ਬਿਜਲੀ ਮੰਤਰਾਲਾ

ਆਰਈਸੀ ਲਿਮਿਟਿਡ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਕਿਰੂ ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਲਈ ਟਰਮ ਲੋਨ ਦੇ ਰੂਪ ਵਿੱਚ ₹ 1, 869 ਕਰੋੜ ਪ੍ਰਦਾਨ ਕਰੇਗੀ

Posted On: 24 APR 2024 5:19PM by PIB Chandigarh

ਪਾਵਰ ਮੰਤਰਾਲੇ ਦੇ ਤਹਿਤ ਮਹਾਰਤਨ ਸੈਂਟਰਲ ਪਬਲਿਕ ਸੈਕਟਰ ਇੰਟਰਪ੍ਰਾਈਜ਼ਿਜ ਐਂਡ ਲੀਡਿੰਗ ਐੱਨਬੀਐੱਫਸੀ ਆਰਈਸੀ ਲਿਮਿਟਿਡ ਨੇ ਚਿਨ੍ਹਾਬ ਵੈਲੀ ਪਾਵਰ ਪ੍ਰੋਜੈਕਟ ਪ੍ਰਾਈਵੇਟ ਲਿਮਿਟਿਡ (CVPPPL) ਦੇ ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਸ ਦੇ ਤਹਿਤ ਆਰਈਸੀ, ਸੀਵੀਪੀਪੀਐੱਲ ਨੂੰ ਟਰਮ ਲੋਨ ਦੇ ਰੂਪ ਵਿੱਚ 1,869.265 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਇਸ ਲੋਨ ਦਾ ਉਪਯੋਗ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਚਿਨ੍ਹਾਬ ਨਦੀ ‘ਤੇ ਗ੍ਰੀਨਫੀਲਡ 4x156 ਮੈਗਾਵਾਟ ਕਿਰੂ ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਵਿਕਾਸ, ਨਿਰਮਾਣ ਅਤੇ ਸੰਚਾਲਨ ਲਈ ਕੀਤਾ ਜਾਵੇਗਾ।

624 ਮੈਗਾਵਾਟ ਸਮਰੱਥਾ ਦਾ ਕਿਰੂ ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਇੱਕ ਰਨ-ਆਫ-ਰਿਵਰ ਸਕੀਮ ਹੈ। ਇਸ ਵਿੱਚ 135 ਮੀਟਰ ਉੱਚਾ ਡੈਮ ਅਤੇ 156 ਮੈਗਾਵਾਟ ਦੀਆਂ 4 ਯੂਨਿਟਾਂ ਦੇ ਨਾਲ ਇੱਕ ਅੰਡਰਗਰਾਊਂਡ ਪਾਵਰ ਹਾਊਸ ਦੇ ਨਿਰਮਾਣ ਦੀ ਕਲਪਨਾ ਕੀਤੀ ਗਈ ਹੈ। 

ਇਸ ਅਵਸਰ ‘ਤੇ ਸੀਵੀਪੀਪੀਐੱਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਮੇਸ਼ ਮੁਖੀਆ (Shri Ramesh Mukhiya); ਜਨਰਲ ਮੈਨੇਜਰ (ਸੀਐਂਡਪੀ) ਸ਼੍ਰੀ ਵਸੰਤ ਹੁਰਮੇਡ (Shri Vasant Hurmade); ਅਤੇ ਜਨਰਲ ਮੈਨੇਜਰ (ਵਿੱਤ), ਸ਼੍ਰੀ ਸੰਜੇ ਕੁਮਾਰ ਗੁਪਤਾ ਅਤੇ ਆਰਈਸੀ ਲਿਮਿਟਿਡ ਦੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਪ੍ਰਮੋਦ ਕੁਮਾਰ ਸੋਨੀ; ਅਤੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਰਿਸ਼ਭ ਜੈਨ ਮੌਜੂਦ ਸਨ। 

