ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਬਾਬਾ ਸਾਹੇਬ ਅੰਬੇਡਕਰ ਦੀ ਯਾਤਰਾ- ਜੀਵਨ, ਇਤਿਹਾਸ ਅਤੇ ਕਾਰਜ

Posted On: 13 APR 2024 3:13PM by PIB Chandigarh

·         ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ  14 ਅਪ੍ਰੈਲ 1891 ਨੂੰ ਹੋਇਆ ਸੀ, ਉਹ ਆਪਣੇ ਮਾਤਾ-ਪਿਤਾ ਦੀ 14ਵੀਂ ਅਤੇ ਆਖਰੀ ਸੰਤਾਨ ਸਨ।

·         ਡਾ. ਬਾਬਾ ਸਾਹੇਬ ਅੰਬੇਡਕਰ ਦੇ ਪਿਤਾ ਸੂਬੇਦਾਰ ਰਾਮਜੀ ਮਾਲੋਜੀ ਸਕਪਾਲ ਸਨ। ਉਹ ਬ੍ਰਿਟਿਸ਼ ਸੇਨਾ ਵਿੱਚ ਸੂਬੇਦਾਰ ਸਨ। ਬਾਬਾ ਸਾਹੇਬ ਦੇ ਪਿਤਾ ਸੰਤ ਕਬੀਰ ਦੇ ਪੈਰੋਕਾਰ ਸਨ ਅਤੇ ਉਹ ਬੇਹਦ ਪੜ੍ਹੇ-ਲਿਖੇ ਵਿਅਕਤੀ ਵੀ ਸਨ।

·         ਡਾ. ਭੀਮ ਰਾਓ ਰਾਮਜੀ ਅੰਬੇਡਕਰ ਲਗਭਗ ਦੋ ਵਰ੍ਹੇ ਦੇ ਸਨ, ਜਦੋਂ ਉਨ੍ਹਾਂ ਦੇ ਪਿਤਾ ਰਿਟਾਇਰ ਹੋ ਗਏ। ਜਦੋਂ ਉਹ ਸਿਰਫ਼ ਛੇ ਸਾਲ ਦੇ ਸਨ ਤਦ ਉਨ੍ਹਾਂ ਦੀ ਮਾਤਾਜੀ ਦਾ ਦੇਹਾਂਤ ਹੋ ਗਿਆ। ਬਾਬਾ ਸਾਹੇਬ ਦੀ ਸ਼ੁਰੂਆਤੀ ਸਿੱਖਿਆ ਬੌਂਬੇ ਵਿੱਚ ਹੋਈ। ਆਪਣੇ ਸਕੂਲੀ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਗਹਿਰੇ ਸਦਮੇ ਦੇ ਨਾਲ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਭਾਰਤ ਵਿੱਚ ਅਛੁਤ ਹੋਣਾ ਕੀ ਹੁੰਦਾ ਹੈ।

·         ਡਾ. ਅੰਬੇਡਕਰ ਆਪਣੀ ਸਕੂਲੀ ਸਿੱਖਿਆ ਸਤਾਰਾ ਵਿੱਚ ਗ੍ਰਹਿਣ ਕਰ ਰਹੇ ਸਨ। ਬਦਕਿਸਮਤੀ ਨਾਲ, ਡਾ. ਅੰਬੇਡਕਰ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਚਾਚੀ ਨੇ ਉਨ੍ਹਾਂ ਦੀ ਦੇਖਭਾਲ ਕੀਤੀ। ਬਾਅਦ ਵਿੱਚ ਉਹ ਬੌਂਬੇ ਚਲੇ ਗਏ। ਆਪਣੀ ਪੂਰੀ ਸਕੂਲੀ ਸਿੱਖਿਆ ਦੇ ਦੌਰਾਨ ਉਹ ਅਛੁਤ ਦੇ ਸਰਾਪ ਨੂੰ ਝੇਲਦੇ ਰਹੇ। ਉਨ੍ਹਾਂ ਦੇ ਮੈਟ੍ਰਿਕ ਕਰਨ ਦੇ ਬਾਅਦ 1907 ਵਿੱਚ ਉਨ੍ਹਾਂ ਦਾ ਵਿਆਹ ਬਜ਼ਾਰ ਦੇ ਇੱਕ ਖੁੱਲੇ ਸ਼ੈੱਡ ਦੇ ਹੇਠਾਂ ਹੋਇਆ।

