ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੇ ਪੈਨਸ਼ਨਰਾਂ ਦੀ ਭਲਾਈ ਵਿੱਚ ਸੁਧਾਰ ਲਿਆਉਣ ਲਈ ਤਿੰਨ ਮਹੱਤਵਪੂਰਨ ਕਦਮ ਚੁੱਕੇ
ਗੁਜਰਾਤ ਦੇ ਅਹਿਮਦਾਬਾਦ ਵਿੱਚ 05 ਮਾਰਚ, 2024 ਨੂੰ 53ਵੀਂ ਪ੍ਰੀ-ਰਿਟਾਇਰਮੈਂਟ ਕਾਊਂਸਲਿੰਗ (ਪੀਆਰਸੀ) ਵਰਕਸ਼ਾਪ ਦਾ ਆਯੋਜਨ ਸਫ਼ਲਤਾਪੂਰਵਕ ਕੀਤਾ ਗਿਆ
ਬੈਂਕ ਆਵ੍ ਬੜੌਦਾ ਲਈ 7ਵੀਂ ਜਾਗਰੂਕਤਾ ਵਰਕਸ਼ਾਪ ਦਾ ਸਫ਼ਲ ਆਯੋਜਨ ਕੀਤਾ ਗਿਆ
ਗੁਜਰਾਤ ਦੇ 5 ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਇੱਕ ਸੰਵਾਦਾਤਮਕ ਮੀਟਿੰਗ ਦਾ ਸਫ਼ਲ ਆਯੋਜਨ ਕੀਤਾ ਗਿਆ
ਕੇਂਦਰ ਸਰਕਾਰ ਦੁਆਰਾ ਪੂਰੇ ਗੁਜਰਾਤ ਵਿੱਚ ਤੈਨਾਤ 300 ਤੋਂ ਜ਼ਿਆਦਾ ਸੇਵਾਮੁਕਤ ਲੋਕਾਂ ਨੇ 53ਵੀਂ ਪ੍ਰੀ-ਰਿਟਾਇਰਮੈਂਟ ਕਾਊਂਸਲਿੰਗ ਵਰਕਸ਼ਾਪ ਵਿੱਚ ਹਿੱਸਾ ਲਿਆ, 57 ਬੈਂਕਰਸ ਨੇ 7ਵੀਂ ਬੈਂਕਰਸ ਜਾਗਰੂਕਤਾ ਵਰਕਸ਼ਾਪ ਵਿੱਚ ਹਿੱਸਾ ਲਿਆ
Posted On:
06 MAR 2024 6:19PM by PIB Chandigarh
ਪੈਨਸ਼ਨ ਅਤੇ ਪੈਨਸ਼ਨਜ਼ ਭਲਾਈ ਵਿਭਾਗ ਨੇ ਪੈਨਸ਼ਨਰਾਂ ਦੀ ਭਲਾਈ ਵਿੱਚ ਸੁਧਾਰ ਕਰਨ ਲਈ ਹੇਠ ਲਿਖੇ ਤਿੰਨ ਮਹੱਤਵਪੂਰਨ ਨੀਤੀਗਤ ਪਹਿਲਾਂ ਕੀਤੀਆਂ ਹਨ:
-
ਅਗਲੇ 12 ਮਹੀਨਿਆਂ ਵਿੱਚ ਸੇਵਾਮੁਕਤ ਹੋਣ ਵਾਲੇ ਪੂਰੇ ਗੁਜਰਾਤ ਵਿੱਚ ਤੈਨਾਤ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਲਾਭ ਪਹੁੰਚਾਉਣ ਲਈ 53ਵੀਂ ਪ੍ਰੀ-ਰਿਟਾਇਰਮੈਂਟ ਕਾਊਂਸਲਿੰਗ ਵਰਕਸ਼ਾਪ ਦਾ ਆਯੋਜਨ 05.03.2024 ਨੂੰ ਅਹਿਮਦਾਬਾਦ ਵਿੱਚ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਕੇਂਦਰ ਸਰਕਾਰ ਦੇ 14 ਮੰਤਰਾਲਿਆਂ/ਵਿਭਾਗਾਂ ਦੇ ਸੇਵਾਮੁਕਤ ਹੋ ਰਹੇ 300 ਤੋਂ ਜ਼ਿਆਦਾ ਅਧਿਕਾਰੀਆਂ ਨੂੰ ਸੇਵਾਮੁਕਤੀ ਲਾਭਾਂ ਅਤੇ ਪੈਨਸ਼ਨ ਮਨਜ਼ੂਰੀ ਪ੍ਰਕਿਰਿਆ ਨਾਲ ਸਬੰਧਿਤ ਪ੍ਰਾਸੰਗਿਕ ਜਾਣਕਾਰੀ ਪ੍ਰਦਾਨ ਕੀਤੀ ਗਈ। ਭਵਿੱਸ਼ਯ ਪੋਰਟਲ (BHAVISHYA Portal),ਏਕੀਕ੍ਰਿਤ ਪੈਨਸ਼ਨਰਜ਼ ਪੋਰਟਲ, ਰਿਟਾਇਰਮੈਂਟ ਲਾਭ, ਪਰਿਵਾਰਕ ਪੈਨਸ਼ਨ, ਸੀਜੀਐੱਚਐੱਸ, ਇਨਕਮ ਟੈਕਸ ਨਿਯਮ, ਅਨੁਭਵ, ਡਿਜੀਟਲ ਲਾਈਫ ਸਰਟੀਫਿਕੇਟ, ਨਿਵੇਸ਼ ਮੋਡ ਅਤੇ ਮੌਕੇ ਆਦਿ ‘ਤੇ ਵੱਖ-ਵੱਖ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ।
-
ਸੀਜੀਐੱਚਐੱਸ ਪ੍ਰਣਾਲੀ, ਸੀਜੀਐੱਚਐੱਸ ਪੋਰਟਲ, ਸੁਵਿਧਾਵਾਂ ਦੇ ਅਧੀਨ ਨਿਵੇਸ਼ ਅਤੇ ਸਿਹਤ ਭਲਾਈ ਦੀ ਯੋਜਨਾ ਤਿਆਰ ਕਰਨ ਵਿੱਚ ਰਿਟਾਇਰਮੈਟ ਲੋਕਾਂ ਨੂੰ ਸਮਰੱਥ ਬਣਾਉਣ ਲਈ ਵਸਤ੍ਰਿਤ ਸੈਸ਼ਨ ਵੀ ਆਯੋਜਿਤ ਕੀਤੇ ਗਏ। ਪੈਨਸ਼ਨ ਡਿਸਬਰਲਿੰਗ, ਬੈਂਕਾਂ, ਐੱਸਬੀਆਈ, ਪੀਐੱਨਬੀ, ਬੈਂਕ ਆਫ ਬੜੌਦਾ ਅਤੇ ਆਈਸੀਆਈਸੀਆਈ ਨੇ ਰਿਟਾਇਰਮੈਂਟ ਲੋਕਾਂ ਲਈ ਇੱਕ ਬੈਂਕ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ।
-
ਬੈਂਕ ਆਫ਼ ਬੜੌਦਾ ਤੋਂ ਪੈਨਸ਼ਨ ਸਬੰਧੀ ਕੰਮ ਕਰਨ ਵਾਲੇ ਸੀਪੀਪੀਸੀ ਅਤੇ ਸ਼ਾਖਾਵਾਂ ਦੇ 57 ਅਧਿਕਾਰੀਆਂ ਦੇ ਲਈ 7ਵੀਂ ਬੈਂਕਰਸ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ 5-6 ਮਾਰਚ 2024 ਨੂੰ ਅਹਿਮਦਾਬਾਦ ਵਿੱਚ ਕੀਤਾ ਗਿਆ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਪੈਨਸ਼ਨਰ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਬਿਹਤਰ ਤਾਲਮੇਲ, ਡਿਜੀਟਲ ਲਾਈਫ ਸਰਟੀਫਿਕੇਟ ਅਭਿਯਾਨ ਦਾ ਸੰਚਾਲਨ ਅਤੇ ਫੇਸ ਓਥੈਂਟਿਕੇਸ਼ਨ ਟੈਕਨੋਲੋਜੀ ਦਾ ਉਪਯੋਗ ਕਰਕੇ ਬੈਂਕਰਾਂ ਦੇ ਨਾਲ ਗੱਲਬਾਤ ਕੀਤੀ। ਇਹ ਵਰਕਸ਼ਾਪ ਕੇਂਦਰੀ ਪੈਨਸ਼ਨ ਪ੍ਰੋਸੈੱਸਿੰਗ ਸੈਂਟਰਾਂ ਅਤੇ ਵਿਭਿੰਨ ਬੈਂਕਾਂ ਵਿੱਚ ਪੈਨਸ਼ਨ ਸਬੰਧੀ ਕਾਰਜ ਕਰਨ ਵਾਲੇ ਫੀਲਡ ਕਾਰਜਕਰਤਾਵਾਂ ਦੇ ਲਈ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਵਿੱਚ 7ਵੀਂ ਵਰਕਸ਼ਾਪ ਸੀ ਅਤੇ ਇਸ ਵਰਕਸ਼ਾਪ ਵਿੱਚ ਕਈ ਪੈਨਸ਼ਨਰਾਂ ਨੇ ਵੀ ਹਿੱਸਾ ਲਿਆ।
