ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ, ਪੁਣੇ ਨੇ ਚੋਣਾਂ ਦੌਰਾਨ ਧਨ ਸ਼ਕਤੀ ਦੀ ਦੁਰਵਰਤੋਂ ਦੀ ਨਿਗਰਾਨੀ ਅਤੇ ਰੋਕਥਾਮ ਲਈ 24x7 ਕੰਟਰੋਲ ਰੂਮ ਸਥਾਪਿਤ ਕੀਤਾ
ਨਾਗਰਿਕ ਫੋਨ ਕਾਲ, ਵਟਸਐਪ ਜਾਂ ਈਮੇਲ ਰਾਹੀਂ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਜਾਂ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ
Posted On:
19 MAR 2024 10:16AM by PIB Chandigarh
ਲੋਕ ਸਭਾ ਚੋਣਾਂ 2024 ਦੀ ਪ੍ਰਕਿਰਿਆ ਪੂਰੇ ਭਾਰਤ ਵਿੱਚ ਸ਼ੁਰੂ ਹੋ ਗਈ ਹੈ। ਇਸੇ ਦੇ ਮੱਦੇਨਜ਼ਰ ਇਨਕਮ ਟੈਕਸ ਵਿਭਾਗ, ਪੁਣੇ ਨੇ ਉਕਤ ਚੋਣਾਂ ਦੌਰਾਨ ਧਨ ਸ਼ਕਤੀ ਦੀ ਦੁਰਵਰਤੋਂ 'ਤੇ ਨਜ਼ਰ ਰੱਖਣ ਅਤੇ ਇਸ ਨੂੰ ਰੋਕਣ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਇਹ ਕੰਟਰੋਲ ਰੂਮ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤੇ ਦਿਨ (24x7) ਕੰਮ ਕਰੇਗਾ।
ਇਸ ਰਾਹੀਂ ਨਾਗਰਿਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਾਂ ਧਨ ਸ਼ਕਤੀ ਦੀ ਦੁਰਵਰਤੋਂ ਬਾਰੇ ਜਾਣਕਾਰੀ ਦੇ ਸਕਦੇ ਹਨ। ਪਾਲਘਰ, ਠਾਣੇ, ਰਾਏਗੜ੍ਹ, ਰਤਨਾਗਿਰੀ, ਪੁਣੇ, ਅਹਿਮਦਨਗਰ, ਸੋਲਾਪੁਰ, ਸਤਾਰਾ, ਸਾਂਗਲੀ, , ਸਿੰਧੂਦੁਰਗ ਅਤੇ ਕੋਲਹਾਪੁਰ ਲਈ ਲੋਕ ਸਭਾ ਚੋਣਾਂ 2024 ਦੌਰਾਨ ਧਨ ਸ਼ਕਤੀ ਦੀ ਦੁਰਵਰਤੋਂ ਸਬੰਧੀ ਜਾਣਕਾਰੀ/ਸ਼ਿਕਾਇਤਾਂ ਪ੍ਰਦਾਨ ਕਰਨ ਲਈ ਹੇਠਾਂ ਦਿੱਤੇ ਸੰਪਰਕ ਨੰਬਰ, ਈਮੇਲ ਜਾਂ ਪਤੇ ਦੀ ਵਰਤੋਂ ਕੀਤੀ ਜਾ ਸਕਦੀ ਹੈ।
-
ਟੋਲ ਫ੍ਰੀ ਨੰਬਰ: 1800-233-0353
-
ਟੋਲ ਫ੍ਰੀ ਨੰਬਰ: 1800-233-0354
-
ਵਟਸਐਪ ਨੰਬਰ : 9420244984
-
ਈਮੇਲ ਆਈਡੀ: pune.pdit.inv@incometax.gov.in
ਕੰਟਰੋਲ ਰੂਮ ਦਾ ਪਤਾ: ਕਮਰਾ ਨੰ. 829 8ਵੀਂ ਮੰਜ਼ਿਲ, ਆਯਕਰ ਸਦਨ, ਬੋਧੀ ਟਾਵਰ, ਸੈਲਿਸਬਰੀ ਪਾਰਕ, ਗੁਲਟੇਕੜੀ, ਪੁਣੇ 411037।
ਇਸ ਨਾਲ ਇਨਕਮ ਟੈਕਸ ਵਿਭਾਗ ਨੂੰ ਆਉਣ ਵਾਲੀਆਂ ਲੋਕ ਸਭਾ ਆਮ ਚੋਣਾਂ ਵਿੱਚ ਕਾਲ਼ੇ ਧਨ ਦੀ ਦੁਰਵਰਤੋਂ 'ਤੇ ਨਜ਼ਰ ਰੱਖਣ ਅਤੇ ਇਸ ਨੂੰ ਰੋਕਣ ਵਿੱਚ ਮਦਦ ਮਿਲੇਗੀ।
***
ਸਰੋਤ: ਇਨਕਮ ਟੈਕਸ ਵਿਭਾਗ, ਪੁਣੇ
ਐੱਨਜੇ/ਡੀਵਾਈ
(Release ID: 2016252)
Visitor Counter : 73