ਖਾਣ ਮੰਤਰਾਲਾ

ਭਾਰਤੀ ਭੂ-ਵਿਗਿਆਨਕ ਸਰਵੇਖਣ ਨੇ 174ਵਾਂ ਸਥਾਪਨਾ ਦਿਵਸ ਮਨਾਇਆ

Posted On: 04 MAR 2024 5:46PM by PIB Chandigarh

ਭਾਰਤੀ ਭੂ-ਵਿਗਿਆਨ ਸਰਵੇਖਣ (ਜੀਐੱਸਆਈ) ਨੇ ਆਪਣਾ 174ਵਾਂ ਸਥਾਪਨਾ ਦਿਵਸ 4 ਮਾਰਚ, 2024 ਨੂੰ ਪੂਰੇ ਦੇਸ਼ ਵਿੱਚ ਆਪਣੇ ਸਾਰੇ ਦਫ਼ਤਰਾਂ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ। ਇਹ ਸਮਾਗਮ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕੇਂਦਰੀ ਹੈੱਡਕੁਆਰਟਰ, ਕੋਲਕਾਤਾ ਵਿਖੇ ਸਮਾਗਮ ਦਾ ਉਦਘਾਟਨ ਸ਼੍ਰੀ ਜਨਾਰਦਨ ਪ੍ਰਸਾਦ, ਡਾਇਰੈਕਟਰ ਜਨਰਲ, ਜੀਐੱਸਆਈ ਨੇ ਕੀਤਾ, ਜਿਨ੍ਹਾਂ ਨੇ ਜਸ਼ਨਾਂ ਦੀ ਸ਼ੁਰੂਆਤ ਲਈ ਰਵਾਇਤੀ ਸ਼ਮਾ ਰੌਸ਼ਨ ਕਰਕੇ ਕੀਤੀ। ਇਸ ਸਮਾਗਮ ਵਿੱਚ ਡਾ. ਐੱਮ.ਕੇ. ਮੁਖੋਪਾਧਿਆਏ, ਜੀਐੱਸਆਈ ਦੇ ਸਾਬਕਾ ਡਾਇਰੈਕਟਰ ਜਨਰਲ ਅਤੇ ਮੁੱਖ ਮਹਿਮਾਨ ਡਾ. ਜੋਏਦੀਪ ਗੁਹਾ, ਵਧੀਕ ਡਾਇਰੈਕਟਰ ਜਨਰਲ ਅਤੇ ਵਿਭਾਗ ਦੇ ਮੁਖੀ ਸੀਐੱਚਕਿਊ ਅਤੇ ਜੀਐੱਸਆਈ ਦੇ ਹੋਰ ਪ੍ਰਮੁੱਖ ਕਾਰਜਕਾਰੀ ਅਤੇ ਸੇਵਾਮੁਕਤ ਅਧਿਕਾਰੀਆਂ ਸਮੇਤ ਬਹੁਤ ਸਾਰੇ ਪਤਵੰਤਿਆਂ ਨੇ ਸ਼ਿਰਕਤ ਕੀਤੀ।

ਸ਼੍ਰੀ ਜਨਾਰਦਨ ਪ੍ਰਸਾਦ, ਡੀਜੀ, ਜੀਐੱਸਆਈ ਅਤੇ ਹੋਰ ਪਤਵੰਤੇ ਸੱਜਣ ਰਵਾਇਤੀ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਉਦਘਾਟਨ ਕਰਦੇ ਹੋਏ ।

ਡਾ. ਐੱਮ.ਕੇ. ਮੁਖੋਪਾਧਿਆਏ, ਸਾਬਕਾ ਡਾਇਰੈਕਟਰ ਜਨਰਲ, ਜੀਐੱਸਆਈ ਅਤੇ ਇਸ ਮੌਕੇ ਦੇ ਮੁੱਖ ਮਹਿਮਾਨ ਕੋਲਕਾਤਾ ਅਤੇ ਇਸ ਦੇ ਉਪਨਗਰਾਂ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਲਈ ਚੱਟਾਨਾਂ, ਖਣਿਜਾਂ ਅਤੇ ਜੀਵਾਸ਼ਮ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ।

 

