ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਦਘਾਟਨ ਕੀਤੇ ਗਏ ਨਵੇਂ ਸੈਮੀਕੰਡਕਟਰ ਪਲਾਂਟ ਵਿਸ਼ਵ ਵਿੱਚ ਭਾਰਤ ਨੂੰ ਸੈਮੀਕਾਨ ਹੱਬ ਬਣਾਉਣ ਲਈ ਪ੍ਰੇਰਿਤ ਕਰਨਗੇ

Posted On: 13 MAR 2024 7:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਵਿੱਚ 1.25 ਲੱਖ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਤਿੰਨ ਸੈਮੀਕੰਡਕਟਰ ਪਲਾਂਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰਸਤਾਵਿਤ ਨਿਵੇਸ਼ਾਂ, ਜਿਨ੍ਹਾਂ ਨੂੰ 29 ਫ਼ਰਵਰੀ, 2024 ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ ਸੀ, ਵਿੱਚ 91,000 ਕਰੋੜ ਰੁਪਏ ਦੀ ਟਾਟਾ-ਪੀਐੱਸਐੱਮਸੀ ਚਿੱਪ ਫਾਊਂਡਰੀ, 27,000 ਕਰੋੜ ਰੁਪਏ ਦੀ ਟਾਟਾ ਓਐੱਸਏਟੀ ਸਹੂਲਤ ਅਤੇ 7,600 ਕਰੋੜ ਰੁਪਏ ਦੀ ਸੀਜੀ ਪਾਵਰ-ਰੇਨੇਸਾ ਸ਼ਾਮਲ ਹਨ।

ਇਸ ਪ੍ਰੋਗਰਾਮ ਵਿੱਚ ਆਈਟੀ ਅਤੇ ਇਲੈਕਟ੍ਰਾਨਿਕਸ, ਹੁਨਰ ਵਿਕਾਸ, ਉਦਮਤਾ ਅਤੇ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਵਰਚੂਅਲ ਢੰਗ ਨਾਲ ਹਿੱਸਾ ਲਿਆ। ਉਨ੍ਹਾਂ ਨੇ ਕਿਹਾ, "ਭਾਰਤ ਵਿੱਚ ਦਹਾਕਿਆਂ ਤੋਂ ਅਥਾਹ ਸੰਭਾਵਨਾਵਾਂ ਮੌਜੂਦ ਰਹੀਆਂ ਹਨ, ਪਰ ਫਿਰ ਵੀ ਸਾਡਾ ਦੇਸ਼ ਇੱਕ ਸੰਪੰਨ ਸੂਚਨਾ ਤਕਨਾਲੋਜੀ ਈਕੋਸਿਸਟਮ ਤੋਂ ਵਾਂਝਾ ਰਿਹਾ ਹੈ। ਦੇਸ਼ ਦੀ ਪ੍ਰਤਿਭਾ ਨੇ ਵਿਸ਼ਵ ਪੱਧਰ 'ਤੇ ਸਾਰੀਆਂ ਪ੍ਰਮੁੱਖ ਸੈਮੀਕੰਡਕਟਰ ਕੰਪਨੀਆਂ ਵਿੱਚ ਆਪਣੀ ਪਛਾਣ ਬਣਾ ਲਈ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਵਿੱਚ ਇੱਕ ਅਜਿਹੀ ਈਕੋਸਿਸਟਮ ਸਥਾਪਿਤ ਕੀਤੀ ਜਾਵੇ ਜਿਹੜਾ ਦੇਸ਼ ਦੇ ਨੌਜਵਾਨਾਂ ਨੂੰ ਅਗਲੀ ਪੀੜ੍ਹੀ ਦੇ ਚਿੱਪ ਡਿਜ਼ਾਈਨ, ਸੈਮੀਕੰਡਕਟਰ ਖੋਜ ਅਤੇ ਨਿਰਮਾਣ ਅਤੇ ਹੁਨਰ ਅਤੇ ਸਿਖਲਾਈ ਨੂੰ ਹੋਰਨਾਂ ਖੇਤਰਾਂ ਵਿਚ ਵਿਸ਼ੇਸ਼ ਤੌਰ 'ਤੇ ਉਤਸ਼ਾਹਿਤ ਕਰੇਗੀ। ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਉਦਘਾਟਨ ਕੀਤੇ ਗਏ ਤਿੰਨ ਨਵੇਂ ਸੈਮੀਕੰਡਕਟਰ ਪਲਾਂਟ ਨਾ ਸਿਰਫ਼ ਅਸਾਮ ਅਤੇ ਗੁਜਰਾਤ ਵਿੱਚ ਸਗੋਂ ਪੂਰੇ ਦੇਸ਼ ਵਿੱਚ ਬੇਅੰਤ ਮੌਕੇ ਲੈ ਕੇ ਆਉਣਗੇ। ਭਾਰਤ ਵਿੱਚ ਬਣੇ ਮੇਡ ਇਨ ਇੰਡੀਆ ਚਿੱਪਸ, ਗਲੋਬਲ ਵੈਲਿਊ ਚੇਨ ਵਿੱਚ ਮਜ਼ਬੂਤ ਅਤੇ ਮਹੱਤਵਪੂਰਨ ਮੌਜੂਦਗੀ ਸਥਾਪਤ ਕਰਨ ਅਤੇ ਇਹ ਭਾਰਤ ਨੂੰ ਇੱਕ ਗਲੋਬਲ ਸੈਮੀਕੰਡਕਟਰ ਹੱਬ ਬਣਾਉਣ ਵਿੱਚ ਮਦਦ ਕਰੇਗੀ।”

**********

ਡੀਕੇ/ਡੀਕੇ/ਐੱਸਐੱਮਪੀ(Release ID: 2014953) Visitor Counter : 49


Read this release in: English , Urdu , Hindi