ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਨੇ ਲਾਈਬੇਰੀਅਨ-ਝੰਡੇ ਵਾਲੇ ਕੰਟੇਨਰ ਜਹਾਜ਼, ਐੱਮਐੱਸਸੀ ਸਕਾਈ II ਨੂੰ ਸਹਾਇਤਾ ਪ੍ਰਦਾਨ ਕੀਤੀ

Posted On: 05 MAR 2024 9:00PM by PIB Chandigarh

04 ਮਾਰਚ, 24 ਨੂੰ ਅਦਨ ਦੀ ਖਾੜੀ ਵਿੱਚ ਤਾਇਨਾਤ ਆਈਐੱਨਐੱਸ ਕੋਲਕਾਤਾ ਮਿਸ਼ਨ ਨੇ ਐੱਮਐੱਸਸੀ ਸਕਾਈ II, ਇੱਕ ਲਾਇਬੇਰੀਅਨ-ਝੰਡੇ ਵਾਲੇ ਕੰਟੇਨਰ ਜਹਾਜ਼ ਵੱਲੋਂ ਕੀਤੀ ਗਈ ਬੇਨਤੀ ’ਤੇ ਸਹਾਇਤਾ ਕੀਤੀ, ਜਿਸ ਉੱਪਰ ਕਥਿਤ ਤੌਰ ’ਤੇ 04 ਮਾਰਚ, 24 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ ਦੇ ਤਕਰੀਬਨ 7 ਵਜੇ ਅਦਨ ਦੇ ਦੱਖਣ-ਪੂਰਬ ਵਿੱਚ ਲਗਭਗ 90 ਐੱਨਐੱਮ ਡਰੋਨ/ਮਿਜ਼ਾਈਲ ਰਾਹੀਂ ਹਮਲਾ ਕੀਤਾ ਗਿਆ ਸੀ। 

ਹਮਲੇ ਦੇ ਨਤੀਜੇ ਵਜੋਂ ਜਹਾਜ਼ ਦੇ ਕੈਪਟਨ ਨੇ ਜਹਾਜ਼ ਵਿੱਚ ਧੂੰਏਂ ਦੇ ਉੱਠਣ ਅਤੇ ਅੱਗ ਲੱਗਣ ਦੀ ਸੂਚਨਾ ਦਿੱਤੀ। ਆਈਐੱਨਐੱਸ ਕੋਲਕਾਤਾ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਤੁਰੰਤ ਹੀ ਘਟਨਾ ਵਾਲੀ ਥਾਂ ਵੱਲ ਨੂੰ ਮੋੜ ਦਿੱਤਾ ਗਿਆ ਅਤੇ ਇਹ ਭਾਰਤੀ ਸਮੇਂ ਅਨੁਸਾਰ 2230 ਵਜੇ ਘਟਨਾ ਵਾਲੀ ਥਾਂ 'ਤੇ ਪਹੁੰਚ ਗਿਆ। ਜਹਾਜ਼ ਦੇ ਕੈਪਟਨ ਦੀ ਬੇਨਤੀ ਦੇ ਆਧਾਰ 'ਤੇ ਐੱਮਵੀ ਨੂੰ ਘਟਨਾ ਵਾਲੀ ਥਾਂ ਤੋਂ ਭਾਰਤੀ ਜਲ ਸੈਨਾ ਦੇ ਜਹਾਜ਼ ਰਾਹੀਂ ਜਿਬੂਤੀ ਮੁਲਕ ਦੇ ਖੇਤਰੀ ਪਾਣੀਆਂ ਤੱਕ ਸੁਰੱਖਿਅਤ ਲਿਜਾਇਆ ਗਿਆ।

05 ਮਾਰਚ, 24 ਨੂੰ ਤੜਕਸਾਰ 12 ਕਰਮਚਾਰੀਆਂ ਦੀ  ਐਕਸ ਕੋਲਕਾਤਾ ਦੀ ਇੱਕ ਮਾਹਰ ਅੱਗ ਬੁਝਾਊ ਟੀਮ ਨੇ ਵਪਾਰਕ ਜਹਾਜ਼ (ਐੱਮਵੀ) ਨੂੰ ਬਚੀ ਹੋਈ ਅੱਗ ਨੂੰ ਬੁਝਾਉਣ ਅਤੇ ਧੂੰਏਂ ਤੋਂ ਬਚਾਉਣ ਵਿੱਚ ਸਹਾਇਤਾ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਇੱਕ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ (ਈਓਡੀ) ਟੀਮ ਵੀ ਬਚੇ ਹੋਏ ਖਤਰੇ ਦੇ ਮੁਲਾਂਕਣ ਲਈ ਵਪਾਰਕ ਜਹਾਜ਼ (ਐੱਮਵੀ) ’ਤੇ ਗਈ। 

13 ਭਾਰਤੀ ਨਾਗਰਿਕਾਂ ਸਮੇਤ ਚਾਲਕ ਦਲ ਦੇ 23 ਕਰਮਚਾਰੀ ਸੁਰੱਖਿਅਤ ਹਨ ਅਤੇ ਜਹਾਜ਼ ਆਪਣੀ ਅਗਲੀ ਮੰਜ਼ਿਲ ਵੱਲ ਜਾ ਰਿਹਾ ਹੈ।

ਭਾਰਤੀ ਜਲ ਸੈਨਾ ਦੇ ਜਹਾਜ਼ ਦੀਆਂ ਤੇਜ਼ ਕਾਰਵਾਈਆਂ ਇਸ ਖੇਤਰ ਵਿੱਚੋਂ ਲੰਘ ਰਹੇ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਲਈ ਭਾਰਤੀ ਜਲ ਸੈਨਾ ਦੀ ਵਚਨਬੱਧਤਾ ਅਤੇ ਸੰਕਲਪ ਨੂੰ ਪੇਸ਼ ਕਰਦੀ ਹੈ।

 

 

**************

ਵੀਐੱਮ/ਐੱਸਪੀਐੱਸ 



(Release ID: 2012106) Visitor Counter : 52


Read this release in: English , Urdu , Hindi