ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਏਮਸ ਰਿਸ਼ੀਕੇਸ਼ ਦੇ 4th ਕਨਵੋਕੇਸ਼ਨ ਵਿੱਚ ਹਿੱਸਾ ਲਿਆ


ਮੈਡਿਸਨ ਨਾਲ ਸਬੰਧਿਤ ਰਾਸ਼ਟਰੀ, ਖੇਤਰੀ ਅਤੇ ਸਥਾਨਕ ਸਮੱਸਿਆਵਾਂ ਦੇ ਬਾਰੇ ਖੋਜ ਅਤੇ ਸਮਾਧਾਨ ਕਰਨਾ ਏਮਸ ਰਿਸ਼ੀਕੇਸ਼ ਜਿਹੇ ਸੰਸਥਾਨਾਂ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ: ਰਾਸ਼ਟਰਪਤੀ ਮੁਰਮੂ

Posted On: 23 APR 2024 7:25PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (23 ਅਪ੍ਰੈਲ, 2024) ਨੂੰ ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਏਮਸ ਰਿਸ਼ੀਕੇਸ਼ ਦੇ 4th ਕਨਵੋਕੇਸ਼ਨ ਵਿੱਚ ਹਿੱਸਾ ਲਿਆ ਅਤੇ ਉਸ ਨੂੰ ਸੰਬੋਧਨ ਕੀਤਾ। 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਮੈਡਿਸਨ ਦੇ ਖੇਤਰ ਵਿੱਚ ਵਿਸ਼ਵਪੱਧਰੀ ਸਿੱਖਿਆ ਅਤੇ ਸੇਵਾ ਪ੍ਰਦਾਨ ਕਰਨਾ ਏਮਸ ਰਿਸ਼ੀਕੇਸ਼ ਸਹਿਤ ਸਾਰੇ ਏਮਸ ਦੀ ਇੱਕ ਵੱਡੀ ਰਾਸ਼ਟਰੀ ਉਪਲਬਧੀ ਹੈ। ਸਾਰੇ ਏਮਸ ਸਰਬੋਤਮ ਅਤੇ ਕਿਫਾਇਤੀ ਉਪਚਾਰ ਪ੍ਰਦਾਨ ਕਰਨ ਦੇ ਲਈ ਜਾਣੇ ਜਾਂਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਏਮਸ ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਵੱਧ ਤੋਂ ਵੱਧ ਹੋਣਹਾਰ ਵਿਦਿਆਰਥੀ ਏਮਸ ਵਿੱਚ ਸਿੱਖਿਆ ਪ੍ਰਾਪਤ ਕਰ ਸਕਣ। 

ਏਮਸ ਰਿਸ਼ੀਕੇਸ਼ ਦੇ ਕੁੱਲ ਵਿਦਿਆਰਥੀਆਂ ਵਿੱਚ ਵਿਦਿਆਰਥੀਆਂ ਦੀ ਸੰਖਿਆ 60 ਪ੍ਰਤੀਸ਼ਤ ਤੋਂ ਵੱਧ ਹੋਣ ਦੇ ਤੱਥ ਨੂੰ ਰੇਖਾਂਕਿਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਨੀਤੀ ਨਿਰਮਾਣ ਤੋਂ ਲੈ ਕੇ ਤੀਜੇ ਦਰਜੇ ਦੀ ਸਿਹਤ ਸਬੰਧੀ ਦੇਖਭਾਲ਼ ਤੱਕ ਦੇ ਖੇਤਰਾਂ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਇੱਕ ਵੱਡੇ ਅਤੇ ਸਕਾਰਾਤਮਕ ਸਮਾਜਿਕ ਬਦਲਾਅ ਦੀ ਤਸਵੀਰ ਪੇਸ਼ ਕਰਦੀ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਸਮਾਜ ਦੇ ਹਿਤ ਵਿੱਚ ਨਵੀਂ ਤਕਨੀਕ ਦੀ ਵਰਤੋਂ ਕਰਨਾ ਏਮਸ ਰਿਸ਼ੀਕੇਸ਼ ਜਿਹੇ ਸੰਸਥਾਨਾਂ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਏਮਸ ਰਿਸ਼ੀਕੇਸ਼ ਸੀਏਆਰ ਟੀ-ਸੈੱਲ ਥੈਰੇਪੀ ਅਤੇ ਸਟੈੱਮ ਸੈੱਲ ਰਿਸਰਚ ਦੇ ਖੇਤਰ ਵਿੱਚ ਅੱਗੇ ਵਧਣ ਦਾ ਪ੍ਰਯਾਸ ਕ ਰਿਹਾ ਹੈ। ਉਨ੍ਹਾਂ ਨੇ ਇਸ ਸੰਸਥਾ ਨੂੰ ਅਜਿਹੇ ਖੇਤਰਾਂ ਵਿੱਚ ਸਹਿਯੋਗ ਕਰਕੇ ਤੇਜ਼ੀ ਨਾਲ ਅੱਗੇ ਵਧਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਡਾਇਗਨੌਸਟਿਕਸ ਅਤੇ ਇਲਾਜ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਦੀ ਭੂਮਿਕਾ ਨਿਰੰਤਰ ਵਧਦੀ ਰਹੇਗੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਨ੍ਹਾਂ ਬਦਲਾਵਾਂ ਦਾ ਏਮਸ ਰਿਸ਼ੀਕੇਸ਼ ਦੁਆਰਾ ਤੇਜ਼ੀ ਨਾਲ ਕਾਰਗਰ ਉਪਯੋਗ ਕੀਤਾ ਜਾਵੇਗਾ। 

ਰਾਸ਼ਟਰਪਤੀ ਨੇ ਕਿਹਾ ਕਿ ਉੱਤਰਾਖੰਡ ਵਿੱਚ ਧੁੱਪ ਦੀ ਘਾਟ ਅਤੇ ਸਥਾਨਕ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ਲੋਕ, ਖਾਸ ਕਰਕੇ ਮਹਿਲਾਵਾਂ ਓਸਟੀਯੋਪੋਰੋਸਿਸ (osteoporosis) ਅਤੇ ਅਨੀਮੀਆ (anemia) ਜਿਹੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਗਲੋਬਲ ਮੈਡਿਸਨ ਦੇ ਇਸ ਯੁੱਗ ਵਿੱਚ ਵੀ ਮੈਡਿਸਨ ਨਾਲ ਸਬੰਧਿਤ ਰਾਸ਼ਟਰੀ, ਖੇਤਰੀ ਅਤੇ ਸਥਾਨਕ ਸਮੱਸਿਆਵਾਂ ਦੇ ਬਾਰੇ ਖੋਜ ਅਤੇ ਸਮਾਧਾਨ ਏਮਸ ਰਿਸ਼ੀਕੇਸ਼ ਜਿਹੇ ਸੰਸਥਾਨਾਂ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਏਮਸ ਰਿਸ਼ੀਕੇਸ਼ ਤੋਂ ਜਨਤਕ ਸਿਹਤ ਅਤੇ ਭਾਈਚਾਰਕ ਸ਼ਮੂਲੀਅਤ ‘ਤੇ ਵੱਧ ਤੋਂ ਵੱਧ ਧਿਆਨ ਦੇਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਇਹ ਸੰਸਥਾਨ ‘ਸਵਸਥ ਭਾਰਤ’ ਅਤੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਕੇਗਾ। 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

*********

ਡੀਐੱਸ/ਐੱਸਟੀ/ਏਕੇ


(Release ID: 2018722) Visitor Counter : 55