ਖਾਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਾਲਕੋ, ਅੰਗੁਲ ਵਿਖੇ ਪ੍ਰਬੰਧਨ ਸਿੱਖਿਆ ਕੇਂਦਰ ਦਾ ਉਦਘਾਟਨ ਕੀਤਾ
Posted On:
05 MAR 2024 7:38PM by PIB Chandigarh
ਕੇਂਦਰੀ ਸਿੱਖਿਆ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਵਲੋਂ ਅੰਗੁਲ ਦੇ ਨਾਲਕੋ ਸਿਖਲਾਈ ਸੰਸਥਾ ਵਿੱਚ ਸ਼੍ਰੀ ਸ਼੍ਰੀਧਰ ਪਾਤਰਾ, ਸੀਐੱਮਡੀ, ਨਾਲਕੋ ਦੀ ਮੌਜੂਦਗੀ ਵਿੱਚ ਆਈਆਈਐੱਮ ਮੁੰਬਈ ਅਤੇ ਆਈਆਈਐੱਮ ਸੰਬਲਪੁਰ ਦੇ ਪ੍ਰਬੰਧਨ ਸਿੱਖਿਆ ਕੇਂਦਰ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅੰਗੁਲ ਉਦਯੋਗਿਕ ਗਤੀਵਿਧੀਆਂ ਨਾਲ ਭਰਪੂਰ ਹੈ ਅਤੇ ਕੋਲੇ ਦੇ ਉਤਪਾਦਨ ਲਈ ਜਾਣਿਆ ਜਾਂਦਾ ਹੈ। ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਸ ਲੜੀ ਵਿੱਚ, ਪ੍ਰਧਾਨ ਮੰਤਰੀ ਗਤੀ ਸ਼ਕਤੀ ਪ੍ਰੋਗਰਾਮ ਨੂੰ ਨਵੇਂ ਉਦਘਾਟਨ ਕੀਤੇ ਗਏ ਪ੍ਰਬੰਧਨ ਸਿੱਖਿਆ ਕੇਂਦਰ ਨਾਲ ਜੋੜਿਆ ਜਾ ਰਿਹਾ ਹੈ। ਫੋਕਸ ਡਿਜੀਟਾਈਜ਼ੇਸ਼ਨ ਰਾਹੀਂ ਲੌਜਿਸਟਿਕਸ ਅਤੇ ਸਪਲਾਈ ਚੇਨ ਗਤੀਵਿਧੀਆਂ ਨੂੰ ਵਧਾਇਆ ਜਾ ਰਿਹਾ ਹੈ। ਇਸ ਖੇਤਰ ਵਿੱਚ ਵੱਖ-ਵੱਖ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਵਿਸ਼ੇਸ਼ ਹੁਨਰ ਵਿੱਚ ਸੁਧਾਰ ਨਾਲ ਲੌਜਿਸਟਿਕ ਸੈਕਟਰ ਦਾ ਲੋੜੀਂਦਾ ਵਿਕਾਸ ਹੋਵੇਗਾ।
ਅੰਗੁਲ ਵਿਖੇ ਨਾਲਕੋ ਕੈਂਪਸ ਵਿੱਚ ਸਥਾਪਿਤ ਕੀਤਾ ਗਿਆ ਪ੍ਰਬੰਧਨ ਸਿੱਖਿਆ ਦਾ ਇਹ ਕੇਂਦਰ ਸਾਡੇ ਰਾਜ ਦੇ ਲੌਜਿਸਟਿਕ ਸੈਕਟਰ ਲਈ ਲੋੜੀਂਦੀ ਹੁਨਰ ਦੀ ਮੰਗ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਕੇਂਦਰ ਸਿਰਫ਼ ਅੰਗੁਲ ਅਤੇ ਢੇਂਕਨਾਲ ਜ਼ਿਲ੍ਹੇ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਓਡੀਸ਼ਾ ਦੇ ਸਾਰੇ ਉਦਯੋਗਾਂ ਲਈ ਵੀ ਫਾਇਦੇਮੰਦ ਹੋਵੇਗਾ।
