High Velocity Oxygen Fuel (HVOF) ਦੀ ਕੋਟਿੰਗ ਸੁਵਿਧਾ ਵਿੱਚ ਉਸ ਦੀ ਈਂਧਣ ਜਲਾਉਣ ਦੀਆਂ ਜ਼ਰੂਰਤਾਂ ਲਈ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਹ 25 ਕਿਲੋਵਾਟ ਸਮਰੱਥਾ ਦੇ ਫਿਊਲ ਸੈੱਲ ਜ਼ਰੀਏ ਬਿਜਲੀ ਵੀ ਪੈਦਾ ਕਰੇਗਾ।
ਦੇਸ਼ ਦੇ ਇਸ ਪਹਿਲੇ ਮਲਟੀ-ਪਰਪਜ਼ (ਕੰਬਾਇੰਡ ਹੀਟ ਅਤੇ ਪਾਵਰ) ਗ੍ਰੀਨ ਹਾਈਡ੍ਰੋਜਨ ਜੈਨਰੇਸ਼ਨ ਪਲਾਂਟ ਦਾ ਉਦਘਾਟਨ 24 ਅਪ੍ਰੈਲ, 2024 ਨੂੰ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਗੀਤਾ ਕਪੂਰ ਨੇ ਕੀਤਾ। ਪ੍ਰੋਜੈਕਟ ਦੇ ਬਾਰੇ ਚੇਅਰਪਰਸਨ ਨੇ ਕਿਹਾ, “ਭਾਰਤ ਸਰਕਾਰ ਦੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਨਾਲ ਅੱਗੇ ਵਧਦੇ ਹੋਏ ਐੱਸਜੇਵੀਐੱਨ ਦੀ ਇਹ ਗ੍ਰੀਨ ਹਾਈਡ੍ਰੋਜਨ ਪਾਇਲਟ ਪ੍ਰੋਜੈਕਟ ਪਾਵਰ ਸੈਕਟਰ ਵਿੱਚ ਗ੍ਰੀਨ ਹਾਈਡ੍ਰੋਜਨ ਪ੍ਰੋਡਕਸ਼ਨ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੀ ਤਿਆਰੀ ਹੈ, ਇਸ ਦੇ ਨਾਲ ਹੀ ਗ੍ਰੀਨ ਹਾਈਡ੍ਰੋਜਨ ਨੂੰ ਇੱਕ ਕਲੀਨ ਐਨਰਜੀ ਸੋਰਸ (ਸਵੱਛ ਊਰਜਾ ਸਰੋਤ) ਦੇ ਤੌਰ ‘ਤੇ ਸਥਾਪਿਤ ਕੀਤਾ ਜਾ ਰਿਹਾ ਹੈ।”
ਅਤਿਆਧੁਨਿਕ ਤਕਨੀਕ ਵਾਲੀ ਇਹ ਗ੍ਰੀਨ ਹਾਈਡ੍ਰੋਜਨ ਪਾਇਲਟ ਪ੍ਰੋਜੈਕਟ ਰੋਜ਼ਾਨਾ ਅੱਠ ਘੰਟੇ ਦੇ ਪਰਿਚਾਲਨ ਵਿੱਚ 14 ਕਿਲੋਗ੍ਰਾਮ ਗ੍ਰੀਨ ਹਾਈਡ੍ਰੋਜਨ ਪ੍ਰੋਡਕਸ਼ਨ ਲਈ ਤਿਆਰ ਹੈ। ਉਤਪਾਦਨ ਕੀਤੀ ਗਈ ਹਾਈਡ੍ਰੋਜਨ ਨੂੰ 12ਐੱਮ3 ਦੀ ਕੁੱਲ ਸਟੋਰੇਜ਼ ਸਮਰੱਥਾ ਵਾਲੇ ਛੇ ਸਟੋਰੇਜ਼ ਟੈਂਕਾਂ ਵਿੱਚ 30 ਵਾਰ ਦੇ ਦਬਾਅ ਵਿੱਚ ਰੱਖਿਆ ਜਾਵੇਗਾ। ਪ੍ਰੋਜੈਕਟ 20 ਐੱਨਐੱਮ3/ਘੰਟਾ ਸਮਰੱਥਾ ਦੇ ਐਲਕਾਲਾਇਨ ਇਲੈਕਟ੍ਰੋਜ਼ਾਇਜਰ ਦਾ ਉਪਯੋਗ ਕਰਦੇ ਹੋਏ ਹਾਈਡ੍ਰੋਜਨ ਦਾ ਉਦਪਾਦਨ ਕਰੇਗੀ, ਜੋ ਕਿ ਵਾਧਾਲ, ਸ਼ਿਮਲਾ ਸਥਿਤ ਐੱਸਜੇਵੀਐੱਨ ਦੇ 1.31 ਮੈਗਾਵਾਟ ਸੋਲਰ ਪਾਵਰ ਪਲਾਂਟ ਤੋਂ ਸਪਲਾਈ ਕੀਤੀ ਜਾਣ ਵਾਲੀ ਅਖੁੱਟ ਊਰਜਾ ਨਾਲ ਸੰਚਾਲਿਤ ਹੋਵੇਗੀ।
