ਜਹਾਜ਼ਰਾਨੀ ਮੰਤਰਾਲਾ
azadi ka amrit mahotsav

61ਵਾਂ ਰਾਸ਼ਟਰੀ ਸਮੁੰਦਰੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ


ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦੇ ਤਹਿਤ ਡੀਜੀ ਸ਼ਿਪਿੰਗ ਨੇ ਰਾਸ਼ਟਰੀ ਸਮੁੰਦਰੀ ਦਿਵਸ ਦੇ ਹਿੱਸੇ ਵਜੋਂ ਸ਼ਾਨਦਾਰ ਖੇਡ ਦਿਵਸ ਦੀ ਮੇਜ਼ਬਾਨੀ ਕੀਤੀ

ਇਹ ਦਿਨ 1919 ਵਿੱਚ ਇਸੇ ਦਿਨ ਮੁੰਬਈ ਤੋਂ ਲੰਦਨ (London) ਦੀ ਆਪਣੀ ਪਹਿਲੀ ਯਾਤਰਾ ‘ਤੇ ਭਾਰਤੀ ਮਲਕੀਅਤ ਵਾਲੇ ਜਹਾਜ਼ “ਐੱਸ ਐੱਸ ਲੌਇਲਟੀ" ਦੀ ਸ਼ੁਰਆਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ

ਮੈਰੀਟਾਈਮ ਸੈਕਟਰ ਵਿੱਚ ਮਿਸਾਲੀ ਯੋਗਦਾਨ ਨੂੰ ਸਨਮਾਨਿਤ ਕਰਨ ਦੇ ਮਕਸਦ ਨਾਲ ਸਾਗਰ ਸੰਮਾਨ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ

Posted On: 09 APR 2024 5:38PM by PIB Chandigarh

 

ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ (ਐੱਮਓਪੀਐੱਸਡਬਲਿਊ) ਨੇ ਰਾਸ਼ਟਰੀ ਸਮੁੰਦਰੀ ਦਿਵਸ ਦੀ ਯਾਦ ਵਿੱਚ ਖੇਡ ਦਿਵਸ ਪ੍ਰੋਗਰਾਮ ਦਾ ਆਯੋਜਨ ਕੀਤਾ। ਖੇਡ ਦਿਵਸ ਪ੍ਰੋਗਰਾਮ ਕੌਮਨਵੈਲਥ ਸਪੋਰਟਸ ਸਟੇਡੀਅਮ, ਅਕਸ਼ਰਧਾਮ, ਨਵੀਂ ਦਿੱਲੀ ਵਿੱਚ 5 ਅਪ੍ਰੈਲ, 2024 ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਸਮੁੰਦਰੀ ਗਤੀਵਿਧੀਆਂ ਦੇ ਸ਼ੌਕੀਨ ਲੋਕਾਂ, ਪੇਸ਼ੇਵਰਾਂ ਅਤੇ ਪਤਵੰਤਿਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੇਖੀ ਗਈ, ਜੋ ਸਮੁੰਦਰੀ ਉਦਯੋਗ ਦੀ ਵਿਰਾਸਤ ਅਤੇ ਮਜ਼ਬੂਤੀ ਦੇ ਇੱਕ ਜੀਵੰਤ ਉਤਸਵ ਦਾ ਪ੍ਰਤੀਕ ਸੀ।

ਇਹ ਦਿਨ 1919 ਵਿੱਚ ਇਸੇ ਦਿਨ ਮੁੰਬਈ ਤੋਂ ਲੰਦਨ (London) ਦੀ ਆਪਣੀ ਪਹਿਲੀ ਯਾਤਰਾ ‘ਤੇ ਪਹਿਲੇ ਭਾਰਤੀ ਮਲਕੀਅਤ ਵਾਲੇ ਜਹਾਜ਼ “ਐੱਸ ਐੱਸ ਲੌਇਲਟੀ” ਦੀ ਯਾਤਰਾ ਦੀ ਸ਼ੁਰੂਆਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਐੱਸਐੱਸ ਲੌਇਲਟੀ, ਸਮੁੰਦਰੀ ਕੌਸ਼ਲ ਦਾ ਪ੍ਰਤੀਕ ਹੈ, ਜਿਸ ਨੇ ਨਾ ਸਿਰਫ਼ ਉੱਚੇ ਸਮੁੰਦਰਾਂ ਰਾਹੀਂ ਨੈਵੀਗੇਟ ਕੀਤਾ ਬਲਕਿ ਇਸ ਨੇ ਸਮੁਦੰਰੀ ਭਾਈਚਾਰੇ ਨੂੰ ਪਰਿਭਾਸ਼ਿਤ ਕਰਨ ਵਾਲੀ ਏਕਤਾ ਅਤੇ ਦ੍ਰਿੜਤਾ ਦੀ ਭਾਵਨਾ ਦੀ ਵੀ ਉਦਾਹਰਣ ਦਿੱਤੀ।

ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦੇ ਤਹਿਤ ਡੀਜੀ ਸ਼ਿਪਿੰਗ ਦੁਆਰਾ ਆਯੋਜਿਤ ਇਸ ਵਰ੍ਹੇ ਦੇ ਖੇਡ ਦਿਵਸ ਪ੍ਰੋਗਰਾਮ ਵਿੱਚ ਸਮੁੰਦਰੀ ਉਦਯੋਗ ਦੇ ਵੱਖ-ਵੱਖ ਖੇਤਰਾਂ ਦੇ ਪ੍ਰਤੀਭਾਗੀਆਂ ਨੂੰ ਇਕੱਠੇ ਕਰਕੇ ਸੌਹਾਰਦ ਅਤੇ ਐਥਲੈਟਿਜ਼ਮ ਭਾਵਨਾ ਦਾ ਸਾਰ ਪੇਸ਼ ਕੀਤਾ ਗਿਆ। ਮੌਜੂਦਾ ਲੋਕਾਂ ਨੇ ਵੱਖ-ਵੱਖ ਖੇਡ ਗਤੀਵਿਧੀਆਂ ਵਿੱਚ ਹਿੱਸਾ ਲਿਆ, ਟੀਮ ਭਾਵਨਾ ਨੂੰ ਹੁਲਾਰਾ ਦਿੱਤਾ ਅਤੇ ਸਮੁੰਦਰੀ ਸੱਭਿਆਚਾਰ ਦੇ ਸਸ਼ਕਤ ਪਿਛੋਕੜ ਦੇ ਦਰਮਿਆਨ ਇੱਕ ਸਵਸਥ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ।

ਇਹ ਪ੍ਰੋਗਰਾਮ ਇੱਕ ਰਸਮੀ ਉਦਘਾਟਨ ਦੇ ਨਾਲ ਸ਼ੁਰੂ ਹੋਇਆ, ਜਿਸ ਵਿੱਚ ਸਨਮਾਨਿਤ ਸ਼ਖਸੀਅਤਾਂ ਅਤੇ ਉਦਯੋਗ ਜਗਤ ਦੇ  ਪ੍ਰਮੁੱਖਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਸਮੁੰਦਰੀ ਖੇਤਰ ਦੀ ਸਮ੍ਰਿੱਧ ਵਿਰਾਸਤ ਅਤੇ ਆਸ਼ਾਜਨਕ ਭਵਿੱਖ ਨੂੰ ਦਰਸਾਉਂਦੇ ਹੋਏ ਪ੍ਰੇਰਕ ਕਹਾਣੀਆਂ ਨੂੰ ਸਾਂਝਾ ਕੀਤਾ। ਇਸ ਦੇ ਬਾਅਦ ਪ੍ਰਤੀਭਾਗੀਆਂ ਨੇ ਫੁੱਟਬਾਲ, ਵੌਲੀਬਾਲ, ਡਿਸਕਸ ਥਰੋਅ, ਸ਼ਾਟ ਪੁਟ, ਜੈਵਲਿਨ ਥਰੋਅ, ਹਾਈ/ਲੌਂਗ ਜੰਪ, ਰਿਲੇਅ ਰੇਸ, 100 ਮੀਟਰ/200 ਮੀਟਰ/ 400 ਮੀਟਰ ਦੌੜ ਸਮੇਤ ਕਈ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਹਿੱਸਾ ਲਿਆ, ਜੋ ਸਮੁੰਦਰੀ ਪ੍ਰਯਾਸਾਂ ਦੇ ਸਮਾਨਾਰਥੀ ਸਾਹਸੀ ਭਾਵਨਾ ਨੂੰ ਪ੍ਰਤੀਬਿੰਬਤ ਕਰਦਾ ਹੈ।

