ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸਾਲ 2022 ਅਤੇ 2023 ਦੇ ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਅਤੇ ਐਵਾਰਡਸ ਪ੍ਰਦਾਨ ਕੀਤੇ

Posted On: 06 MAR 2024 9:16PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਨਵੀਂ ਦਿੱਲੀ ਵਿੱਚ ਅੱਜ (6 ਮਾਰਚ, 2024) ਸਾਲ  2022 ਅਤੇ 2023 ਦੇ ਲਈ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਅਤੇ ਐਵਾਰਡਸ ਪ੍ਰਦਾਨ ਕੀਤੇ।

 ਇਸ ਮੌਕੇ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਕਲਾ ਸਿਰਫ਼ ਕਲਾ ਦੇ ਲਈ ਨਹੀਂ ਹੈ। ਇਸ ਦਾ ਸਮਾਜਿਕ ਉਦੇਸ਼ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਵਿੱਚ ਅਜਿਹੀਆਂ ਕਈ ਉਦਾਹਰਣਾਂ ਹਨ, ਜਦੋਂ ਕਲਾਕਾਰਾਂ ਨੇ ਆਪਣੀ ਕਲਾ ਦਾ ਇਸਤੇਮਾਲ ਸਮਾਜਿਕ ਭਲਾਈ ਦੇ ਲਈ ਕੀਤਾ। ਕਲਾਕਾਰ ਆਪਣੀਆਂ ਰਚਨਾਵਾਂ ਦੇ ਜ਼ਰੀਏ ਸਮਾਜ ਨੂੰ ਜਾਗ੍ਰਿਤ ਕਰਨ ਵਿੱਚ ਯੋਗਦਾਨ ਦਿੰਦੇ ਰਹੇ ਹਨ। ਭਾਰਤੀ ਕਲਾ ਭਾਰਤ ਦੀ ਸੌਫਟ-ਪਾਵਰ ਦੀ ਸਭ ਤੋਂ ਵਧੀਆ ਉਦਾਹਰਣ ਹੈ।

 ਰਾਸ਼ਟਰਪਤੀ ਨੇ ਕਿਹਾ ਕਿ ਅੱਜ ਤਣਾਅ ਅਤੇ ਡਿਪ੍ਰੈਸ਼ਨ ਜਿਹੀਆਂ ਮਾਨਸਿਕ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਇਸ ਦੇ ਕਈ ਕਾਰਨ ਹਨ। ਇਸ ਦਾ ਇੱਕ ਕਾਰਨ ਅਧਿਆਤਮਿਕ ਦੀ ਬਜਾਏ ਸੰਸਾਰਿਕ ਸੁਖ ‘ਤੇ ਵਧੇਰੇ ਧਿਆਨ ਦੇਣਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਲਾ ਨਾਲ ਜੁੜਾਅ ਸਾਨੂੰ ਰਚਨਾਤਮਕ ਬਣਾਉਂਦਾ ਹੈ। ਕਲਾ ਸੱਚ ਦੀ ਖੋਜ ਦਾ ਰਾਹ ਪੱਧਰਾ ਕਰਦੀ ਹੈ ਅਤੇ ਜੀਵਨ ਨੂੰ ਸਹੀ ਮਾਇਨੇ ਵਿੱਚ ਸਾਰਥਕ ਬਣਾਉਂਦੀ ਹੈ।

 ਰਾਸ਼ਟਰਪਤੀ ਨੇ ਕਿਹਾ ਕਿ ਕਲਾ ਅਤੇ ਕਲਾਕਾਰਾਂ ਨੇ ਭਾਰਤ ਦੀ ਵਿਭਿੰਨਤਾ ਨੂੰ ਏਕਤਾ ਦੇ ਧਾਗੇ ਵਿੱਚ ਪਿਰੋਣ ਦਾ ਕੰਮ ਕੀਤਾ ਹੈ। ਅਜਿਹਾ ਕਰਕੇ ਉਨ੍ਹਾਂ ਨੇ ਸੰਵਿਧਾਨ ਵਿੱਚ ਦਰਜ (ਮੌਜੂਦ) ਬੁਨਿਆਦੀ ਕਰਤੱਵਾਂ ਦਾ ਵੀ ਪੂਰਤੀ ਕੀਤੀ ਹੈ।

 ਰਾਸ਼ਟਰਪਤੀ ਨੇ ਪਿਛਲੇ ਸੱਤ ਦਹਾਕਿਆਂ ਤੋਂ ਵੱਖ-ਵੱਖ ਕਲਾ ਰੂਪਾਂ ਨੂੰ ਹੁਲਾਰਾ ਦੇਣ ਲਈ ਸੰਗੀਤ ਨਾਟਕ ਅਕਾਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੰਚ ਕਲਾ ਅਤੇ ਅਟੁੱਟ ਵਿਰਾਸਤ ਦੇ ਖੇਤਰ ਵਿੱਚ ਅਕਾਦਮੀ ਦੁਆਰਾ ਕੀਤਾ ਗਿਆ ਕਾਰਜ ਬਹੁਤ ਮਹੱਤਵਪੂਰਨ ਹੈ।

ਰਾਸ਼ਟਰਪਤੀ ਨੇ ਅਕਾਦਮੀ ਦੀ ਫੈਲੋਸ਼ਿਪ ਅਤੇ ਐਵਾਰਡਸ ਨਾਲ ਸਨਮਾਨਿਤ ਸਾਰੀਆਂ ਪ੍ਰਤਿਸ਼ਠਿਤ (ਉੱਘੀਆਂ) ਹਸਤੀਆਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਸੰਗੀਤ ਅਤੇ ਨਾਟਕ ਦੇ ਵੱਖ-ਵੱਖ ਰੂਪਾਂ ਅਤੇ ਸ਼ੈਲੀਆਂ ਦੇ ਮਾਧਿਅਮ ਨਾਲ ਭਾਰਤੀ ਕਲਾ ਪਰੰਪਰਾ ਨੂੰ ਸਮ੍ਰਿੱਧ ਕਰਨਾ ਜਾਰੀ ਰੱਖਣਗੇ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

***

ਡੀਐੱਸ/ਏਕੇ


(Release ID: 2016101) Visitor Counter : 55


Read this release in: English , Urdu , Hindi