·         ਡਾ. ਅੰਬੇਡਕਰ ਨੇ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਐਲਫਿੰਸਟਨ ਕਾਲਜ, ਬੌਂਬੇ ਤੋਂ ਪੂਰੀ ਕੀਤੀ, ਜਿਸ ਦੇ ਲਈ ਉਨ੍ਹਾਂ ਨੂੰ ਬੜੌਦਾ ਦੇ ਮਹਾਮਹਿਮ ਸਯਾਜੀਰਾਓ ਗਾਇਕਵਾੜ ਤੋਂ ਸਕਾਲਰਸ਼ਿਪ ਪ੍ਰਾਪਤ ਹੋਈ ਸੀ। ਗ੍ਰੈਜੁਏਸ਼ਨ ਦੀ ਸਿੱਖਿਆ ਅਰਜਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਕਰਾਰਨਾਮੇ ਦੇ ਅਨੁਸਾਰ ਬੜੌਦਾ ਸੰਸਥਾਨ ਵਿੱਚ ਸ਼ਾਮਲ ਹੋਣਾ ਪਿਆ। ਜਦੋਂ ਉਹ ਬੜੌਦਾ ਵਿੱਚ ਸਨ, ਤਦੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ। ਵਰ੍ਹੇ 1913 ਵਿੱਚ ਡਾ. ਅੰਬੇਡਕਰ ਨੂੰ ਉੱਚ ਸਿੱਖਿਆ ਦੇ ਲਈ ਅਮਰੀਕਾ ਜਾਣ ਵਾਲੇ ਸਕਾਲਰ ਦੇ ਰੂਪ ਵਿੱਚ ਚੁਣਿਆ ਗਿਆ। ਇਹ ਉਨ੍ਹਾਂ ਦੇ ਸਿੱਖਿਅਕ ਜੀਵਨ ਦਾ ਮਹੱਤਵਪੂਰਨ ਮੋੜ ਸਾਬਤ ਹੋਇਆ।

 

·         ਉਨ੍ਹਾਂ ਨੇ ਕ੍ਰਮਵਾਰ 1915 ਅਤੇ 1916 ਵਿੱਚ ਕੋਲੰਬਿਆ ਯੂਨੀਵਰਸਿਟੀ ਤੋਂ ਐੱਮ.ਏ. ਅਤੇ ਪੀਐੱਚ.ਡੀ. ਦੀ ਡਿਗ੍ਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਅੱਗੇ ਦੀ ਪੜ੍ਹਾਈ ਦੇ ਲਈ ਉਹ ਲੰਦਨ (London) ਚਲੇ ਗਏ। ਵਕਾਲਤ ਦੀ ਪੜ੍ਹਾਈ ਦੇ ਲਈ ਉਹ ਗ੍ਰੇਜ਼ ਇਨ ਵਿੱਚ ਭਰਤੀ ਹੋਏ ਅਤੇ ਉਨ੍ਹਾਂ ਨੂੰ ਲੰਦਨ ਸਕੂਲ ਆਵ੍ ਇਕੋਨੌਮਿਕਸ ਐਂਡ ਪੌਲੀਟਿਕਲ ਸਾਇੰਸ ਵਿੱਚ ਡੀ.ਐੱਸਸੀ. ਦੀ ਤਿਆਰੀ ਕਰਨ ਦੀ ਵੀ ਅਨੁਮਤੀ ਦਿੱਤੀ ਗਈ, ਲੇਕਿਨ ਬੜੌਦਾ ਦੇ ਦੇਵਾਨ ਨੇ ਉਨ੍ਹਾਂ ਨੂੰ ਭਾਰਤ ਵਾਪਸ ਬੁਲਾ ਲਿਆ। ਬਾਅਦ ਵਿੱਚ, ਉਨ੍ਹਾਂ ਨੇ ਬਾਰ-ਐਟ-ਲੌ ਅਤੇ ਡੀ.ਐੱਸਸੀ. ਦੀ ਡਿਗ੍ਰੀ ਵੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕੁਝ ਸਮੇਂ ਤੱਕ ਜਰਮਨੀ ਦੀ ਬੌਨ ਯੂਨੀਵਰਸਿਟੀ ਵਿੱਚ ਸਟਡੀ ਕੀਤੀ।

·         1916 ਵਿੱਚ ਉਨ੍ਹਾਂ ਨੇ ਕਾਸਟਸ ਇਨ ਇੰਡੀਆ – ਦੇਅਰ ਮਕੈਨਿਜ਼ਮ, ਜੀਨੇਸਿਜ਼ ਐਂਡ ਡਿਵੈਲਪਮੈਂਟ ਵਿਸ਼ੇ ਤੇ ਇੱਕ ਲੇਖ ਪੜ੍ਹਿਆ। 1916 ਵਿੱਚ, ਉਨ੍ਹਾਂ ਨੇ ਨੈਸ਼ਨਲ ਡਿਵੀਡੈਂਟ ਫਾਰ ਇੰਡੀਆ – ਅ ਹਿਸਟੋਰਿਕ ਐਂਡ ਐਨਾਲੀਟਿਕਲ ਸਟਡੀ ਤੇ ਆਪਣੀ ਥੀਸਿਸ ਲਿਖੀ ਅਤੇ ਪੀਐੱਚ.ਡੀ ਦੀ ਡਿਗ੍ਰੀ ਪ੍ਰਾਪਤ ਕੀਤੀ। ਇਸ ਨੂੰ ਅੱਠ ਵਰ੍ਹੇ ਬਾਅਦ ਇਵੋਲਿਊਸਨ ਆਵ੍ ਪ੍ਰੋਵਿੰਸ਼ੀਅਲ ਫਾਇਨੈਂਸ ਇਨ ਬ੍ਰਿਟਿਸ਼ ਇੰਡੀਆ ਸਿਰਲੇਖ ਨਾਲ ਪ੍ਰਕਾਸ਼ਿਤ ਕੀਤਾ ਗਿਆ। ਇਸ ਸਰਵਉੱਚ ਡਿਗ੍ਰੀ ਨੂੰ ਪ੍ਰਾਪਤ ਕਰਨ ਤੋਂ ਬਾਅਦ, ਬਾਬਾ ਸਾਹੇਬ ਭਾਰਤ ਵਾਪਸ ਆਏ ਅਤੇ ਉਨ੍ਹਾਂ ਨੂੰ ਬੜੌਦਾ ਦੇ ਮਹਾਰਾਜਾ ਦਾ ਮਿਲੀਟਰੀ ਸਕੱਤਰ ਨਿਯੁਕਤ ਕੀਤਾ ਗਿਆ, ਤਾਕਿ ਅੱਗੇ ਚਲ ਕੇ ਉਨ੍ਹਾਂ ਨੂੰ ਵਿੱਤ ਮੰਤਰੀ ਦੇ ਰੂਪ ਵਿੱਚ ਤਿਆਰ ਕੀਤਾ ਜਾ ਸਕੇ।

·         ਸਤੰਬਰ, 1917 ਵਿੱਚ ਆਪਣੀ ਸਕਾਲਰਸ਼ਿਪ ਦੀ ਮਿਆਦ ਸਮਾਪਤ ਹੋਣ ਤੇ ਬਾਬਾ ਸਾਹੇਬ ਸ਼ਹਿਰ ਵਾਪਸ ਆਏ ਅਤੇ ਨੌਕਰੀ ਕਰਨ ਲਗੇ। ਲੇਕਿਨ ਸ਼ਹਿਰ ਵਿੱਚ ਥੋੜੇ ਹੀ ਸਮੇਂ ਨਵੰਬਰ, 1917 ਤੱਕ ਰਹਿਣ ਦੇ ਬਾਅਦ ਉਹ ਬੌਂਬੇ ਰਵਾਨਾ ਹੋ ਗਏ। ਛੂਤ-ਛਾਤ ਦੇ ਆਧਾਰ 'ਤੇ ਉਨ੍ਹਾਂ ਨਾਲ ਹੋਈ ਬਦਸਲੂਕੀ ਨੇ ਉਨ੍ਹਾਂ ਨੂੰ ਨੌਕਰੀ ਛੱਡਣ ਲਈ ਮਜਬੂਰ ਕਰ ਦਿੱਤਾ ਸੀ।

 

