ਬਿਜਲੀ ਮੰਤਰਾਲਾ
azadi ka amrit mahotsav

ਐੱਨਐੱਚਪੀਸੀ ਨੇ ਕਰਮਚਾਰੀਆਂ ਲਈ ਹਿੰਦੀ ਕਵੀ ਸੰਮੇਲਨ ਦਾ ਆਯੋਜਨ ਕੀਤਾ

Posted On: 14 MAR 2024 6:43PM by PIB Chandigarh

ਐੱਨਐੱਚਪੀਸੀ ਨੇ ਕੰਪਨੀ ਵਿੱਚ ਰਾਜ ਭਾਸ਼ਾ ਨੂੰ ਪ੍ਰੋਤਸਾਹਿਤ ਕਰਨ ਦੇ ਮਕਸਦ ਨਾਲ ਆਪਣੇ ਫਰੀਦਾਬਾਦ ਕਾਰਪੋਰੇਟ ਔਫਿਸ ਵਿੱਚ 14 ਮਾਰਚ 2024 ਨੂੰ ਹਿੰਦੀ ਕਵੀ ਸੰਮੇਲਨ ਦਾ ਆਯੋਜਨ ਕੀਤਾ। ਇਸ ਦੌਰਾਨ  ਨਾਮਵਰ ਕਵੀਆਂ ਸ਼੍ਰੀ ਪ੍ਰਤਾਪ ਫੌਜਦਾਰ, ਸ਼੍ਰੀਮਤੀ ਅਨਾਮਿਕਾ ਅੰਬਰ, ਸ਼੍ਰੀ ਪ੍ਰਵੀਣ ਸ਼ੁਕਲਾ, ਸ਼੍ਰੀ ਦੀਪਕ ਗੌਤਮ, ਸ਼੍ਰੀਮਤੀ ਮੁਮਤਾਜ਼ ਨਸੀਮ, ਸ਼੍ਰੀ ਗੌਰਵ ਚੌਹਾਨ ਅਤੇ ਰਾਜੇਸ਼ ਅਗਰਵਾਲ ਨੇ ਸਰੋਤਿਆਂ ਨੂੰ ਆਪਣੀਆਂ ਕਵਿਤਾਵਾਂ ਨਾਲ ਮੰਤਰਮੁਗਧ ਕੀਤਾ। ਇਸ ਦੌਰਾਨ ਕਵਿਤਾ ਦੇ ਕਈ ਰਸਾਂ ਦੀਆਂ ਕ੍ਰਿਤਿਆਂ, ਦੇਸ਼ਭਗਤੀ ਅਤੇ ਸਮਾਜਿਕ ਮੁੱਦਿਆਂ ‘ਤੇ ਅਧਾਰਿਤ ਕਵਿਤਾਵਾਂ ਸੁਣਾਈਆਂ ਗਈਆਂ।

ਸੰਮੇਲਨ ਦਾ ਉਦਘਾਟਨ ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਆਰ.ਪੀ. ਗੋਇਲ ਨੇ ਪਰੰਪਰਾਗਤ (ਰਵਾਇਤੀ) ਦੀਪ ਜਗਾ ਕੇ ਕੀਤਾ।  ਡਾਇਰੈਕਟਰ (ਪਰਸੋਨਲ) ਸ਼੍ਰੀ ਉੱਤਮ ਲਾਲ; ਡਾਇਰੈਕਟਰ (ਟੈਕਨੀਕਲ ਅਤੇ ਪ੍ਰੋਜੈਕਟ) ਸ਼੍ਰੀ ਆਰ.ਕੇ.ਚੌਧਰੀ, ਸ਼੍ਰੀਮਤੀ ਗਾਇਤਰੀ ਗੋਇਲ ਅਤੇ ਲੇਡੀਜ਼ ਵੈਲਫੇਅਰ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

ਇਸ ਮੌਕੇ ‘ਤੇ ਬੋਲਦੇ ਹੋਏ, ਸੀਐੱਮਡੀ ਸ਼੍ਰੀ ਆਰ.ਪੀ.ਗੋਇਲ ਨੇ ਸਾਰੇ ਕਵੀਆਂ ਦਾ ਹਾਰਦਿਕ ਸੁਆਗਤ ਕੀਤਾ ਅਤੇ ਕਿਹਾ ਕਿ ਜਿੱਥੇ ਐੱਨਐੱਚਪੀਸੀ ਕਰਮਚਾਰੀ ਵੱਖ-ਵੱਖ ਪਿਛੋਕੜ ਤੋਂ ਆਉਂਦੇ ਹਨ ਅਤੇ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ, ਉੱਥੇ ਹਿੰਦੀ ਸਾਰਿਆਂ ਨੂੰ ਇੱਕ ਬਰਾਬਰ ਟੀਚੇ ਵੱਲ ਇਕਜੁੱਟ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋਲੀ ਦੇ ਖੁਸ਼ੀ ਅਤੇ ਉਤਸ਼ਾਹ ਅਤੇ ਮਸਤੀ ਭਰੇ ਤਿਊਹਾਰ ਦੇ ਸੁਆਗਤ ਲਈ ਕਵੀ ਸੰਮੇਲਨ ਦਾ ਆਯੋਜਨ ਕੀਤਾ ਗਿਆ ਹੈ।

************

ਪੀਆਈਬੀ ਦਿੱਲੀ/ਅਲੋਕ ਮਿਸ਼ਰਾ/ਦੀਪ ਜੋਇ ਮੈਮਪਿਲੀ



(Release ID: 2014930) Visitor Counter : 47


Read this release in: English , Urdu , Hindi