ਵਿੱਤ ਮੰਤਰਾਲਾ
ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਵਿੱਤ ਵਰ੍ਹੇ 2023-24 ਵਿੱਚ ਰਿਕਾਰਡ ਸੰਖਿਆ ਵਿੱਚ 125 ਐਡਵਾਂਸ ਪ੍ਰਾਈਸਿੰਗ ਐਗਰੀਮੈਂਟਸ (ਏ.ਪੀ.ਏ.) ਉੱਤੇ ਹਸਤਾਖਰ ਕੀਤੇ
ਏਪੀਏ ਪ੍ਰੋਗਰਾਮ ਦੀ ਸ਼ੁਰੂਆਤ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਕੁੱਲ 641 ਏ.ਪੀ.ਏ. ਕੀਤੇ ਗਏ
Posted On:
16 APR 2024 8:04PM by PIB Chandigarh
ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਨੇ ਵਿੱਤ ਵਰ੍ਹੇ 2023-24 ਵਿੱਚ ਇੰਡੀਅਨ ਟੈਕਸਪੇਅਰਸ ਦੇ ਨਾਲ ਰਿਕਾਰਡ 125 ਐਡਵਾਂਸ ਪ੍ਰਾਈਸਿੰਗ ਐਗਰੀਮੈਂਟਸ (APAs) ਕੀਤੇ ਹਨ। ਇਨ੍ਹਾਂ ਵਿੱਚ 86 ਇਕਪੱਖੀ ਏਪੀਏ (ਯੂਏਪੀਏ) ਅਤੇ 39 ਦੁਵੱਲੇ ਏਪੀਏ (ਬੀਏਪੀਏ) ਸ਼ਾਮਲ ਹਨ। ਇਹ ਏਪੀਏ ਪ੍ਰੋਗਰਾਮ ਦੀ ਸ਼ੁਰੂਆਤ ਦੇ ਬਾਅਦ ਤੋਂ ਕਿਸੇ ਵੀ ਵਿੱਤੀ ਵਰ੍ਹੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਏਪੀਏ ਹਸਤਾਖਰ ਉਦਾਹਰਣ ਹੈ। ਵਿੱਤ ਵਰ੍ਹੇ 2023-24 ਵਿੱਚ ਹਸਤਾਖਰ ਕੀਤੇ ਗਏ ਏਪੀਏ (APAs) ਦੀ ਸੰਖਿਆ ਵੀ ਪਿਛਲੇ ਵਿੱਤੀ ਵਰ੍ਹੇ ਦੇ ਦੌਰਾਨ ਦਸਤਖਤ ਕੀਤੇ ਗਏ 95 ਏਪੀਏ ਦੇ ਮੁਕਾਬਲੇ 31 ਪ੍ਰਤੀਸ਼ਤ ਦਾ ਵਾਧਾ ਦਰਸਾਉਂਦੀ ਹੈ। ਇਸ ਦੇ ਨਾਲ ਹੀ, ਏਪੀਏ ਪ੍ਰੋਗਰਾਮ ਦੀ ਸ਼ੁਰੂਆਤ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਏਪੀਏ ਦੀ ਕੁੱਲ ਗਿਣਤੀ 641 ਹੋ ਗਈ ਹੈ, ਜਿਸ ਵਿੱਚ 506 ਯੂਏਪੀਏ ਅਤੇ 135 ਬੀਏਪੀਏ ਸ਼ਾਮਲ ਹਨ।
