ਟੈਕਸਟਾਈਲ ਮੰਤਰਾਲਾ
azadi ka amrit mahotsav

ਸ਼੍ਰੀ ਪੀਯੂਸ਼ ਗੋਇਲ ਨੇ ਟੈਕਸਟਾਈਲ ਖੇਤਰ ਦੇ ਲਾਭਾਰਥੀਆਂ ਨੂੰ ਵੋਕਲ ਫਾਰ ਲੋਕਲ ‘ਤੇ ਜ਼ੋਰ ਦੇਣ ਅਤੇ ਸਥਾਨਕ ਉਤਪਾਦ ਨੂੰ ਗਲੋਬਲ ਪੱਧਰ ‘ਤੇ ਲੈ ਜਾਣ ਦੀ ਅਪੀਲ ਕੀਤੀ


ਜੇਕਰ ਕਿਸਾਨਾਂ ਨੂੰ ਬਜ਼ਾਰ ਵਿੱਚ ਐੱਮਐੱਸਪੀ ਤੋਂ ਘੱਟ ਕੀਮਤ ਮਿਲਦੀ ਹੈ ਤਾਂ ਕੇਂਦਰ ਜੂਟ ਅਤੇ ਕਪਾਹ ਦੀ ਫਸਲ ਖਰੀਦਣ ਨੂੰ ਤਿਆਰ ਹੈ: ਸ਼੍ਰੀ ਗੋਇਲ

ਸ਼੍ਰੀ ਗੋਇਲ ਨੇ ਕਾਰੀਗਰਾਂ ਨੂੰ GeM ਸਮੇਤ ਈ-ਕੌਮਰਸ ਪਲੈਟਫਾਰਮਾਂ ‘ਤੇ ਉਪਲਬਧ ਅਵਸਰਾਂ ਦਾ ਉਪਯੋਗ ਕਰਨ ਦੀ ਅਪੀਲ ਕੀਤੀ

ਬ੍ਰਾਂਡ ਵੈਲਿਊ ਅਤੇ ਕਾਰੀਗਰਾਂ ਦੀ ਆਮਦਨ ਵਧਾਉਣ ਲਈ ਗੁਣਵੱਤਾ, ਪੈਕੇਜਿੰਗ ‘ਤੇ ਧਿਆਨ ਦੇਣ: ਸ਼੍ਰੀ ਗੋਇਲ

ਸ਼੍ਰੀ ਗੋਇਲ ਨੇ ਦੇਸ਼ ਭਰਤ ਦੇ ਟੈਕਸਟਾਈਲ ਖੇਤਰ ਦੇ ਹਿਤਧਾਰਕਾਂ ਦੇ ਨਾਲ ਗੱਲਬਾਤ ਕੀਤੀ

Posted On: 06 MAR 2024 8:00PM by PIB Chandigarh

ਕੇਂਦਰੀ ਕੱਪੜਾ, ਖਪਤਕਾਰ ਮਾਮਲੇ, ਖੁਰਾਕ  ਅਤੇ ਜਨਤਕ ਵੰਡ ਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ ਗੋਇਲ ਨੇ ਅੱਜ ਇੱਥੇ ਟੈਕਸਟਾਈਲ ਸੈਕਟਰ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਦੌਰਾਨ ਮੌਜੂਦ ਲੋਕਾਂ ਨੂੰ ਵੋਕਲ ਫੋਰ ਲੋਕਲ ‘ਤੇ ਜ਼ੋਰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ਸਥਾਨਕ ਲਈ ਆਵਾਜ਼ ਬਣੋ ਅਤੇ ਸਥਾਨਕ ਨੂੰ ਗਲੋਬਲ ਪੱਧਰ ‘ਤੇ ਲੈ ਜਾਓ। ਸਾਡੇ ਉਤਪਾਦਾਂ ਨੂੰ ਵਿਸ਼ਵ ਮੰਚ ‘ਤੇ ਪ੍ਰਦਰਸ਼ਿਤ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇਹ ਸਪੱਸ਼ਟ ਸੱਦਾ ਹੈ।”

ਸ਼੍ਰੀ ਗੋਇਲ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਟੈਕਸਟਾਈਲ ਉਤਪਾਦਨ ਵਧਣ ਨਾਲ ਆਮਦਨ ਵਧੇਗੀ, ਰੋਜ਼ਗਾਰ ਦੇ ਮੌਕੇ ਖੁੱਲ੍ਹਣਗੇ ਅਤੇ ਦੇਸ਼ ਨੂੰ ‘ਆਤਮਨਿਰਭਰ’ ਬਣਾਉਣ ਵਿੱਚ ਵੀ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਸ਼੍ਰੀ ਪੀਯੂਸ਼ ਗੋਇਲ ਨੇ ਕਾਰੀਗਰਾਂ ਨੂੰ ਆਪਣੇ ਕਾਰੋਬਾਰ ਨੂੰ ਗਵਰਨਮੈਂਟ ਈ-ਮਾਰਕਿਟਪਲੇਸ (GeM) ‘ਤੇ ਰਜਿਸਟਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ (GeM) ਨੂੰ ਹੈਂਡੀਕਰਾਫਟ ਅਤੇ ਹੈਂਡਲੂਮ ਨਾਲ ਜੁੜੇ ਸਾਰੇ ਕਾਰੀਗਰਾਂ ਅਤੇ ਬੁਣਕਰਾਂ ਦਾ ਰਜਿਸਟ੍ਰੇਸ਼ਨ ਬਿਨਾ ਕਿਸੇ ਰਜਿਸਟ੍ਰੇਸ਼ਨ ਫੀਸ ਦੇ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਈ-ਮਾਰਕਿਟਪਲੇਸ ‘ਤੇ ਰਜਿਸਟ੍ਰੇਸ਼ਨ ਕਰਨ ਨਾਲ ਕਾਰੀਗਰਾਂ ਦੀ ਦ੍ਰਿਸ਼ਤਾ ਵਧੇਗੀ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਵਾਲੇ ਕਾਰੋਬਾਰਾਂ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ GeM ਰਜਿਸਟਰਡ ਕਾਰੋਬਾਰਾਂ ਨੂੰ ਦੇਸ਼ ਵਿੱਚ ਪ੍ਰਮੁੱਖ ਈ-ਕਾਮਰਸ ਵੈੱਬਸਾਈਟਾਂ ‘ਤੇ ਸ਼ਾਮਲ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਦਾ ਪ੍ਰਯਾਸ ਕਰੇਗੀ ਅਤੇ ਹੈਂਡੀਕਰਾਫਟ ਅਤੇ ਹੈਂਡਲੂਮ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਵਿਦੇਸ਼ੀ ਵੈੱਬਸਾਈਟਾਂ ‘ਤੇ ਆਪਣੇ ਕਾਰੋਬਾਰਾਂ ਨੂੰ ਰਜਿਸਟਰਡ ਕਰਨ ‘ਤੇ ਜ਼ੋਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਹੈਂਡੀਕਰਾਫਟ ਅਤੇ ਹੈਂਡਲੂਮ ਕਾਰੋਬਾਰਾਂ, ਵਿਸ਼ੇਸ਼ ਤੌਰ ‘ਤੇ ਛੋਟੇ ਉੱਦਮਾਂ ਨੂੰ ਅਧਿਕਾਰੀਆਂ ਦਾ ਸਮਰਥਨ, ਉਨ੍ਹਾਂ ਨੂੰ GeM ਵੈੱਬਸਾਈਟ ‘ਤੇ ਆਪਣੇ ਸ਼ਿਲਪ ਦੇ ਰਾਹੀਂ ਇੱਕ ਪਹਿਚਾਣ ਬਣਾਉਣ ਵਿੱਚ ਮਦਦ ਕਰੇਗਾ।

 

 

 ‘ਮੇਡ ਇਨ ਇੰਡੀਆ’ ਪਹਿਲ ਨੂੰ ਹੁਲਾਰਾ ਦੇਣ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ, ਸ਼੍ਰੀ ਗੋਇਲ ਨੇ ਅਧਿਕਾਰੀਆਂ ਨੂੰ ਹੈਂਡੀਕਰਾਫਟ ਲਾਭਾਰਥੀਆਂ ਦੇ ਲਈ “ਹੈਂਡਮੇਡ ਇਨ ਇੰਡੀਆ’ ਲੇਬਲ ਨਾਲ ਲਾਭ ਉਠਾਉਣ ਅਤੇ ਆਪਣੇ ਉਤਪਾਦਾਂ ‘ਤੇ ਅਧਿਕ ਆਮਦਨ ਅਰਜਿਤ ਕਰਨ ਦੇ ਤਰੀਕੇ ਤਿਆਰ ਕਰਨ ਦੀ ਅਪੀਲ ਕੀਤੀ। ਸ਼੍ਰੀ ਗੋਇਲ ਨ ਕਿਹਾ ਕਿ ‘ਹੈਂਡਮੇਡ ਇਨ ਇੰਡੀਆ’ ਲੇਬਲ ਦੇ ਤਹਿਤ ਮਸ਼ੀਨ-ਨਿਰਮਿਤ ਉਤਾਪਦ ਵੇਚਣ ਵਾਲੇ ਕਾਰੋਬਾਰਾਂ ਨੂੰ ਦੰਡਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਾਹ ਕਿ ਸਰਕਾਰ ਹੈਂਡੀਕਰਾਫਟ ਅਤੇ ਹੈਂਡਲੂਮ ਸੈਕਟਰਾਂ ਦੀ ਸੁਰੱਖਿਆ ਲਈ ਸਖਤ ਕਾਰਵਾਈ ਕਰੇਗੀ।

