ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਮੰਤਰਾਲੇ ਨੇ ਭਾਰੀ ਆਕਾਰ ਵਾਲੇ ਉਪਕਰਨਾਂ ਅਤੇ ਵਾਹਨਾਂ ਦੇ ਇੰਜਣਾਂ ਲਈ ਉੱਨਤ ਈਂਧਨ ਅਤੇ ਕੰਟਰੋਲ ਪ੍ਰਣਾਲੀ ਦੇ ਸਵਦੇਸ਼ੀ ਵਿਕਾਸ ਲਈ ਬੀਈਐੱਮਐੱਲ ਲਿਮਟਿਡ, ਬੀਈਐੱਲ ਅਤੇ ਮਿਸ਼ਰਾ ਧਾਤੂ ਨਿਗਮ ਲਿਮਟਿਡ ਨਾਲ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ

Posted On: 04 MAR 2024 5:14PM by PIB Chandigarh

ਰੱਖਿਆ ਮੰਤਰਾਲੇ ਨੇ ਭਾਰੀ ਆਕਾਰ ਵਾਲੇ ਉਪਕਰਨਾਂ ਅਤੇ ਵਾਹਨਾਂ ਦੇ ਇੰਜਣਾਂ ਲਈ ਉੱਨਤ ਈਂਧਨ ਅਤੇ ਕੰਟਰੋਲ ਪ੍ਰਣਾਲੀ ਦੇ ਸਵਦੇਸ਼ੀ ਵਿਕਾਸ ਲਈ ਬੀਈਐੱਮਐੱਲ ਲਿਮਟਿਡ, ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀਈਐੱਲ) ਅਤੇ ਮਿਸ਼ਰਾ ਧਾਤੂ ਨਿਗਮ ਲਿਮਟਿਡ (ਮਿਧਾਨੀ) ਨਾਲ ਇੱਕ ਤਿੰਨ ਧਿਰੀ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖ਼ਰ ਕੀਤੇ ਹਨ। ਬੀਈਐੱਮਐੱਲ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਂਤਨੂ ਰਾਏ; ਮਿਧਾਨੀ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੇਕਟਰ ਡਾਕਟਰ ਐੱਸਕੇ ਝਾਅ ਅਤੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ਼੍ਰੀ ਭਾਨੂ ਪ੍ਰਕਾਸ਼ ਸ਼੍ਰੀਵਾਸਤਵ ਨਾਲ ਇਸ ਸਮਝੌਤੇ ’ਤੇ 04 ਮਾਰਚ, 2024 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਸਕੱਤਰ ਸ਼੍ਰੀ ਗਿਰਧਰ ਅਰਮਾਨੇ ਦੀ ਮੌਜੂਦਗੀ ਵਿੱਚ ਹਸਤਾਖ਼ਰ ਕੀਤੇ ਗਏ। ।

ਇਹ ਸਹਿਯੋਗੀ ਪਹਿਲਕਦਮੀ ਇੱਕ ਉੱਨਤ ਈਂਧਣ ਅਤੇ ਕੰਟਰੋਲ ਪ੍ਰਣਾਲੀ ਦੇ ਡਿਜ਼ਾਈਨ, ਪ੍ਰੀਖਣ ਅਤੇ ਨਿਰਮਾਣ ਲਈ ਸਵਦੇਸ਼ੀ ਸਮਰੱਥਾਵਾਂ ਦਾ ਲਾਭ ਉਠਾਉਣ 'ਤੇ ਕੇਂਦਰਿਤ ਹੋਵੇਗੀ, ਜੋ ਵਧੀ ਹੋਈ ਕੁਸ਼ਲਤਾ, ਪ੍ਰਦਰਸ਼ਨ ਅਤੇ ਭਰੋਸੇਯੋਗਤਾ ਦੀ ਪੇਸ਼ਕਸ਼ ਕਰਦੀ ਹੈ। ਕੰਪਨੀਆਂ ਦਾ ਉਦੇਸ਼ ਇੰਜਣ ਤਕਨਾਲੋਜੀ ਅਤੇ ਕੰਟਰੋਲ ਪ੍ਰਣਾਲੀਆਂ ਵਿੱਚ ਨਵੀਨਤਮ ਤਰੱਕੀਆਂ ਦੀ ਵਰਤੋਂ ਕਰਕੇ, ਇੰਜਨ ਪ੍ਰਣਾਲੀਆਂ ਦੇ ਵਿਕਾਸ ਲਈ ਆਪਣੀ ਡੋਮੇਨ ਮੁਹਾਰਤ ਨੂੰ ਵਧਾਉਣ ਦਾ ਹੈ, ਜੋ ਲੜਾਕੂ ਵਾਹਨਾਂ ਦੇ ਖੇਤਰ ਵਿੱਚ ਸਵੈ-ਨਿਰਭਰਤਾ ਨੂੰ ਯਕੀਨੀ ਬਣਾਏਗਾ। ਇਹ ਸਮਝੌਤਾ 'ਆਤਮਨਿਰਭਰ ਭਾਰਤ' ਪਹਿਲਕਦਮੀ ਦੇ ਤਹਿਤ ਦੇਸ਼ ਅੰਦਰ ਗੁੰਝਲਦਾਰ ਤਕਨਾਲੋਜੀਆਂ ਨੂੰ ਵਿਕਸਿਤ ਕਰਨ ਸੰਬੰਧੀ ਸਰਕਾਰ ਦੇ ਸੰਕਲਪ ਦੀ ਪੁਸ਼ਟੀ ਵੀ ਕਰਦਾ ਹੈ।

***************

 

ਏਬੀਬੀ/ਸਾਵੀ 


(Release ID: 2012108) Visitor Counter : 69


Read this release in: English , Urdu , Hindi , Tamil