ਸੰਸਦੀ ਮਾਮਲੇ
azadi ka amrit mahotsav

ਸੰਸਦੀ ਮਾਮਲੇ ਮੰਤਰਾਲੇ ਦੇ, ਸਕੱਤਰ, ਸ਼੍ਰੀ ਉਮੰਗ ਨਰੂਲਾ ਨੇ ਸਵੱਛਤਾ ਪਖਵਾੜਾ, 2024 ਦੀ ਸ਼ੁਰੂਆਤ ਕੀਤੀ

Posted On: 16 APR 2024 6:30PM by PIB Chandigarh

ਸੰਸਦੀ ਮਾਮਲੇ ਮੰਤਰਾਲੇ ਦੇ, ਸਕੱਤਰ, ਸ਼੍ਰੀ ਉਮੰਗ ਨਰੂਲਾ, ਨੇ ਅੱਜ ਨਵੀਂ ਦਿੱਲੀ ਵਿਖੇ ਸੰਸਦੀ ਮਾਮਲੇ ਦੇ ਮੰਤਰਾਲੇ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਵੱਛਤਾ ਸਹੁੰ ਚੁਕਾਉਂਦੇ ਹੋਏ ਸਵੱਛਤਾ ਪਖਵਾੜਾ, 2024 (16 ਤੋਂ 30 ਅਪ੍ਰੈਲ, 2024 ਤੱਕ) ਦੀ ਸ਼ੁਰੂਆਤ ਕੀਤੀ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ, ਸੰਸਦੀ ਮਾਮਲੇ ਦੇ ਮੰਤਰਾਲੇ ਦੇ ਵਧੀਕ ਸਕੱਤਰ ਡਾ. ਸੱਤਿਆ ਪ੍ਰਕਾਸ਼ ਨੇ ਸਾਡੇ ਨਿੱਜੀ ਅਤੇ ਸਮਾਜਿਕ ਜੀਵਨ ਦੇ ਸਾਰੇ ਖੇਤਰਾਂ ਵਿੱਚ ਸਵੱਛਤਾ ਦੀ ਮਹੱਤਤਾ ਬਾਰੇ ਦੱਸਿਆ ਅਤੇ ਸਵੱਛਤਾ ਪਖਵਾੜਾ, 2024 ਦੇ ਦੌਰਾਨ ਕੀਤੀਆਂ ਜਾਣ ਵਾਲੀਆਂ ਪ੍ਰਸਤਾਵਿਤ ਗਤੀਵਿਧੀਆਂ ਦਾ ਸੰਖੇਪ ਵੇਰਵਾ ਦਿੱਤਾ।

 

ਇਸ ਮਿਆਦ ਦੇ ਦੌਰਾਨ, ਮੰਤਰਾਲੇ ਦੀਆਂ ਸਾਰੀਆਂ ਪੈਂਡਿੰਗ ਫਿਜ਼ੀਕਲ ਫਾਈਲਾਂ ਦੀ ਸਮੀਖਿਆ ਕਰਨ ਦੇ ਨਾਲ ਹੀ ਉਨ੍ਹਾਂ ਦਾ ਰਿਕਾਰਡ ਤਿਆਰ ਕੀਤਾ ਜਾਵੇਗਾ ਅਤੇ ਜ਼ਰੂਰਤ ਪੈਣ ਉਨ੍ਹਾਂ ਦੀ ਛੰਟਾਈ ਕੀਤੀ ਜਾਏਗੀ। ਕਮਰਿਆਂ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇਗੀ। ਜ਼ਰੂਰਤ ਪੈਣ 'ਤੇ ਪੁਰਾਣੀਆਂ ਅਤੇ ਅਪ੍ਰਚਲਿਤ ਇਲੈਕਟ੍ਰੌਨਿਕ ਅਤੇ ਹੋਰ ਵਸਤਾਂ ਨੂੰ ਇਕੱਠਾ ਕੀਤਾ ਜਾਏਗਾ ਅਤੇ ਉਨ੍ਹਾਂ ਦੀ ਨਿਲਾਮੀ ਕੀਤੀ ਜਾਵੇਗੀ।

ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਨੂੰ ਅਲਾਟ ਕੀਤੇ ਕਮਰਿਆਂ/ਚੈਂਬਰਾਂ ਦੇ ਅੰਦਰ/ਬਾਹਰ ਆਮ ਸਫਾਈ ਮੁਹਿੰਮ ਤੋਂ ਇਲਾਵਾ, ਸਵੱਛਤਾ ਪਖਵਾੜਾ ਦੇ ਦੌਰਾਨ ਦਿੱਲੀ ਦੇ ਪਹਿਚਾਣ ਕੀਤੇ ਗਏ ਸਕੂਲਾਂ ਵਿੱਚੋਂ ਇੱਕ ਸਕੂਲ ਵਿੱਚ ਇੱਕ ਅੰਤਰ-ਸਕੂਲ ਲੇਖ ਮੁਕਾਬਲੇ (Intra-School Essay Competition) ਦਾ ਆਯੋਜਨ ਕਰਨ ਦਾ ਵੀ ਪ੍ਰਸਤਾਵ ਕੀਤਾ ਗਿਆ ਹੈ। ਨੌਜਵਾਨਾਂ ਨੂੰ ਸਵੱਛਤਾ ਦੀ ਮਹੱਤਵ ਅਤੇ ਪ੍ਰਭਾਵ ਬਾਰੇ ਵਧੇਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਅਜਿਹਾ ਕੀਤਾ ਜਾ ਰਿਹਾ ਹੈ।

ਸੰਸਦੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਦੁਆਰਾ ਸਵੱਛਤਾ ਮਾਪਦੰਡਾਂ 'ਤੇ ਸਭ ਤੋਂ ਉੱਤਮ ਤਿੰਨ ਵਰਗਾਂ ਨੂੰ ਪੁਰਸਕਾਰਾਂ ਦੀ ਵੰਡ ਦੇ ਨਾਲ ਸਵੱਛਤਾ ਪਖਵਾੜੇ ਦੀ 30 ਅਪ੍ਰੈਲ, 2024 ਨੂੰ ਸਮਾਪਤੀ ਹੋਵੇਗੀ।

*****

ਬੀਵਾਈ/ਐੱਸਟੀ


(Release ID: 2018264) Visitor Counter : 64


Read this release in: English , Urdu , Hindi , Tamil