ਜਸ਼ਨਾਂ ਦੀ ਸ਼ੁਰੂਆਤ ਡਾ. ਥਾਮਸ ਓਲਡਹੈਮ, ਜੀਐੱਸਆਈ ਦੇ ਸੰਸਥਾਪਕ ਅਤੇ ਡਾ. ਐੱਮ.ਐੱਸ. ਕ੍ਰਿਸ਼ਨਨ, ਜੀਐੱਸਆਈ ਦੇ ਪਹਿਲੇ ਭਾਰਤੀ ਮੁਖੀ, ਦੇ ਚਿੱਤਰਾਂ ਨੂੰ ਰਸਮੀ ਮਾਲਾ ਪਾ ਕੇ ਉਨ੍ਹਾਂ ਦੇ ਯੋਗਦਾਨ ਲਈ ਸਨਮਾਨ ਅਤੇ ਸ਼ਰਧਾਂਜਲੀ ਵਜੋਂ ਸ਼ੁਰੂ ਹੋਈ। ਇਸ ਤੋਂ ਬਾਅਦ ਚੱਟਾਨਾਂ, ਖਣਿਜਾਂ ਅਤੇ ਜੀਵਾਸ਼ਮ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ, ਜੋ ਕੋਲਕਾਤਾ ਅਤੇ ਇਸਦੇ ਉਪਨਗਰਾਂ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਲਈ ਖੋਲ੍ਹੀ ਗਈ ਸੀ।

ਸ਼੍ਰੀ ਜਨਾਰਦਨ ਪ੍ਰਸਾਦ, ਡੀਜੀ, ਜੀਐੱਸਆਈ, ਜੀਐੱਸਆਈ ਦੇ ਸੰਸਥਾਪਕ ਡਾ. ਥਾਮਸ ਓਲਡਹੈਮ ਦੀਆਂ ਤਸਵੀਰਾਂ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਟ ਕਰਦੇ ਹੋਏ।

ਪ੍ਰਦਰਸ਼ਨੀ ਦੌਰਾਨ ਵਿਦਿਆਰਥੀ।

ਆਪਣੇ ਸੁਆਗਤੀ ਭਾਸ਼ਣ ਵਿੱਚ, ਡਾ. ਜੋਏਦੀਪ ਗੁਹਾ, ਏਡੀਜੀ ਅਤੇ ਐੱਚਓਡੀ, ਸੀਐੱਚਕਿਊ, ਨੇ ਭਾਰਤ ਵਿੱਚ ਖਣਿਜ ਖੋਜ ਅਤੇ ਭੂ-ਵਿਗਿਆਨਕ ਗਿਆਨ ਦੇ ਵਿਕਾਸ ਵਿੱਚ ਜੀਐੱਸਆਈ ਦੀ ਸ਼ੁਰੂਆਤ ਤੋਂ ਲੈ ਕੇ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ।

ਇਸ ਮੌਕੇ 'ਤੇ, ਸ਼੍ਰੀ ਜਨਾਰਦਨ ਪ੍ਰਸਾਦ, ਡੀਜੀ, ਜੀਐੱਸਆਈ ਨੇ ਸੰਸਥਾ ਦੇ ਸ਼ਾਨਦਾਰ 174 ਸਾਲਾਂ ਦੇ ਇਤਿਹਾਸ, ਦੇਸ਼ ਦੇ ਖਣਿਜ ਸਰੋਤਾਂ ਦੀ ਖੋਜ ਵਿੱਚ ਇਸ ਦੇ ਲਾਜ਼ਮੀ ਯੋਗਦਾਨ ਅਤੇ ਅਗਾਊਂ ਵਰਤੋਂ ਨਾਲ ਦੇਸ਼ ਨੂੰ ਖਣਿਜ ਸਰੋਤਾਂ ਵਿੱਚ ਆਤਮ-ਨਿਰਭਰ ਬਣਾਉਣ ਦੀ ਨਿਰੰਤਰ ਵਚਨਬੱਧਤਾ 'ਤੇ ਜ਼ੋਰ ਦਿੱਤਾ। ਖਣਿਜਾਂ ਦੀ ਖੋਜ ਵਿੱਚ ਤਕਨੀਕਾਂ, ਮਸਨੂਈ ਬੁੱਧੀ ਅਤੇ ਮਸ਼ੀਨ ਲਰਨਿੰਗ ਤੇ ਲੋੜੀਂਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਸਹਿਯੋਗ ਕਰਨ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਜੀਐੱਸਆਈ ਦੁਆਰਾ ਜੀਓਹੈਜ਼ਰਡ ਪ੍ਰਬੰਧਨ ਅਤੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਸ਼ਾਨਦਾਰ ਕੰਮ ਨੂੰ ਉਜਾਗਰ ਕੀਤਾ। ਉਨ੍ਹਾਂ ਪਿਛਲੇ ਅਤੇ ਮੌਜੂਦਾ ਕਰਮਚਾਰੀਆਂ ਦਾ ਪਿਛਲੇ ਸਾਲਾਂ ਵਿੱਚ ਜੀਐੱਸਆਈ ਦੇ ਵਿਕਾਸ ਅਤੇ ਸਫਲਤਾ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਯੋਗਦਾਨ ਲਈ ਧੰਨਵਾਦ ਕੀਤਾ।

