ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਸੰਸਥਾਨ, ਮੋਕਾ ਦਾ ਦੌਰਾ ਕੀਤਾ

Posted On: 12 MAR 2024 5:01PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (12 ਮਾਰਚ, 2024) ਨੂੰ ਮਹਾਤਮਾ ਗਾਂਧੀ ਸੰਸਥਾਨ (ਐੱਮਜੀਆਈ- MGI), ਮੋਕਾ (Moka), ਮਾਰੀਸ਼ਸ ਦਾ ਦੌਰਾ ਕੀਤਾ।

ਰਾਸ਼ਟਰਪਤੀ ਮੁਰਮੂ ਨੇ ਸੰਸਥਾਨ ਦੇ ਪਰਿਸਰ ਵਿੱਚ ਸਥਿਤ 1970 ਵਿੱਚ ਭਾਰਤ ਅਤੇ ਮਾਰੀਸ਼ਸ ਸਰਕਾਰ ਦੀ ਸੰਯੁਕਤ ਪਹਿਲ ਦੇ ਰੂਪ ਵਿੱਚ ਸਥਾਪਿਤ ਮਹਾਤਮਾ ਗਾਂਧੀ ਦੀ ਪ੍ਰਤਿਮਾ ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਮਹਾਤਮਾ ਗਾਂਧੀ ਸੰਸਥਾਨ (ਐੱਮਜੀਆਈ- MGI) ਮਾਰੀਸ਼ਸ ਵਿੱਚ ਭਾਰਤੀ ਕਲਾ, ਸੰਸਕ੍ਰਿਤੀ ਅਤੇ ਭਾਸ਼ਾਵਾਂ ਨੂੰ ਹੁਲਾਰਾ ਦੇਣ ਤੇ ਪ੍ਰਚਾਰਿਤ ਕਰਨ ਵਾਲੀ ਇੱਕ ਮੋਹਰੀ ਸੰਸਥਾ ਹੈ।

 

ਸੰਸਥਾਨ ਵਿੱਚ ਇੱਕ ਉਤਸ਼ਾਹੀ ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਮਾਰੀਸ਼ਸ ਵਿੱਚ ਭਾਰਤੀ ਪ੍ਰਵਾਸੀਆਂ ਦੁਆਰਾ ਕੀਤੀ ਗਈ ਜ਼ਿਕਰਯੋਗ ਪ੍ਰਗਤੀ ਨਾ ਸਿਰਫ਼ ਸਾਡੇ ਲਈ ਮਾਣ ਦੀ ਗੱਲ ਹੈ, ਬਲਕਿ ਦੁਨੀਆ ਭਰ ਦੇ ਭਾਰਤੀਆਂ ਦੇ ਲਈ ਮਿਸਾਲੀ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਦਹਾਕਿਆਂ ਪੁਰਾਣੀ ਸਾਂਝੇਦਾਰੀ ਮਾਰੀਸ਼ਸ ਦੀ ਵਿਕਾਸ ਯਾਤਰਾ ਵਿੱਚ ਯੋਗਦਾਨ ਦੇਣ ਅਤੇ ਮਾਰੀਸ਼ਸ ਵਿੱਚ ਆਮ ਲੋਕਾਂ ਦੇ ਲਈ ਜੀਵਨ ਦੀ ਗੁਣਵੱਤਾ ਵਧਾਉਣ ਦੀ ਭਾਰਤ ਦੀ ਪ੍ਰਤੀਬੱਧਤਾ ਦਾ ਇੱਕ ਸ਼ਾਨਦਾਰ ਉਦਾਹਰਣ ਹੈ।

 

ਰਾਸ਼ਟਰਪਤੀ ਨੇ ਮਾਰੀਸ਼ਸ ਦੇ ਨੌਜਵਾਨਾਂ ਨੂੰ-ਨਾ ਕੇਵਲ ਸੱਭਿਆਚਾਰਕ ਅਤੇ ਭਾਸ਼ਾਈ ਤੌਰ ਤੇ, ਬਲਕਿ ਵਿੱਦਿਅਕ ਅਤੇ ਕਾਰੋਬਾਰੀ ਅਵਸਰ ਪ੍ਰਦਾਨ ਕਰਕੇ ਉਨ੍ਹਾਂ ਨੇ ਭਾਰਤ ਦੇ ਨਾਲ ਜੁੜਨ ਦੇ ਹੋਰ ਅਧਿਕ ਅਵਸਰ ਪ੍ਰਦਾਨ ਕਰਨ ਦੇ ਲਈ ਮਹਾਤਮਾ ਗਾਂਧੀ ਸੰਸਥਾਨ ਨੂੰ ਪ੍ਰੋਤਸਾਹਿਤ ਕੀਤਾ।

ਰਾਸ਼ਟਰਪਤੀ ਨੇ 7ਵੀਂ ਪੀੜ੍ਹੀ ਦੇ ਭਾਰਤੀ ਮੂਲ ਦੇ ਮਾਰੀਸ਼ਸਵਾਸੀਆਂ ਦੇ ਲਈ ਪ੍ਰਵਾਸੀ ਭਾਰਤੀ ਨਾਗਰਿਕਤਾ ਦੀ ਪਾਤਰਤਾ ਦੇ ਵਿਸਤਾਰ ਦਾ ਐਲਾਨ ਕੀਤਾ, ਜਿਸ ਨਾਲ ਅਧਿਕ ਯੁਵਾ ਮਾਰੀਸ਼ਸਵਾਸੀ ਆਪਣੇ ਪੂਰਵਜਾਂ ਦੀ ਭੂਮੀ ਦੇ ਨਾਲ ਫਿਰ ਤੋਂ ਜੁੜ ਸਕਣਗੇ।

ਮਹਾਤਮਾ ਗਾਂਧੀ ਸੰਸਥਾਨ (ਐੱਮਜੀਆਈ- MGI) ਦੀ ਆਪਣੀ ਯਾਤਰਾ ਦੇ ਦੌਰਾਨ, ਰਾਸ਼ਟਰਪਤੀ ਨੇ ਸੰਸਥਾਨ ਵਿੱਚ ਸੰਭਾਲ਼ੇ ਕੁਝ ਦੁਰਲਭ ਅਭਿਲੇਖਾਂ ਨੂੰ ਭੀ ਦੇਖਿਆ, ਜੋ ਦੇਸ਼ ਵਿੱਚ ਪਹਿਲੇ ਭਾਰਤੀ ਇੰਡੈਂਚਰਡ (ਇਕਰਾਰਬੱਧ) ਮਜ਼ਦੂਰਾਂ (Indian indentured laborers) ਦੇ ਆਗਮਨ ਦੇ ਦਸਤਾਵੇਜ਼ ਹਨ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

***

ਡੀਐੱਸ/ਏਕੇ


(Release ID: 2017015) Visitor Counter : 48


Read this release in: Hindi , Hindi , English , Urdu , Tamil