ਰੱਖਿਆ ਮੰਤਰਾਲਾ

ਰੱਖਿਆ ਮੰਤਰਾਲੇ ਨੇ ਇਨਫੈਂਟਰੀ ਲੜਾਕੂ ਵਾਹਨ ਬੀਐੱਮਪੀ 2 ਤੋਂ ਬੀਐੱਮਪੀ 2 ਐੱਮ ਦੇ 693 ਹਥਿਆਰਾਂ ਨੂੰ ਉੱਨਤ ਬਣਾਉਣ ਲਈ ਏਵੀਐੱਨਐੱਲ ਨਾਲ ਸਮਝੌਤੇ 'ਤੇ ਦਸਤਖ਼ਤ ਕੀਤੇ

Posted On: 13 MAR 2024 7:32PM by PIB Chandigarh

ਰੱਖਿਆ ਮੰਤਰਾਲੇ ਨੇ 13 ਮਾਰਚ, 2024 ਨੂੰ ਇਨਫੈਂਟਰੀ ਲੜਾਕੂ ਵਾਹਨ ਬੀਐੱਮਪੀ 2 ਤੋਂ ਬੀਐੱਮਪੀ 2 ਐੱਮ ਦੇ 693 ਆਰਮਾਮੈਂਟ ਅੱਪਗਰੇਡਾਂ ਦੀ ਖਰੀਦ ਲਈ ਆਰਮਡ ਵਹੀਕਲ ਨਿਗਮ ਲਿਮਟਿਡ (ਏਵੀਐੱਨਐੱਲ) ਨਾਲ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ। ਇਸ ਅਪਗ੍ਰੇਡ ਵਿੱਚ ਆਟੋਮੈਟਿਕ ਟਾਰਗੈਟ ਟ੍ਰੈਕਰ ਨਾਲ ਨਾਈਟ ਇਨੇਬਲਮੈਂਟ, ਗਨਰ ਮੇਨ ਸਾਈਟ, ਕਮਾਂਡਰ ਪੈਨੋਰਾਮਿਕ ਸਾਈਟ ਅਤੇ ਫਾਇਰ ਕੰਟਰੋਲ ਸਿਸਟਮ (ਐੱਫਸੀਐੱਸ) ਖਰੀਦਦਾਰੀ (ਭਾਰਤੀ-ਸਵਦੇਸ਼ੀ ਤੌਰ ’ਤੇ ਡਿਜਾਈਂਡ, ਵਿਕਸਿਤ ਅਤੇ ਨਿਰਮਿਤ) ਸ਼੍ਰੇਣੀ ਦੇ ਤਹਿਤ ਸ਼ਾਮਲ ਹੈ। 

 ਏਵੀਐੱਨਐੱਲ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀਈਐੱਲ), ਚੇਨਈ-ਵਿਕਸਿਤ ਸਾਈਟ ਅਤੇ ਐੱਫਸੀਐੱਸ ਦੇ ਏਕੀਕਰਨ ਦੇ ਆਧਾਰ 'ਤੇ ਨਾਈਟ ਫਾਈਟਿੰਗ ਸਮਰੱਥਾ ਅਤੇ ਐੱਫਸੀਐੱਸ ਦੇ ਨਾਲ ਮੌਜੂਦਾ ਬੀਐੱਮਪੀ 2/2ਕੇ ਪ੍ਰਦਾਨ ਕਰਨ ਲਈ ਇੱਕ ਸਵਦੇਸ਼ੀ ਹੱਲ ਵਿਕਸਿਤ ਕੀਤਾ ਹੈ।

ਏਵੀਐੱਨਐੱਲ ਸਵਦੇਸ਼ੀ ਨਿਰਮਾਤਾਵਾਂ ਤੋਂ ਪ੍ਰਾਪਤ ਕੀਤੇ ਗਏ ਉਪਕਰਨਾਂ ਅਤੇ ਉਪ-ਪ੍ਰਣਾਲੀਆਂ ਨਾਲ ਹਥਿਆਰਾਂ ਦੇ ਅਪਗ੍ਰੇਡਾਂ ਦਾ ਉਤਪਾਦਨ ਕਰੇਗਾ। ਇਹ ਸਵਦੇਸ਼ੀ ਰੱਖਿਆ ਨਿਰਮਾਣ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਇਸ ਖੇਤਰ ਵਿੱਚ ਵੱਧ ਰਹੀ ਸਵੈ-ਨਿਰਭਰਤਾ ਦੇ ਲਾਭ ਪ੍ਰਾਪਤ ਕਰੇਗਾ।

************

 ਏਬੀਬੀ/ਆਨੰਦ



(Release ID: 2014897) Visitor Counter : 35


Read this release in: English , Urdu , Hindi