ਇਸਪਾਤ ਮੰਤਰਾਲਾ
azadi ka amrit mahotsav

ਕੇਂਦਰੀ ਸਟੀਲ ਮੰਤਰੀ ਨੇ ਸਟੇਨਲੈੱਸ ਸਟੀਲ ਸੈਕਟਰ ਵਿੱਚ ਭਾਰਤ ਦੇ ਪਹਿਲੇ ਗ੍ਰੀਨ ਹਾਈਡ੍ਰੋਜਨ ਪਲਾਂਟ ਦਾ ਉਦਘਾਟਨ ਕੀਤਾ, ਜਿਸ ਨਾਲ ਸਸਟੇਨੇਬਲ ਸਟੀਲ ਪ੍ਰੋਡਕਸ਼ਨ ਦਾ ਰਾਹ ਖੁੱਲੇਗਾ


ਇਹ ਪ੍ਰੋਜੈਕਟ ਸਟੇਨਲੈੱਸ ਸਟੀਲ ਇੰਡਸਟਰੀ ਲਈ ਦੁਨੀਆ ਦਾ ਪਹਿਲਾ ਆਫ-ਗਰਿੱਡ ਗ੍ਰੀਨ ਹਾਈਡ੍ਰੋਜਨ ਪਲਾਂਟ ਅਤੇ ਰੂਫਟੌਪ ਫਲੋਟਿੰਗ ਸੋਲਰ ਦੇ ਨਾਲ ਦੁਨੀਆ ਦਾ ਪਹਿਲਾ ਗ੍ਰੀਨ ਹਾਈਡ੍ਰੋਜਨ ਪਲਾਂਟ ਹੋਵੇਗਾ

ਭਾਰਤ ਦਾ ਸਮ੍ਰਿੱਧ ਵਾਤਾਵਰਣ ਇਤਿਹਾਸ, ਆਪਣੀਆਂ ਪਰੰਪਰਾਵਾਂ ਅਤੇ ਪ੍ਰਥਾਵਾਂ ਵਿੱਚ ਗਹਿਰਾਈ ਨਾਲ ਸ਼ਾਮਲ ਹੈ, ਜਿਸ ਨੂੰ ਹੁਣ ਆਧੁਨਿਕ ਰਣਨੀਤੀਆਂ ਜ਼ਰੀਏ ਪੁਨਰ ਸੁਰਜੀਤ ਕੀਤਾ ਜਾ ਰਿਹਾ ਹੈ: ਸ਼੍ਰੀ ਜਯੋਤਿਰਾਦਿੱਤਯ ਐੱਮ. ਸਿੰਧੀਆ

ਗ੍ਰੀਨ ਗ੍ਰੋਥ ਅਤੇ ਗ੍ਰੀਨ ਜੌਬਸ 2070 ਤੱਕ ਨੈੱਟ ਜ਼ੀਰੋ ਕਾਰਬਨ ਦੇ ਲਕਸ਼ ਵੱਲ ਭਾਰਤ ਦੀ ਯਾਤਰਾ ਨੂੰ ਅੱਗੇ ਵਧਾਉਣਗੀਆਂ

ਕੇਂਦਰੀ ਮੰਤਰੀ ਨੇ ਇੰਡਸਟਰੀ ਸਟੇਕਹੋਲਡਰਸ ਨੂੰ ਉਤਸ਼ਾਹਪੂਰਵਕ ਕਲੀਨ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਗ੍ਰੀਨਰ ਇਕੋਨੌਮੀ ਦੀ ਦਿਸ਼ਾ ਵਿੱਚ ਭਾਰਤ ਦੀ ਟ੍ਰਾਂਸਫੋਰਮੇਟਿਵ ਜਰਨੀ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਤਾਕੀਦ ਕੀਤੀ

ਵਿਕਾਸ ਦਾ ਅਗਲਾ ਯੁੱਗ ਭਾਰਤ ਦਾ ਹੈ ਅਤੇ ਭਾਰਤ ਦੇ ਅੰਦਰ ਸਟੀਲ ਇੰਡਸਟਰੀ ਦਾ ਹੈ: ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਯ ਐੱਮ. ਸਿੰਧੀਆ

