ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਕਿਓਂਝਾਰ ਦੀਆਂ ਜਨਜਾਤੀਆਂ ('Tribes of Keonjhar): ਲੋਕ, ਸੱਭਿਆਚਾਰ ਅਤੇ ਵਿਰਾਸਤ’ ਵਿਸ਼ੇ ‘ਤੇ ਇੱਕ ਨੈਸ਼ਨਲ ਸੈਮੀਨਾਰ ਦਾ ਉਦਘਾਟਨ ਕੀਤਾ

Posted On: 29 FEB 2024 6:35PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (29 ਫਰਵਰੀ, 2024) ਨੂੰ ਓਡੀਸ਼ਾ ਦੇ ਕਿਓਂਝਾਰ ਦੇ ਗੰਭਰੀਆ ਵਿੱਚ ਧਰਣੀਧਰ ਯੂਨੀਵਰਸਿਟੀ ਦੁਆਰਾ ਆਯੋਜਿਤ ‘ਕਿਓਂਝਾਰ ਦੀਆਂ ਜਨਜਾਤੀਆਂ: ਲੋਕ, ਸੱਭਿਆਚਾਰ ਅਤੇ ਵਿਰਾਸਤ’ ‘ਤੇ ਇੱਕ ਨੈਸ਼ਨਲ ਸੈਮੀਨਾਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਅਵਸਰ ‘ਤੇ ਕਬਾਇਲੀ ਪੁਸ਼ਾਕਾਂ, ਗਹਿਣੇ ਅਤੇ ਖੁਰਾਕ ਪਦਾਰਥਾਂ ਦੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ।

ਇਸ ਮੌਕੇ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕਿਓਂਝਾਰ ਇੱਕ ਕਬਾਇਲੀ ਬਹੁਲ ਜ਼ਿਲ੍ਹਾ ਹੈ ਜੋ ਕੁਦਰਤੀ ਸੁੰਦਰਤਾ ਨਾਲ ਸਮ੍ਰਿੱਧ ਹੈ। ਇਹ ਮੁੰਡਾ, ਕੋਲਹ, ਭੂਈਆਂ, ਜੁਆਂਗ, ਸਾਂਤੀ, ਬਥੁਡੀ,ਗੋਂਡ, ਸੰਥਾਲ, ਓਰੰਗ ਅਤੇ ਕੋਂਧ ਦਾ ਨਿਵਾਸ ਸਥਾਨ ਹੈ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਚਰਚਾ ਵਿੱਚ ਸ਼ਾਮਲ ਹੋਣ ਵਾਲੇ ਖੋਜਕਰਤਾ ਕਬਾਇਲੀ ਸੱਭਿਚਾਰ ਦੀ ਸੰਭਾਲ਼ ਦੇ ਵਿਭਿੰਨ ਪਹਿਲੂਆਂ ‘ਤੇ ਚਰਚਾ ਕਰਕੇ ਠੋਸ ਨਤੀਜੇ ‘ਤੇ ਪਹੁੰਚਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਕੋਈ ਸਮੁਦਾਇ ਜਾਂ ਸਮੂਹ ਦੇਸ਼ ਦੇ ਵਿਕਾਸ ਦੀ ਮੁੱਖਧਾਰਾ ਤੋਂ ਵੰਚਿਤ ਰਹਿ ਜਾਂਦਾ ਹੈ ਤਾਂ ਅਸੀਂ ਇਸ ਨੂੰ ਸਮਾਵੇਸ਼ੀ ਵਿਕਾਸ ਨਹੀਂ ਬੋਲ ਸਕਦੇ ਹਨ, ਇਸ ਲਈ ਕਬਾਇਲੀ ਭਾਈਚਾਰਿਆਂ ਵਿੱਚ ਜ਼ਿਆਦਾ ਪਿਛੜੇ ਲੋਕਾਂ ਦੇ ਵਿਕਾਸ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਭਾਰਤ ਸਰਕਾਰ ਨੇ ਪੀਵੀਟੀਜੀ ਨੂੰ ਸਸ਼ਕਤ ਬਣਾਉਣ ਲਈ ਪੀਐੱਮ-ਜਨਮਨ ਦੀ ਸ਼ੁਰੂਆਤ ਕੀਤੀ ਹੈ।

