ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸੀਐੱਸਆਈਆਰ- ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ (ਸੀਐੱਸਆਈਆਰ-ਆਈਆਈਸੀਟੀ), ਹੈਦਰਾਬਾਦ ਦੇ ਕੰਪਲੈਕਸ ਵਿੱਚ ਪਹਿਲੇ “ਸਾਇੰਸ ਐਕਸਪੀਰੀਅੰਸ ਸੈਂਟਰ” ਅਤੇ ਇੱਕ ਵਿਸ਼ੇਸ਼ ਬਾਇਓਫਿਊਲ ਸੈਂਟਰ” ਦਾ ਨੀਂਹ ਪੱਥਰ ਰੱਖਿਆ
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਇੰਸ ਐਕਸਪੀਰੀਅੰਸ ਸੈਂਟਰ ਪੀਐੱਮ ਮੋਦੀ ਦੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਅਹਿਮ ਯੋਗਦਾਨ ਦੇਵੇਗਾ
“ਸਾਇੰਸ ਐਕਸਪੀਰੀਅੰਸ ਸੈਂਟਰ” ਸਾਡੇ ਦੇਸ਼ ਦੇ ਯੁਵਾ ਦਿਮਾਗਾਂ ਨੂੰ ਪ੍ਰੇਰਿਤ ਕਰੇਗਾ ਅਤੇ ਉਨ੍ਹਾਂ ਨੂੰ ਸਟਾਰਟਅੱਪਸ ਦੇ ਲਈ ਨਵੇਂ ਆਈਡੀਆਜ਼ ਦੇ ਨਾਲ ਆਉਣ ਲਈ ਪ੍ਰੋਤਸਾਹਿਤ ਕਰੇਗਾ: ਜਾ.ਜਿਤੇਂਦਰ ਸਿੰਘ
“ਵਿਗਿਆਨ ਦੇ ਬਿਨਾ ਸਾਡੀ ਸੰਸਕ੍ਰਿਤੀ ਅੱਗੇ ਨਹੀਂ ਵਧੇਗੀ ਅਤੇ ਸੰਸਕ੍ਰਿਤੀ ਦੇ ਬਿਨਾ ਵਿਗਿਆਨ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਵੇਗਾ”: ਡਾ. ਜਿਤੇਂਦਰ ਸਿੰਘ
Posted On:
04 MAR 2024 6:57PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪਹਿਲਾ “ਸਾਇੰਸ ਐਕਸਪੀਰੀਅੰਸ ਸੈਂਟਰ” ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ ਅਤੇ ਉਨ੍ਹਾਂ ਨੇ ਇਸ ਨੂੰ ਯੁਵਾ ਦਿਮਾਗਾਂ ਅਤੇ ਸੰਭਾਵਿਤ ਸਟਾਰਟਅੱਪਸ ਨੂੰ ਸਮਰਪਿਤ ਕੀਤਾ।
ਡਾ. ਜਿਤੇਂਦਰ ਸਿੰਘ ਕੇਂਦਰੀ ਟੂਰਿਜ਼ਰ, ਸੱਭਿਆਚਾਰ ਅਤੇ ਉੱਤਰ-ਪੂਰਬੀ ਖੇਤਰ (ਡੋਨਰ) ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਦੇ ਨਾਲ ਸੀਐੱਸਆਈਆਰ-ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ (ਸੀਐੱਸਆਈਆਰ-ਆਈਆਈਸੀਟੀ), ਹੈਦਰਾਬਾਦ ਦੇ ਕੰਪਲੈਕਸ ਵਿੱਚ ਪਹਿਲੇ “ਸਾਇੰਸ ਐਕਸਪੀਰੀਅੰਸ ਸੈਂਟਰ” ਅਤੇ ਇੱਕ ਵਿਸ਼ੇਸ਼ “ਬਾਇਓ ਫਿਊਲ ਸੈਂਟਰ” ਦਾ ਨੀਂਹ ਪੱਥਰ ਰੱਖਣ ਦੇ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸਾਇੰਸ ਐਕਸਪੀਰੀਅੰਸ ਸੈਂਟਰ ਦੀ ਸਥਾਪਨਾ ਕੌਂਸਲ ਆਵ੍ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ (ਸੀਐੱਸਆਈਆਰ) ਅਤੇ ਨੈਸ਼ਨਲ ਕੌਂਸਲ ਆਵ੍ ਸਾਇੰਸ ਮਿਊਜ਼ੀਅਮ (ਐੱਨਸੀਐੱਸਐੱਮ), ਦੁਆਰਾ ਕੀਤੀ ਗਈ ਹੈ। ਸੀਐੱਸਆਈਆਰ ਇੱਕ ਪ੍ਰਮੁੱਖ ਰਸ਼ਟਰੀ ਖੋਜ ਅਤੇ ਵਿਕਾਸ ਸੰਗਠਨ ਹੈ ਅਤੇ ਜੋ ਦੁਨੀਆ ਦੇ ਸਭ ਤੋਂ ਵੱਡੇ ਜਨਤਕ ਤੌਰ ‘ਤੇ ਫੰਡਿਡ ਖੋਜ ਅਤੇ ਵਿਕਾਸ ਸੰਗਠਨ ਵਿੱਚੋਂ ਇੱਕ ਹੈ ਅਤੇ ਐੱਨਸੀਐੱਸਐੱਮ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਅਧੀਨ ਆਟੋਨੋਸਮ ਸੁਸਾਇਟੀ ਹੈ।
ਸਾਇੰਸ ਐਕਸਪੀਰੀਅੰਸ ਸੈਂਟਰ ਮੁੱਖ ਤੌਰ ‘ਤੇ ਪ੍ਰਦਰਸ਼ਨੀ/ਗੈਲਰੀ ਆਦਿ ਵਿਕਸਿਤ ਕਰਕੇ ਅਤੇ ਇੰਟਰੈਕਟਿਵ ਸਾਇੰਸ ਐਜੂਕੇਸ਼ਨ ਪ੍ਰੋਗਰਾਮਾਂ ਦਾ ਆਯੋਜਨ ਕਰਕੇ ‘ਲੋਕਾਂ ਨੂੰ ਸਸ਼ਕਤ ਬਣਾਉਣ ਲਈ ਵਿਗਿਆਨ ਦਾ ਸੰਚਾਰ’ ਦੇ ਆਦਰਸ਼ ਵਾਕ ਦੇ ਨਾਲ ਸਮਾਜ ਵਿੱਚ, ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਦੇ ਦਰਮਿਆਨ ਸੱਭਿਆਚਾਰ ਨੂੰ ਫੈਲਾਉਣ ਵਿੱਚ ਲਗਿਆ ਹੋਇਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਇੰਸ ਐਕਸਪੀਰੀਅੰਸ ਸੈਂਟਰ ਨਿਸ਼ਚਿਤ ਤੌਰ ‘ਤੇ ਸਾਡੇ ਦੇਸ਼ ਦੇ ਯੁਵਾ ਦਿਮਾਗਾਂ ਨੂੰ ਪ੍ਰੇਰਿਤ ਕਰੇਗਾ ਅਤੇ ਉਨ੍ਹਾਂ ਨੂੰ ਸਟਾਰਟਅੱਪਸ ਦੇ ਲਈ ਨਵੇ ਆਈਡੀਆਜ਼ ਦੇ ਨਾਲ ਆਉਣ ਲਈ ਪ੍ਰੋਤਸਾਹਿਤ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਗਿਆਨ ਦੇ ਬਿਨਾ ਸਾਡਾ ਸੱਭਿਆਚਾਰ ਅੱਗੇ ਨਹੀਂ ਵਧੇਗਾ ਅਤੇ ਸੱਭਿਆਚਾਰ ਦੇ ਬਿਨਾ ਵਿਗਿਆਨ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੋਵੇਗਾ।