·         ਡਾ. ਅੰਬੇਡਕਰ ਬੌਂਬੇ ਵਾਪਸ ਆਏ ਅਤੇ ਰਾਜਨੀਤਕ ਅਰਥਵਿਵਸਥਾ ਦੇ ਪ੍ਰੋਫੈਸਰ ਦੇ ਰੂਪ ਵਿੱਚ ਸਿਡੇਨਹੈਮ ਕਾਲਜ ਵਿੱਚ ਪੜ੍ਹਾਉਣ ਲਗੇ। ਪੜ੍ਹੇ-ਲਿਖੇ ਹੋਣ ਦੇ ਕਾਰਨ ਉਹ ਵਿਦਿਆਰਥੀਆਂ ਦਰਮਿਆਨ ਬਹੁਤ ਲੋਕਪ੍ਰਿਯ ਸਨ। ਲੇਕਿਨ ਲੰਦਨ (London) ਵਿੱਚ ਕਾਨੂੰਨ ਅਤੇ ਅਰਥਸ਼ਾਸਤਰ ਦੀ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਦੇ ਲਈ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੋਲ੍ਹਾਪੁਰ ਦੇ ਮਹਾਰਾਜਾ ਨੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦਿੱਤੀ। 1921 ਵਿੱਚ ਉਨ੍ਹਾਂ ਨੇ ਪ੍ਰੋਵਿੰਸ਼ੀਅਲ ਡਿਸੈਂਟ੍ਰਲਾਇਜੇਸ਼ਨ ਆਵ੍ ਇੰਪੀਰੀਅਲ ਫਾਇਨੈਂਸ ਇਨ ਬ੍ਰਿਟਿਸ਼ ਇੰਡੀਆ ਤੇ ਆਪਣੀ ਥੀਸਿਸ ਲਿਖੀ ਅਤੇ ਲੰਦਨ ਯੂਨੀਵਰਸਿਟੀ ਤੋਂ ਐੱਮ.ਐੱਸਸੀ. ਦੀ ਡਿਗ੍ਰੀ ਪ੍ਰਾਪਤ ਕੀਤੀ। ਉਸ ਦੇ ਬਾਅਦ ਉਨ੍ਹਾਂ ਨੇ ਕੁਝ ਸਮੇਂ ਜਰਮਨੀ ਦੀ ਬੌਨ ਯੂਨੀਵਰਸਿਟੀ ਵਿੱਚ ਬਿਤਾਏ। 1923 ਵਿੱਚ, ਉਨ੍ਹਾਂ ਨੇ ਡੀ. ਐੱਸਸੀ. ਦੇ ਲਈ ਆਪਣੀ ਥੀਸਿਸ- ਪ੍ਰੌਬਲਮ ਆਵ੍ ਰੂਪੀ ਇਟਸ ਔਰੀਜਨ ਐਂਡ ਸੌਲਿਊਸ਼ਨ ਪ੍ਰਸਤੁਤ ਕੀਤੀ। 1923 ਵਿੱਚ ਉਨ੍ਹਾਂ ਨੂੰ ਵਕੀਲਾਂ ਦੇ ਬਾਰ ਵਿੱਚ ਬੁਲਾਇਆ ਗਿਆ।

·         1924 ਵਿੱਚ ਇੰਗਲੈਂਡ ਤੋਂ ਪਰਤਣ ਦੇ ਬਾਅਦ ਵਿੱਚ ਉਨ੍ਹਾਂ ਨੇ ਦਲਿਤ ਵਰਗਾਂ ਦੀ ਭਲਾਈ ਦੇ ਲਈ ਇੱਕ ਐਸੋਸੀਏਸਨ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸਰ ਚਿਮਨਲਾਲ ਸੀਤਲਵਾੜ, ਪ੍ਰਧਾਨ ਅਤੇ ਡਾ. ਅੰਬੇਡਕਰ ਚੇਅਰਮੈਨ ਸਨ। ਐਸੋਸੀਏਸਨ ਦਾ ਤਤਕਾਲਿਕ ਉਦੇਸ਼ ਸਿੱਖਿਆ ਦਾ ਪ੍ਰਸਾਰ ਕਰਨਾ, ਆਰਥਿਕ ਸਥਿਤੀਆਂ ਵਿੱਚ ਸੁਧਾਰ ਕਰਨਾ ਅਤੇ ਦਲਿਤ ਵਰਗਾਂ ਦੀਆਂ ਸ਼ਿਕਾਇਤਾਂ ਦਾ ਪ੍ਰਤੀਨਿਧੀਤਵ ਕਰਨਾ ਸੀ।

