ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਸਰਕਾਰ ਦੀ ਜਨਤਕ ਖਰੀਦ ਨੀਤੀ ਦੇ ਤਹਿਤ ਆਦੇਸ਼ ਨੂੰ ਪੂਰਾ ਕਰਨ ਲਈ ਸੀਪੀਐੱਸਈਐੱਸ ਵਲੋਂ ਕੀਤੇ ਗਏ ਯਤਨਾਂ ਨੂੰ ਸਵੀਕਾਰ ਕਰਨ ਲਈ ਜਨਤਕ ਖਰੀਦ ਨੀਤੀ 'ਤੇ ਸੀਪੀਐੱਸਈ ਸੰਮੇਲਨ ਦਾ ਆਯੋਜਨ ਕੀਤਾ

Posted On: 29 FEB 2024 6:57PM by PIB Chandigarh

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਨੇ ਭਾਰਤ ਸਰਕਾਰ ਦੀ ਜਨਤਕ ਖਰੀਦ ਨੀਤੀ ਦੇ ਅਧੀਨ ਆਦੇਸ਼ ਨੂੰ ਪੂਰਾ ਕਰਨ ਲਈ ਸੀਪੀਐੱਸਈਜ਼ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਅੱਜ ਇੱਥੇ ਜਨਤਕ ਖਰੀਦ ਨੀਤੀ 'ਤੇ ਸੀਪੀਐੱਸਈ ਸੰਮੇਲਨ ਦਾ ਆਯੋਜਨ ਕੀਤਾ। ਇਸ ਸੰਮੇਲਨ ਦੀ ਪ੍ਰਧਾਨਗੀ ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਨਰਾਇਣ ਰਾਣੇ ਅਤੇ ਸੂਖਮ, ਲਘੂ ਤੇ ਮੱਧਮ ਉਦਯੋਗ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਕੀਤੀ। ਮੀਟਿੰਗ ਵਿੱਚ ਸਕੱਤਰ ਐੱਮਐੱਸਐੱਮਈ, ਸ਼੍ਰੀ ਐੱਸ ਸੀ ਐੱਲ ਦਾਸ, ਸੰਯੁਕਤ ਸਕੱਤਰ ਐੱਮਐੱਸਐੱਮਈ ਮਿਸ ਮਰਸੀ ਈਪਾਓ ਸਮੇਤ ਹੋਰ ਪਤਵੰਤੇ ਅਤੇ ਵੱਖ-ਵੱਖ ਸੀਪੀਐੱਸਈਜ਼ ਦੇ ਸੀਐੱਮਡੀ ਨੁਮਾਇੰਦੇ ਵੀ ਹਾਜ਼ਰ ਸਨ। 

ਰਾਸ਼ਟਰੀ ਐੱਸਸੀ-ਐੱਸਟੀ ਹੱਬ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਦੁਆਰਾ ਸਾਲ 2016 ਵਿੱਚ ਐੱਸਸੀ/ਐੱਸਟੀ ਉੱਦਮੀਆਂ ਲਈ ਇੱਕ ਸਹਾਇਕ ਵਾਤਾਵਰਣ ਪ੍ਰਣਾਲੀ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਹੈਂਡਹੋਲਡਿੰਗ ਸਹਾਇਤਾ ਪ੍ਰਦਾਨ ਕਰਨ ਲਈ ਅਤੇ ਜਨਤਕ ਖਰੀਦ ਪ੍ਰਕਿਰਿਆਵਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਹਿੱਸਾ ਲੈਣ ਲਈ ਉਨ੍ਹਾਂ ਦੀ ਸਮਰੱਥਾ ਨੂੰ ਵਧਾਉਣ ਲਈ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਨਵੇਂ ਦਖਲ ਪੇਸ਼ ਕੀਤੇ ਗਏ ਹਨ। ਸੰਮੇਲਨ ਨੇ ਜਨਤਕ ਖਰੀਦ ਨੀਤੀ ਦੇ ਆਦੇਸ਼ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਨਵੇਂ ਦਖਲਅੰਦਾਜ਼ੀ ਅਤੇ ਵਿਚਾਰਾਂ 'ਤੇ ਵਿਚਾਰ ਕਰਨ ਲਈ ਇੱਕ ਇੰਟਰਐਕਟਿਵ ਪਲੇਟਫਾਰਮ ਪ੍ਰਦਾਨ ਕੀਤਾ। ਲਗਭਗ 100 ਸੀਪੀਐੱਸਈਜ਼ ਦੀ ਭਾਗੀਦਾਰੀ ਦੇ ਨਾਲ, ਸੰਮੇਲਨ ਸੀਪੀਐੱਸਈਜ਼ ਨੂੰ ਸੰਵੇਦਨਸ਼ੀਲ ਬਣਾਉਣ, ਮਾਨਤਾ ਦੇਣ ਅਤੇ ਸਨਮਾਨਿਤ ਕਰਨ 'ਤੇ ਕੇਂਦਰਿਤ ਹੈ ਜੋ ਐੱਸਸੀ/ਐੱਸਟੀ ਅਤੇ ਮਹਿਲਾ ਐੱਮਐੱਸਈਜ਼ ਤੋਂ ਖਰੀਦ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹਨ।

