ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਐੱਫਐੱਸਐੱਸਏਆਈ (FSSAI) ਨੇ ਦਿੱਲੀ ਦੇ ਪ੍ਰਮੁੱਖ ਬਜ਼ਾਰਾਂ ਵਿੱਚ ਖੁਰਾਕ ਸੁਰੱਖਿਆ ਸਬੰਧੀ ਪਹਿਲਾਂ ‘ਤੇ ਜਾਗਰੂਕਤਾ ਅਭਿਯਾਨ ਸ਼ੁਰੂ ਕੀਤਾ


ਫੂਡ ਬਿਜ਼ਨਸ ਆਪਰੇਟਰਾਂ ਨੂੰ ਜੈਵਿਕ ਖੇਤੀ, ਕੱਚੇ ਮਾਲ ਦੀ ਜਾਂਚ, ਕੀਟਨਾਸ਼ਕ ਰਹਿੰਦ-ਖੂੰਹਦ ਦੇ ਮਾੜੇ ਪ੍ਰਭਾਵਾਂ, ਬਨਾਵਟੀ ਤੌਰ ‘ਤੇ ਪਕਾਉਣ ਅਤੇ ਅਣ-ਪ੍ਰਵਾਨਿਤ ਰਸਾਇਣਾਂ ਦੀ ਵਰਤੋਂ ਕਰਕੇ ਮੋਮ ਕੋਟਿੰਗ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ

Posted On: 08 APR 2024 7:59PM by PIB Chandigarh

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਵ੍ ਇੰਡੀਆ (ਐੱਫਐੱਸਐੱਸਏਆਈ) ਨੇ ਫੂਡ ਸੇਫਟੀ ਡਿਪਾਰਟਮੈਂਟ, ਦਿੱਲੀ ਦੇ ਸਹਿਯੋਗ ਨਾਲ ਰਾਸ਼ਟਰੀ ਰਾਜਧਾਨੀ ਦੇ ਪ੍ਰਮੁੱਖ ਬਜ਼ਾਰਾਂ ਨੂੰ ਲਕਸ਼ਿਤ ਕਰਦੇ ਹੋਏ ਇੱਕ ਵਿਆਪਕ ਜਾਗਰੂਕਤਾ ਅਤੇ ਸੰਵੇਦਨਸ਼ੀਲ ਪ੍ਰੋਗਰਾਮ ਸ਼ੁਰੂ ਕੀਤਾ ਹੈ।

8 ਅਪ੍ਰੈਲ, 2024 ਨੂੰ ਦਿੱਲੀ ਦੇ ਪ੍ਰਸਿੱਧ ਖਾਨ ਮਾਰਕਿਟ ਅਤੇ ਆਈਐੱਨਏ ਮਾਰਕਿਟ ਤੋਂ ਸ਼ੁਰੂ ਹੋਣ ਵਾਲਾ ਜਾਗਰੂਕਤਾ ਅਭਿਯਾਨ ਵਿਸ਼ੇਸ਼ ਤੌਰ ‘ਤੇ ਖੁਰਾਕ ਉਤਪਾਦਾਂ ਵਿੱਚ ਕੀਟਨਾਸ਼ਕ ਰਹਿੰਦ-ਖੂੰਹਦ ਅਤੇ ਦੂਸ਼ਿਤ ਪਦਾਰਥਾਂ ਦਾ ਪਤਾ ਲਗਾਉਣ ਅਤੇ ਉਸ ਵਿੱਚ ਕਮੀ ਲਿਆਉਣ ‘ਤੇ ਧਿਆਨ ਕੇਂਦ੍ਰਿਤ ਹੋਵੇਗਾ।