ਸ਼੍ਰੀ ਜਨਾਰਦਨ ਪ੍ਰਸਾਦ, ਡੀਜੀ, ਜੀਐੱਸਆਈ ਸ਼ੁਭ ਮੌਕੇ 'ਤੇ ਸੰਬੋਧਨ ਕਰਦੇ ਹੋਏ।

ਸਮਾਗਮ ਦੌਰਾਨ, ਜੀਐੱਸਆਈ ਦੇ ਸਾਬਕਾ ਡਾਇਰੈਕਟਰ ਜਨਰਲ ਅਤੇ ਮੁੱਖ ਮਹਿਮਾਨ ਡਾ. ਐੱਮ.ਕੇ. ਮੁਖੋਪਾਧਿਆਏ ਨੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਆਪਣੇ ਵਿਆਪਕ ਭੂ-ਵਿਗਿਆਨਕ ਫੀਲਡਵਰਕ ਅਤੇ ਨੀਤੀ ਨਿਰਮਾਤਾਵਾਂ ਨਾਲ ਗੱਲਬਾਤ ਤੋਂ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਰਿਮੋਟ ਫੀਲਡਵਰਕ ਤੋਂ ਲੈ ਕੇ ਉੱਚ-ਪ੍ਰੋਫਾਈਲ ਮੀਟਿੰਗਾਂ ਤੱਕ, ਇੱਕ ਭੂ-ਵਿਗਿਆਨੀ ਦੇ ਜੀਵਨ ਦੇ ਵਿਭਿੰਨਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਜੀਐੱਸਆਈ ਭਾਈਚਾਰੇ ਨੂੰ ਉੱਤਮਤਾ ਲਈ ਯਤਨ ਕਰਨ ਦੀ ਅਪੀਲ ਕੀਤੀ ਅਤੇ ਨੀਤੀ ਨਿਰਮਾਤਾਵਾਂ ਨੂੰ ਕੁਦਰਤੀ ਆਫ਼ਤਾਂ ਦੇ ਹੱਲ ਲਈ ਜੀਐੱਸਆਈ ਦੀ ਵਿਗਿਆਨਕ ਮੁਹਾਰਤ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ।

ਸਮਾਗਮ ਦੌਰਾਨ, ਭੂ-ਵਿਗਿਆਨ ਦੇ ਖੇਤਰ ਵਿੱਚ ਨਵੀਨਤਮ ਖੋਜਾਂ ਅਤੇ ਵਿਕਾਸ ਨੂੰ ਉਜਾਗਰ ਕਰਦੇ ਹੋਏ, ਇੰਡੀਅਨ ਜਰਨਲ ਆਫ਼ ਜੀਓਸਾਇੰਸ ਦਾ ਨਵੀਨਤਮ ਅੰਕ (ਖੰਡ 77, ਅੰਕ IV) ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ, ਉੱਘੇ ਭੂ-ਵਿਗਿਆਨੀਆਂ ਅਤੇ ਮਾਹਿਰਾਂ ਦੁਆਰਾ ਭਾਸ਼ਣਾਂ ਅਤੇ ਪੇਸ਼ਕਾਰੀਆਂ ਦੀ ਇੱਕ ਲੜੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਮਸ਼ੀਨ ਲਰਨਿੰਗ ਅਤੇ ਭੂ-ਵਿਗਿਆਨ ਵਿੱਚ ਉੱਭਰ ਰਹੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਖਣਿਜ ਸੰਭਾਵੀ ਵਿਸ਼ਲੇਸ਼ਣ ਅਤੇ ਭਵਿੱਖ ਦੇ ਖਣਿਜਾਂ/ਧਾਤਾਂ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਸ਼ਾਮਲ ਹੈ। ਸਮਾਗਮ ਵਿੱਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸੇਵਾਮੁਕਤ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ।

****

ਬੀਵਾਈ/ਏਜੀ(Release ID: 2013470) Visitor Counter : 46


Read this release in: English , Urdu , Hindi , Tamil