ਇਸ ਪ੍ਰੋਗਰਾਮ ਵਿੱਚ ਬੋਲਦੇ ਹੋਏ, ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦੇ ਸਕੱਤਰ ਸ਼੍ਰੀ ਟੀ.ਕੇ. ਰਾਮਚੰਦਰਨ ਨੇ ਗਲੋਬਲ  ਟ੍ਰੇਡ, ਆਰਥਿਕ ਸਮ੍ਰਿੱਧੀ ਅਤੇ ਵਾਤਾਵਰਣ ਸੰਭਾਲ਼ ਦੇ ਪ੍ਰਤੀ ਸਮੁੰਦਰੀ ਭਾਈਚਾਰੇ ਦੇ ਅਟੁੱਟ ਸਮਰਪਣ ਅਤੇ ਯੋਗਦਾਨ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਮੁੰਦਰੀ ਖੇਤਰ ਦੇ ਅੰਦਰ ਇਨੋਵੇਸਨ, ਸਥਿਰਤਾ ਅਤੇ ਸਮਾਵੇਸ਼ਿਤਾ ਨੂੰ ਹੁਲਾਰਾ ਦੇਣ ਲਈ ਮੰਤਰਾਲੇ ਦੀ ਪ੍ਰਤੀਬੱਧਤਾ ਦੁਹਰਾਈ, ਜਿਸ ਨਾਲ ਉਭਰਦੀਆਂ ਚੁਣੌਤੀਆਂ ਦੇ ਸਾਹਮਣੇ ਇਸ ਦਾ ਨਿਰੰਤਰ ਵਾਧਾ ਅਤੇ ਮਜ਼ਬੂਤੀ ਸੁਨਿਸ਼ਚਿਤ ਹੋ ਸਕੇ।

ਵਰਣਨਯੋਗ ਹੈ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ 29 ਮਾਰਚ, 2024 ਨੂੰ ਨਵੀਂ ਦਿੱਲੀ ਵਿੱਚ ਸ਼ਿਪਿੰਗ ਡਾਇਰੈਕਟਰ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦੇ ਸਕੱਤਰ ਦੁਆਰਾ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੇ ਲੈਪੇਲ (lapel) ‘ਤੇ ਮਰਚੈਂਟ ਨੇਵੀ ਫਲੈਗ’ ਲਗਾਉਣ ਦੇ ਨਾਲ ਹੋਈ।

ਰਾਸ਼ਟਰੀ ਸਮੁੰਦਰੀ ਦਿਵਸ ‘ਤੇ ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦੇ ਤਹਿਤ ਵੱਖ-ਵੱਖ ਬੰਦਰਗਾਹਾਂ ਅਤੇ ਸਮੁੰਦਰੀ ਸੰਗਠਨਾਂ ਨੇ ਸਮੁੰਦਰੀ ਉਤਕ੍ਰਿਸ਼ਟਤਾ ਦੀ ਉਦਾਹਰਣ ਦਿੰਦੇ ਹੋਏ ਸਮੁੰਦਰੀ ਜਹਾਜ਼ਾਂ ਦੇ ਸਾਹਸ ਅਤੇ ਸਮਰਪਣ ਨੂੰ ਯਾਦ ਕੀਤਾ। ਜਦਕਿ ਨਿਊ ਮੈਂਗਲੋਰ ਪੋਰਟ ਅਥਾਰਿਟੀ ਨੇ 61ਵਾਂ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਅਤੇ ਪੋਰਟ ਫਲੋਟਿਲਾ ਦੁਆਰਾ ਸੀਮੈਨਜ਼ ਮੈਮੋਰੀਅਲ ਅਤੇ ਸੇਲ ਪਾਸਟ ‘ਤੇ ਸ਼ਰਧਾਂਜਲੀ ਅਰਪਿਤ ਕੀਤੀ, ਉੱਥੇ ਹੀ ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ, ਕੋਲਕਾਤਾ ਨੇ ਐੱਨਐੱਸਡੀ ਡੌਕ ਕੀਤੇ ਗਏ ਜਹਾਜ਼ਾਂ ਦੇ ਕਪਤਾਨਾਂ ਦੀ ਬਹਾਦਰੀ ਦਾ ਉਤਸਵ ਮਨਾਇਆ , ਅਤੇ ਲਹਿਰਾਂ ਦੇ ਪ੍ਰਤੀ ਉਨ੍ਹਾਂ ਦੇ ਨਿਡਰ ਕਦਮਾਂ ਨੂੰ ਰੇਖਾਂਕਿਤ ਕੀਤਾ। ਪਾਰਾਦੀਪ ਪੋਰਟ ਅਥਾਰਿਟੀ (ਪੀਪੀਏ) ਦੇ ਚੇਅਰਮੈਨ ਨੇ ਉਸ ਅਦੁੱਤੀ ਭਾਵਨਾ ਦੀ ਸ਼ਲਾਘਾ ਕਰਦੇ ਹੋਏ ਦਿਨ ਮਨਾਇਆ, ਜਿਸ ਨੇ ਪੀਪੀਏ ਨੂੰ ਨੰਬਰ 1 ਪ੍ਰਮੁੱਖ ਪੋਰਟ ਬਣਨ ਲਈ ਪ੍ਰੇਰਿਤ ਕੀਤਾ।