ਸ਼੍ਰੀ ਗੋਇਲ ਨੇ ਕਿਹਾ ਕਿ ਜੇਕਰ ਬਜ਼ਾਰ ਕੀਮਤ ਘੱਟੋ-ਘੱਟ ਵਿਕਰੀ ਮੁੱਲ (ਐੱਮਐੱਸਪੀ) ਤੋਂ ਘੱਟ ਹੈ ਤਾਂ ਸਰਕਾਰ ਜੂਟ ਅਤੇ ਕਪਾਹ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਦੀ ਫਸਲ ਖਰੀਦਣ ਨੂੰ ਤਿਆਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਜੂਟ ਅਤੇ ਕਪਾਹ ਦੇ ਉਤਪਾਦਨ ਨੂੰ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਅਤੇ ਵਿਦੇਸ਼ੀ ਨਿਰਯਾਤ ਦੇ ਲਈ ਖੇਤਾਂ ਦੇ ਵਿਜ਼ਨ ਨੂੰ ਪੂਰਾ ਕਰਨ ਦੇ ਕ੍ਰਮ ਵਿੱਚ ਗੁਣਵੱਤਾਪੂਰਨ ਉਪਜ ਦੇ ਲਈ ਗੁਣਵੱਤਾ ਵਾਲੇ ਬੀਜ, ਖਾਦ ਉਪਲਬਧ ਕਰਵਾਉਣ ਨੂੰ ਤਿਆਰ ਹੈ।

ਉਨ੍ਹਾਂ ਨੇ ਟੈਕਸਟਾਈਲ ਖੇਤਰ ਤੋਂ ਟੈਕਨੋਲੋਜੀ ਇਨੋਵੇਸ਼ਨ ਦੀ ਦਿਸ਼ਾ ਵਿੱਚ ਸਮੂਹਿਕ ਤੌਰ ‘ਤੇ ਕੰਮ ਕਰਨ ਦੀ ਅਪੀਲ ਕੀਤੀ, ਜਿਸ ਨਾਲ ਕਾਰੀਗਰਾਂ ਅਤੇ ਬੁਣਕਰਾਂ ਦਾ ਜੀਵਨ ਆਸਾਨ ਹੋ ਜਾਵੇਗਾ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਰਾਸ਼ਟਰ ਦੀ ਸੱਭਿਆਚਰਾਕ ਵਿਰਾਸਤ ਦੀ ਸੁਰੱਖਿਆ ਲਈ ਲਾਭਾਰਥੀਆਂ ਦਾ ਧੰਨਵਾਦ ਕੀਤਾ ਅਤੇ ਟੈਕਸਟਾਈਲ ਦੇ ਖੇਤਰ ਵਿੱਚ ਮਹਿਲਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਹੈਂਡੀਕਰਾਫਟ ਅਤੇ ਹੈਂਡਲੂਮ ਨੂੰ ਵਿਸ਼ਵ ਪਲੈਟਫਾਰਮ ‘ਤੇ ਫਿਰ ਤੋਂ ਪਰਿਭਾਸ਼ਿਤ ਕਰਨ ਅਤੇ ਪੇਸ਼ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਉਦਯੋਗ ਨੂੰ ਕਾਰੀਗਰਾਂ ਅਤੇ ਬੁਣਕਰਾਂ ਦੀ ਬ੍ਰਾਂਡ ਵੈਲਿਊ ਅਤੇ ਆਮਦਨ ਵਧਾਉਣ ਲਈ ਕੱਪੜਾ ਉਤਪਾਦਾਂ ਦੀ ਗੁਣਵੱਤਾ ਅਤੇ ਪੈਕੇਜਿੰਗ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੀਐੱਮ-ਸੂਰਯੋਦਯ ਯੋਜਨਾ (ਮੁਫ਼ਤ ਸੌਰ ਊਰਜਾ ਸੰਚਾਲਿਤ ਰੂਫਟੌਪ ਯੋਜਨਾ), ਸਮਰਥ ਯੋਜਨਾਵਾਂ ਅਤੇ ਟੈਕਸਟਾਈਲ ਸਬੰਧੀ ਯੋਜਨਾਵਾਂ ਤੋਂ ਲਾਭ ਜਿਹੀਆਂ ਯੋਜਨਾਵਾਂ ਦੇ ਏਕੀਕਰਣ ਤੋਂ ਕਾਰੀਗਰਾਂ ਨੂੰ ਆਪਣੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਣ ਅਤੇ ਉਨ੍ਹਾਂ ਦੀ ਆਮਦਨ ਵਿੱਚ ਬਦਲਾਅ ਲਿਆਉਣ ਵਿੱਚ ਮਦਦ ਮਿਲੇਗੀ।

