ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਦੀ ਸ਼ੋਭਾ ਵਧਾਈ
Posted On:
07 MAR 2024 2:34PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (7 ਮਾਰਚ, 2024) ਨਵੀਂ ਦਿੱਲੀ ਵਿੱਚ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਕਾਰਜਕ੍ਰਮ ਨੂੰ ਸੰਬੋਧਨ ਕੀਤਾ।
ਇਸ ਅਵਸਰ ‘ਤੇ ਬੋਲਦੇ ਹੋਏ , ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਗੌਰਵ ਦੀ ਭਾਵਨਾ ਹੋਣਾ ਸਾਡੀ ਰਾਸ਼ਟਰੀ ਚੇਤਨਾ ਦਾ ਅਧਾਰ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਸਮ੍ਰਿੱਧ ਸੰਸਕ੍ਰਿਤੀ ਦਾ ਅਹਿਸਾਸ ਹੋਣ ‘ਤੇ ਸਾਡੇ ਅੰਦਰ ਮਾਣ ਦੀ ਭਾਵਨਾ ਜਾਗਰਿਤ ਹੁੰਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ ਦੀ ਵਿਰਾਸਤ ਸੰਸਕ੍ਰਿਤ ਭਾਸ਼ਾ ਵਿੱਚ ਸੁਰੱਖਿਅਤ ਹੈ ਅਤੇ ਇਸ ਲਈ ਸੰਸਕ੍ਰਿਤ ਭਾਸ਼ਾ ਵਿੱਚ ਉਪਲਬਧ ਸੱਭਿਆਚਾਰਕ ਜਾਗਰੂਕਤਾ ਦਾ ਪ੍ਰਸਾਰ ਕਰਨਾ ਰਾਸ਼ਟਰ ਦੀ ਸੇਵਾ ਹੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸੰਸਕ੍ਰਿਤ ਭਾਸ਼ਾ ਨੇ ਸਾਡੀ ਵਿਸ਼ਾਲ ਭੂਮੀ ਦੀ ਵਿਵਿਧਤਾ ਨੂੰ ਏਕਤਾ ਦੇ ਸੂਤਰ ਵਿੱਚ ਪਿਰੋਇਆ ਹੈ। ਸੰਸਕ੍ਰਿਤ ਦੀ ਸ਼ਬਦਾਵਲੀ ਨਾਲ ਕਈ ਭਾਰਤੀ ਭਾਸ਼ਾਵਾਂ ਸਮ੍ਰਿੱਧ ਹੋਈਆਂ ਹਨ ਅਤੇ ਉਹ ਭਾਸ਼ਾਵਾਂ ਵਿਭਿੰਨ ਖੇਤਰਾਂ ਅਤੇ ਰਾਜਾਂ ਵਿੱਚ ਫਲ-ਫੁੱਲ ਰਹੀਆਂ ਹਨ। ਰਾਸ਼ਟਰਪਤੀ ਨੇ ਕਿਹਾ ਕਿ ਇਹ ਨਾ ਕੇਵਲ ਅਦਵੈਤ ਦੀ ਭਾਸ਼ਾ ਹੈ ਬਲਕਿ ਇਹ ਜਨ-ਜਨ ਦੀ ਭੀ ਭਾਸ਼ਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਜਿਸ ਭਾਸ਼ਾ ਵਿੱਚ ਗਾਰਗੀ, ਮੈਤ੍ਰੇਯੀ, ਅਪਾਲਾ ਅਤੇ ਲੋਪਾਮੁਦਰਾ(Gargi, Maitreyi, Apala and Lopamudra) ਜਿਹੀਆਂ ਮਹਿਲਾ ਵਿਦਵਾਨਾਂ (women scholars) ਨੇ ਅਮਰ ਯੋਗਦਾਨ ਦਿੱਤਾ ਹੈ, ਉਸ ਭਾਸ਼ਾ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਸਭ ਤੋਂ ਅਧਿਕ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ ਕਿ ਅੱਜ ਦੀ ਕਨਵੋਕੇਸ਼ਨ ਵਿੱਚ ਗੋਲਡ ਮੈਡਲ ਜੇਤੂਆਂ ਵਿੱਚ ਲੜਕੇ ਅਤੇ ਲੜਕੀਆਂ ਦੀ ਸੰਖਿਆ ਲਗਭਗ ਬਰਾਬਰ ਹੈ। ਉਨ੍ਹਾਂ ਨੇ ਮਹਿਲਾ ਸਸ਼ਕਤੀਕਰਣ ਦੇ ਪ੍ਰਯਾਸਾਂ ਦੇ ਲਈ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਦੀ ਪ੍ਰਸ਼ੰਸਾ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਅਧਿਆਤਮ ਅਤੇ ਨੈਤਿਕਤਾ ‘ਤੇ ਅਣਗਿਣਤ ਉਤਕ੍ਰਿਸ਼ਟ ਰਚਨਾਵਾਂ ਸੰਸਕ੍ਰਿਤ ਭਾਸ਼ਾ ਵਿੱਚ ਉਪਲਬਧ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਾਚੀਨ ਕਾਲ ਵਿੱਚ ਅਚਾਰੀਆਂ (Acharyas) ਦੁਆਰਾ ਲੋਕਾਂ ਨੂੰ ਦਿੱਤਾ ਗਿਆ ਗਿਆਨ ਅੱਜ ਵੀ ਪ੍ਰਾਸੰਗਿਕ ਹੈ ਅਤੇ ਸਦਾ ਉਪਯੋਗੀ ਰਹੇਗਾ। ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸੱਚ ਬੋਲਣਾ, ਸਦਾਚਾਰਪੂਰਨ ਵਿਵਹਾਰ ਕਰਨਾ, ਸਵੈ-ਅਧਿਐਨ ਵਿੱਚ ਲਾਪਰਵਾਹੀ ਨਾ ਕਰਨਾ, ਡਿਊਟੀ ਤੋਂ ਬੇਮੁਖ ਨਾ ਹੋਣਾ ਅਤੇ ਸ਼ੁਭ ਕਾਰਜਾਂ ਦੇ ਪ੍ਰਤੀ ਸਚੇਤ ਰਹਿਣਾ ਉਨ੍ਹਾਂ ਦਾ ਸਕੰਲਪ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਉਹ ਆਪਣੀ ਪ੍ਰਤਿਭਾੱ ਦੇ ਨਾਲ ਨਿਆਂ ਕਰ ਸਕਣਗੇ ਅਤੇ ਆਪਣੇ ਕਰਤੱਵਾਂ ਦਾ ਪਾਲਨ ਕਰਨ ਵਿੱਚ ਵੀ ਸਫ਼ਲ ਹੋਣਗੇ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ -
***
ਡੀਐੱਸ/ਏਕੇ
(Release ID: 2017014)