ਬਿਜਲੀ ਉਤਪਾਦਨ ਦੇ ਨਾਲ ਹੀ ਗ੍ਰੀਨ ਹਾਈਡ੍ਰੋਜਨ ਦਾ ਉਪਯੋਗ ਟਰਬਾਇਨ ਦੇ ਪਾਣੀ ਵਿੱਚ ਰਹਿਣ ਵਾਲੇ ਹਿੱਸਿਆਂ ਵਿੱਚ ਉੱਚ ਵੇਗ ਆਕਸੀਜਨ ਈਂਧਣ ਕੋਟਿੰਗ ਲਈ ਵੀ ਕੀਤਾ ਜਾਵੇਗਾ।
ਆਪਣੀ ਯਾਤਰਾ ਦੇ ਦੌਰਾਨ ਐੱਸਜੇਵੀਐੱਨ ਚੇਅਰਪਰਸਨ ਨੇ ਝਾਕੜੀ, ਹਿਮਾਚਲ ਪ੍ਰਦੇਸ਼, ਸਥਿਤ ਐੱਨਜੇਐੱਚਪੀਐੱਸ ਕੰਟਰੋਲ ਰੂਮ ਤੋਂ ਰਾਮਪੁਰ ਐੱਚਪੀਐੱਸ ਦੀ ਰਿਮੋਟਲੀ ਓਪਰੇਟਿੰਗ ਯੂਨਿਟ-2 (remotely operating Unit-2) ਦੇ ਜ਼ਰੀਏ 1,500 ਮੈਗਾਵਾਟ ਨਾਥਪਾ ਝਾਕੜੀ ਹਾਈਡ੍ਰੋ ਪਾਵਰ ਸਟੇਸ਼ਨ (ਐੱਨਜੇਐੱਚਪੀਐੱਸ) ਅਤੇ 412 ਮੈਗਾਵਾਟ ਰਾਮਪੁਰ ਹਾਈਡ੍ਰੋ ਪਾਵਰ ਸਟੇਸ਼ਨ (ਰਾਮਪੁਰ ਐੱਚਪੀਐੱਸ) ਦੇ ਆਪਣੀ ਤਰ੍ਹਾਂ ਦੇ ਪਹਿਲੇ ਕੇਂਦਰੀਕ੍ਰਿਤ ਪਰਿਚਾਲਨ ਦਾ ਵੀ ਉਦਘਾਟਨ ਕੀਤਾ। ਰਾਮਪੁਰ ਐੱਚਪੀਐੱਸ ਦਾ ਐੱਨਜੇਐੱਚਪੀਐੱਸ ਨਾਲ ਟੈਂਡਮ ਓਪਰੇਟਿੰਗ ਸਿਸਟਮ ਜ਼ਰੀਏ ਸਫਲਤਾਪੂਰਵਕ ਪਰਿਚਾਲਨ ਕੀਤਾ ਜਾ ਰਿਹਾ ਹੈ।
ਸ਼੍ਰੀਮਤੀ ਕਪੂਰ ਨੇ ਇਸ ਸਫਲਤਾ ਦੇ ਲਈ ਐੱਨਜੇਐੱਚਪੀਐੱਸ ਦੀ ਟੀਮ, ਰਾਮਪੁਰ ਐੱਚਪੀਐੱਸ ਅਤੇ ਐੱਸਜੇਵੀਐੱਨ ਕਾਰਪੋਰੇਟ ਹੈੱਡਕੁਆਰਟਰ ਸਥਿਤ ਇਲੈਕਟ੍ਰੀਕਲ ਡਿਜ਼ਾਈਨ ਟੀਮ ਦੁਆਰਾ ਕੀਤੇ ਗਏ ਸਮਰਪਿਤ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਮੂਚੀ ਰਾਮਪੁਰ ਐੱਚਪੀਐੱਸ ਪ੍ਰੋਜੈਕਟ ਨੂੰ ਐੱਨਜੇਐੱਚਪੀਐੱਸ ਨਾਲ ਹੀ ਸੰਚਾਲਿਤ ਕਰਨ ਦੇ ਟੀਚੇ ਨੂੰ ਹਾਸਲ ਕਰਨ ਦੇ ਲਈ ਕਰਮਚਾਰੀਆਂ ਨੂੰ ਨਿਰੰਤਰ ਪੂਰੀ ਲਗਨ ਨਾਲ ਕੰਮ ਕਰਨ ਦੀ ਤਾਕੀਦ ਕੀਤੀ।
ਐੱਨਜੇਐੱਚਪੀਐੱਸ ਦੇ ਪ੍ਰੋਜੈਕਟ ਹੈੱਡ ਸ਼੍ਰੀ ਮਨੋਜ ਕੁਮਾਰ, ਰਾਮਪੁਰ ਐੱਚਪੀਐੱਸ ਦੇ ਪ੍ਰੋਜੈਕਟ ਹੈੱਡ ਸ਼੍ਰੀ ਵਿਕਾਸ ਮਾਰਵਾਹ, ਇਲੈਕਟ੍ਰੀਕਲ ਡਿਜ਼ਾਈਨ ਹੈੱਡ ਆਫ ਡਿਪਾਰਟਮੈਂਟ ਸ਼੍ਰੀ ਹਰੀਸ਼ ਕੁਮਾਰ ਸ਼ਰਮਾ ਅਤੇ ਐੱਨਜੇਐੱਚਪੀਐੱਸ, ਰਾਮਪੁਰ ਐੱਚਪੀਐੱਸ ਅਤੇ ਕਾਰਪੋਰੇਟ ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀ ਵੀ ਪ੍ਰੋਗਰਾਮ ਦੌਰਾਨ ਮੌਜੂਦ ਸਨ।
***************
ਪੀਆਈਬੀ ਦਿੱਲੀ/ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ
(Release ID: 2018944)
Visitor Counter : 63