ਬਿਜਲੀ ਮੰਤਰਾਲਾ
azadi ka amrit mahotsav

ਪੀਐੱਫਸੀ (PFC) ਨੇ ਭਾਰਤ ਸਰਕਾਰ ਨੂੰ ਹੁਣ ਤੱਕ ਦੇ ਸਭ ਤੋਂ ਅਧਿਕ 2,033 ਕਰੋੜ ਰੁਪਏ ਦੇ ਅੰਤਰਿਮ ਲਾਭਅੰਸ਼ ਦਾ ਭੁਗਤਾਨ ਕੀਤਾ

Posted On: 03 APR 2024 7:52PM by PIB Chandigarh

ਇੱਕ ਮਹਾਰਤਨ ਕੇਂਦਰੀ ਜਨਤਕ ਖੇਤਰ ਉੱਦਮ ਅਤੇ ਬਿਜਲੀ ਖੇਤਰ ਵਿੱਚ ਦੇਸ਼ ਦੇ ਮੋਹਰੀ ਐੱਨਬੀਐੱਫਸੀ, , ਪਾਵਰ ਫਾਈਨਾਂਸ ਕਾਰਪੋਰੇਸ਼ਨ ਲਿਮਿਟਿਡ (ਪੀਐੱਫਸੀ) ਨੇ ਭਾਰਤ ਸਰਕਾਰ ਦੁਆਰਾ ਰੱਖੇ ਗਏ ਇਕੁਇਟੀ ਸ਼ੇਅਰਾਂ ‘ਸ਼ੇਅਰਾਂ ‘ਤੇ ਵਿੱਤੀ ਵਰ੍ਹੇ 2023-24 ਲਈ ਤੀਸਰੇ ਅੰਤਰਿਮ ਲਾਭਅੰਸ਼ ਦੇ ਰੂਪ ਵਿੱਚ ਭਾਰਤ ਸਰਕਾਰ ਨੂੰ 554 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਇਹ 832 ਕਰੋੜ ਰੁਪਏ ਦੇ ਪਹਿਲੇ ਅੰਤਰਿਮ ਲਾਭਅੰਸ਼ ਅਤੇ ਇਸ ਤੋਂ ਪਹਿਲੇ ਪੀਐੱਫਸੀ ਦੁਆਰਾ ਭਾਰਤ ਸਰਕਾਰ ਨੂੰ ਭੁਗਤਾਨ ਕੀਤੇ ਗਏ 647 ਕਰੋੜ ਰੁਪਏ ਦੇ ਦੂਸਰੇ ਅੰਤਰਿਮ ਲਾਭਅੰਸ਼ ਦੇ ਇਲਾਵਾ ਹੈ।

 

https://static.pib.gov.in/WriteReadData/userfiles/image/image001PTYA.jpg

 

ਅੰਤਰਿਮ ਲਾਭਅੰਸ਼ ਆਰਟੀਜੀਐੱਸ (ਰੀਅਲ ਟਾਈਮ ਗ੍ਰਾਸ ਸੈਟਲਮੈਂਟ) ਦੀ ਜਾਣਕਾਰੀ ਕੇਂਦਰੀ ਊਰਜਾ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ.ਸਿੰਘ ਅਤੇ ਊਰਜਾ ਮੰਤਰਾਲੇ ਦੇ ਸਕੱਤਰ ਸ਼੍ਰੀ ਪੰਕਜ ਅਗਰਵਾਲ ਨੂੰ ਪੀਐੱਫਸੀ ਦੇ ਸੀਐੱਮਡੀ ਸ਼੍ਰੀਮਤੀ ਪਰਮਿੰਦਰ ਚੋਪੜਾ ਨੇ ਅੱਜ, 3 ਅਪ੍ਰੈਲ, 2024 ਨੂੰ ਨਵੀਂ ਦਿੱਲੀ ਵਿੱਚ ਦਿੱਤੀ। ਪੀਐੱਫਸੀ ਦੇ ਡਾਇਰੈਕਟਰ (ਪ੍ਰੋਜੈਕਟਸ) ਸ਼੍ਰੀ ਰਾਜੀਵ ਰੰਜਨ ਝਾਅ ਅਤੇ ਪੀਐੱਫਸੀ ਦੇ ਡਾਇਰੈਕਟਰ (ਵਣਜ) ਸ਼੍ਰੀ ਮਨੋਜ ਸ਼ਰਮਾ ਵੀ ਇਸ ਅਵਸਰ ‘ਤੇ ਮੌਜੂਦ ਸਨ।

ਤੀਸਰਾ ਅੰਤਰਿਮ ਲਾਭਅੰਸ਼ @ 30 ਪ੍ਰਤੀਸ਼ਤ ਅਰਥਾਤ 10-10 ਰੁਪਏ ਦੇ ਫੇਸ ਵੈਲਿਊ  ‘ਤੇ 3 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਦਾ ਐਲਾਨ 11 ਮਾਰਚ, 2024 ਨੂੰ ਆਯੋਜਿਤ ਬੋਰਡ ਮੀਟਿੰਗ ਵਿੱਚ ਬੋਰਡ ਆਵ੍ ਡਾਇਰੈਕਟਰਸ ਨੇ ਕੀਤਾ ਸੀ।

ਇਸ ਦੇ ਨਾਲ, ਵਿੱਤੀ ਵਰ੍ਹੇ 2023-24 ਲਈ ਪੀਐੱਫਸੀ ਦੁਆਰਾ ਆਪਣੇ ਸ਼ੇਅਰਧਾਰਕਾਂ ਨੂੰ ਭੁਗਤਾਨ ਕੀਤਾ ਗਿਆ ਕੁੱਲ ਅੰਤਰਿਮ ਲਾਭਅੰਸ਼ @110 ਪ੍ਰਤੀਸ਼ਤ ਯਾਨੀ ਰੁਪਏ 10 ਰੁਪਏ ਫੇਸ ਵੈਲਿਊ  ਦੇ 11 ਰੁਪਏ ਪ੍ਰਤੀ ਇਕੁਇਟੀ ਸ਼ੇਅਰ ‘ਤੇ 3,630 ਕਰੋੜ ਰੁਪਏ ਹੋ ਗਿਆ। ਇਹ ਪੀਐੱਫਸੀ ਦੁਆਰਾ ਦਿੱਤਾ ਗਿਆ ਹੁਣ ਤੱਕ ਦਾ ਸਭ ਤੋਂ ਅਧਿਕ ਅੰਤਰਿਮ ਲਾਭਅੰਸ਼ ਹੈ।

************

 

ਪੀਆਈਬੀ ਦਿੱਲੀ/ਅਲੋਕ ਮਿਸ਼ਰਾ/ਧੀਪ ਜੋਇ ਮੈਮਪਿਲੀ


(Release ID: 2017152) Visitor Counter : 61


Read this release in: English , Urdu , Hindi , Tamil