·         ਨਵੇਂ ਸੁਧਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਦਲਿਤ ਵਰਗਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ 3 ਅਪ੍ਰੈਲ, 1927 ਨੂੰ ਬਹਿਸ਼ਕ੍ਰਿਤ ਭਾਰਤ  ਸਮਾਚਾਰ ਪੱਤਰ ਸ਼ੁਰੂ ਕੀਤਾ ਗਿਆ।

·         1928 ਵਿੱਚ, ਉਹ ਗਵਰਨਮੈਂਟ ਲਾਅ ਕਾਲਜ, ਬੌਂਬੇ ਵਿੱਚ ਪ੍ਰੋਫੈਸਰ ਬਣੇ ਅਤੇ 1 ਜੂਨ, 1935 ਨੂੰ ਉਹ ਉਸੇ ਕਾਲਜ ਦੇ ਪ੍ਰਿੰਸੀਪਲ ਬਣ ਗਏ ਅਤੇ 1938 ਵਿੱਚ ਅਸਤੀਫਾ ਦੇਣ ਤੱਕ ਉਸੇ ਅਹੁਦੇ ਤੇ ਬਣੇ ਰਹੇ।

·         13 ਅਕਤੂਬਰ, 1935 ਨੂੰ ਨਾਸਿਕ ਜ਼ਿਲ੍ਹੇ ਦੇ ਯੇਵਲਾ ਵਿੱਚ ਦਲਿਤ ਵਰਗਾਂ ਦਾ ਇੱਕ ਪ੍ਰੋਵਿੰਸ਼ੀਲ ਕਾਨਫਰੰਸ ਆਯੋਜਿਤ ਕੀਤਾ ਗਿਆ। ਇਸ ਕਾਨਫਰੰਸ ਵਿੱਚ ਉਨ੍ਹਾਂ ਨੇ ਇਹ ਐਲਾਨ ਕਰਕੇ ਹਿੰਦੂਆਂ ਨੂੰ ਹੈਰਾਨ ਕਰ ਦਿੱਤਾ ਕਿ ਮੈਂ ਹਿੰਦੂ ਧਰਮ ਵਿੱਚ ਪੈਦਾ ਹੋਇਆ, ਲੇਕਿਨ ਮੈਂ ਹਿੰਦੂ ਦੇ ਰੂਪ ਵਿੱਚ ਨਹੀਂ ਮਰਾਂਗਾ ਉਨ੍ਹਾਂ ਦੇ ਹਜ਼ਾਰਾਂ ਪੈਰੋਕਾਰਾਂ ਨੇ ਉਨ੍ਹਾਂ ਦੇ ਫ਼ੈਸਲੇ ਦਾ ਸਮਰਥਨ ਕੀਤਾ। 1936 ਵਿੱਚ ਉਨ੍ਹਾਂ ਨੇ ਬੌਂਬੇ ਪ੍ਰੈਸੀਡੈਂਸੀ ਮਹਾਰ ਕਾਨਫਰੰਸ ਨੂੰ ਸੰਬੋਧਿਤ ਕੀਤਾ ਅਤੇ ਹਿੰਦੂ ਧਰਮ ਦਾ ਤਿਆਗ ਕਰਨ ਦੀ ਵਕਾਲਤ ਕੀਤੀ।

·         15 ਅਗਸਤ, 1936 ਨੂੰ ਉਨ੍ਹਾਂ ਨੇ ਦਲਿਤ ਵਰਗਾਂ ਦੇ ਹਿਤਾਂ ਦੀ ਰੱਖਿਆ ਦੇ ਲਈ ਸੁਤੰਤਰ ਲੇਬਰ ਪਾਰਟੀ ਦਾ ਗਠਨ ਕੀਤਾ, ਜਿਸ ਵਿੱਚ ਜ਼ਿਆਦਾਤਰ ਕਿਰਤ ਵਰਗ ਦੇ ਲੋਕ ਸ਼ਾਮਲ ਸਨ।