ਵੀਪੀਏ ਨੇ ਸਮੁੰਦਰੀ ਸਥਿਰਤਾ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ‘ਸਸਟੇਨੇਬਲ ਸ਼ਿਪਿੰਗ: ਚੁਣੌਤੀਆਂ ਅਤੇ ਅਵਸਰ’ ਵਿਸ਼ੇ ‘ਤੇ ਸਕੂਲੀ ਬੱਚਿਆਂ ਦੀਆਂ ਵੱਖ-ਵੱਖ ਪ੍ਰਤੀਯੋਗੀਤਾਵਾਂ ਦੇ ਨਾਲ ਇਹ ਦਿਨ ਮਨਾਇਆ। ਡੀਪੀਏ ਕਾਂਡਲਾ ਨੇ ਸਮੁੰਦਰੀ ਝੰਡਾ ਲਹਿਰਾਇਆ ਅਤੇ ਸਮੁੰਦਰੀ ਵਿਰਾਸਤ ਦੇ ਪ੍ਰਤੀ ਸਮੂਹਿਕ ਸ਼ਰਧਾ ਪ੍ਰਦਰਸ਼ਿਤ ਕਰਦੇ ਹੋਏ ਪੋਰਟ ਟਗਸ ਦੀ ਪਾਲ ਯਾਤਰਾ ਕੀਤੀ। ਸ਼ਿਪਿੰਗ ਕਾਰਪੋਰੇਸ਼ਨ ਆਵ੍ ਇੰਡੀਆ ਨੂੰ ਸਮੁੰਦਰੀ ਉਤਕ੍ਰਿਸ਼ਟਤਾ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਸਮੁੰਦਰੀ ਜਹਾਜ਼ਾਂ ਨੇ ਉਤਕ੍ਰਿਸ਼ਟ ਭਾਰਤੀ ਰੋਜ਼ਗਾਰਦਾਤਾ ਵਜੋਂ ਮਾਨਤਾ ਮਿਲੀ। ਇਨ੍ਹਾਂ ਸਮਾਰੋਹਾਂ ਨੇ ਰਾਸ਼ਟਰੀ ਸਮ੍ਰਿੱਧੀ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਵਿੱਚ ਸਮੁੰਦਰੀ ਉਦਯੋਗ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ।

ਇਸ ਦਿਨ ਸਮੁੰਦਰੀ ਖੇਤਰ ਵਿੱਚ ਬੇਮਿਸਾਲ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਪ੍ਰਤਿਸ਼ਠਿਤ ਸਾਗਰ ਸੰਮਾਨ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ।

