ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਟੈਕਨੋਲੋਜੀ ਡਿਵੈਲਪਮੈਂਟ ਬੋਰਡ-ਡਿਪਾਰਟਮੈਂਟ ਆਵ੍ ਸਾਇੰਸ ਐਂਡ ਟੈਕਨੋਲੋਜੀ ਨੇ ਲੀ-ਆਇਨ ਬੈਟਰੀਆਂ (Li-ion Batteries) ਅਤੇ –ਈ-ਵੇਸਟ ਦੀ ਰੀਸਾਈਕਲਿੰਗ ਲਈ ਸੁਵਿਧਾ ਸਥਾਪਿਤ ਕਰਨ ਲਈ ਮੈਸਰਜ਼ ਰੀਮਾਈਨ ਇੰਡੀਆ ਪ੍ਰਾਈਵੇਟ ਲਿਮਿਟਿਡ, ਉੱਤਰਾਖੰਡ ਦਾ ਸਮਰਥਨ ਕੀਤਾ


ਟੈਕਨੋਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ) 15 ਕਰੋੜ ਰੁਪਏ ਦੇ ਕੁੱਲ ਪ੍ਰੋਜੈਕਟ ਲਾਗਤ ਵਿੱਚੋਂ 7.5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ

Posted On: 02 APR 2024 3:03PM by PIB Chandigarh

ਟੈਕਨੋਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ) ਨੇ ਬੀਤੇ 27 ਮਾਰਚ 2024 ਨੂੰ ਨਵੀਂ ਦਿੱਲੀ ਵਿਖੇ ਜ਼ਿਲ੍ਹਾ ਊਧਮ ਸਿੰਘ ਨਗਰ, ਉੱਤਰਾਖੰਡ ਦੇ ਸਿਤਾਰਗੰਜ ਵਿੱਚ ਐੱਸਆਈਆਈਡੀਸੀਯੂਐੱਲ ਉਦਯੋਗਿਕ ਖੇਤਰ ਦੇ ਏਲਡੇਕੋ ਵਿੱਚ “ਸਵਦੇਸ਼ੀ ਟੈਕਨੋਲੋਜੀ ਦਾ ਉਪਯੋਗ ਕਰਕੇ  ਲੀ ਬੈਟਰੀ (Li Battery) ਅਤੇ ਈ-ਵੇਸਟ ਦੀ ਰੀਸਾਈਕਲਿੰਗ ਲਈ ਇੱਕ ਵਪਾਰਕ ਪਲਾਂਟ ਸਥਾਪਿਤ ਕਰਨ” ਦੇ ਲਈ ਮੈਸਰਜ਼ ਰੀਮਾਈਨ ਇੰਡੀਆ ਪ੍ਰਾਈਵੇਟ ਲਿਮਿਟਿਡ ਦੇ ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਰਾਹੀਂ ਟੀਡੀਬੀ ਨੇ 15 ਕਰੋੜ ਰੁਪਏ ਦੇ ਕੁੱਲ ਪ੍ਰੋਜੈਕਟ ਲਾਗਤ ਵਿੱਚੋਂ 7.5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ, ਜੋ ਟਿਕਾਊ ਵਿਕਾਸ ਅਤੇ ਵਾਤਾਵਰਨ ਸੰਭਾਲ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

 

ਇਸ ਵਿੱਤ ਪੋਸ਼ਿਤ ਪ੍ਰੋਜੈਕਟ ਵਿੱਚ ਇਲੈਕਟ੍ਰੌਨਿਕਸ ਟੈਕਨੋਲੋਜੀ ਦੇ ਲਈ ਸੈਂਟਰ ਫਾਰ ਮੀਟੀਰੀਅਲਜ਼ ਫਾਰ ਇਲੈਕਟ੍ਰੌਨਿਕਸ ਟੈਕਨੋਲੋਜੀ (ਸੀਐੱਮਈਟੀ), ਹੈਦਰਾਬਾਦ ਦੁਆਰਾ ਵਿਕਸਿਤ ਸਵਦੇਸ਼ੀ ਤਕਨੀਕ ਦਾ ਲਾਭ ਉਠਾਉਂਦੇ ਹੋਏ, ਲੀ-ਆਇਨ ਬੈਟਰੀ ਅਤੇ ਈ-ਵੇਸਟ ਦੀ ਰੀਸਾਈਕਲਿੰਗ ਲਈ ਇੱਕ ਵਪਾਰਕ ਪਲਾਂਟ ਦੀ ਸਥਾਪਨਾ ਸ਼ਾਮਲ ਹੈ। ਰਾਸ਼ਟਰੀ ਮਹੱਤਵ ਦੇ ਮਾਮਲੇ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਲੀ-ਆਇਨ ਬੈਟਰੀਆਂ ਦੀ ਕੁਸ਼ਲ  ਰੀਸਾਈਕਲਿੰਗ ਦੇਸ਼ ਦੇ ਅੰਦਰ ਸੈੱਲ ਨਿਰਮਾਣ ਲਈ ਇੰਟਰਮੀਡੀਏਟ ਕੱਚੇ ਮਾਲ ਦੇ ਇੱਕ ਮਹੱਤਵਪੂਰਨ ਸਰੋਤ ਦੇ ਰੂਪ ਵਿੱਚ ਕੰਮ ਕਰਦੀ ਹੈ।