·         1938 ਵਿੱਚ ਕਾਂਗਰਸ ਨੇ ਛੂਤ-ਛਾਤ ਦੇ ਨਾਮ ਵਿੱਚ ਪਰਿਵਰਤਨ ਕਰਨ ਵਾਲਾ ਇੱਕ ਬਿਲ ਪੇਸ਼ ਕੀਤਾ। ਡਾ. ਅੰਬੇਡਕਰ ਨੇ ਇਸ ਦੀ ਆਲੋਚਨਾ ਕੀਤੀ। ਉਨ੍ਹਾਂ ਦਾ ਦ੍ਰਿਸ਼ਟੀਕੋਣ ਸੀ ਕਿ ਨਾਮ ਬਦਲਣਾ ਸਮੱਸਿਆ ਦਾ ਸਮਾਧਾਨ ਨਹੀਂ ਹੈ।

·         1942 ਵਿੱਚ, ਉਨ੍ਹਾਂ ਨੂੰ ਭਾਰਤ ਦੇ ਗਵਰਨਰ ਜਨਰਲ ਦੀ ਕਾਰਜਕਾਰੀ ਪਰਿਸ਼ਦ ਵਿੱਚ ਲੇਬਰ ਮੈਂਬਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ, 1946 ਵਿੱਚ, ਉਹ ਬੰਗਾਲ ਤੋਂ ਸੰਵਿਧਾਨ ਸਭਾ ਦੇ ਲਈ ਚੁਣੇ ਗਏ। ਉਸੇ ਸਮੇਂ ਉਨ੍ਹਾਂ ਨੇ ਆਪਣੀ ਪੁਸਤਕ ਹੂ ਵਰ ਸ਼ੂਦ੍ਰਾਸ?” ਪ੍ਰਕਾਸ਼ਿਤ ਕੀਤੀ।

·         ਆਜ਼ਾਦੀ ਤੋਂ ਬਾਅਦ, 1947 ਵਿੱਚ, ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨੇਹਰੂ ਦੀ ਪਹਿਲੀ ਕੈਬਨਿਟ ਵਿੱਚ ਕਾਨੂੰਨ ਅਤੇ ਨਿਆਂ ਮੰਤਰੀ ਨਿਯੁਕਤ ਕੀਤਾ ਗਿਆ। ਲੇਕਿਨ 1951 ਵਿੱਚ ਕਸ਼ਮੀਰ ਮੁੱਦੇ, ਭਾਰਤ ਦੀ ਵਿਦੇਸ਼ ਨੀਤੀ ਅਤੇ ਹਿੰਦੂ ਕੋਡ ਬਿਲ ਬਾਰੇ ਪ੍ਰਧਾਨ ਮੰਤਰੀ ਨੇਹਰੂ ਦੀ ਨੀਤੀ ਨਾਲ ਮਤਭੇਦ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

·         1952 ਵਿੱਚ ਕੋਲੰਬੀਆ ਯੂਨੀਵਰਿਸਟੀ ਨੇ ਭਾਰਤ ਦੇ ਸੰਵਿਧਾਨ ਦਾ ਡ੍ਰਾਫਟ ਤਿਆਰ ਕਰਨ ਵਿੱਚ ਉਨ੍ਹਾਂ ਦੇ ਦੁਆਰਾ ਦਿੱਤੇ ਗਏ ਯੋਗਦਾਨ ਨੂੰ ਮਾਨਤਾ ਪ੍ਰਦਾਨ ਕਰਨ ਦੇ ਲਈ ਉਨ੍ਹਾਂ ਨੂੰ ਐੱਲ.ਐੱਲ.ਡੀ ਦੀ ਉਪਾਧੀ ਪ੍ਰਦਾਨ ਕੀਤੀ। 1955 ਵਿੱਚ, ਉਨ੍ਹਾਂ ਨੇ ਥੌਟਸ ਆਨ ਲਿਗੁਇਸਟਿਕ ਸਟੇਟਸ  ਨਾਮਕ ਪੁਸਤਕ ਪ੍ਰਕਾਸ਼ਿਤ ਕੀਤੀ।

