ਰੱਖਿਆ ਮੰਤਰਾਲਾ

10ਵੀਂ ਭਾਰਤ-ਇਟਲੀ ਸੰਯੁਕਤ ਰੱਖਿਆ ਕਮੇਟੀ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ ਆਯੋਜਿਤ


ਭਾਰਤ ਦੇ ਰੱਖਿਆ ਸਕੱਤਰ ਅਤੇ ਇਟਲੀ ਦੇ ਰੱਖਿਆ ਸਕੱਤਰ ਜਨਰਲ ਅਤੇ ਰਾਸ਼ਟਰੀ ਜੰਗੀ ਸਮਾਨ ਬਾਰੇ ਡਾਇਰੈਕਟਰ ਨੇ ਉਦਯੋਗਿਕ ਸਹਿਯੋਗ ਨੂੰ ਵਧਾਉਣ 'ਤੇ ਧਿਆਨ ਕੇਂਦਰਿਤ ਕੀਤਾ

Posted On: 13 MAR 2024 5:10PM by PIB Chandigarh

ਭਾਰਤ ਦੇ ਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ ਅਤੇ ਇਟਲੀ ਦੇ ਰੱਖਿਆ ਸਕੱਤਰ ਜਨਰਲ ਅਤੇ ਰਾਸ਼ਟਰੀ ਜੰਗੀ ਸਮਾਨ ਦੇ ਡਾਇਰੈਕਟਰ, ਲੈਫਟੀਨੈਂਟ ਜਨਰਲ ਲੁਸਿਆਨੋ ਪੋਰਟੋਲਾਨੋ ਨੇ 13 ਮਾਰਚ, 2024 ਨੂੰ ਨਵੀਂ ਦਿੱਲੀ ਵਿੱਚ 10ਵੀਂ ਭਾਰਤ-ਇਟਲੀ ਸੰਯੁਕਤ ਰੱਖਿਆ ਕਮੇਟੀ (ਜੇਡੀਸੀ) ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਦੋਵਾਂ ਧਿਰਾਂ ਨੇ ਰੱਖਿਆ ਉਦਯੋਗਿਕ ਅਤੇ ਸੈਨਿਕ ਸਹਿਯੋਗ ਦੇ ਮੁੱਦਿਆਂ ਦੇ ਵਿਆਪਕ ਖੇਤਰ ’ਤੇ ਚਰਚਾ ਕੀਤੀ। ਉਨ੍ਹਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਅਤੇ ਸੁਰੱਖਿਆ ਸਥਿਤੀਆਂ 'ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

ਇਸ ਮੀਟਿੰਗ ਦਾ ਵਿਸ਼ੇਸ਼ ਧਿਆਨ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਉਦਯੋਗਿਕ ਸਹਿਯੋਗ ਨੂੰ ਵਧਾਉਣ ’ਤੇ ਕੇਂਦਰਿਤ ਸੀ। ਦੋਹਾਂ ਦੇਸ਼ਾਂ ਨੇ ਅਕਤੂਬਰ, 2023 ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਇਟਲੀ ਯਾਤਰਾ ਦੌਰਾਨ ਰੱਖਿਆ ਸਹਿਯੋਗ ਸਬੰਧੀ ਇੱਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਸਨ। ਦੁਵੱਲੇ ਰੱਖਿਆ ਸਬੰਧਾਂ ਨੂੰ ਡੂੰਘਾ ਕਰਨ ਲਈ ਵਿਆਪਕ ਢਾਂਚਾ ਪ੍ਰਦਾਨ ਕਰਨ ਵਾਲੇ ਇਸ ਸਮਝੌਤੇ ਦੇ ਨਾਲ, ਦੋਵਾਂ ਧਿਰਾਂ ਨੇ ਭਾਰਤ ਵਿੱਚ ਸਹਿ-ਉਤਪਾਦਨ ਸਮੇਤ ਸਾਂਝੇ ਪ੍ਰੋਜੈਕਟਾਂ ਲਈ ਦੋਵਾਂ ਦੇਸ਼ਾਂ ਦੀਆਂ ਰੱਖਿਆ ਕੰਪਨੀਆਂ ਨੂੰ ਇਕੱਠੇ ਲਿਆਉਣ ਦੇ ਤਰੀਕਿਆਂ ਅਤੇ ਸਾਧਨਾਂ 'ਤੇ ਚਰਚਾ ਕੀਤੀ।

ਰੱਖਿਆ ਸਕੱਤਰ ਨੇ ਦੋਹਾਂ ਧਿਰਾਂ ਦੇ ਲਾਭ ਅਤੇ ਲਚੀਲੀ ਸਪਲਾਈ ਲੜੀ ਵਿੱਚ ਸੁਧਾਰ ਲਿਆਉਣ ਲਈ ਇਟਲੀ ਦੀਆਂ ਰੱਖਿਆ ਕੰਪਨੀਆਂ ਦੀ ਵਿਸ਼ਵ ਪੱਧਰੀ ਸਪਲਾਈ ਲੜੀ ਵਿੱਚ ਭਾਰਤੀ ਵਿਕਰੇਤਾਵਾਂ ਦੇ ਏਕੀਕਰਨ ਦਾ ਸੁਝਾਅ ਦਿੱਤਾ।

***********

ਏਬੀਬੀ/ਸਾਵੀ 



(Release ID: 2014895) Visitor Counter : 27