Posted On: 04 MAR 2024 2:40PM by PIB Chandigarh

ਕੇਂਦਰੀ ਸਟੀਲ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ, ਸ਼. ਜਯੋਤਿਰਾਦਿੱਤਿਯ ਐਮ. ਸਿੰਧੀਆ ਨੇ ਅੱਜ (4 ਮਾਰਚ, 2024) ਜਿੰਦਲ ਸਟੇਨਲੈਸ ਲਿਮਟਿਡ, ਹਿਸਾਰ ਵਿਖੇ ਸਥਿਤ ਸਟੇਨਲੈਸ ਸਟੀਲ ਸੈਕਟਰ ਵਿੱਚ ਭਾਰਤ ਦੇ ਪਹਿਲੇ ਗ੍ਰੀਨ ਹਾਈਡ੍ਰੋਜਨ ਪਲਾਂਟ ਦਾ ਵਰਚੁਅਲ ਤੌਰ ‘ਤੇ ਉਦਘਾਟਨ ਕੀਤਾ। ਉਦਘਾਟਨ ਮੌਕੇ ਸਟੀਲ ਮੰਤਰਾਲੇ ਦੇ ਸਕੱਤਰ ਸ਼੍ਰੀ. ਨਾਗੇਂਦਰ ਨਾਥ ਸਿਨਹਾ, ਮੈਨੇਜਿੰਗ ਡਾਇਰੈਕਟਰ, ਜਿੰਦਲ ਸਟੇਨਲੈਸ ਲਿਮਟਿਡ, ਸ਼੍ਰੀ ਅਭਯੁਦਯ ਜਿੰਦਲ, ਸੰਸਥਾਪਕ, ਹਾਈਜੇਨਕੋ, ਸ਼੍ਰੀ ਅਮਿਤ ਬਾਂਸਲ ਅਤੇ ਸਟੀਲ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

 

ਕੇਂਦਰੀ ਸਟੀਲ ਮੰਤਰੀ ਨੇ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਜ਼ਿੰਮੇਵਾਰ ਆਰਥਿਕ ਤਰੱਕੀ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਗ੍ਰਿਨ ਅਤੇ ਟਿਕਾਊ ਭਵਿੱਖ ਲਈ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ "ਜਿਵੇਂ ਕਿ ਵਿਸ਼ਵ ਮਹਾਮਾਰੀ ਦੇ ਬਾਦ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਭਾਰਤ ਵਿਸ਼ਵ ਵਾਤਾਵਰਣ ਟੀਚਿਆਂ ਵਿੱਚ ਯੋਗਦਾਨ ਪਾਉਣ ਦੇ ਆਪਣੇ ਸੰਕਲਪ ਵਿੱਚ ਦ੍ਰਿੜ ਹੈ।"