ਇਹ ਪਹਿਲ ਆਜੀਵਿਕਾ, ਕੌਸ਼ਲ ਵਿਕਾਸ, ਸਿੱਖਿਆ, ਸਿਹਤ, ਆਵਾਸ, ਨਲ ਤੋਂ ਜਲ, ਸਵੱਛਤਾ ਅਤੇ ਪੋਸ਼ਣ ਪ੍ਰਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਾਰੇ ਕਬਾਇਲੀ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਵਿਭਿੰਨ ਯੋਜਨਾਵਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਕਬਾਇਲੀ ਕਲਾਵਾਂ, ਸੱਭਿਆਚਾਰਾਂ ਅਤੇ ਸ਼ਿਲਪਾਂ ਨੂੰ ਸੁਰੱਖਿਅਤ ਕਰਨ ਅਤੇ ਹੁਲਾਰਾ ਦੇਣ ਅਤੇ ਕਬਾਇਲੀ ਸਵੈ-ਮਾਣ ਦੀ ਰੱਖਿਆ ਲਈ ਪ੍ਰਯਾਸ ਕੀਤੇ ਜਾ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਕਬਾਇਲੀ ਲੋਕ ਸਮਾਨਤਾ ਅਤੇ ਲੋਕਤੰਤਰੀ ਕੀਮਤਾਂ ਨੂੰ ਸਭ ਤੋਂ ਅਧਿਕ ਮਹੱਤਵ ਦਿੰਦੇ ਹਨ। ਕਬਾਇਲੀ ਸਮਾਜ ਵਿੱਚ ‘ਮੈਂ’ ਨਹੀਂ, ‘ਅਸੀਂ’ ਮੂਲ ਮੰਤਰ ਹੈ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਸਮਾਜਾਂ ਵਿੱਚ ਇਸਤਰੀ-ਪੁਰਸ਼ ਦੇ ਦਰਮਿਆਨ ਕੋਈ ਭੇਦਭਾਵ ਨਹੀਂ ਹੈ ਅਤੇ ਇਹੀ ਦ੍ਰਿਸ਼ਟੀਕੋਣ ਮਹਿਲਾ ਸਸ਼ਕਤੀਕਰਣ ਦਾ ਅਧਾਰ ਹੈ, ਜੇਕਰ ਅਸੀਂ ਸਾਰੇ ਇਨ੍ਹਾਂ ਕੀਮਤਾਂ ਨੂੰ ਅਪਣਾਉਂਦੇ ਹਾਂ ਤਾਂ ਮਹਿਲਾ ਸਸ਼ਕਤੀਕਰਣ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ।

ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਟ੍ਰੇਨਿੰਗ ਦੇ ਨਾਲ-ਨਾਲ ਖੋਜ ‘ਤੋ ਵੀ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਕਬਾਇਲੀ ਪਿੰਡਾਂ ਵਿੱਚ ਜਾਣ ਅਤੇ ਗ੍ਰਾਮੀਣਾਂ ਦੀ ਸਥਿਤੀ ਦਾ ਪਤਾ ਲਗਾਉਣ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਸਮਾਜਾਂ ਵਿੱਚ ਪਰੰਪਰਾਗਤ ਗਿਆਨ ਦਾ ਖਜਾਨਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਨੁਭਵੀ ਜਨਜਾਤੀ ਦੇ ਲੋਕ ਰੁੱਖਾਂ-ਪੌਦਿਆਂ ਅਤੇ ਜੜ੍ਹੀਆਂ-ਬੂਟੀਆਂ ਨੂੰ ਪਹਿਚਾਣਨ, ਉਨ੍ਹਾਂ ਦਾ ਉਪਯੋਗ ਕਰਨ ਅਤੇ ਉਨ੍ਹਾਂ ਦੇ ਵਿਸ਼ੇਸ਼ ਔਸ਼ਧੀ ਗੁਣਾਂ ਨੂੰ ਪਹਿਚਾਣਨ ਦੀ ਕਲਾ ਜਾਣਦੇ ਹਨ। ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਵਿਸ਼ਿਆਂ ‘ਤੇ ਖੋਜ ਕਰਨ ਅਤੇ ਇਛੁੱਕ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ਿਆਂ ‘ਤੇ ਖੋਜ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਮਾਨਵ ਸਮਾਜ ਦੇ ਲਾਭ ਦੇ ਲਈ ਪਰੰਪਰਾਗਤ ਗਿਆਨ ਦੀ ਦੁਰਵਰਤੋਂ ‘ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਅਲੋਪ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਨ ।

ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਅਪਾਰ ਸੰਭਾਵਨਾਵਾਂ ਅਤੇ ਸਮਰੱਥਾ ਹੈ। ਉਹ ਆਪਣੀ ਸਿੱਖਿਆ ਅਤੇ ਕੌਸ਼ਲ ਦੇ ਰਾਹੀਂ ਆਜੀਵਿਕਾ ਪ੍ਰਾਪਤ ਕਰ ਸਕਦੇ ਹਨ ਅਤੇ ਆਤਮਨਿਰਭਰ ਬਣ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ  ਨੂੰ ਅਪੀਲ ਕੀਤੀ ਕਿ ਸਿੱਖਿਆ ਦੇ ਮਾਧਿਅਮ ਨਾਲ ਨਵੀਂ ਟੈਕਨੋਲੋਜੀਆਂ ਨਾਲ ਜੁੜਨ ਲੇਕਿਨ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ।

 

*****

ਡੀਐੱਸ/ਬੀਐੱਮ


(Release ID: 2010819) Visitor Counter : 73


Read this release in: English , Urdu , Hindi , Odia , Tamil