-
ਗੁਜਰਾਤ ਦੀਆਂ ਪੰਜ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨਾਂ, ਜਿਨ੍ਹਾਂ ਵਿੱਚ ਡਾਕ ਅਤੇ ਤਾਰ ਅਤੇ ਕੇਂਦਰ ਸਰਕਾਰ ਦੀਆਂ ਹੋਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨਾਂ ਸ਼ਾਮਲ ਹਨ, ਦੇ ਨਾਲ ਇੱਕ ਆਪਸੀ ਮੀਟਿੰਗ ਆਯੋਜਿਤ ਕੀਤੀ ਗਈ। ਮਿਤੀ 05.03.2024 ਨੂੰ ਅਹਿਮਦਾਬਾਦ ਵਿੱਚ ਕੇਂਦਰੀ ਨਿਰਵਤ ਕਰਮਚਾਰੀ ਮੰਡਲ ਵਡੋਦਰਾ, ਬੜੌਦਾ ਸੈਂਟਰਲ ਪੈਨਸ਼ਨਰਜ਼ ਐਸੋਸੀਏਸ਼ਨ ਵਡੋਦਰਾ, ਸੈਂਟਰਲ ਗਵਰਨਮੈਂਟ ਪੈਨਸ਼ਨਰਜ਼ ਐਸੋਸੀਏਸ਼ਨਜ਼, ਅਹਿਮਦਾਬਾਦ ਅਤੇ ਭਾਰਤ ਪੈਨਸ਼ਨਰਜ਼ ਸਮਾਜ ਦੀ ਇੰਟਰਐਕਟਿਵ ਮੀਟਿੰਗ ਆਯੋਜਿਤ ਕੀਤੀ ਗਈ।
ਸ਼੍ਰੀ ਵੀ.ਸ੍ਰੀਨਿਵਾਸ, ਸਕੱਤਰ, ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਤਿੰਨਾਂ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ ਅਤੇ ਪੈਨਸ਼ਨਰਜ਼ ਦੀ ਭਲਾਈ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਦੀਆਂ ਨੀਤੀਆਂ ਨੂੰ ਉਜਾਗਰ ਕੀਤਾ ਅਤੇ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਰੋਜ਼ੀ-ਰੋਟੀ (ਜੀਵਨਯਾਪਨ) ਦੀ ਗਰਿਮਾ ਅਤੇ ਪੈਨਸ਼ਨਰਾਂ ਦੇ ਡਿਜੀਟਲ ਸਸ਼ਕਤੀਕਰਣ ‘ਤੇ ਜ਼ੋਰ ਦਿੱਤਾ। ਇਸ ਪ੍ਰੋਗਰਾਮ ਵਿੱਚ ਬੈਂਕ, ਸੀਜੀਐੱਚਐੱਸ, ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
****
ਐੱਸਐੱਨਸੀ/ਪੀਕੇ/ਪੀਐੱਸਐੱਮ
(Release ID: 2012454)
Visitor Counter : 69