ਸੀਵੀਪੀਪੀਐੱਲ ਬਾਰੇ 

ਸੀਵੀਪੀਪੀਐੱਲ, ਐੱਨਐੱਚਪੀਸੀ (51 ਪ੍ਰਤੀਸ਼ਤ) ਅਤੇ ਜੇਕੇਐੱਸਪੀਡੀਸੀ (49 ਪ੍ਰਤੀਸ਼ਤ) ਦੇ ਦਰਮਿਆਨ ਇੱਕ ਸੰਯੁਕਤ ਉੱਦਮ ਕੰਪਨੀ ਹੈ। ਇਹ ਭਾਰਤ ਸਰਕਾਰ ਅਤੇ ਜੰਮੂ ਅਤੇ ਕਸ਼ਮੀਰ ਸਰਕਾਰ ਦੀ ਇੱਕ ਸਾਂਝੀ ਪਹਿਲ ਹੈ। ਇਸ ਦੀ ਸਥਾਪਨਾ ਸਾਲ 2011 ਵਿੱਚ ਚਿਨ੍ਹਾਬ ਨਦੀ ਦੀ ਵਿਸ਼ਾਲ ਹਾਈਡ੍ਰੋ ਪਾਵਰ ਸਮਰੱਥਾ ਦੀ ਵਰਤੋਂ ਕਰਨ ਲਈ ਕੀਤੀ ਗਈ। ਸੀਵੀਪੀਪੀਐੱਲ ਨੂੰ ਕਿਰੂ ਹਾਈਡ੍ਰੋ ਪਾਵਰ ਪ੍ਰੋਜੈਕਟ (624 ਮੈਗਾਵਾਟ), ਪਕਲ ਦੁਲ ਹਾਈਡ੍ਰੋ ਪਾਵਰ ਪ੍ਰੋਜੈਕਟ (1000 ਮੈਗਾਵਾਟ), ਕਵਾਰ ਹਾਈਡ੍ਰੋ ਪਾਵਰ ਪ੍ਰੋਜੈਕਟ (540 ਮੈਗਾਵਾਟ) और ਕਿਰਥਾਈ-II ਹਾਈਡ੍ਰੋ ਪਾਵਰ ਪ੍ਰੋਜੈਕਟ (930 ਮੈਗਾਵਾਟ) ਦੇ ਨਿਰਮਾਣ, ਮਾਲਕੀ, ਸੰਚਾਲਨ ਅਤੇ ਰੱਖ-ਰਖਾਅ (Build, Own, Operate and Maintain-ਬੀਓਓਐੱਮ) ਦੇ ਅਧਾਰ ‘ਤੇ ਕੰਮ ਸੌਂਪਿਆ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਸਥਾਪਿਤ ਸਮਰੱਥਾ 3094 ਮੈਗਾਵਾਟ ਦੀ ਹੈ। 

ਆਰਈਸੀ ਲਿਮਿਟਿਡ ਬਾਰੇ

ਆਈਈਸੀ ਪਾਵਰ ਮੰਤਰਾਲੇ ਦੇ ਤਹਿਤ ਇੱਕ 'ਮਹਾਰਤਨ' ਕੇਂਦਰੀ ਜਨਤਕ ਖੇਤਰ ਦਾ ਇੱਕ ਉੱਦਮ ਹੈ। ਇਹ ਆਰਬੀਆਈ ਦੇ ਅਧੀਨ ਇੱਕ ਨਾਨ-ਬੈਂਕਿੰਗ ਫਾਈਨਾਂਸ ਕੰਪਨੀ (NBFC) ਅਤੇ ਇਨਫ੍ਰਾਸਟ੍ਰਕਚਰ ਫਾਈਨਾਂਸ ਕੰਪਨੀ (IFC) ਦੇ ਰੂਪ ਵਿੱਚ ਰਜਿਸਟਰਡ ਹੈ। ਆਰਆਈਸੀ ਉਤਪਾਦਨ, ਟ੍ਰਾਂਸਮਿਸ਼ਨ, ਵੰਡ, ਅਖੁੱਟ ਊਰਜਾ ਅਤੇ ਨਵੀਆਂ ਟੈਕਨੋਲੋਜੀਆਂ ਸਹਿਤ ਸੰਪੂਰਨ ਪਾਵਰ-ਇਨਫ੍ਰਾਸਟ੍ਰਕਚਰ ਸੈਕਟਰ ਦਾ ਵਿੱਤਪੋਸ਼ਣ ਕਰ ਰਹੀਆਂ ਹਨ। ਨਵੀਆਂ ਟੈਕਨੋਲੋਜੀਆਂ ਵਿੱਚ ਇਲੈਕਟ੍ਰਿਕ ਵ੍ਹੀਕਲ, ਬੈਟਰੀ ਸਟੋਰੇਜ, ਪੰਪ ਸਟੋਰੇਜ ਪ੍ਰੋਜੈਕਟਸ, ਗ੍ਰੀਨ ਹਾਈਡ੍ਰੋਜਨ ਅਤੇ ਗ੍ਰੀਨ ਅਮੋਨੀਆ ਪ੍ਰੋਜੈਕਟਸ ਸ਼ਾਮਲ ਹਨ। ਹਾਲ ਹੀ ਵਿੱਚ ਆਰਈਸੀ ਨੇ ਨਾਨ-ਪਾਵਰ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਵੀ ਕਦਮ ਰੱਖਿਆ ਹੈ। ਇਨ੍ਹਾਂ ਵਿੱਚ ਰੋਡ ਅਤੇ ਐਕਸਪ੍ਰੈਸਵੇਅ, ਮੈਟਰੋ ਰੇਲ, ਏਅਰਪੋਰਟ, ਆਈਟੀ ਸੰਚਾਰ, ਸਮਾਜਿਕ ਅਤੇ ਵਪਾਰਕ ਬੁਨਿਆਦੀ ਢਾਂਚਾ (ਵਿਦਿਅਕ ਸੰਸਥਾਵਾਂ, ਹਸਪਤਾਲ), ਪੋਰਟਸ ਅਤੇ ਸਟੀਲ ਅਤੇ ਤੇਲ ਸੋਧਣ ਜਿਹੇ ਵੱਖ-ਵੱਖ ਖੇਤਰਾਂ ਵਿੱਚ ਇਲੈਕਟ੍ਰੋ-ਮਕੈਨਿਕ (E&M) ਕੰਮ ਸ਼ਾਮਲ ਹਨ।

