ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਰਾਇਣ ਰਾਣੇ ਨੇ ਨੈਸ਼ਨਲ ਇੰਸਟੀਚਿਊਟ ਫਾਰ ਐੱਮਐੱਸਐੱਮਈ (ਐੱਨਆਈ-ਐੱਮਐੱਸਐੱਮਈ), ਹੈਦਰਾਬਾਦ ਵਿਖੇ ਐਕਸਪੋਰਟ ਐਕਸਲਰੇਸ਼ਨ ਐਂਡ ਐਕਸਪੀਰੀਅੰਸ ਸੈਂਟਰ (ਈਏਈਸੀ) ਅਤੇ ਸੈਂਟਰ ਆਫ ਐਕਸੀਲੈਂਸ ਫਾਰ ਐੱਮਐੱਸਐੱਮਈ ਇਨੇਬਲਮੈਂਟ ਆਫ ਟੈਕਨਾਲੋਜੀ (ਕੌਮੇਟ) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ

Posted On: 13 MAR 2024 5:47PM by PIB Chandigarh

ਨੈਸ਼ਨਲ ਇੰਸਟੀਚਿਊਟ ਫਾਰ ਐੱਮਐੱਸਐੱਮਈ (ਐੱਨਆਈ-ਐੱਮਐੱਸਐੱਮਈ), ਹੈਦਰਾਬਾਦ ਦੀ 16ਵੀਂ ਗਵਰਨਿੰਗ ਕੌਂਸਲ ਅਤੇ 15ਵੀਂ ਸਾਲਾਨਾ ਆਮ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਨਰਾਇਣ ਰਾਣੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕੇਂਦਰੀ ਮੰਤਰੀ ਨੇ ਉਦਯਮ ਆਲੋਕ, ਐੱਨਆਈ-ਐੱਮਐੱਸਐੱਮਈ, ਹੈਦਰਾਬਾਦ ਵਿਖੇ ਹੇਠ ਲਿਖੇ ਕੇਂਦਰਾਂ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ:

i) ਨਿਰਯਾਤ ਪ੍ਰਵੇਗ ਅਤੇ ਅਨੁਭਵ ਕੇਂਦਰ (ਈਏਈਸੀ) ਐੱਮਐੱਸਐੱਮਈਜ਼ ਨੂੰ ਨਿਰਯਾਤ ਨੂੰ ਹੁਲਾਰਾ ਦੇਣ ਅਤੇ ਨਿਰਯਾਤ ਉਤਸ਼ਾਹਤ ਕਰਨ ਲਈ ਆਤਮਨਿਰਭਰ ਭਾਰਤ ਨਾਲ ਅਲਾਈਨ ਕਰਨ ਲਈ ਸ਼ਕਤੀ ਪ੍ਰਦਾਨ ਕਰੇਗਾ। ਈਏਈਸੀ ਵਿਆਪਕ ਸਹਾਇਤਾ ਸੇਵਾਵਾਂ ਵੀ ਪ੍ਰਦਾਨ ਕਰੇਗਾ, ਜਿਸ ਵਿੱਚ ਮਾਰਕੀਟ ਖੋਜ, ਲੌਜਿਸਟਿਕ ਹੱਲ, ਡਿਜੀਟਲ ਮਾਰਕੀਟਿੰਗ ਸਿਖਲਾਈ, ਫੰਡਿੰਗ ਤੱਕ ਪਹੁੰਚ ਅਤੇ ਸਹਿਜ ਅਕਾਦਮੀਆ-ਉਦਯੋਗ ਸਹਿਯੋਗ ਦੇ ਇੱਕ ਵਿਲੱਖਣ ਮਿਸ਼ਰਣ ਦੁਆਰਾ ਗਲੋਬਲ ਮਾਰਕੀਟਪਲੇਸ ਸ਼ਾਮਲ ਹੈ।