ਮਿਸ ਮਰਸੀ ਈਪਾਓ, ਸੰਯੁਕਤ ਸਕੱਤਰ, ਐੱਮਐੱਸਐੱਮਈ ਮੰਤਰਾਲੇ ਨੇ ਪ੍ਰੋਗਰਾਮ ਵਿੱਚ ਸਾਰੇ ਪਤਵੰਤਿਆਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ। ਉਸਨੇ ਕਿਹਾ ਕਿ ਸਮਾਵੇਸ਼ੀ ਵਿਕਾਸ ਲਈ, ਐੱਮਐੱਸਐੱਮਈ ਮੰਤਰਾਲਾ ਐੱਸਸੀ/ਐੱਸਟੀ ਉੱਦਮੀਆਂ ਲਈ ਇੱਕ ਈਕੋਸਿਸਟਮ ਬਣਾਉਣ ਦੇ ਉਦੇਸ਼ ਨਾਲ ਰਾਸ਼ਟਰੀ ਐੱਸਸੀ/ਐੱਸਟੀ ਹੱਬ ਸਕੀਮ ਨੂੰ ਲਾਗੂ ਕਰ ਰਿਹਾ ਹੈ ਅਤੇ ਜਨਤਕ ਖਰੀਦ ਦੇ ਮੁਤਾਬਕ 4% ਆਦੇਸ਼ ਪ੍ਰਾਪਤ ਕਰਨ ਲਈ ਜਨਤਕ ਖਰੀਦ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਦਾ ਸਹਿਯੋਗ ਕਰਨਾ ਹੈ। ਸਵਾਗਤੀ ਭਾਸ਼ਣ ਤੋਂ ਬਾਅਦ, ਇੱਕ ਵਿਸ਼ੇਸ਼ ਤਕਨੀਕੀ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿੱਥੇ ਜਨਤਕ ਖਰੀਦ ਨੀਤੀ, ਜ਼ੈੱਡਈਡੀ, ਟਰੈੱਡਜ਼ ਅਤੇ ਜੈੱਮ ਬਾਰੇ ਵਿਸਥਾਰਤ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਇਹ ਪਹਿਲਕਦਮੀਆਂ ਐੱਮਐੱਸਐੱਮਈ ਨੂੰ ਵੱਧ ਤੋਂ ਵੱਧ ਲਾਭ ਦੇ ਕੇ ਸਪਲਾਈ ਚੇਨ ਨੂੰ ਮਜ਼ਬੂਤ ਬਣਾ ਰਹੀਆਂ ਹਨ। ਤਕਨੀਕੀ ਸੈਸ਼ਨ ਚੁਣੇ ਹੋਏ ਸੀਪੀਐੱਸਈਜ਼ ਦੁਆਰਾ ਸਰਵੋਤਮ ਅਭਿਆਸਾਂ ਦੇ ਪ੍ਰਸਾਰ ਦੇ ਸੈਸ਼ਨ ਦੇ ਨਾਲ ਸਮਾਪਤ ਹੋਇਆ, ਜਿਸ ਨੇ ਉਹਨਾਂ ਨੂੰ ਜਨਤਕ ਖਰੀਦ ਵਿੱਚ ਐੱਸਸੀ/ਐੱਸਟੀ ਉੱਦਮੀਆਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਯੋਗ ਬਣਾਇਆ।

ਤਕਨੀਕੀ ਸੈਸ਼ਨ ਤੋਂ ਬਾਅਦ ਪਲੈਨਰੀ ਸੈਸ਼ਨ ਦੀ ਸ਼ੁਰੂਆਤ ਸ਼੍ਰੀ ਐੱਸ ਸੀ ਐੱਲ ਦਾਸ, ਸਕੱਤਰ, ਐੱਮਐੱਸਐੱਮਈ ਮੰਤਰਾਲਾ ਨੇ ਆਪਣੇ ਸੰਬੋਧਨ ਨਾਲ ਕੀਤੀ। ਸ਼੍ਰੀ ਦਾਸ ਨੇ ਭਾਰਤ ਵਿੱਚ ਐੱਮਐੱਸਐੱਮਈ ਅਤੇ ਉੱਦਮੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਸਮਰੱਥਾ ਨੂੰ ਵਧਾਉਣ ਲਈ ਐੱਮਐੱਸਐੱਮਈ ਮੰਤਰਾਲੇ ਦੇ ਠੋਸ ਯਤਨਾਂ ਬਾਰੇ ਡੂੰਘਾਈ ਨਾਲ ਗੱਲ ਕੀਤੀ।

ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਨਰਾਇਣ ਰਾਣੇ ਨੇ ਜਨਤਕ ਖਰੀਦ ਨੀਤੀ ਦੇ ਆਦੇਸ਼ ਨੂੰ ਪੂਰਾ ਕਰਨ ਲਈ ਸੀਪੀਐੱਸਈਐੱਸ ਦੁਆਰਾ ਕੀਤੇ ਗਏ ਯਤਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਮਾਨਤਾ ਦੇ ਚਿੰਨ੍ਹ ਵਜੋਂ ਸ਼ਲਾਘਾ ਪੱਤਰ ਦਿੱਤਾ। ਮੰਤਰੀ ਨੇ ਐੱਮਐੱਸਐੱਮਈ ਆਈਡੀਆ ਹੈਕਾਥੌਨ 3.0 (ਮਹਿਲਾ) ਦਾ ਨਤੀਜਾ ਵੀ ਐਲਾਨਿਆ। ਐੱਮਐੱਸਐੱਮਈ ਤੋਂ 15 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ 397 ਵਿਚਾਰਾਂ ਨੂੰ ਸਫਲ ਐਲਾਨਿਆ ਗਿਆ। ਸ਼੍ਰੀ ਰਾਣੇ ਨੇ ਸਾਰੇ ਸੀਪੀਐੱਸਈਜ਼ ਨੂੰ ਅਨੁਸੂਚਿਤ ਜਾਤੀ, ਅਨੁਸੂਚਿਤ ਜਾਤੀਆਂ ਅਤੇ ਮਹਿਲਾ ਉੱਦਮੀਆਂ ਤੱਕ ਸਰਗਰਮੀ ਨਾਲ ਪਹੁੰਚਣ ਅਤੇ ਜਨਤਕ ਖਰੀਦ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਲੋੜੀਂਦਾ ਹੈਂਡ-ਹੋਲਡਿੰਗ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ।

ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਆਪਣੇ ਸੰਬੋਧਨ ਵਿੱਚ ਐੱਸਸੀ, ਐੱਸਟੀ ਅਤੇ ਮਹਿਲਾ ਐੱਮਐੱਸਈਜ਼ ਦੇ ਸਬੰਧ ਵਿੱਚ ਜਨਤਕ ਖਰੀਦ ਨੀਤੀ ਦੇ ਤਹਿਤ ਦਿੱਤੇ ਹੁਕਮ ਨੂੰ ਪੂਰਾ ਕਰਨ ਵਿੱਚ ਸੀਪੀਐੱਸਈਜ਼ ਦੀ ਵਧੇਰੇ ਸਰਗਰਮ ਭਾਗੀਦਾਰੀ 'ਤੇ ਜ਼ੋਰ ਦਿੱਤਾ।

ਦੇਸ਼ ਦੀ ਆਰਥਿਕ ਭਲਾਈ ਲਈ ਐੱਮਐੱਸਐੱਮਈ ਸੈਕਟਰ ਦਾ ਪਾਲਣ ਪੋਸ਼ਣ ਮਹੱਤਵਪੂਰਨ ਹੈ। ਸਰਕਾਰ ਟਿਕਾਊ ਵਿਕਾਸ ਲਈ ਐੱਮਐੱਸਐੱਮਈ ਨੂੰ ਸਸ਼ਕਤ ਕਰਨ ਅਤੇ ਉਨ੍ਹਾਂ ਨੂੰ ਗਲੋਬਲ ਮੁੱਲ ਲੜੀ ਵਿੱਚ ਜੋੜਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਕਿਸਮ ਦੇ ਸੰਮੇਲਨ ਹਿਤਧਾਰਕਾਂ ਨੂੰ ਨਵੇਂ ਵਿਚਾਰਾਂ ਵਿੱਚ ਸ਼ਾਮਿਲ ਕਰਕੇ ਸੋਚ ਦਾ ਵਿਸਥਾਰ ਕਰਨ ਵਿੱਚ ਸਹਾਇਤਾ ਕਰਦੇ ਹਨ ਕਿਉਂਕਿ ਉਹ ਸਰਕਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਪਹਿਲ ਤੋਂ ਪਹਿਲਾਂ ਹੀ ਜਾਣੂ ਹੁੰਦੇ ਹਨ। 

****************

ਐੱਮਜੇਪੀਐੱਸ/ਐੱਨਐੱਸਕੇ 



(Release ID: 2010556) Visitor Counter : 54


Read this release in: English , Urdu , Hindi