 

ਆਰਈਸੀ ਲਿਮਿਟਿਡ ਦੇਸ਼ ਵਿੱਚ ਬੁਨਿਆਦੀ ਢਾਂਚਾ ਸੰਪਤੀਆਂ ਦੇ ਨਿਰਮਾਣ ਲਈ ਰਾਜ, ਕੇਂਦਰ ਅਤੇ ਨਿਜੀ ਕੰਪਨੀਆਂ ਨੂੰ ਵੱਖ-ਵੱਖ ਮਿਆਦ ਪੂਰੀ ਹੋਣ ਦੇ ਸਮੇਂ ਦੇ ਲੋਨ ਪ੍ਰਦਾਨ ਕਰਦੀ ਹੈ। ਇਹ ਪਾਵਰ ਸੈਕਟਰ ਲਈ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚ ਮਹੱਤਵਪੂਰਨ ਰਣਨੀਤਕ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਇਲਾਵਾ ਇਹ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ (SAUBHAGAYA), ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ (DDUGJY), ਰਾਸ਼ਟਰੀ ਬਿਜਲੀ ਫੰਡ (NEF) ਯੋਜਨਾ ਲਈ ਇੱਕ ਨੋਡਲ ਏਜੰਸੀ ਵਜੋਂ ਕੰਮ ਕਰਦੀ ਹੈ। ਇਸ ਦੇ ਨਤੀਜੇ ਵਜੋਂ, ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਬਿਜਲੀ ਦੀ ਵੰਡ ਪ੍ਰਣਾਲੀ ਨੂੰ ਮਜ਼ਬੂਤ ​​ਕੀਤਾ ਗਿਆ ਅਤੇ 100 ਪ੍ਰਤੀਸ਼ਤ ਪਿੰਡਾਂ ਦਾ ਬਿਜਲੀਕਰਣ ਅਤੇ ਘਰੇਲੂ ਬਿਜਲੀਕਰਣ ਕੀਤਾ ਗਿਆ। ਇਸ ਤੋਂ ਇਲਾਵਾ ਆਰਈਸੀ ਨੂੰ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (Revamped Distribution Sector Scheme-RDSS) ਨੂੰ ਲੈ ਕੇ ਕੁਝ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਨੋਡਲ ਏਜੰਸੀ ਵੀ ਬਣਾਇਆ ਗਿਆ ਹੈ। 31 ਦਸੰਬਰ, 2023 ਤੱਕ ਆਰਈਸੀ ਦੀ ਲੋਨ ਬੁੱਕ (loan book) 4.97 ਲੱਖ ਕਰੋੜ ਰੁਪਏ ਹੋਣ ਦੇ ਨਾਲ ਕੁੱਲ ਜਾਇਦਾਦ (Net Worth) 64,787 ਕਰੋੜ ਰੁਪਏ ਹੈ।

 

***************

ਪੀਆਈਬੀ ਦਿੱਲੀ/ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ



(Release ID: 2018906) Visitor Counter : 19


Read this release in: Tamil , Telugu , English , Urdu , Hindi