ਜ਼ਿਕਰਯੋਗ ਹੈ ਕਿ ਮੈਨੇਜਮੈਂਟ ਸੈਂਟਰ ਲੌਜਿਸਟਿਕਸ ਅਤੇ ਓਪਰੇਸ਼ਨ 'ਤੇ ਤਿੰਨ ਅਤੇ ਛੇ ਮਹੀਨਿਆਂ ਦੇ ਕੋਰਸ ਕਰਵਾਏਗਾ। ਇਹ ਇੱਕ ਸਾਲ ਦਾ ਕਾਰਜਕਾਰੀ ਪੋਸਟ ਗ੍ਰੈਜੂਏਟ ਕੋਰਸ ਵੀ ਪ੍ਰਦਾਨ ਕਰੇਗਾ। ਕੋਰਸ ਦਾ ਢਾਂਚਾ ਆਈਆਈਐੱਮ ਦੁਆਰਾ ਉਦਯੋਗਾਂ ਨਾਲ ਸਲਾਹ ਕਰਕੇ ਤਿਆਰ ਕੀਤਾ ਗਿਆ ਹੈ। ਇਹ ਕੇਂਦਰ ਸਮੇਂ-ਸਮੇਂ 'ਤੇ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਕੋਰਸ ਵੀ ਕਰਵਾਏਗਾ।
ਨਾਲਕੋ ਅਤੇ ਐੱਮਸੀਐੱਲ ਇਨ੍ਹਾਂ ਖੇਤਰਾਂ ਵਿੱਚ ਕੰਮ ਕਰ ਰਹੇ ਦੋ ਪ੍ਰਮੁੱਖ ਜਨਤਕ ਖੇਤਰ ਦੇ ਉੱਦਮਾਂ ਵਿੱਚੋਂ ਹਨ। ਐੱਮਸੀਐੱਲ ਨੇ ਪਹਿਲਾਂ ਹੀ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ ਅਤੇ ਇਸ ਕੋਰਸ ਲਈ ਹਰ ਇੱਕ ਬੈਚ ਵਿੱਚ ਚਾਲੀ ਐਗਜ਼ੀਕਿਊਟਿਵ ਚੁਣੇ ਹਨ। ਇਸੇ ਤਰ੍ਹਾਂ, ਨਾਲਕੋ ਨੇ ਕਲਾਸਰੂਮ, ਦਫਤਰ, ਰਿਹਾਇਸ਼ ਅਤੇ ਲੌਜਿਸਟਿਕਸ ਪ੍ਰਦਾਨ ਕਰਨ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਗਲੇ 25 ਸਾਲਾਂ ਵਿੱਚ ਦੇਸ਼ ਨੂੰ ਵਿਕਸਤ ਬਣਾਉਣ ਲਈ ਸਾਰੇ ਪਹਿਲੂਆਂ ਨੂੰ ਵਿਸ਼ੇਸ਼ ਤਰਜੀਹ ਦੇ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਖਣਨ ਨੀਤੀਆਂ ਵਿੱਚ ਸੁਧਾਰਾਂ ਕਾਰਨ ਅੰਗੁਲ ਅਤੇ ਢੇਂਕਨਾਲ ਜ਼ਿਲ੍ਹਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਪ੍ਰੋ: ਮਨੋਜ ਕੁਮਾਰ ਤਿਵਾੜੀ, ਡਾਇਰੈਕਟਰ, ਆਈਆਈਐੱਮ ਮੁੰਬਈ, ਪ੍ਰੋ. ਮਹਾਦੇਓ ਜੈਸਵਾਲ, ਆਈਆਈਐੱਮ ਸੰਬਲਪੁਰ, ਸ਼੍ਰੀ ਕੇਸ਼ਵ ਰਾਓ, ਡਾਇਰੈਕਟਰ (ਪ੍ਰਸੋਨਲ), ਐੱਮਸੀਐੱਲ ਅਤੇ ਸ਼੍ਰੀ ਅਮੀਆ ਕੁਮਾਰ ਸਵੈਨ, ਈਡੀ (ਐੱਸ&ਪੀ), ਨਾਲਕੋ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਇਹ ਪਹਿਲਕਦਮੀ ਅੰਗੁਲ, ਢੇਂਕਨਾਲ, ਸੰਬਲਪੁਰ, ਦੇਵਗੜ੍ਹ, ਬਰਗੜ੍ਹ, ਝਾਰਸੁਗੁਡਾ ਅਤੇ ਕਟਕ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੌਜਿਸਟਿਕ ਸੈਕਟਰ ਦੇ ਵਿਕਾਸ ਵਿੱਚ ਮਦਦ ਕਰੇਗੀ।
****
ਬੀਵਾਈ/ਏਜੀ
(Release ID: 2014629)
Visitor Counter : 82