·         . ਬੀ ਆਰ ਅੰਬੇਡਕਰ ਨੂੰ ਓਸਮੈਨੀਆ ਯੂਨੀਵਰਸਿਟੀ ਨੇ 12 ਜਨਵਰੀ, 1953 ਨੂੰ ਡੌਕਟਰੇਟ ਦੀ ਉਪਾਧੀ ਨਾਲ ਸਨਮਾਨਤ ਕੀਤਾ। ਆਖਿਰਕਾਰ 21 ਸਾਲ ਬਾਅਦ, ਉਨ੍ਹਾਂ ਨੇ 1935 ਵਿੱਚ ਯੇਵਲਾ ਵਿੱਚ ਕੀਤੇ ਗਏ ਆਪਣੇ ਐਲਾਨ  ਮੈਂ ਇੱਕ ਹਿੰਦੂ ਦੇ ਰੂਪ ਵਿੱਚ ਨਹੀਂ ਮਰਾਂਗਾ ਨੂੰ ਸਚ ਸਾਬਿਤ ਕਰ ਦਿੱਤਾ। 14 ਅਕਤੂਬਰ, 1956 ਨੂੰ ਨਾਗਪੁਰ ਵਿੱਚ ਇੱਕ ਇਤਿਹਾਸਿਕ ਸਮਾਰੋਹ ਵਿੱਚ ਉਨ੍ਹਾਂ ਨੇ ਬੌਧ ਧਰਮ ਅਪਣਾ ਲਿਆ ਅਤੇ 6 ਦਸੰਬਰ 1956 ਨੂੰ ਉਨ੍ਹਾਂ ਦੀ ਮੌਤ ਹੋ ਗਈ।

·         1954 ਵਿੱਚ ਕਾਠਮਾਂਡੂ, ਨੇਪਾਲ ਵਿੱਚ ਡਾ. ਬਾਬਾ ਸਾਹੇਬ ਅੰਬੇਡਕਰ ਨੂੰ ਜਗਤਿਕ ਬੁਧਿਸਮ ਕਾਉਂਸਿਲ ਵਿੱਚ ਬੌਧ ਭਿਕਸ਼ੂਆਂ ਦੁਆਰਾ ਬੋਧਿਸਤਵ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ। ਖ਼ਾਸ ਗੱਲ ਇਹ ਹੈ ਕਿ ਡਾ. ਅੰਬੇਡਕਰ ਨੂੰ ਜੀਵਤ ਰਹਿੰਦੇ ਹੋਏ ਹੀ ਬੋਧਿਸਤਵ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ।

·         ਉਨ੍ਹਾਂ ਨੇ ਭਾਰਤ ਦੇ ਸੁਆਧੀਨਤਾ ਸੰਗ੍ਰਾਮ ਅਤੇ ਸੁਤੰਤਰਤਾ ਦੇ ਬਾਅਦ ਦੇ ਸੁਧਾਰਾਂ ਵਿੱਚ ਵੀ ਯੋਗਦਾਨ ਦਿੱਤਾ। ਇਸ ਦੇ ਇਲਾਵਾ ਬਾਬਾ ਸਾਹੇਬ ਨੇ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਕੇਂਦਰੀ ਬੈਂਕ ਦਾ ਗਠਨ ਬਾਬਾ ਸਾਹੇਬ ਦੁਆਰਾ ਹਿਲਟਨ ਯੰਗ ਕਮਿਸ਼ਨ ਨੂੰ ਪੇਸ਼ ਕੀਤੀ ਗਈ ਅਵਧਾਰਣਾ ਦੇ ਅਧਾਰ ਤੇ ਕੀਤਾ ਗਿਆ ਸੀ।

 