1. ਸਾਗਰ ਸੰਮਾਨ ਵਰੁਣ ਪੁਰਸਕਾਰ: ਸ਼੍ਰੀ ਧੀਰੇਂਦਰ ਕੁਮਾਰ ਸਾਨਿਆਲ

ਯੋਗਦਾਨ: ਭਾਰਤੀ ਸਮੁੰਦਰੀ ਖੇਤਰ ਵਿੱਚ ਉਤਕ੍ਰਿਸ਼ਟ ਅਤੇ ਨਿਰੰਤਰ ਯੋਗਦਾਨ ਲਈ ਸਰਬਉੱਚ ਸੰਮਾਨ।

2. ਉਤਕ੍ਰਿਸ਼ਟਤਾ ਦੇ ਲਈ ਸਾਗਰ ਸੰਮਾਨ ਪੁਰਸਕਾਰ: ਕੈਪਟਨ ਕਮਲ ਕਾਂਤ ਚੌਧਰੀ

ਯੋਗਦਾਨ: ਸਮੁੰਦਰੀ ਖੇਤਰ ਵਿੱਚ ਲਗਾਤਾਰ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦਾ ਹੈ।

3. ਵੀਰਤਾ ਲਈ ਸਾਗਰ ਸੰਮਾਨ ਪੁਰਸਕਾਰ: ਕੈਪਟਨ ਸੁਬੀਰ ਸਾਹਾ, ਕੈਪਟਨ ਓਮ ਦੱਤਾ।

ਯੋਗਦਾਨ: ਭਾਰਤੀ ਸਮੁੰਦਰੀ ਜਹਾਜ਼ਾਂ ਦੀ ਵੀਰਤਾ ਦਾ ਸੰਮਾਨ, ਉਨ੍ਹਾਂ ਦੇ ਮਿਸਾਲੀ ਆਚਰਣ ਦੇ ਇਮੂਲੇਸ਼ਨ ਨੂੰ ਪ੍ਰੋਤਸਾਹਿਤ ਕਰਨਾ।

ਸ਼ਾਨਦਾਰ ਸਮੁੰਦਰੀ ਟ੍ਰੇਨਿੰਗ ਸੰਸਥਾਨਾਂ ਅਤੇ ਮਾਨਤਾ ਲਈ ਰਾਸ਼ਟਰੀ ਸਮੁੰਦਰੀ ਦਿਵਸ ਸਮਾਰੋਹ (ਕੇਂਦਰੀ) ਕਮੇਟੀ ਅਵਾਰਡ (ਐੱਨਐੱਮਡੀਸੀ ਅਵਾਰਡ) ਦਾ ਵੀ ਐਲਾਨ ਕੀਤਾ ਗਿਆ, ਜੋ ਸਮੁੰਦਰੀ ਉਦਯੋਗ ਵਿੱਚ ਉਨ੍ਹਾਂ ਦੇ ਅਸਾਧਾਰਣ ਯੋਗਦਾਨ ਲਈ ਸੰਸਥਾਨਾਂ ਅਤੇ ਰੋਜ਼ਗਾਰਦਾਤਾਵਾਂ ਨੂੰ ਮਾਨਤਾ ਦਿੰਦਾ ਹੈ। ਅਫ਼ਸਰ ਕੈਡੇਟਸ (ਨਟੀਕਲ ਅਤੇ ਇੰਜੀਨੀਅਰਿੰਗ) ਲਈ ਕੋਰਸ ਸੰਚਾਲਿਤ ਕਰਨ ਵਾਲੇ ਪ੍ਰੀ-ਸੀ ਟ੍ਰੇਨਿੰਗ ਸੰਸਥਾਨਾਂ ਦੀ ਸ਼੍ਰੇਣੀ ਵਿੱਚ, ਐਂਗਲੋ ਈਸਟਰਨ ਮੈਰੀਟਾਈਮ ਅਕੈਡਮੀ ਨੇ ਪਹਿਲਾ ਸਥਾਨ ਹਾਸਲ ਕੀਤਾ, ਇਸ ਦੇ ਬਾਅਦ ਤੋਲਾਨੀ ਮੈਰੀਟਾਈਮ ਇੰਸਟੀਟਿਊਟ, ਤਾਲੇਗਾਓਂ, ਪੁਣੇ ਦੂਸਰੇ ਸਥਾਨ ‘ਤੇ ਅਤੇ ਦ ਗ੍ਰੇਟ ਈਸਟਰਨ ਇੰਸਟੀਟਿਊਟ ਆਵ੍ ਮਰੀਨ ਸਟਡੀਜ਼  ਤੀਸਰੇ ਸਥਾਨ ‘ਤੇ ਰਹੇ। ਕੰਪੀਟੈਂਸੀ ਕੋਰਸ ਸੰਚਾਲਿਤ ਕਰਨ ਵਾਲੇ ਸਮੁੰਦਰੀ ਟ੍ਰੇਨਿੰਗ ਸੰਸਥਾਨਾਂ ਦੇ ਲਈ, ਹਿੰਦੁਸਤਾਨ ਇੰਸਟੀਟਿਊਟ ਆਵ੍ ਮੈਰੀਟਾਈਮ ਟ੍ਰੇਨਿੰਗ, ਟਾਈਡਲ ਪਾਰਕ, ਤਿਰੂਵਨਮਿਉਰ, ਚੇਨੱਈ ਨੇ ਪਹਿਲਾ ਰੈਂਕ ਹਾਸਲ ਕੀਤਾ, ਹਿੰਦੁਸਤਾਨ ਇੰਸਟੀਟਿਊਟ ਆਵ੍ ਮੈਰੀਟਾਈਮ ਟ੍ਰੇਨਿੰਗ, ਕਿਲਪੌਕ, ਚੇਨੱਈ ਨੇ ਦੂਸਰਾ ਰੈਂਕ ਹਾਸਲ ਕੀਤਾ, ਅਤੇ ਐੱਫਓਐੱਸਐੱਮਏ ਮੈਰੀਟਾਈਮ ਇੰਸਟੀਟਿਊਟ ਐਂਡ ਰਿਸਰਚ ਆਰਗੇਨਾਈਜ਼ੇਸ਼ਨ, ਕੋਲਕਾਤਾ ਨੇ ਤੀਸਰਾ ਸਥਾਨ ਹਾਸਲ ਕੀਤਾ। ਸ਼ਿਪਿੰਗ ਕਾਰਪੋਰੇਸ਼ਨ ਆਵ੍ ਇੰਡੀਆ (ਐੱਸਸੀਆਈ) ਨੂੰ ਸਮੁੰਦਰੀ ਜਹਾਜ਼ਾਂ ਦੇ ਸ਼ਾਨਦਾਰ ਭਾਰਤੀ ਰੋਜ਼ਗਾਰਦਾਤਾ ਵਜੋਂ ਮਾਨਤਾ ਮਿਲੀ।