ii) ਐੱਮਐੱਸਐੱਮਈਜ਼ ਨੂੰ ਅੰਤਰ-ਅਨੁਸ਼ਾਸਨੀ, ਡਿਜ਼ਾਈਨ-ਕੇਂਦ੍ਰਿਤ ਨਾਲ ਸੁਵਿਧਾ ਪ੍ਰਦਾਨ ਕਰਨ ਲਈ, IIT-ਹੈਦਰਾਬਾਦ ਦੇ ਸਹਿਯੋਗ ਨਾਲ, ਐੱਨਆਈ-ਐੱਮਐੱਸਐੱਮਈ, ਹੈਦਰਾਬਾਦ ਵਿਖੇ ਸੈਂਟਰ ਆਫ਼ ਐਕਸੀਲੈਂਸ ਫਾਰ ਐੱਮਐੱਸਐੱਮਈ ਇਨੇਬਲਮੈਂਟ ਆਫ਼ ਟੈਕਨਾਲੋਜੀ (ਕੌਮੇਟ) ਦੀ ਸਥਾਪਨਾ ਕੀਤੀ ਜਾ ਰਹੀ ਹੈ, ਜੋ ਉਨ੍ਹਾਂ ਨੂੰ ਸਵਦੇਸ਼ੀ ਤਕਨਾਲੋਜੀ ਵਿਕਾਸ ਵਾਲੇ ਵਿਸ਼ਵਵਿਆਪੀ ਖਿਡਾਰੀ ਬਣਨ ਦੇ ਯੋਗ ਬਣਾਉਣਗੇ। ਇਹ ਪ੍ਰਸਤਾਵਿਤ ਕੇਂਦਰ ਐੱਮਐੱਸਐੱਮਈਜ਼ ਲਈ ਤਕਨਾਲੋਜੀ ਵਿਕਾਸ, ਟੈਸਟਿੰਗ, ਪ੍ਰਦਰਸ਼ਨ ਅਤੇ ਪ੍ਰਮਾਣੀਕਰਣ ਲਈ ਡਿਜੀਟਲ ਕੈਟਾਲਾਗਿੰਗ ਦੇ ਨਾਲ ਇੱਕ ਪਲੇਟਫਾਰਮ ਹੋਵੇਗਾ ਅਤੇ ਤਕਨਾਲੋਜੀਆਂ ਲਈ ਬੀ2ਬੀ ਮਾਰਕੀਟਪਲੇਸ ਹੋਵੇਗਾ। ਇਹ ਐੱਮਐੱਸਐੱਮਈਜ਼ ਨੂੰ ਉਨ੍ਹਾਂ ਦੀਆਂ ਮੌਜੂਦਾ ਤਕਨੀਕੀ ਸਮੱਸਿਆਵਾਂ ਨੂੰ ਹੱਲ ਕਰਨ ਤੋਂ ਇਲਾਵਾ ਊਰਜਾ ਕੁਸ਼ਲ ਤਕਨਾਲੋਜੀ ਵਿਕਸਿਤ ਕਰਨ ਵਿੱਚ ਵੀ ਸਹਾਇਤਾ ਕਰੇਗਾ। ਇਹ ਐੱਮਐੱਸਐੱਮਈਜ਼ ਨੂੰ ਉੱਨਤ ਤਕਨਾਲੋਜੀਆਂ ਬਾਰੇ ਸੰਵੇਦਨਸ਼ੀਲ ਬਣਾਉਂਦਾ ਹੈ, ਹੱਥੀਂ ਸਿਖਲਾਈ ਅਤੇ ਹੁਨਰ ਵਿਕਾਸ ਪ੍ਰਦਾਨ ਕਰਦਾ ਹੈ ਅਤੇ ਉੱਦਮੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਹੈ।

*****

ਐੱਮਜੇਪੀਐੱਸ



(Release ID: 2014626) Visitor Counter : 33


Read this release in: English , Urdu , Hindi , Telugu