ਭਾਰਤ ਗ੍ਰੀਨ ਲੀਡਰ ਵਜੋਂ ਉਭਰ ਰਿਹਾ ਹੈ

ਮੰਤਰੀ ਮਹੋਦਯ ਨੇ ਜ਼ਿਕਰ ਕੀਤਾ ਕਿ ਭਾਰਤ ਦਾ ਸਮ੍ਰਿੱਧ ਵਾਤਾਵਰਣਵਾਦ ਇਤਿਹਾਸ, ਪਰੰਪਰਾਵਾਂ ਅਤੇ ਅਭਿਆਸਾਂ ਵਿੱਚ ਡੂੰਘਾਈ ਨਾਲ ਸ਼ਾਮਲ ਹੈ, ਜਿਸ ਨੂੰ ਹੁਣ ਆਧੁਨਿਕ ਰਣਨੀਤੀਆਂ ਰਾਹੀਂ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਦੇਸ਼ https://pib.gov.in/PressR ਪੰਚਾਮ੍ਰਿਤ "https://pib.gov.in/PressReleasePage.aspx?PRID=1768712 (ਜਲਵਾਯੂ ਪਰਿਵਰਤਨ ਨਾਲ ਲੜਨ ਲਈ ਪੰਜ ਗੁਣਾ ਰਣਨੀਤੀ) https://missionlife-moefcc.nic.in/aboutLiFE.php ਅਤੇ ਮਿਸ਼ਨ ਲਾਈਫ (ਵਾਤਾਵਰਣ-ਅਨੁਕੂਲ ਜੀਵਨ ਸ਼ੈਲੀ ਦਾ ਸਮਰਥਨ ਕਰਨਾ ਅਤੇ ਵਾਤਾਵਰਣ ਦੀ ਰੱਖਿਆ ਲਈ ਇੱਕ ਵਿਸ਼ਵ-ਵਿਆਪੀ ਯਤਨ) ਵਰਗੀਆਂ ਪਹਿਲਕਦਮੀਆਂ ਨਾਲ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਤਰੱਕੀ ਕਰ ਰਿਹਾ ਹੈ। ਇਹ ਵਿਕਾਸ ਲਈ ਇੱਕ ਸੰਪੂਰਨ ਪੇਸ਼ ਕਰਦਾ ਹੈ। ਇਹ ਕੁਦਰਤੀ ਅਤੇ ਮਨੁੱਖੀ ਖੁਸ਼ਹਾਲੀ ਦੋਵਾਂ ਨੂੰ ਸੰਤੁਲਿਤ ਕਰਦਾ ਹੈ। ਉਨ੍ਹਾਂ ਕਿਹਾ "ਇੱਕ ਸਰਕਾਰ ਵਜੋਂ ਅਸੀਂ 2070 ਤੱਕ ਸ਼ੁੱਧ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਪਨੀਆਂ, ਨਾਗਰਿਕਾਂ ਅਤੇ ਰਾਜ ਸਰਕਾਰਾਂ ਨੂੰ "ਗ੍ਰੀਨ ਗ੍ਰੋਥ" ਅਤੇ "ਗ੍ਰੀਨ ਜੌਬਸ" 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕਰ ਰਹੇ ਹਾਂ।"

ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ਭਾਰਤ ਦੀ ਸਟੀਲ ਇੰਡਸਟਰੀ ਨੂੰ ਬਦਲ ਰਿਹਾ ਹੈ

ਮੰਤਰੀ ਮਹੋਦਯ ਨੇ ਸਟੀਲ ਸੈਕਟਰ ਵਿੱਚ ਭਾਰਤ ਦੀ ਪ੍ਰਗਤੀ ਨੂੰ ਵੀ ਉਜਾਗਰ ਕੀਤਾ, ਜੋ ਇੱਕ ਸ਼ੁੱਧ ਆਯਾਤਕ ਤੋਂ ਸ਼ੁੱਧ ਨਿਰਯਾਤਕ ਵਜੋਂ ਵਿਕਸਤ ਹੋਣ ਅਤੇ ਕੱਚੇ ਸਟੀਲ ਦਾ ਵਿਸ਼ਵ ਦਾ ਸਭ ਤੋਂ ਵੱਡਾ ਉਤਪਾਦਕ ਬਣਨ ਦਾ ਟੀਚਾ ਰੱਖਦਾ ਹੈ। ਇਸ ਯਾਤਰਾ ਵਿੱਚ ਇੱਕ ਪ੍ਰਮੁੱਖ ਪਹਿਲਕਦਮੀ https://mnre.gov.in/national-green-hydrogen-mission ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ (ਐਨ.ਜੀ.ਐਚ.ਐਮ.) ਹੈ, ਜੋ ਪਿਛਲੇ ਸਾਲ ਲਗਭਗ 20,000 ਕਰੋੜ ਰੁਪਏ ਦੇ ਖਰਚੇ ਨਾਲ ਲਾਂਚ ਕੀਤਾ ਗਿਆ ਸੀ ਜਿਸ ਦਾ ਉਦੇਸ਼ ਭਾਰਤ ਨੂੰ ਗ੍ਰੀਨ ਹਾਈਡ੍ਰੋਜਨ ਅਤੇ ਇਸ ਦੇ ਡੈਰੀਵੇਟਿਵਜ਼ ਦੇ ਉਤਪਾਦਨ, ਵਰਤੋਂ ਅਤੇ ਨਿਰਯਾਤ ਲਈ ਇੱਕ ਗਲੋਬਲ ਹੱਬ ਬਣਾਉਣਾ ਸੀ। ਇਹ ਮਿਸ਼ਨ ਵਿੱਤੀ ਵਰ੍ਹੇ 2029-30 ਤੱਕ ਲਗਭਗ ₹500 ਕਰੋੜ ਦੇ ਬਜਟ ਨਾਲ ਸਟੀਲ ਸੈਕਟਰ ਵਿੱਚ ਪਾਇਲਟ ਪ੍ਰੋਜੈਕਟਾਂ ਦਾ ਸਮਰਥਨ ਵੀ ਕਰ ਰਿਹਾ ਹੈ।

