ਰਾਸ਼ਟਰਪਤੀ ਸਕੱਤਰੇਤ
ਮਾਰੀਸ਼ਸ ਯੂਨੀਵਰਸਿਟੀ ਨੇ ਰਾਸ਼ਟਰਪਤੀ ਨੂੰ ਡਾਕਟਰ ਆਵ੍ ਸਿਵਲ ਲਾਅ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ
Posted On:
12 MAR 2024 2:17PM by PIB Chandigarh
ਮਾਰੀਸ਼ਸ ਯੂਨੀਵਰਸਿਟੀ ਨੇ ਅੱਜ (12 ਮਾਰਚ, 2024) ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਡਾਕਟਰ ਆਵ੍ ਸਿਵਲ ਲਾਅ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਮਾਰੀਸ਼ਸ ਯੂਨੀਵਰਸਿਟੀ ਜਿਹੀਆਂ ਯੂਨੀਵਰਸਿਟੀਆਂ ਸਿਰਫ਼ ਖ਼ਾਹਿਸ਼ੀ ਨੌਜਵਾਨਾਂ ਦੇ ਸੁਪਨਿਆਂ ਦੀਆਂ ਪੌੜੀਆਂ ਨਹੀਂ ਹਨ, ਉਹ ਅਜਿਹੇ ਸਥਲ ਹਨ ਜਿੱਥੇ ਮਾਨਵ ਜਾਤੀ ਦੇ ਭਵਿੱਖ ਦਾ ਨਿਰਮਾਣ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਪ੍ਰਤਿਸ਼ਠਿਤ ਯੂਨੀਵਰਸਿਟੀ ਤੋਂ ਡਾਕਟਰ ਆਵ੍ ਸਿਵਲ ਲਾਅ ਦੀ ਆਨਰੇਰੀ ਡਿਗਰੀ ਪ੍ਰਾਪਤ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਹੋਏ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਸਾਰੇ ਨੌਜਵਾਨਾਂ, ਵਿਸ਼ੇਸ਼ ਕਰਕੇ ਯੁਵਾ ਮਹਿਲਾਵਾਂ ਨੂੰ ਆਪਣੇ ਅਦੁੱਤੀ ਜਨੂਨ ਦੀ ਖੋਜ ਕਰਨ ਅਤੇ ਆਪਣੇ ਸੁਪਨਿਆਂ ਨੂੰ ਫਲੀਭੂਤ ਕਰਨ ਦੇ ਲਈ ਪ੍ਰੇਰਿਤ ਕਰੇਗਾ।
ਰਾਸ਼ਟਰਪਤੀ ਮੁਰਮੂ ਨੇ ਸਿੱਖਿਆ ਦੀ ਸ਼ਕਤੀ ਦੇ ਪਰਿਵਰਤਨਕਾਰੀ ਪ੍ਰਭਾਵ ਦੇ ਆਪਣੇ ਵਿਅਕਤੀਗਤ ਅਨੁਭਵ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਸਿੱਖਿਆ ਹੀ ਹੈ ਜੋ ਸਾਨੂੰ ਅਸੁਰੱਖਿਆ ਅਤੇ ਅਭਾਵ ਤੋਂ ਅਵਸਰਾਂ ਅਤੇ ਆਸ਼ਾ ਦੀ ਤਰਫ਼ ਲੈ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਭਾਰਤ ਨੂੰ ਆਉਣ ਵਾਲੇ ਕੱਲ੍ਹ ਦੀ ‘ਗਿਆਨ ਅਰਥਵਿਵਸਥਾ’ (‘knowledge economy’) ਵਿੱਚ ਲੈ ਜਾਣ ਦੇ ਲਈ ਨੌਜਵਾਨਾਂ ਨੂੰ ਸਿੱਖਿਅਤ ਕਰਨ ਅਤੇ ਸਸ਼ਕਤ ਬਣਾਉਣ ਨੂੰ ਪ੍ਰਾਥਮਿਕਤਾ ਦਿੱਤੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੀ ਦੂਰਦਰਸ਼ੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ (National Education Policy) ਭਾਰਤ ਦੇ ਜਨਸੰਖਿਅਕ ਲਾਭੰਸ਼ (demographic dividend) ਦਾ ਉਪਯੋਗ ਕਰਕੇ ਇਨੋਵੇਸ਼ਨ ਦਾ ਇੱਕ ਪਾਵਰ ਹਾਊਸ ਬਣ ਜਾਵੇਗੀ ਜੋ ਮਾਨਵਤਾ ਦੇ ਕਲਿਆਣ ਵਿੱਚ ਵਾਧਾ ਕਰਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਭਵਿੱਖ ਦੀ ਇਸ ਪ੍ਰਗਤੀਸ਼ੀਲ ਰੋਮਾਂਚਕ ਯਾਤਰਾ ਵਿੱਚ ਮਾਰੀਸ਼ਸ ਜਿਹੇ ਆਪਣੇ ਵਿਸ਼ੇਸ਼ ਮਿੱਤਰਾਂ ਦੇ ਨਾਲ ਸਾਂਝੇਦਾਰੀ ਕਰਨ ਨੂੰ ਉਤਸੁਕ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਹਰੇਕ ਵਰ੍ਹੇ 400 ਮਾਰੀਸ਼ਸਵਾਸੀਆਂ ਨੂੰ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ-(ITEC) ਪ੍ਰੋਗਰਾਮ ਦੇ ਤਹਿਤ ਭਾਰਤ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਮਾਰੀਸ਼ਸ ਦੇ ਲਗਭਗ 60 ਵਿਦਿਆਰਥੀਆਂ ਨੂੰ ਭਾਰਤ ਵਿੱਚ ਉਚੇਰੀ ਸਿੱਖਿਆ ਗ੍ਰਹਿਣ ਕਰਨ ਦੇ ਲਈ ਵਜ਼ੀਫ਼ੇ ਮਿਲਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ, ਮਾਰੀਸ਼ਸ ਨੂੰ ਇੱਕ ਸਮੁੰਦਰੀ ਖੇਤਰ ਗੁਆਂਢੀ ਦੇਸ਼, ਹਿੰਦ ਮਹਾਸਾਗਰ ਖੇਤਰ ਵਿੱਚ ਇੱਕ ਪ੍ਰਿਯ ਭਾਗੀਦਾਰ ਅਤੇ ਆਪਣੇ ਅਫਰੀਕਾ ਆਊਟਰੀਚ ਵਿੱਚ ਪ੍ਰਮੁੱਖ ਪਲੇਅਰ ਦੇ ਰੂਪ ਵਿੱਚ ਦੇਖਦਾ ਹੈ। ਇਹ ਦੇਖਿਆ ਗਿਆ ਕਿ ਭਾਰਤ ਅਤੇ ਮਾਰੀਸ਼ਸਵਾਸੀਆਂ ਦੇ ਦਰਮਿਆਨ ਸਬੰਧ ਦੋ ਦੇਸ਼ਾਂ ਦੀ ਵਿਸ਼ੇਸ਼ ਮਿੱਤਰਤਾ ਦਾ ਅਧਾਰ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮਾਰੀਸ਼ਸ ਅਤੇ ਭਾਰਤ ਦੇ ਯੁਵਾ ਇਸ ਵਿਸ਼ੇਸ਼ ਸਾਂਝੇਦਾਰੀ ਨੂੰ ਹੋਰ ਗਹਿਰਾ ਕਰਨਾ ਜਾਰੀ ਰੱਖਣਗੇ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –
***
ਡੀਐੱਸ/ਏਕੇ
(Release ID: 2017010)