ਰੱਖਿਆ ਮੰਤਰਾਲਾ

ਭਾਰਤ-ਇਟਲੀ ਮਿਲਟਰੀ ਕੋਆਪਰੇਸ਼ਨ ਗਰੁੱਪ ਦੀ ਮੀਟਿੰਗ ਦਾ 12ਵਾਂ ਐਡੀਸ਼ਨ ਨਵੀਂ ਦਿੱਲੀ ਵਿੱਚ ਸਮਾਪਤ ਹੋਇਆ

Posted On: 13 MAR 2024 8:01PM by PIB Chandigarh

ਭਾਰਤ-ਇਟਲੀ ਮਿਲਟਰੀ ਕੋਆਪਰੇਸ਼ਨ ਗਰੁੱਪ (ਐੱਮਸੀਜੀ) ਦੀ 12ਵੀਂ ਬੈਠਕ 12-13 ਮਾਰਚ, 24 ਨੂੰ ਨਵੀਂ ਦਿੱਲੀ ਵਿਖੇ ਹੋਈ। ਇੰਟਰਨੈਸ਼ਨਲ ਡਿਫੈਂਸ ਕੋਆਪਰੇਸ਼ਨ ਡਾਇਰੈਕਟੋਰੇਟ, ਏਕੀਕ੍ਰਿਤ ਰੱਖਿਆ ਸਟਾਫ ਹੈੱਡਕੁਆਰਟਰ ਅਤੇ ਇਤਾਲਵੀ ਰੱਖਿਆ ਜਨਰਲ ਸਟਾਫ ਦੀ ਫੌਜੀ ਨੀਤੀ ਅਤੇ ਯੋਜਨਾ ਡਿਵੀਜ਼ਨ ਵਿਚਕਾਰ ਚਰਚਾ ਦੋਵਾਂ ਦੇਸ਼ਾਂ ਦਰਮਿਆਨ ਫੌਜੀ ਪੱਧਰ 'ਤੇ ਰੱਖਿਆ ਸਹਿਯੋਗ ਅਤੇ ਆਦਾਨ-ਪ੍ਰਦਾਨ ਨੂੰ ਹੋਰ ਵਧਾਉਣ ਲਈ ਨਵੀਆਂ ਪਹਿਲਕਦਮੀਆਂ 'ਤੇ ਕੇਂਦਰਿਤ ਸੀ।

ਇਟਲੀ ਅਤੇ ਭਾਰਤ ਨੇ ਹਾਲ ਹੀ ਵਿੱਚ ਮਾਰਚ, 2023 ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਜੌਰਜੀਆ ਮੇਲੋਨੀ ਦੀ ਭਾਰਤ ਫੇਰੀ ਦੌਰਾਨ ਆਪਣੇ ਦੁਵੱਲੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਇਆ ਹੈ। ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਅਕਤੂਬਰ, 2023 ਵਿੱਚ ਇਟਲੀ ਦੀ ਯਾਤਰਾ ਦੌਰਾਨ ਰੱਖਿਆ ਸਹਿਯੋਗ ਬਾਰੇ ਸਮਝੌਤਾ ਵੀ ਹਾਲ ਹੀ ਵਿੱਚ ਨਵਿਆਇਆ ਗਿਆ ਸੀ।

 

 *****

 

ਏਬੀਬੀ/ਆਨੰਦ



(Release ID: 2014502) Visitor Counter : 49


Read this release in: English , Urdu , Hindi