ਅੱਗੇ ਉਪਯੋਗ ਲਈ ਅਨੁਪਯੁਕਤ (disposal) ਹੋ ਚੁੱਕੀ ਲੀਥੀਅਮ-ਆਇਨ ਬੈਟਰੀਆਂ (Lithium-ion Batteries) (ਐੱਲਆਈਬੀ) ਦੇ ਨਿਪਟਾਰੇ ਤੋਂ ਪੈਦਾ ਹੋਣ ਵਾਲੇ ਈ-ਵੇਸਟ ਦਾ ਵਧਦਾ ਹੋਇਆ ਆਯਾਤ ਪੋਰਟੇਬਲ ਇਲੈਕਟ੍ਰੌਨਿਕਸ, ਇਲੈਕਟ੍ਰਿਕ  ਵਾਹਨਾਂ (ਵਹ੍ਹੀਕਲਸ) ਅਤੇ ਗਲੋਬਲ ਰੀਨਿਊਏਬਲ ਐਨਰਜੀ  ਸਟੋਰੇਜ ਸਿਸਟਮਸ ਵਿੱਚ ਉਨ੍ਹਾਂ ਦੇ ਵਧਦੇ ਉਪਯੋਗ ਤੋਂ ਪ੍ਰੇਰਿਤ ਹੈ।

ਹਾਲਾਂਕਿ ਉਨ੍ਹਾਂ ਨੂੰ ਲੈਂਡਫਿਲਿੰਗ ਅਤੇ ਇਨਸਿਨੇਰੇਸ਼ਨ ਰਾਹੀਂ ਐੱਲਆਈਬੀ ਦਾ ਨਿਪਟਾਰਾ ਵਾਤਾਵਰਣ ਅਤੇ ਸੁਰੱਖਿਆ ਸਬੰਧੀ ਚਿੰਤਾਵਾਂ ਪੈਦਾ ਕਰਦਾ ਹੈ, ਅਤੇ ਇਸ ਨਾਲ ਰੀਸਾਈਕਲਿੰਗ ਪਹਿਲ ਦੀ ਜ਼ਰੂਰਤ ਵੀ ਰੇਖਾਂਕਿਤ ਹੁੰਦੀ ਹੈ। ਅਨੁਪਯੁਕਤ ((disposal)) ਹੋ ਚੁੱਕੇ ਐੱਲਆਈਬੀ ਨਾਲ ਧਾਤੂਆਂ ਦੀਆਂ ਮੁੜ ਪ੍ਰਾਪਤੀ ਰਾਹੀਂ ਮੁੱਲ ਸਿਰਜਣ (ਵੈਲਿਊ ਕ੍ਰਿਏਸ਼ਨ) ਦੀ ਸੰਭਾਵਨਾ ਨੇ ਵੀ ਇਨ੍ਹਾਂ ਬੈਟਰੀਆਂ ਦੁਆਰਾ ਪੈਦਾ ਈ-ਵੇਸਟ ਦੀ ਰੀਸਾਈਕਲਿੰਗ ਵਿੱਚ ਦਿਲਚਸਪੀ ਵਧਾ ਦਿੱਤੀ ਹੈ।

