ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਸਵਦੇਸ਼ੀ ਤੌਰ ’ਤੇ ਵਿਕਸਿਤ ਅਗਨੀ-5 ਮਿਜ਼ਾਈਲ ਦੇ ਪਹਿਲੇ ਉਡਾਣ ਪ੍ਰੀਖਣ-ਮਿਸ਼ਨ ਦਿਵਯਾਸਤਰ ਦੀ ਕਾਮਯਾਬੀ ਦੀ ਸ਼ਲਾਘਾ ਕੀਤੀ
ਉਪ-ਰਾਸ਼ਟਰਪਤੀ ਨੇ ਡੀਆਰਡੀਓ ਨੂੰ ‘ਵਿਲੱਖਣ ਪ੍ਰਾਪਤੀ’ ਲਈ ਵਧਾਈ ਦਿੱਤੀ, ਉਨ੍ਹਾਂ ਕਿਹਾ -ਇਹ ਭਾਰਤ ਦੀ ਵਿਕਾਸ ਰਾਹ ਦੇ ਮੁਤਾਬਿਕ ਹੈ
Posted On:
11 MAR 2024 7:50PM by PIB Chandigarh
ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਬਹੁਮੰਤਵੀ ਸੁਤੰਤਰ ਤੌਰ ’ਤੇ ਨਿਸ਼ਾਨਾ ਲਗਾਉਣ ਦੀ ਸਮਰੱਥਾ ਵਾਲੇ ਰੀ-ਐਂਟਰੀ ਵਾਹਨ (ਐੱਮਆਈਆਰਵੀ) ਦੇ ਨਾਲ ਸਵਦੇਸ਼ੀ ਤੌਰ ’ਤੇ ਵਿਕਸਿਤ ਅਗਨੀ-5 ਮਿਜ਼ਾਈਲ ਦੇ ਪਹਿਲੇ ਉਡਾਣ ਪ੍ਰੀਖਣ-ਮਿਸ਼ਨ ਦਿਵਯਾਸਤਰ ਦੀ ਕਾਮਯਾਬੀ ’ਤੇ ਵਧਾਈ ਦਿੱਤੀ ਹੈ।
ਉਪ-ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' ’ਤੇ ਪਾਈ ਇੱਕ ਪੋਸਟ ਵਿੱਚ ਕਿਹਾ,
“ਮਿਸ਼ਨ ਦਿਵਯਾਸਤਰ ਦੀ ਸਫ਼ਲਤਾ ’ਤੇ ਵਧਾਈਆਂ!
ਡੀਆਰਡੀਓ ਦੀ ਇਹ ਵਿਲੱਖਣ ਪ੍ਰਾਪਤੀ ਭਾਰਤ ਦੇ ਸਮੁੱਚੇ ਵਿਕਾਸ ਪੱਥ ਦੇ ਅਨੁਰੂਪ ਹੈ। ਮਲਟੀਪਲ ਇੰਨਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵਹਿਕਲ (ਐੱਮਆਈਆਰਵੀ) ਤਕਨੀਕ ਦੇ ਨਾਲ ਅਗਨੀ-5 ਮਿਜ਼ਾਈਲ ਦਾ ਪਹਿਲਾ ਉਡਾਣ ਪ੍ਰੀਖਣ ਭਾਰਤ ਦੀ ਸਵਦੇਸ਼ੀ ਰੱਖਿਆ ਸਮਰਥਾਵਾਂ ਅਤੇ ਨਵਾਚਾਰ ਦੀ ਭਾਵਨਾ ਦਾ ਪ੍ਰਮਾਣ ਹੈ।"
***********
ਐੱਮਐੱਸ/ਜੇਕੇ/ਆਰਸੀ
(Release ID: 2013846)
Visitor Counter : 103