ਸ਼੍ਰੀ ਸਿੰਧੀਆ ਨੇ ਕਿਹਾ, “ਇਸ ਸਾਲ ਦੇ ਅੰਤਰਿਮ ਕੇਂਦਰੀ ਬਜਟ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 11% ਵਾਧੂ ਖਰਚੇ ਦੀ ਅਲਾਟਮੈਂਟ ਵੀ ਸਰਕਾਰ ਦੁਆਰਾ ਵਿਕਾਸ ਲਈ ਮਹੱਤਵਪੂਰਨ ਸੈਕਟਰਾਂ ਨੂੰ ਦੇਣ ਦੀ ਮਹੱਤਤਾ ਨੂੰ ਦਰਸਾਉਂਦੀ ਹੈ।", ਜਿਸ ਵਿੱਚ ਬੁਨਿਆਦੀ ਢਾਂਚੇ ਦੇ ਖਰਚ ਸ਼ਾਮਲ ਹਨ।

ਗ੍ਰੀਨ ਹਾਈਡ੍ਰੋਜਨ ਮੀਲਪੱਥਰ: ਉਦਯੋਗ ਪਰਿਵਰਤਨ

ਭਾਰਤ ਦੇ ਪਹਿਲੇ ਲੰਬੇ ਸਮੇਂ ਦੇ ਆਫ-ਟੇਕ ਗ੍ਰੀਨ ਹਾਈਡ੍ਰੋਜਨ ਪਲਾਂਟ ਨੂੰ ਚਾਲੂ ਕਰਨ ਲਈ ਹਾਈਜੇਨਕੋ ਅਤੇ ਜਿੰਦਲ ਸਟੇਨਲੈਸ ਨੂੰ ਵਧਾਈ ਦਿੰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਇਨੋਵਿਵ ਗ੍ਰੀਨ ਹਾਈਡ੍ਰੋਜਨ ਪ੍ਰੋਜੈਕਟ ਇੱਕ ਸਾਫ਼ ਅਤੇ ਵਧੇਰੇ ਟਿਕਾਊ ਭਵਿੱਖ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨਾਲ ਸਹਿਜੇ ਹੀ ਮੇਲ ਖਾਂਦਾ ਹੈ। ਉਨ੍ਹਾਂ ਕਿਹਾ "ਇਹ ਪ੍ਰੋਜੈਕਟ ਨਾ ਸਿਰਫ਼ ਸਰਕਾਰ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ, ਸਗੋਂ ਜ਼ਿੰਮੇਵਾਰ ਉਦਯੋਗਿਕ ਅਭਿਆਸਾਂ ਦੀ ਸਮਰੱਥਾ ਨੂੰ ਦਰਸਾਉਂਦੇ ਹੋਏ ਕੀਮਤੀ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰਦਾ ਹੈ।", ਮੰਤਰੀ ਮਹੋਦਯ ਨੇ ਹੋਰ ਉਦਯੋਗ ਦੇ ਹੋਰ ਸਟੇਕਹੋਲਡਰਸ ਨੂੰ ਜੋਸ਼ ਨਾਲ ਸਾਫ਼-ਸੁਥਰੀ ਤਕਨੀਕਾਂ ਨੂੰ ਅਪਣਾਉਣ, ਗ੍ਰੀਨ ਇਕੋਨੌਮੀ ਵੱਲ ਭਾਰਤ ਦੀ ਪਰਿਵਰਤਨਸ਼ੀਲ ਯਾਤਰਾ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇੱਕ ਇਮਾਨਦਾਰ ਉਦਯੋਗਿਕ ਦ੍ਰਿਸ਼ ਨੂੰ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ।