ਭਾਰਤੀ ਸਮੁੰਦਰੀ ਜਹਾਜ਼ਾਂ ਦੇ ਸ਼ਾਨਦਾਰ ਵਿਦੇਸ਼ੀ ਰੋਜ਼ਗਾਰਾਦਾਤਾਵਾਂ ਦੀ ਸ਼੍ਰੇਣੀ ਵਿੱਚ, ਬੀਡਬਲਿਊ ਮੈਰੀਟਾਈਮ ਪ੍ਰਾਈਵੇਟ ਲਿਮਿਟਿਡ ਨੇ 501 ਤੋਂ 1000 ਜੀਟੀ ਦੇ ਦਰਮਿਆਨ ਸ਼ਿਪਬੋਰਡ ਬਰਥ ਲਈ ਪਹਿਲਾ ਰੈਂਕ ਹਾਸਲ ਕੀਤਾ, ਜਦਕਿ ਸਨਟੈੱਕ ਕਰੂ ਮੈਨੇਜਮੈਂਟ ਪ੍ਰਾਈਵੇਟ ਲਿਮਿਟਿਡ ਨੇ ਸ਼ਿਪਬੋਰਡ ਬਰਥ ਲਈ ਦੂਸਰਾ ਰੈਂਕ ਹਾਸਲ ਕੀਤਾ। 1000 ਜੀਟੀ ਤੋਂ ਉਪਰ ਸ਼ਿਪਬੋਰਡ ਬਰਥ ਲਈ, ਸਿਨਰਜੀ ਮੈਰੀਟਾਈਮ ਪ੍ਰਾਈਵੇਟ ਲਿਮਿਟਿਡ ਪਹਿਲੇ ਰੈਂਕ ਧਾਰਕ ਦੇ ਰੂਪ ਵਿੱਚ ਉਭਰਿਆ, ਇਸ ਦੇ ਬਾਅਦ ਐਂਗਲੋ ਈਸਟਰਨ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਿਟਿਡ ਦੂਸਰੇ ਸਥਾਨ ‘ਤੇ ਐੱਮਐੱਸਸੀ ਕਰੂਇੰਗ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ ਤੀਸਰੇ ਸਥਾਨ ‘ਤੇ ਰਿਹਾ। ਇਹ ਅਵਾਰਡ ਸਮੁੰਦਰੀ ਟ੍ਰੇਨਿੰਗ ਅਤੇ ਰੋਜ਼ਗਾਰ ਖੇਤਰ ਵਿੱਚ ਇਨ੍ਹਾਂ ਸੰਸਥਾਨਾਂ ਅਤੇ ਰੋਜ਼ਗਾਰਦਾਤਾਵਾਂ ਦੁਆਰਾ ਨਿਰਧਾਰਿਤ ਬੇਮਿਸਾਲੀ ਮਾਪਦੰਡਾਂ ਨੂੰ ਦਰਸਾਉਂਦੇ ਹਨ, ਜੋ ਉਦਯੋਗ ਦੇ ਵਿਕਾਸ ਅਤੇ ਉਤਕ੍ਰਿਸ਼ਟਤਾ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ।