ਵਿੱਤ ਵਰ੍ਹੇ 2023-24 ਦੇ ਦੌਰਾਨ, ਸੀਬੀਡੀਟੀ ਨੇ ਹੁਣ ਤੱਕ ਕਿਸੇ ਵੀ ਵਿੱਤੀ ਵਰ੍ਹੇ ਵਿੱਚ ਸਭ ਤੋਂ ਵੱਧ ਸੰਖਿਆ ਵਿੱਚ ਬੀਏਪੀਏ 'ਤੇ ਹਸਤਾਖਰ ਕੀਤੇ ਹਨ। ਬੀਏਪੀਏ 'ਤੇ ਭਾਰਤ ਵੱਲੋਂ ਆਪਣੇ ਸੰਧੀ ਭਾਈਵਾਲਾਂ ਅਰਥਾਤ ਆਸਟ੍ਰੇਲੀਆ, ਕੈਨੇਡਾ, ਡੈਨਮਾਰਕ, ਜਪਾਨ, ਸਿੰਗਾਪੁਰ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਪਰਸਪਰ ਸਮਝੌਤਿਆਂ ਵਿੱਚ ਦਾਖਲ ਹੋਣ ਦੇ ਨਤੀਜੇ ਵਜੋਂ ਹਸਤਾਖਰ ਕੀਤੇ ਗਏ ਸਨ।
ਏਪੀਏ ਸਕੀਮ ਕੀਮਤ ਨਿਰਧਾਰਣ ਦੇ ਤਰੀਕਿਆਂ ਨੂੰ ਨਿਸ਼ਚਿਤ ਕਰਕੇ ਅਤੇ ਵੱਧ ਤੋਂ ਵੱਧ ਪੰਜ ਭਵਿੱਖੀ ਵਰ੍ਹਿਆਂ ਦੇ ਲਈ ਅੰਤਰਰਾਸ਼ਟਰੀ ਲੈਣ-ਦੇਣ ਦੀ ਅਨੁਮਾਨਿਤ ਕੀਮਤ ਨਿਰਧਾਰਿਤ ਕਰਕੇ ਟ੍ਰਾਂਸਫਰ ਕੀਮਤ ਦੇ ਖੇਤਰ ਵਿੱਚ ਟੈਕਸਪੇਅਰਸ ਨੂੰ ਨਿਸ਼ਚਿਤਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਇਲਾਵਾ, ਟੈਕਸਪੇਅਰਸ ਦੇ ਕੋਲ ਪਿਛਲੇ ਚਾਰ ਵਰ੍ਹਿਆਂ ਦੇ ਲਈ ਏਪੀਏ ਨੂੰ ਰੋਲਬੈਕ ਕਰਨ ਦਾ ਵਿਕਲਪ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਨੌਂ ਵਰ੍ਹਿਆਂ ਲਈ ਟੈਕਸ ਸਬੰਧੀ ਨਿਸ਼ਚਿਤਤਾ ਪ੍ਰਦਾਨ ਕੀਤੀ ਜਾਂਦੀ ਹੈ। ਦੁਵੱਲੇ ਏਪੀਏ 'ਤੇ ਹਸਤਾਖਰ ਕਰਨ ਨਾਲ ਟੈਕਸਪੇਅਰਸ ਨੂੰ ਕਿਸੇ ਵੀ ਅਨੁਮਾਨਿਤ ਜਾਂ ਅਸਲ ਦੋਹਰੇ ਟੈਕਸਾਂ ਤੋਂ ਸੁਰੱਖਿਆ ਮਿਲਦੀ ਹੈ।
ਏਪੀਏ ਪ੍ਰੋਗਰਾਮ ਨੇ ਈਜ਼ ਆਫ਼ ਡੂਇੰਗ ਬਿਜ਼ਨਿਸ ਨੂੰ ਹੁਲਾਰਾ ਦੇਣ ਦੇ ਭਾਰਤ ਸਰਕਾਰ ਦੇ ਮਿਸ਼ਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਖਾਸ ਤੌਰ 'ਤੇ ਅਜਿਹੇ ਬਹੁ-ਰਾਸ਼ਟਰੀ ਉੱਦਮਾਂ ਲਈ ਜਿਨ੍ਹਾਂ ਕੋਲ ਆਪਣੀਆਂ ਸਮੂਹ ਸੰਸਥਾਵਾਂ ਦੇ ਅੰਦਰ ਵੱਡੀ ਸੰਖਿਆ ਵਿੱਚ ਸਰਹੱਦ ਪਾਰ ਲੈਣ-ਦੇਣ ਹੁੰਦੇ ਹਨ।
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 2018262)
Visitor Counter : 91