ਮੰਤਰੀ ਮਹੋਦਯ ਨੇ ਮਜਬੂਤ ਰਾਸ਼ਟਰੀ ਹਰੀ ਨੀਤੀਆਂ ਸ਼ੁਰੂ ਕਰਨ, ਗ੍ਰੀਨ ਸਟੀਲ ਪ੍ਰੋਡਕਸ਼ਨ ਦੇ ਹਰੇਕ ਪਹਿਲੂ ਦੇ ਲਈ ਐਕਸ਼ਨ ਪੁਆਇੰਟਾਂ ਦੀ ਪਛਾਣ ਕਰਨ ਲਈ https://pib.gov.in/PressReleaseIframe Page.aspx?PRID = 1961887" 13 ਟਾਸਕ ਫੋਰਸਾਂ, ਅਤੇ ਘਰੇਲੂ ਤੌਰ 'ਤੇ ਤਿਆਰ ਸਕ੍ਰੈਪ ਦੀ ਉਪਲਬਧਤਾ ਨੂੰ ਵਧਾਉਣ ਲਈ https://pib.gov.in/newsite/PrintRelease.aspx?relid=194359 ਸਟੀਲ ਸਕ੍ਰੈਪ ਰੀਸਾਈਕਲਿੰਗ ਨੀਤੀ ਨੂੰ ਲਾਗੂ ਕਰਨ ਲਈ ਸਰਕਾਰ ਦੀ ਤਿਆਰੀ ਨੂੰ ਉਜਾਗਰ ਕੀਤਾ।

ਸ਼੍ਰੀ ਸਿੰਧੀਆ ਨੇ ਨਵੀਂ ਵਿਸ਼ਵ ਵਿਵਸਥਾ ਵਿੱਚ ਊਰਜਾ ਪਰਿਵਰਤਨ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ‘ਸਮੇਂ ਦੀ ਮੰਗ ਹੈ, ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਅਤੇ ਟਿਕਾਊ ਸਟੀਲ ਇੰਡਸਟਰੀ ਨੂੰ ਬਣਾਉਣ ਲਈ ਸਟੇਕਹੋਲਡਰਸ ਨੂੰ ਇਕੱਠੇ ਆਉਣਾ ਚਾਹੀਦਾ ਹੈ।" ਉਨ੍ਹਾਂ ਨੇ ਇਹ ਵੀ ਸਪਸ਼ਟ ਤੌਰ ਤੇ ਕਿਹਾ ਕਿ ਵਿਕਾਸ ਦਾ ਅਗਲਾ ਯੁੱਗ ਭਾਰਤ ਹੈ ਅਤੇ ਭਾਰਤ ਦੇ ਅੰਦਰ ਸਟੀਲ ਇੰਡਸਟਰੀ ਦਾ ਹੈ।

ਪ੍ਰੋਜੈਕਟ ਬਾਰੇ

ਇਹ ਸਟੇਨਲੈੱਸ ਸਟੀਲ ਇੰਡਸਟਰੀ ਲਈ ਦੁਨੀਆ ਦਾ ਪਹਿਲਾ ਆਫ-ਗਰਿੱਡ ਗ੍ਰੀਨ ਹਾਈਡ੍ਰੋਜਨ ਪਲਾਂਟ ਅਤੇ ਰੂਫਟੌਪ ਫਲੋਟਿੰਗ ਸੋਲਰ ਵਾਲਾ ਦੁਨੀਆ ਦਾ ਪਹਿਲਾ ਗ੍ਰੀਨ ਹਾਈਡ੍ਰੋਜਨ ਪਲਾਂਟ ਹੋਵੇਗਾ। ਇਹ ਪ੍ਰੋਜੈਕਟ ਇੱਕ ਅਤਿ-ਆਧੁਨਿਕ ਗ੍ਰੀਨ ਹਾਈਡ੍ਰੋਜਨ ਸਹੂਲਤ ਵੀ ਹੈ ਜਿਸ ਦਾ ਟੀਚਾ ਅਗਲੇ ਦੋ ਦਹਾਕਿਆਂ ਵਿੱਚ ਲਗਭਗ 2,700 ਮੀਟ੍ਰਿਕ ਟਨ ਪ੍ਰਤੀ ਸਾਲ ਅਤੇ 54,000 ਟਨ ਸੀਓ2 ਦੇ ਨਿਕਾਸ ਨੂੰ ਘਟਾਉਣ ਦਾ ਹੈ।

 **************

ਵਾਈਕੇਬੀ/ਕੇਐਸ


(Release ID: 2012093) Visitor Counter : 75