·         ਡਾ. ਅੰਬੇਡਕਰ ਦੇ ਚਮਕਦੇ ਜੀਵਨ ਇਤਿਹਾਸ ਤੋਂ ਪਤਾ ਚਲਦਾ ਹੈ ਕਿ ਉਹ ਅਧਿਐਨ ਅਤੇ ਕਾਰਜ ਕਰਨ ਵਾਲੇ ਵਿਅਕਤੀ ਸਨ। ਸਭ ਤੋਂ ਪਹਿਲਾਂ, ਆਪਣੀ ਪੜ੍ਹਾਈ ਦੇ ਦੌਰਾਨ ਉਨ੍ਹਾਂ ਨੇ ਅਰਥ ਸ਼ਾਸਤਰ, ਰਾਜਨੀਤੀ, ਕਾਨੂੰਨ, ਫਿਲਾਸਫੀ ਅਤੇ ਸਮਾਜ ਸ਼ਾਸਤਰ ਦਾ ਚੰਗਾ ਗਿਆਨ ਪ੍ਰਾਪਤ ਕੀਤਾ; ਉਨ੍ਹਾਂ ਨੂੰ ਅਨੇਕ ਸਮਾਜਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਲੇਕਿਨ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਪੜ੍ਹਣ ਅਤੇ ਗਿਆਨ ਅਰਜਿਤ ਕਰਨ ਅਤੇ ਲਾਇਬ੍ਰੇਰੀਆਂ ਵਿੱਚ ਨਹੀਂ ਬਿਤਾਇਆ। ਉਨ੍ਹਾਂ ਨੇ ਆਕਰਸ਼ਕ ਵੇਤਨ ਵਾਲੇ ਉੱਚ ਅਹੁਦਿਆਂ ਨੂੰ ਠੁਕਰਾ ਦਿੱਤਾ, ਕਿਉਂਕਿ ਉਹ ਦਲਿਤ ਵਰਗ ਦੇ ਆਪਣੇ ਭਾਈਆਂ ਨੂੰ ਕਦੇ ਨਹੀਂ ਭੁੱਲੇ। ਉਨ੍ਹਾਂ ਨੇ ਆਪਣਾ ਜੀਵਨ ਸਮਾਨਤਾ, ਭਾਈਚਾਰੇ ਅਤੇ ਮਾਨਵਤਾ ਦੇ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਦਲਿਤ ਵਰਗ ਦੇ ਉਥਾਨ ਦੇ ਲਈ ਪੂਰੇ ਪ੍ਰਯਾਸ ਕੀਤੇ।

·         ਉਨ੍ਹਾਂ ਦਾ ਜੀਵਨ ਇਤਿਹਾਸ ਜਾਨ ਲੈਣ ਦੇ ਬਾਅਦ ਉਨ੍ਹਾਂ ਦੇ ਮੁੱਖ ਯੋਗਦਾਨ ਅਤੇ ਉਨ੍ਹਾਂ ਦੀ ਪ੍ਰਾਸੰਗਿਕਤਾ ਦੀ ਸਟਡੀ ਤੇ ਵਿਸ਼ਲੇਸ਼ਣ ਕਰਨਾ ਜ਼ਰੂਰੀ ਅਤੇ ਉਚਿਤ ਹੈ। ਇੱਕ ਮਤ ਦੇ ਅਨੁਸਾਰ ਤਿੰਨ ਬਿੰਦੁ ਅੱਜ ਵੀ ਬਹੁਤ ਮਹੱਤਵਪੂਰਨ ਹਨ। ਅੱਜ ਵੀ ਭਾਰਤੀ ਅਰਥਵਿਵਸਥਾ ਅਤੇ ਭਾਰਤੀ ਸਮਾਜ ਅਨੇਕ ਆਰਥਿਕ ਤੇ ਸਮਾਜਿਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਡਾ. ਅੰਬੇਡਕਰ ਦੇ ਵਿਚਾਰ ਅਤੇ ਕਾਰਜ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਾਡਾ ਮਾਰਗਦਰਸ਼ਨ ਕਰ ਸਕਦੇ ਹਨ।

 

·         ਡਾ. ਬੀ ਆਰ ਅੰਬੇਡਕਰ ਦੀ ਪੁਣਯ ਤਿਥੀ ਪੂਰੇ ਦੇਸ਼ ਵਿੱਚ ਮਹਾਪਰੀਨਿਰਵਾਣ ਦਿਵਸ ਦੇ ਰੂਪ ਵਿੱਚ ਮਨਾਈ ਜਾਂਦੀ ਹੈ।

·         ਕੱਲ੍ਹ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਮੈਂਬਰ ਸੰਸਦ ਭਵਨ ਲਾਨ ਵਿੱਚ ਸਵੇਰੇ 08:30 ਵਜੇ ਤੋਂ ਸਵੇਰੇ 09:30 ਵਜੇ ਤੱਕ ਡਾ. ਬੀ ਆਰ ਅੰਬੇਡਕਰ ਦੀ ਪ੍ਰਤਿਮਾ ਤੇ ਪੁਸ਼ਪਾਂਜਲੀ ਅਰਪਿਤ ਕਰਨਗੇ।

******


ਐੱਮਜੀ/ਐੱਮਐੱਸ/ਐੱਸਕੇ/ਵੀਐੱਲ


(Release ID: 2018002) Visitor Counter : 98