ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ 4,000 ਕਰੋੜ ਰੁਪਏ ਦੇ 15 ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

Posted On: 05 MAR 2024 7:50PM by PIB Chandigarh

ਹਿਮਾਲਿਆ ਦੀ ਗੋਦ ਵਿੱਚ ਸਥਿਤ ਹਿਮਾਚਲ ਪ੍ਰਦੇਸ਼ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨਾਲ ਜੋੜਦੇ ਹੋਏ ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਹਮੀਰਪੁਰ, ਹਿਮਾਚਲ ਪ੍ਰਦੇਸ਼ ਵਿੱਚ 4,000 ਕਰੋੜ ਰੁਪਏ ਦੀ ਲਾਗਤ ਨਾਲ 15 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਅਤੇ 1 ਰੋਪਵੇਅ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਰਾਸ਼ਟਰੀ ਪ੍ਰਧਾਨ ਅਤੇ ਸੰਸਦ ਮੈਂਬਰ ਸ਼੍ਰੀ ਜਗਤ ਪ੍ਰਕਾਸ਼ ਨੱਡਾ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ, ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ਼੍ਰੀ ਵਿਕਰਮਾਦਿਤਿਆ ਸਿੰਘ ਅਤੇ ਵਿਧਾਇਕ ਅਤੇ ਅਧਿਕਾਰੀ ਵੀ ਮੌਜੂਦ ਸਨ। 

ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵਿੱਚ ਦੇਵਰੀਘਾਟ-ਪ੍ਰੇਮਘਾਟ 'ਤੇ ਥਿਓਗ ਬਾਈਪਾਸ ਦਾ ਨਿਰਮਾਣ, ਕਲਰੂਹੀ ਸੈਕਸ਼ਨ 'ਤੇ 196 ਮੀਟਰ ਲੰਬੇ ਪੁਲ ਦਾ ਨਿਰਮਾਣ ਅਤੇ ਕਾਂਗੜਾ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ 503 'ਤੇ 225 ਮੀਟਰ ਲੰਬੇ ਧਲਿਆਰਾ ਪੁਲ ਦਾ ਨਿਰਮਾਣ ਸ਼ਾਮਲ ਹੈ। 

ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ, ਉਨ੍ਹਾਂ ਵਿੱਚ 272 ਕਰੋੜ ਰੁਪਏ ਦੀ ਲਾਗਤ ਵਾਲੇ ਸੜਕ ਨਿਰਮਾਣ ਪ੍ਰੋਜੈਕਟ, ਨੈਸ਼ਨਲ ਹਾਈਵੇਅ 503ਏ 'ਤੇ ਬਿਰਹੂ-ਲਠਿਆਨੀ ਤੱਕ 8 ਕਿਲੋਮੀਟਰ ਲੰਬੇ 4-ਲੇਨ ਮਿਸਿੰਗ ਲਿੰਕ ਦਾ ਨਿਰਮਾਣ ਅਤੇ ਕੇਬਲ ਸਟੇਅ ਬ੍ਰਿਜ, ਕੁੱਲੂ ਦੇ ਮੋਹਲ ਤੋਂ ਪ੍ਰਸਿੱਧ ਬਿਜਲੀ ਮਹਾਦੇਵ ਮੰਦਿਰ ਤੱਕ 2 ਕਿਲੋਮੀਟਰ ਲੰਬਾ ਪੁਲ ਸ਼ਾਮਲ ਹਨ। ਰੋਪਵੇਅ ਦਾ ਨਿਰਮਾਣ, ਰਾਸ਼ਟਰੀ ਰਾਜਮਾਰਗ 22 ਦੇ ਪਰਵਾਣੂ-ਸੋਲਨ ਸੈਕਸ਼ਨ 'ਤੇ ਜ਼ਮੀਨ ਖਿਸਕਣ ਤੋਂ ਰੋਕਣ ਲਈ 4 ਕਿਲੋਮੀਟਰ ਲੰਬਾਈ ਦੇ ਢਲਾਨ ਸੁਰੱਖਿਆ ਕਾਰਜ, ਰਾਸ਼ਟਰੀ ਰਾਜਮਾਰਗ 5 'ਤੇ 500 ਮੀਟਰ ਲੰਬੀ ਨਕਲੀ ਸੁਰੰਗ ਦਾ ਨਿਰਮਾਣ, ਰਾਸ਼ਟਰੀ ਰਾਜਮਾਰਗ 503 'ਤੇ 410 ਮੀਟਰ ਲੰਬੀ 2-ਲੇਨ ਆਰਯੂਬੀ ਉਸਾਰੀ ਦੇ ਚਾਰ ਪ੍ਰੋਜੈਕਟ ਸੀਆਰਆਈਐੱਫ ਜ਼ਰੀਏ ਚੱਲ ਰਹੇ ਹਨ। 