ਮਾਰਕਿਟ ਐਸੋਸੀਏਸ਼ਨਾਂ ਅਤੇ ਵਪਾਰੀਆਂ ਨੂੰ ਇਸ ਅਭਿਯਾਨ ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਕੀਤਾ ਗਿਆ ਅਤੇ ਮੁੱਖ ਤੌਰ ‘ਤੇ ਫਲਾਂ ਅਤੇ ਸੱਬਜ਼ੀਆਂ ਵਿੱਚ ਕੀਟਨਾਸ਼ਕ ਰਹਿੰਦ-ਖੂੰਹਦ ਦੇ ਨੁਕਸਾਨਦੇਹ ਪ੍ਰਭਾਵਾਂ ਅਤੇ ਉਨ੍ਹਾਂ ਦੀ ਜਾਂਚ ਦੇ ਮਹੱਤਵ ‘ਤੇ ਸਿੱਖਿਅਤ ਕੀਤਾ ਗਿਆ। ਇਸ ਤੋਂ ਇਲਾਵਾ, ਮੌਜੂਦਾ ਲੋਕਾਂ ਨੂੰ ਐੱਫਐੱਸਐੱਸਏਆਈ ਦੀ ਮੋਹਰੀ ਪਹਿਲ, “ਫੂਡ ਸੇਫਟੀ ਔਨ ਵ੍ਹੀਲ” ਮੋਬਾਈਲ ਲੈੱਬ ਤੋਂ ਜਾਣੂ ਕਰਵਾਇਆ ਗਿਆ, ਜੋ ਵੱਖ-ਵੱਖ ਤੇਜ਼ ਟੈਸਟਿੰਗ ਕਿੱਟਾਂ ਨਾਲ ਲੈਸ ਹੈ, ਜੋ ਵੱਖ-ਵੱਖ ਫੂਡ ਮੈਟਰਿਕਸ, ਅਰਥਾਤ ਫਲਾਂ ਅਤੇ ਸਬਜ਼ੀਆਂ, ਦੁੱਧ ਅਤੇ ਅਨਾਜ ਵਿੱਚ ਲਗਭਗ 50 ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦਾ ਪਤਾ ਲਗਾਉਣ ਵਿੱਚ ਸਮਰੱਥ ਹੈ। ਇਨ੍ਹਾਂ ਟੈਸਟਾਂ ਦੇ ਨਤੀਜੇ ਕੁਝ ਹੀ ਘੰਟਿਆਂ ਵਿੱਚ ਉਪਲਬਧ ਹੋ ਜਾਂਦੇ ਹਨ, ਜਿਸ ਨਾਲ ਫੂਡ ਸੇਫਟੀ ਸੁਨਿਸ਼ਿਚਤ ਕਰਨ ਲਈ ਤੁਰੰਤ ਕਾਰਵਾਈ ਦੀ ਸੁਵਿਧਾ ਮਿਲਦੀ ਹੈ।

ਵਪਾਰੀਆਂ ਨੂੰ ਤੁਰੰਤ ਟੈਸਟਿੰਗ ਲਈ ਇਸ ਸੰਸਾਧਨ ਦਾ ਉਪਯੋਗ ਕਰਨ ਅਤ ਬਜ਼ਾਰ ਵਿੱਚ ਵੇਚੇ ਜਾਣ ਵਾਲੇ ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਐੱਫਐੱਸਐੱਸਏਆਈ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਦੀ ਜ਼ਰੂਰਤ ਅਤੇ ਫੂਡ ਸੇਫਟੀ ਸਟੈਂਡਰਡਜ਼ ਦਾ ਸਖ਼ਤੀ ਨਾਲ ਪਾਲਣ ਕਰਨ ਜਿਹੇ ਫੂਡ ਸੇਫਟੀ ਨਾਲ ਸਬੰਧਿਤ ਵਿਸ਼ਿਆਂ ਦੀ ਇੱਕ ਵਿਸਤ੍ਰਿਤ ਲੜੀ ਬਾਰੇ ਵੀ ਜਾਗਰੂਕ ਕੀਤਾ ਗਿਆ। ਵਪਾਰੀਆਂ ਨੂੰ ਟਰੇਸਬਿਲਟੀ ਅਤੇ ਪਾਲਣਾ ਸੁਨਿਸ਼ਿਚਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਐੱਫਐੱਸਐੱਸਏਆਈ ਲਾਇਸੈਂਸ ਪ੍ਰਾਪਤ/ਰਜਿਸਟਰਡ ਵਿਕਰੇਤਾਵਾਂ ਤੋਂ ਕੱਚਾ ਮਾਲ ਪ੍ਰਾਪਤ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ।

ਇਸ ਦੇ ਇਲਾਵਾ, ਪ੍ਰੋਗਰਾਮ ਦੌਰਾਨ ਖੁਰਾਕ ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ ਦੀ ਗਾਰੰਟੀ ਲਈ ਕੱਚੇ ਮਾਲ ਦੀ ਟੈਸਟਿੰਗ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ। ਹਾਜ਼ਰੀਨ ਲੋਕਾਂ ਦੇ ਦਰਮਿਆਨ ਗੈਰ-ਪ੍ਰਵਾਣਿਤ ਰਸਾਇਣਾਂ ਦੀ ਵਰਤੋਂ ਕਰਕੇ ਫਲਾਂ ਅਤੇ ਸਬਜ਼ੀਆਂ ਨੂੰ ਨਕਲੀ ਢੰਗ ਨਾਲ ਪਕਾਉਣ ਅਤੇ ਮੋਮ ਕੋਟਿੰਗ ਅਤੇ ਜੈਵਿਕ ਖੇਤੀ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ। ਪ੍ਰੋਗਰਾਮ ਵਿੱਚ ਹਾਜ਼ਰੀਨ ਲੋਕਾਂ ਨੂੰ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਖੁਰਾਕ ਉਤਪਾਦਾਂ ਲਈ ਟੈਸਟਿੰਗ ਲੈਬੋਰਟਰੀਆਂ ਦੀ ਉਪਲਬਧਤਾ ਬਾਰੇ ਦੱਸਿਆ ਗਿਆ।

ਇਸ ਪ੍ਰੋਗਰਾਮ ਵਿੱਚ “ਫੂਡ ਸੇਫਟੀ ਹਰ ਕਿਸੇ ਦੀ ਜ਼ਿੰਮੇਵਾਰੀ ਹੈ” ਦੇ ਮੰਤਰ ਦੇ ਨਾਲ ਫੂਡ ਸੇਫਟੀ ਸੁਨਿਸ਼ਚਿਤ ਕਰਨ ਵਿੱਚ ਸਮੂਹਿਕ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ ਗਿਆ ਅਤੇ ਸਵਸਥ ਭਾਰਤ ਨੂੰ ਹੁਲਾਰਾ ਦੇਣ ਵਿੱਚ ਫੂਡ ਸਪਲਾਈ ਚੇਨ ਵਿੱਚ ਹਰੇਕ ਹਿਤਧਾਰਕ ਦੀ ਮਹੱਤਵਪੂਰਨ ਭੂਮਿਕਾ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਗਿਆ। ਦੇਸ਼ ਵਿੱਚ ਸਿਖਰ ਫੂਡ ਰੈਗੂਲੇਟਰ ਦੇ ਰੂਪ ਵਿੱਚ ਐੱਫਐੱਸਐੱਸਏਆਈ, ਦੇਸ਼ ਭਰ ਵਿੱਚ ਮਜ਼ਬੂਤ ਫੂਡ ਸੇਫਟੀ ਪ੍ਰੋਟੋਕੋਲ ਦੇ ਲਾਗੂਕਰਣ ਰਾਹੀਂ ਜਨਤਕ ਸਿਹਤ ਦੀ ਸੁਰੱਖਿਆ ਲਈ ਪ੍ਰਤੀਬੱਧ ਹੈ।

*****

ਐੱਮਵੀ



(Release ID: 2017529) Visitor Counter : 25


Read this release in: English , Urdu , Hindi , Telugu