ਪਿਛਲੇ 9 ਵਰ੍ਹਿਆਂ ਵਿੱਚ ਸਮੁੰਦਰੀ ਜਹਾਜ਼ਾਂ ਦੀ ਸੰਖਿਆ ਵਿੱਚ 140 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। 2014 ਵਿੱਚ , ਸਰਗਰਮ ਭਾਰਤੀ ਸਮੁੰਦਰੀ ਜਹਾਜ਼ਾਂ  ਦੀ ਕੁੱਲ ਸੰਖਿਆ 117,090 ਸੀ ਜੋ 2023 ਵਿੱਚ 280,000 ਹੋ ਗਈ ਹੈ। ਮੈਰੀਟਾਈਮ ਇੰਡੀਆ ਵਿਜ਼ਨ 2030 ਦੇ ਤਹਿਤ, ਭਾਰਤ ਸਮੁੰਦਰੀ  ਖੇਤਰ ਵਿੱਚ, ਸਿੱਖਿਆ, ਖੋਜ ਅਤੇ ਟ੍ਰੇਨਿੰਗ ਵਿੱਚ ਵਿਸ਼ਵ ਪੱਧਰੀ ਮਿਆਰ ਸਥਾਪਿਤ ਕਰ ਕੇ ਇੱਕ ਪ੍ਰਮੁੱਖ ਸਮੁੰਦਰੀ ਰਾਸ਼ਟਰ ਵਜੋਂ ਉਭਰਨ ਦੀ ਇੱਛਾ ਰੱਖਦਾ ਹੈ। ਭਾਰਤ ਐੱਸਟੀਸੀਡਬਲਿਊ ਕਨਵੈਨਸ਼ਨ ਅਤੇ ਮੈਰੀਟਾਈਮ ਲੇਬਰ ਕਨਵੈਨਸ਼ਨ (ਐੱਮਐੱਲਸੀ) ਦੋਵਾਂ ਦਾ ਅਹਿਮ ਹਿੱਸਾ ਹੈ। ਭਾਰਤੀ ਸਮੁੰਦਰੀ ਜਹਾਜ਼ ਅੰਤਰਰਾਸ਼ਟਰੀ ਸਮੁੰਦਰੀ ਯਾਤਰਾ ਨੌਕਰੀਆਂ ਵਿੱਚ 12 ਪ੍ਰਤੀਸ਼ਤ ਦੀ ਹਿੱਸੇਦਾਰੀ ਰੱਖਦੇ ਹਨ, ਅਤੇ ਮੈਰੀਟਾਈਮ ਵਿਜ਼ਨ 2030 ਦੀ ਸਿਫਾਰਿਸ਼ ਹੈ ਕਿ ਇਹ ਅੰਕੜਾ 2030 ਤੱਕ 20 ਪ੍ਰਤੀਸ਼ਤ ਤੱਕ ਪਹੁੰਚ ਸਕਦਾ ਹੈ।

*****

ਐੱਮਜੇਪੀਐੱਸ/ਐੱਨਐੱਸਕੇ


(Release ID: 2017590) Visitor Counter : 67