ਇਨ੍ਹਾਂ ਪ੍ਰੋਜੈਕਟਾਂ ਦੇ ਬਣਨ ਨਾਲ ਹਮੀਰਪੁਰ ਤੋਂ ਮੰਡੀ ਤੱਕ ਦੀ ਦੂਰੀ 15 ਕਿਲੋਮੀਟਰ ਘੱਟ ਜਾਵੇਗੀ ਅਤੇ ਤੌਣੀ ਦੇਵੀ, ਅਵਾਹਦੇਵੀ, ਸਰਕਾਘਾਟ, ਧਰਮਪੁਰ ਆਦਿ ਖੇਤਰਾਂ ਦੀ ਕਨੈਕਟੀਵਿਟੀ ਬਿਹਤਰ ਹੋਵੇਗਾ। ਦਰਲਾਘਾਟ ਸੀਮਿੰਟ ਫੈਕਟਰੀ ਅਤੇ ਏਮਜ਼ ਬਿਲਾਸਪੁਰ ਨੂੰ 4-ਲੇਨ ਕਨੈਕਟੀਵਿਟੀ ਮਿਲਣ ਨਾਲ ਇਸ ਖੇਤਰ ਦੀ ਲੌਜਿਸਟਿਕਸ ਅਤੇ ਸਿਹਤ ਸੇਵਾਵਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ। ਗੋਵਿੰਦ ਸਾਗਰ ਝੀਲ 'ਤੇ ਕੇਬਲ ਸਟੇਅ ਬ੍ਰਿਜ ਬਿਰਹੂ ਤੋਂ ਲਠਿਆਨੀ, ਹਮੀਰਪੁਰ ਤੋਂ ਊਨਾ ਤੱਕ ਮੌਜੂਦਾ ਦੂਰੀ ਨੂੰ 21 ਕਿਲੋਮੀਟਰ ਤੱਕ ਘਟਾ ਦੇਵੇਗਾ। ਰੋਪਵੇਅ ਦੇ ਨਿਰਮਾਣ ਨਾਲ, ਤੀਰਥ ਅਸਥਾਨ ਬਿਜਲੀ ਮਹਾਦੇਵ ਦੀ ਯਾਤਰਾ ਮੌਜੂਦਾ 2 ਘੰਟੇ 30 ਮਿੰਟ ਤੋਂ ਘਟ ਕੇ ਲਗਭਗ 7 ਮਿੰਟ ਹੋ ਜਾਵੇਗੀ ਅਤੇ ਹਰ ਰੋਜ਼ 36000 ਸ਼ਰਧਾਲੂਆਂ ਨੂੰ ਹਰ ਮੌਸਮ ਵਿੱਚ ਕਨੈਕਟੀਵਿਟੀ ਪ੍ਰਦਾਨ ਕੀਤੀ ਜਾਵੇਗੀ। 

ਢਲਾਨ ਸੁਰੱਖਿਆ ਅਤੇ ਸੁਰੰਗ ਬਣਾਉਣ ਦਾ ਕੰਮ ਜ਼ਮੀਨ ਖਿਸਕਣ ਦੀ ਸਮੱਸਿਆ ਨੂੰ ਹੱਲ ਕਰੇਗਾ ਅਤੇ ਯਾਤਰਾ ਸੁਰੱਖਿਅਤ ਅਤੇ ਅਸਾਨ ਹੋਵੇਗੀ। ਵਿਭਿੰਨ ਹਾਈਵੇ ਪ੍ਰੋਜੈਕਟਾਂ ਦਾ ਨਿਰਮਾਣ ਪਹਾੜੀ ਸੜਕਾਂ 'ਤੇ ਕਠਿਨ ਸਫ਼ਰ ਨੂੰ ਅਸਾਨ ਬਣਾ ਦੇਵੇਗਾ।

 

*******

 

ਐੱਮਜੇਪੀ/ਐੱਨਐੱਸਕੇ


(Release ID: 2011907) Visitor Counter : 85
Read this release in: English , Urdu , Hindi