ਲਿਥੀਅਮ-ਆਇਨ ਬੈਟਰੀ (lithium-ion battery )ਦੀ ਰੀਸਾਈਕਲਿੰਗ ਮਾਰਕਿਟ ਦਾ ਆਕਾਰ 2030 ਤੱਕ 14.89 ਅਰਬ ਅਮਰੀਕੀ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਵਿੱਚ 21.6 ਪ੍ਰਤੀਸ਼ਤ ਦੀ ਕੰਮਪਾਉਂਡ ਸਲਾਨਾ ਵਿਕਾਸ ਦਰ (ਸੀਏਜੀਆਰ) ਹੈ, ਜੋ 2021 ਦੇ 3.79 ਅਰਬ ਅਮਰੀਕੀ ਡਾਲਰ ਤੋਂ ਬਹੁਤ ਅਧਿਕ ਹੈ। ਇਸ ਦੇ ਬਾਵਜੂਦ, ਵਰਤਮਾਨ ਵਿੱਚ ਲੀ-ਆਇਨ ਬੈਟਰੀਆਂ (Li-ion batteries ਦਾ ਇੱਕ ਮਹੱਤਵਪੂਰਨ 95 ਪ੍ਰਤੀਸ਼ਤ ਅੰਸ਼ ਆਖਰਕਾਰ ਅਨੁਪਯੁਕਤ (disposal) ਹੋਣ ਦੇ ਬਾਅਦ ਲੈਂਡਫਿਲ ਵਿੱਚ ਚੱਲਿਆ ਜਾਂਦਾ ਹੈ, ਜਦਕਿ ਕੇਵਲ 5 ਪ੍ਰਤੀਸ਼ਤ ਹੀ ਰੀਸਾਈਕਲਿੰਗ ਅਤੇ ਮੁੜ ਵਰਤੋਂ ਦੀ ਪ੍ਰਕਿਰਿਆ ਵਿੱਚ ਆ ਪਾਉਂਦਾ ਹੈ।

ਈ-ਵੇਸਟ ਲੈਂਡਸਕੇਪ ਵਿੱਚ ਗੈਰ ਰਸਮੀ ਖੇਤਰ ਦੇ ਦਬਦਬੇ ਦਾ ਪ੍ਰਤੀਕੂਲ ਵਾਤਾਵਰਣ ਅਤੇ ਆਰਥਿਕ ਪ੍ਰਭਾਵ ਪੈਂਦਾ ਹੈ। ਬੈਟਰੀ ਵੇਸਟ ਦੀ ਵਧਦੀ ਸਮੱਸਿਆ ਦਾ ਹੱਲ ਕਰਨ, ਸਪਲਾਈ ਦੇ ਨਾਲ ਆਉਣ ਵਾਲੇ ਹੋਰ ਮਹੱਤਵਪੂਰਨ ਤੱਤਾਂ ਨਾਲ ਜੁੜੇ ਪਖ ਦੇ ਜੋਖਮਾਂ ਨੂੰ ਘੱਟ ਕਰਨ ਅਤੇ ਕਾਰਬਨ ਫੁੱਟਪ੍ਰਿੰਟਸ ਨੂੰ ਘੱਟ ਕਰਨ ਲਈ ਕੁਸ਼ਲ ਅਤੇ ਵਾਤਾਵਰਣ ਦੇ ਅਨੁਕੂਲ ਰੀਸਾਈਕਲਿੰਗ ਦੀਆਂ ਵਿਧੀਆਂ ਹੁਣ ਜ਼ਰੂਰੀ ਹਨ।

ਇਸ ਮੌਕ ‘ਤੇ ਆਪਣੇ ਸੰਬੋਧਨ ਵਿੱਚ ਟੈਕਨੋਲੋਜੀ ਡਿਵੈਲਪਮੈਂਟ ਬੋਰਡ ਦੇ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਪਾਠਕ ਨੇ ਕਿਹਾ ਕਿ “ ਈ-ਵੇਸਟ ਉਤਪਾਦਨ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਵਿੱਚ ਤੀਸਰੇ ਸਥਾਨ ‘ਤੇ ਹੈ ਅਤੇ ਇਸ ਸਮੱਸਿਆ ‘ਤੇ ਰੋਕ ਲਗਾਉਣ ਲਈ ਮਹੱਤਵਪੂਰਨ ਪ੍ਰਯਾਸਾਂ ਦੀ ਜ਼ਰੂਰਤ ਹੈ। ਇਸ ਪਹਿਲ ਦਾ ਸਮਰਥਨ ਕਰਨ ਵਾਲੇ ਟੀਡੀਬੀ ਤੋਂ ਗੈਰ ਰਸਮੀ ਰੀਸਾਈਕਲਰਸ ਨੂੰ ਰਸਮੀ ਰੀਸਾਈਕਲਰਸ ਦੇ ਨਾਲ ਜੁੜਨ ਵਿੱਚ ਸਹਾਇਤਾ ਮਿਲੇਗੀ, ਜਿਸ ਨਾਲ ਸਰਕੂਲਰ ਇਕੌਨਮੀ ਵਿੱਚ ਵੀ ਯੋਗਦਾਨ ਮਿਲੇਗਾ।

****

ਪੀਯੂ/ਪੀਐੱਸਐੱਮ



(Release ID: 2017533) Visitor Counter : 39


Read this release in: English , Urdu , Hindi , Tamil