 

ਉਨ੍ਹਾਂ ਨੇ ਭਾਰਤ ਵਿੱਚ ਸਭ ਤੋਂ ਵੱਡੇ ਰੋਜ਼ਗਾਰ ਸਿਰਜਣ ਖੇਤਰ ਦੇ ਰੂਪ ਵਿੱਚ ਟੈਕਸਟਾਈਲ ਸੈਕਟਰ ਦੇ ਮਹੱਤਵ ਅਤੇ ਟੈਕਸਟਾਈਲ ਮੰਤਰਾਲੇ ਦੀਆਂ ਵਿਭਿੰਨ ਯੋਜਨਾਵਾਂ ਦੇ ਰਾਹੀਂ ਉਨ੍ਹਾਂ ਨੂੰ ਪ੍ਰਦਾਨ ਕੀਤੇ ਗਏ ਲਾਭਾਂ ਨੂੰ ਵੀ ਉਜਾਗਰ ਕੀਤਾ। ਸ਼੍ਰੀ ਗੋਇਲ ਨੇ ਪਰੰਪਰਾਗਤ ਵਿਰਾਸਤ ਸੱਭਿਆਚਾਰ, ਟੈਕਨੋਲੋਜੀ ਪ੍ਰਗਤੀ, ਖੋਜ ਕੇਂਦਰਾਂ ਰਾਹੀਂ ਇਨੋਵੇਸ਼ਨ ਅਤੇ ਮਹਿਲਾਵਾਂ ਦੇ ਸਸ਼ਕਤੀਕਰਣ ਨੂੰ ਮਿਲਾ ਕੇ ਪ੍ਰਧਾਨ ਮੰਤਰੀ ਦੇ “ਏਕ ਭਾਰਤ, ਸ਼੍ਰੇਸ਼ਠ ਭਾਰਤ ” ਦੇ ਵਿਜ਼ਨ ‘ਤੇ ਜ਼ੋਰ ਦਿੱਤਾ। ਸਪੱਸ਼ਟ ਤੌਰ ‘ਤੇ ਇਹ ਟੈਕਸਟਾਈਲ ਮੰਤਰਾਲੇ ਦੀ ਪਹਿਲੀ ਲਾਭਾਰਥੀ ਮੀਟਿੰਗ ਹੈ , ਜੋ ਇਨ੍ਹੇ ਵੱਡੇ ਪੈਮਾਨੇ ‘ਤੇ ਆਯੋਜਿਤ ਕੀਤੀ ਗਈ ਸੀ।

ਗੱਲਬਾਤ ਦੌਰਾਨ ਟੈਕਸਟਾਈਲ ਅਤੇ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼ ਅਤੇ ਟੈਕਸਟਾਈਲ ਮੰਤਰਾਲੇ ਦੇ ਅਧਿਕਾਰੀ ਮੌਜੂਦ ਸਨ। ਦੇਸ਼ ਭਰ ਦੇ 398 ਕੇਂਦਰਾਂ ਦੇ ਹੈਂਡਲੂਮ, ਹੈਂਡੀਕਰਾਫਟ , ਜੂਟ, ਰੇਸ਼ਮ ਅਤੇ ਸਮਰਥ ਸਮੇਤ ਵਿਭਿੰਨ ਖੇਤਰਾਂ ਦੇ ਲਗਭਗ 10,000 ਲਾਭਾਰਥੀਆਂ ਨੇ  ਗੱਲਬਾਤ ਵਿੱਚ ਹਿੱਸਾ ਲਿਆ। 12 ਅਲਗ-ਅਲਗ ਸਥਾਨਾਂ ਤੋਂ ਕੁੱਲ 24 ਲਾਭਾਰਥੀਆਂ ਨੇ ਟੈਕਸਟਾਈਲ ਮੰਤਰਾਲੇ ਦੀਆਂ ਵਿਭਿੰਨ ਯੋਜਨਾਵਾਂ ਰਾਹੀਂ ਆਪਣੀ ਆਜੀਵਿਕਾ ਨੂੰ ਮਜ਼ਬੂਤ ਕਰਨ ਲਈ ਪ੍ਰਾਪਤ ਹੋਣ ਵਾਲੇ ਲਾਭਾਂ ‘ਤੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਮੰਤਰੀਆਂ ਦੇ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕੀਤੀ।

 

**************

ਏਡੀ/ਐੱਨਐੱਸ


(Release ID: 2012457) Visitor Counter : 54


Read this release in: English , Urdu , Hindi