ਉਨ੍ਹਾਂ ਨੇ ਕਿਹਾ ਸੀਐੱਸਆਈਆਰ ਅਤੇ ਐੱਨਐੱਸਸੀਐੱਮ, ਆਪਣੇ-ਆਪਣੇ ਖੇਤਰਾਂ ਵਿੱਚ ਆਪਣੀ ਖਾਸ ਮੁਹਾਰਤ ਅਤੇ ਇੱਕ ਸੱਭਿਆਚਾਰ ਦੇ ਰੂਪ ਵਿੱਚ ਵਿਗਿਆਨ ਨੂੰ ਹੁਲਾਰਾ ਦੇਣ ਲਈ ਓਵਰਲੈਪਿੰਗ ਉਦੇਸ਼ਾਂ ਦੇ ਨਾਲ, ਅਤੇ ਹੈਦਰਾਬਾਦ ਵਿੱਚ ਸੀਐੱਸਆਈਆਰ-ਆਈਆਈਸੀਟੀ ਦੇ ਕੈਂਪਸ ਵਿੱਚ ਸਾਇੰਸ ਐਕਸਪੀਰੀਅੰਸ ਸੈਂਟਰ ਸਥਾਪਿਤ ਕਰਨ ਦੇ ਲਈ ਹੱਥ ਮਿਲਾਉਣਾ ਦੇਸ਼ ਦੀ ਇੱਕ ਵੱਡੀ ਜ਼ਰੂਰਤ ਹੈ।
ਮੰਤਰੀ, ਜੋ ਸੀਐੱਸਆਈਆਰ ਦੇ ਉਪ ਪ੍ਰਧਾਨ ਵੀ ਹਨ, ਨੇ ਕਿਹਾ ਕਿ ਸੀਐੱਸਆਈਆਰ, ਲਗਭਗ 8,000 ਐੱਸਐਂਡਟੀ ਕਰਮਚਾਰੀਆਂ ਵਾਲਾ ਸਭ ਤੋਂ ਵੱਡਾ ਵਿਗਿਆਨਿਕ ਖੋਜ ਅਤੇ ਵਿਕਾਸ ਸੰਗਠਨ, ਦੇਸ਼ ਦਾ ਇੱਕ ਅਭਿਨਵ ਇੰਜਣ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੀਐੱਸਆਈਆਰ ਆਪਣੇ ਇਨੋਵੇਟਿਵ ਰਿਸਰਚ, ਮਜ਼ਬੂਤ ਮੌਲਿਕ ਵਿਗਿਆਨ, ਉਦਯੋਗ ਸਾਂਝੇਦਾਰੀ, ਉੱਦਮਤਾ, ਅਨੁਵਾਦ ਖੋਜ, ਸਮਰੱਥਾ ਨਿਰਮਾਣ ਅਤੇ ਨੀਤੀ ਨਿਰਮਾਣ ਦੇ ਰਾਹੀਂ ਰਾਸ਼ਟਰੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਸੀਐੱਸਆਈਆਰ ਦੇ ਕੁਝ ਮਹੱਤਵਪਰਨ ਯੋਗਦਾਨਾਂ ਵਿੱਚ ਪਾਇਲਟ ਟ੍ਰੇਨਿੰਗ ਲਈ ਸਵਦੇਸ਼ੀ ਟੂ-ਸੀਟਰ ਹੰਸਾ-ਐੱਨਜੀ ਜਹਾਜ਼ ਦਾ ਵਿਕਾਸ, ਟਿਕਾਊ ਹਵਾਬਾਜ਼ੀ ਦੇ ਲਈ ਬਾਇਓ-ਜੈੱਟ ਈਂਧਣ, ਭਾਰਤ ਦੀ ਆਪਣੀ ਫੁੱਟਵੀਅਰ ਸਾਈਜ਼ਿੰਗ ਪ੍ਰਣਾਲੀ ਵਿਕਸਿਤ ਕਰਨਾ, ਭੂਚਾਲੀ ਖੇਤਰ IV ਅਤੇ V ਲਈ ਭੂਚਾਲ ਰੋਧਕ ਇਨਫ੍ਰਾਸਟ੍ਰਕਚਰ ਅਤੇ ਭਾਰਤ ਦਾ ਪਹਿਲਾ ਈਂਧਣ ਸੈੱਲ ਸੰਚਾਲਿਤ ਆਟੋਮੋਟਿਵ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਮੋਹਰੀ ਕੰਮ ਕਰਨ ਦੇ ਇਲਾਵਾ, ਸੀਐੱਸਆਈਆਰ ਨੇ ਅੱਜ ਕਈ ਸਮਾਜਿਕ ਲਾਭ ਪ੍ਰੋਗਰਾਮ ਸਥਾਪਿਤ ਕੀਤੇ ਹਨ ਜੋ ਮਹਿਲਾਵਾਂ ਸਮੇਤ ਹਾਸ਼ੀਏ ֲਤੇ ਰਹਿਣ ਵਾਲੇ ਭਾਈਚਾਰਿਆਂ ਨੂੰ ਲਕਸ਼ਿਤ ਕਰਦੇ ਹਨ। ਇਨ੍ਹਾਂ ਵਿੱਚ ਅਰੋਮਾ ਮਿਸ਼ਨ, ਸਮੁਦੰਰੀ ਘਾਹ ਦੀ ਖੇਤੀ, ਹੀਂਗ ਦੀ ਖੇਤੀ ਦਾ ਪਹਿਲਾ ਪ੍ਰਦਰਸ਼ਨ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਪਰਪਲ ਰੈਵੋਲਿਊਸ਼ਨ ਆਦਿ ਸ਼ਾਮਲ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਵਿਗਿਆਨਿਕ ਸੁਭਾਅ ਅਤੇ ਸੱਭਿਆਚਾਰ ਦੇ ਵਿਕਾਸ ਦੇ ਲਈ ਸਾਰੀਆਂ ਪਹਿਲਾਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ਮਹਾਮਾਰੀ ਜਿਹੀਆਂ ਘਟਨਾਵਾਂ ਨੇ ਕੇਵਲ ਵਿਗਿਆਨ ਅਤੇ ਟੈਕਨੋਲੋਜੀ ਨਾਲ ਲੈਸ ਹੋਣ ਅਤੇ ਵਿਗਿਆਨ ਅਤੇ ਵਿਗਿਆਨਿਕ ਸੋਚ ਦੇ ਲਈ ਸਮਾਜ ਨੂੰ ਜਾਗਰੂਕ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ ਹੈ। ਇਸ ਸਬੰਧ ਵਿੱਚ ਸੀਐੱਸਆਈਆਰ ਨੇ ਕੋਵਿਡ ਦੇ ਵਿਰੁੱਧ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਵਿਸ਼ੇਸ਼ ਤੌਰ ‘ਤੇ ਕੋਵਿਡ ਵੈਕਸੀਨ ਦੇ ਲਈ ਸਹਾਇਕ ਵਿਕਸਿਤ ਕਰਨ ਵਿੱਚ ਸੀਐੱਸਆਈਆਰ-ਆਈਆਈਸੀਟੀ ਦੀ ਭੂਮਿਕਾ ਦੀ ਬਹੁਤ ਸ਼ਲਾਘਾ ਯੋਗ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਨੁਭਵ-ਅਧਾਰਿਤ ਸਿੱਖਿਆ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਸੀਐੱਸਆਈਆਰ ਅਗਰਦੂਤਾਂ ਵਿੱਚੋਂ ਇੱਕ ਹੈ।
ਇਹ ਕਹਿੰਦੇ ਹੋਏ ਕਿ ਨਿਰਮਾਣ ਅਧੀਨ ਹੈਦਰਾਬਾਦ ਫਾਰਮਾ ਸਿਟੀ (ਐੱਚਪੀਸੀ), ਹੈਦਰਾਬਾਦ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਏਕੀਕ੍ਰਿਤ ਕਲਸਟਰ ਹੈ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਖੋਜ ਅਤੇ ਵਿਕਾਸ ਅਤੇ ਨਿਰਮਾਣ ‘ਤੇ ਜ਼ੋਰ ਦੇਣ ਵਾਲੇ ਫਾਰਮਾਸਿਊਟੀਕਲ ਉਦਯੋਗਾਂ ਦੇ ਲਈ, ਇਸ ਕਲਸਟਰ ਨੂੰ ਇਸ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੁਆਰਾ ਰਾਸ਼ਟਰੀ ਨਿਵੇਸ਼ ਅਤੇ ਨਿਰਮਾਣ ਖੇਤਰ (ਐੱਨਆਈਐੱਮਜੈੱਡ) ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਪਦੰਡਾਂ ‘ਤੇ ਵਿਕਸਿਤ, ਹੈਦਰਾਬਾਦ ਫਾਰਮਾ ਸਿਟੀ ਫਾਰਮਾਸਿਊਟੀਕਲ ਵੈਲਿਊ ਚੇਨ ਵਿੱਚ ਸਹਿਜੀਵੀ ਸਹਿ-ਮੌਜੂਦਗੀ ਦੇ ਅਸਲ ਮੁੱਲ ਦਾ ਉਪਯੋਗ ਕਰੇਗੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਖੇਤੀ ਰਸਾਇਣ ਉਦਯੋਗ ਵਿਆਪਕ ਤੌਰ ‘ਤੇ ਇਸ ਤੱਥ ਨੂੰ ਸਵੀਕਾਰ ਕਰਦਾ ਹੈ ਕਿ ਸੀਐੱਸਆਈਆਰ-ਆਈਆਈਸੀਟੀ ਦੁਆਰਾ ਵਿਕਸਿਤ ਟੈਕਨੋਲੋਜੀਆਂ ਨੇ ਹੀ ਭਾਰਤ ਵਿੱਚ ਖੇਤੀ ਰਸਾਇਣ ਉਦਯੋਗ ਦੇ ਵਿਕਾਸ ਦੀ ਸ਼ੁਰੂਆਤ ਕੀਤੀ ਹੈ। ਸੀਐੱਸਆਈਆਰ-ਆਈਆਈਸੀਟੀ ਨੇ ਪ੍ਰਦਰਸ਼ਿਤ ਕੀਤਾ ਕਿ ਫੇਰੋਮੋਨ ਐਪਲੀਕੇਸ਼ਨ ਟੈਕਨੋਲੋਜੀ (ਪੀਏਟੀ) ਦਾ ਉਪਯੋਗ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ (ਆਈਪੀਐੱਮ) ਵਿੱਚ ਨਿਗਰਾਨੀ ਅਤੇ ਨਿਗਰਾਨੀ ਉਪਕਰਣ ਦੋਨਾਂ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ।
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਕਿਹਾ ਕਿ ਸੀਐੱਸਆਈਆਰ ਨੇ ਸੀਐੱਸਆਈਆਰ@2030 ਦੇ ਵਿਜ਼ਨ ਦੀ ਕਲਪਨਾ ਕੀਤੀ ਹੈ, ਜਿਸ ਦਾ ਉਦੇਸ਼ “ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਟਿਕਾਊ ਸਮਾਧਾਨ ਅਤੇ ਸਮਰੱਥਾ ਨਿਰਮਾਣ ਵਿਕਸਿਤ ਕਰਕੇ ਨਵੀਨ ਵਿਗਿਆਨ ਅਤੇ ਟੈਕਨੋਲੋਜੀ , ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਖੋਜ ਅਤੇ ਵਿਕਾਸ ਰਾਹੀਂ ਭਾਰਤ ਦੇ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਵਧਾਉਣਾ” ਹੈ। ਉਨ੍ਹਾਂ ਨੇ ਕਿਹਾ, ਸੀਐੱਸਆਈਆਰ ਦਾ ਇਹ ਵਿਜ਼ਨ ਅਗਲੇ 25 ਵਰ੍ਹਿਆਂ ਦੇ ਲਈ ਭਾਰਤ ਸਰਕਾਰ ਦੇ ਵਿਜ਼ਨ, ‘ਅੰਮ੍ਰਿਤ ਕਾਲ’ ਦੇ ਨਾਲ ਜੁੜਿਆ ਹੋਇਆ ਹੈ, ਜਦੋਂ ਭਾਰਤ 2047 ਵਿੱਚ ਆਪਣੀ ਆਜ਼ਾਦੀ ਦਾ 100ਵਾਂ ਵਰ੍ਹਾ ਮਨਾਏਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਪ੍ਰਯਾਸ ਵਿੱਚ ਦੇਸ਼ ਵਿੱਚ ਵਿਗਿਆਨ ਕੇਂਦਰਾਂ ਅਤੇ ਵਿਗਿਆਨ ਸ਼ਹਿਰਾਂ ਦਾ ਨਿਰਮਾਣ ਵੀ ਦੇਸ਼ ਦੇ ਭਵਿੱਖੀ ਵਿਗਿਆਨਿਕਾਂ ਨੂੰ ਤਿਆਰ ਕਰਨ ਦਾ ਅਧਾਰ ਬਣੇਗਾ।
*****
ਬੀਕੇ
(Release ID: 2011976)
Visitor Counter : 75